ਜਦੋਂ ਤੁਸੀਂ ਘੁੱਟ ਸੀਨੇ ਨਾਲ ਲਗਾਉਂਦੇ ਫੁੱਲ ਮੇਹਰਬਾਨੀ ਏ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com

ਸਬ ਤੁਹਾਡੀ ਰੱਬ ਵਰਗਿਆਂ ਦੋਸਤਾਂ ਦੀ ਮੇਹਰਬਾਨੀ ਏ

ਤੁਸੀਂ ਸੋਹਣੀਆਂ ਅੱਖਾਂ ਨਾਲ ਦੇਖਦੇ ਪੂਰੀ ਮੇਹਰਬਾਨੀ ਏ

ਹਰ ਅੰਗ ਦੀ ਸਿਫ਼ਤ ਕਰਦੇ ਰੱਬਾ ਤੇਰੀ ਮੇਹਰਬਾਨੀ ਏ
ਜੋ ਸਾਡੇ ਨਾਲ ਮੋਡਾ ਲਾ ਖੜ੍ਹਦੇ ਤੁਹਾਡੀ ਮੇਹਰਬਾਨੀ ਏ।
 
ਸਾਡੀ ਹਿੰਮਤ, ਹੋਸਲੇ ਬੱਣੋਂਉਂਦੇ ਅੰਤਾਂ ਦੀ ਮੇਹਰਬਾਨੀ ਏ
ਜੋ ਮੋਡੇ ਤੇ ਥਾਪੀਆਂ ਦੇਈ ਜਾਂਦੇ ਉਨਾਂ ਦੀ ਮੇਹਰਬਾਨੀ ਏ

ਜੋ ਸਾਨੂੰ ਠੇਡਾ ਮਾਰ ਕੇ ਭੁੱਜੇ ਸਿੱਟਦੇ ਬੜੀ ਮੇਹਰਬਾਨੀ ਏ

ਸਾਨੂੰ ਅੱਣਖ ਲਈ ਪ੍ਰੇਰੀ ਜਾਂਦੇਉ ਜੀ ਖੂਬ ਮੇਹਰਬਾਨੀ ਏ

ਸਾਡੀਆਂ ਅੱਖਾਂ ਵਿੱਚ ਹੁੰਝੂ ਲਿਉਂਦੇ ਇਹ ਵੀ ਮੇਹਰਬਾਨੀ ਏ

ਸਾਡੇ ਪਿੰਡੇ ਉਤੇ ਲਾਸ਼ਾਂ-ਨੀਲ ਪਾਉਂਦੇ ਚੰਗੀ ਮੇਹਰਬਾਨੀ ਏ

ਜੋ ਸਾਡੀ ਬਦਨਾਂਮੀ ਕਰਦੇ ਉਨਾਂ ਦੀ ਸੱਚੀਂ ਮੇਹਰਬਾਨੀ ਏ

ਲੋਕਾਂ ਵਿੱਚ ਕਰੀ ਸਾਡੀ ਮੁਸ਼ਹੂਰੀ ਉਨਾਂ ਦੀ ਮੇਹਰਬਾਨੀ ਏ

ਜਦੋਂ ਤੁਸੀਂ ਘੁੱਟ ਸੀਨੇ ਨਾਲ ਲਗਾਉਂਦੇ ਫੁੱਲ ਮੇਹਰਬਾਨੀ ਏ

ਪਿਆਰ ਲਈ ਮਨ-ਮੰਨੀਆਂ ਕਰਦੇ ਬਹੁਤ ਮੇਹਰਬਾਨੀ ਏ

ਪ੍ਰੇਮ ਨਾਲ ਸੱਤੀ ਕਹਿਕੇ ਬਲਾਉਂਦੇ ਬੇਅੰਤ ਮੇਹਰਬਾਨੀ ਏ

ਤੁਹਾਨੂੰ ਦੇਖ ਕੇ ਜੋ ਅਸੀਂ ਲਿਖਦੇ ਹੋਰ ਵੀ ਮੇਹਰਬਾਨੀ ਏ

ਸਤਵਿੰਦਰ ਨੂੰ ਦੇਈ ਜਾਂਦੇਉ ਦਲੇਰੀ ਬੜੀ ਮੇਹਰਬਾਨੀ ਏ

ਜੋ ਛੱਡ ਕੇ ਚੱਲੇ ਗਏ ਤਾਂ ਵੀ ਸਬ ਤੋਂ ਵੱਡੀ ਮੇਹਰਬਾਨੀ ਏ

 
 

 

Comments

Popular Posts