ਭਾਗ 48 ਜਿੰਦਗੀ ਜੀਨੇ ਦਾ ਨਾਂਮ ਹੈ
ਜਿਥੇ ਚਾਰ ਕੁ ਮੁੰਡੇ ਇਕੱਠੇ ਖੜ੍ਹ ਜਾਂਣ, ਪੁਲੀਸ ਵਾਲਿਆਂ ਨੂੰ ਗੈਂਗਸਟਰ ਹੀ ਲੱਗਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com ਪ੍ਰੇਮ ਤੇ ਉਸ ਦੇ ਹੋਰ ਦੋਸਤ, 8 ਕੁ ਜਾਂਣੇ ਸਨ। ਉਹ ਦੋ ਹੋਰ ਕਾਰਾਂ ਵਿੱਚ ਸਨ। ਕਾਰਾਂ ਵਿੱਚ ਬੈਠ ਕੇ, ਗੱਲਾਂ ਮਾਰਦੇ ਸਨ। ਸ਼ਰਾਬ ਪੀਂਦੇ ਸਨ। ਕਦੇ ਬਾਹਰ ਖੜ੍ਹ ਕੇ ਹਵਾ ਲੈਂਦੇ ਸਨ। ਸਾਰਿਆਂ ਕੋਲੋ ਸ਼ਰਾਬ ਮੁੱਕ ਗਈ ਸੀ। ਇਹ ਸ਼ਹਿਰ ਵਿੱਚ ਮਨ ਪ੍ਰਚਾਉਣ ਨੂੰ ਗੇੜੀਆਂ ਵੀ ਲਗਾਉਂਦੇ ਸਨ। ਰੌਣਕਾਂ ਦੇਖ਼ਦੇ ਸਨ। ਟਰਾਂਸ ਕਨੇਡਾ ਵਾਲੇ ਸਟੋਰਾਂ ਵਿੱਚ ਸ਼ਰਾਬ ਦਾ ਠੇਕਾ ਹੈ। ਇੰਨਾਂ ਨੇ ਉਥੋਂ ਸ਼ਰਾਬ ਚੱਕ ਲਈ ਸੀ। ਦਾਰੂ ਖ੍ਰੀਦ ਕੇ, ਉਦੋਂ ਹੀ ਬੋਤਲਾਂ ਦੇ ਡੱਟ ਖੋਲ ਲਏ ਸਨ। ਕਿਸੇ ਦੇ ਹੱਥ ਵਿੱਚ ਬੀਅਰ ਸੀ। ਕਿਸੇ ਕੋਲ ਵਿਸਕੀ ਸੀ। ਜਿਉਂ ਹੀ ਪ੍ਰੇਮ ਤੇ ਉਸ ਦੇ ਦੋਸਤ ਕਾਰਾਂ ਵਿੱਚ ਬੈਠ ਕੇ, ਕਾਰਾਂ ਤੋਰਨ ਲੱਗੇ ਸਨ। ਕਾਰਾਂ ਦੇ ਟੈਇਰਾਂ ਦੀਆਂ ਚੀਕਾਂ ਕੱਢਾ ਦਿੱਤੀਆਂ ਸਨ। ਉਥੇ ਹੀ ਦੋ ਪੁਲੀਸ ਔਫੀਸਰ ਲੀਕਰ ਸਟੋਰ ਦੇ ਮੂਹਰੇ ਖੜ੍ਹੇ ਸਨ। ਉਨਾਂ ਨੇ ਤਿੰਨੇ ਕਾਰਾਂ ਨੂੰ ਇੱਕ ਦੂਜੇ ਦੀਆਂ ਕਾਰਾਂ ਨਾਲ ਰੇਸਾਂ ਲਗਾਉਂਦੇ ਦੇਖ ਲਿਆ ਸੀ। ਜਿਥੇ ਚਾਰ ਕੁ ਮੁੰਡੇ ਇਕੱਠੇ ਖੜ੍ਹ ਜਾਂਣ, ਪੁਲੀਸ ਵਾਲਿਆਂ ਨੂੰ ਗੈਂਗਸਟਰ ਹੀ ਲੱਗਦੇ ਹਨ। ਪੁਲੀਸ ਵਾਲੇ ਝੱਟ-ਪੱਟ ਲਾਲ, ਨੀਲੀਆਂ ਲਾਈਟਾਂ ਦੇ ਕੇ, ਉਨਾਂ ਮਗਰ ਲੱਗ ਲਏ ਸਨ। ਫਰਾਈਡੇ ਨਾਈਟ ਸੀ। ਬੰਦੇ ਪੀ ਕੇ ਸਰੂਰ ਵਿੱਚ ਹੋਏ ਸਨ। ਮਸਤਿਆਂ ਹੋਇਆਂ ਨੇ, ਪੁਲੀਸ ਵਾਲਿਆਂ ਅੱਗੇ ਕਾਰਾਂ ਭੱਜਾ ਲਈਆਂ। ਅੱਗਿਉ-ਪਿਛਿਉ, ਚਾਰੇ ਪਾਸਿਉ ਇਸ ਤਰਾਂ ਪੁਲੀਸ ਵਾਲਿਆਂ ਦੀਆਂ ਕਾਰਾਂ ਆ ਗਈਆਂ। ਉਹ ਪੁਲੀਸ ਵਾਲੇ, ਦੂਜਿਆਂ ਪੁਲੀਸ ਵਾਲਿਆਂ ਨੂੰ, ਕਾਰਾਂ ਦੀਆਂ ਨਿਸ਼ਾਨੀਆਂ ਰੰਗ ਦੱਸ ਰਹੇ ਸਨ। ਆਪਣੇ ਉਲਝਾ ਵਿੱਚ ਹੀ ਫਸ ਕੇ ਰਹਿ ਗਏ। ਇੰਨੇ ਨੂੰ ਮੁੰਡਿਆਂ ਦੀਆਂ ਦੋ ਕਾਰਾਂ ਗੈਇਬ ਹੋ ਗਈਆਂ। ਅੱਗਲਿਆਂ ਨੇ ਗਰਾਜ ਵਿੱਚ ਬੰਦ ਕਰ ਲਈਆਂ ਜਾਂ ਸ਼ੜਕ ਉਤੇ ਹੀ ਖੜ੍ਹੀਆਂ ਕਰਕੇ, ਬੱਤੀਆਂ ਬੰਦ ਕਰ ਲਈਆਂ।
ਪ੍ਰੇਮ ਵਾਲੀ ਕਾਰ ਪੁਲੀਸ ਵਾਲਿਆਂ ਦੇ ਅੜੀਕੇ ਆ ਗਈ। ਪ੍ਰੇਮ ਨੂੰ ਨਸ਼ਾ ਕਰਕੇ ਡਰਾਵਇੰਗ ਕਰਦੇ ਨੂੰ ਫੜ ਲਿਆ ਸੀ। ਦੋ ਮੁੰਡੇ ਹੋਰ ਕਾਰ ਵਿੱਚ ਸਨ। ਉਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਸੀ। ਸਾਰੇ ਕਾਰ ਤੋਂ ਉਤਾਰ ਕੇ ਬਾਹਰ ਸ਼ੜਕ ਉਤੇ ਖੜ੍ਹਾ ਲਏ। ਗੋਰੇ ਪੁਲੀਸ ਅਫੀਸਰ ਨੇ ਪੁੱਛਿਆ, “ ਕੀ ਤੁਸੀਂ ਦੂਜੀਆਂ ਦੋ ਕਾਰਾਂ ਵਾਲਿਆਂ ਨੂੰ ਜਾਂਣਦੇ ਹੋ? “ ਪ੍ਰੇਮ ਨੇ ਨਾਂ ਵਿੱਚ ਸਿਰ ਹਿਲਾਉਂਦੇ ਨੇ ਕਿਹਾ, “ ਮੈਂ ਨਹੀਂ ਜਾਂਣਦਾ। ਮੈਨੂੰ ਨਹੀਂ ਪਤਾ। “ ਦੂਜੇ ਮੁੰਡੇ ਨੇ ਪ੍ਰੇਮ ਨੂੰ ਪੰਜਾਬੀ ਵਿੱਚ ਪੁੱਛਿਆ, “ ਇਹ ਮਾਮਾ ਕੀ ਪੁੱਛਦਾ ਹੈ? “ ਕਾਲਾ ਪੁਲੀਸ ਅਫੀਸਰ ਬੋਲਿਆ, “ ਸਿਰਫ਼਼ ਅੰਗਰੇਜ਼ੀ ਬੋਲਣੀ ਹੈ। ਤੁਹਾਡੀ ਪੰਜਾਬੀ ਸਾਨੂੰ ਸਮਝ ਨਹੀਂ ਲੱਗਦੀ। “ ਇੱਕ ਹੋਰ ਗੋਰੇ ਪੁਲੀਸ ਅਫੀਸਰ ਨੇ ਪੁੱਛਿਆ, “ ਕੀ ਤੁਸੀਂ ਸ਼ਰਾਬ ਪੀਤੀ ਹੈ? “ ਪ੍ਰੇਮ ਨੇ ਨਾਂ ਵਿੱਚ ਫਿਰ ਸਿਰ ਹਿਲਾ ਦਿੱਤਾ। ਦੂਜੇ ਦੋਂਨਾਂ ਮੁੰਡਿਆਂ ਨੂੰ ਪ੍ਰੇਮ ਦੇ ਨਾਂ ਵਿੱਚ ਹਿਲਦੇ ਸਿਰ ਵੱਲ ਦੇਖ਼ ਕੇ, ਸਮਝ ਲੱਗ ਗਈ। ਉਵੇਂ ਹੀ ਸਿਰ ਨਾਂ ਵਿੱਚ ਮਾਰ ਦੇਣਾਂ ਹੈ। ਉਨਾਂ ਨੇ ਵੀ ਉਵੇਂ ਹੀ ਢੋਲ ਵਰਗੇ ਸਿਰ ਮਾਰ ਦਿੱਤੇ। ਪ੍ਰੇਮ ਨੇ ਕਿਹਾ, “ ਠੀਕ ਹੈ, ਪੁੱਤਰੋ ਇਹ ਗੋਰੇ-ਕਾਲੇ ਕੁੱਝ ਵੀ ਪੁੱਛਣ, ਇਵੇਂ ਹੀ ਸਿਰ ਮਾਰੀ ਜਾਂਣਾਂ। “ ਦੂਜਿਆਂ ਦੋਂਨਾਂ ਨੇ ਪੰਜਾਬੀ ਵਿੱਚ ਕਿਹਾ, “ ਠੀਕ ਹੈ ਬਾਈ, ਤੂੰ ਫ਼ਿਕਰ ਨਾਂ ਕਰ। “ ਇੰਨਾਂ ਦੀ ਪੰਜਾਬੀ ਦੀ ਸਮਝ ਨਾਂ ਲੱਗਣ ਕਰਕੇ, ਕਾਲੇ ਨੇ ਤਿੰਨਾਂ ਦੇ ਦੋ-ਦੋ ਡੰਡੈ ਲੱਤਾਂ ਉਤੇ ਮਾਰ ਦਿੱਤੇ। ਉਸ ਨੇ ਕਿਹਾ, “ ਕੀ ਗੁਰਮਤਾ ਕਰ ਰਹੇ ਹੋ? “ ਸ਼ੜਕ ਉਤੇ ਚਿੱਟੀ ਲਕੀਰ ਉਤੇ ਚੱਲ ਕੇ ਦਿਖਾਵੋ। ਹੁਣੇ ਪਤਾ ਲੱਗ ਜਾਂਦਾ ਹੈ। ਕੀ ਤੁਸੀਂ ਸਿਧੇ ਚੱਲ ਸਕਦੋ ਹੋ ਜਾਂ ਨਹੀਂ? “ ਪ੍ਰੇਮ ਬਿੰਦੇ-ਬਿੰਦੇ ਆਪਦੇ ਮੂੰਹ ਉਤੇ ਹੱਥ ਧਰ ਰਿਹਾ ਸੀ। ਉਸ ਦੇ ਮੂੰਹ ਵਿੱਚੋਂ ਵਿਸਕੀ ਦਾ ਬਹੁਤ ਮੁਸ਼ਕ ਆ ਰਿਹਾ ਸੀ। ਚਾਰ ਘੰਟਿਆਂ ਤੋਂ ਸ਼ਰਾਬ ਪੀ ਰਹੇ ਸਨ। ਦੋ ਲੀਟਰ ਪੀ ਚੁੱਕੇ ਸਨ। ਅਜੇ ਕੋਟਾ ਪੂਰਾ ਨਹੀਂ ਹੋਇਆ ਸੀ। ਤਿੰਨਾਂ ਵਿੱਚੋਂ ਕਿਸੇ ਤੋਂ ਸਿੱਧਾ ਨਹੀਂ ਚੱਲ ਹੋਇਆ ਸੀ।
ਗੋਰੇ ਪੁਲੀਸ ਅਫੀਸਰ ਨੇ ਕਿਹਾ, “ ਤੁਸੀਂ ਤਾਂ ਤਿੰਨੇ ਸ਼ਰਾਬੀ ਹੋ। ਪ੍ਰੇਮ ਸ਼ਰਾਬ ਪੀ ਕੇ, ਕਾਰ ਚਲਾ ਰਿਹਾ ਸੀ। ਇਸ ਨੂੰ ਹੱਥ-ਕੜੀ ਲਾ ਕੇ ਜੇਲ ਲਿਜਾਂਣਾਂ ਪਵੇਗਾ। “ ਦੂਜੇ ਦੋਂਨੇ ਦੋਸਤ ਪ੍ਰੇਮ ਦੀ ਹੱਥ-ਕੜੀ ਨੂੰ ਚੂੰਬੜ ਗਏ। ਇੱਕ ਨੇ ਕਿਹਾ, “ ਤੁਸੀਂ ਮੇਰੇ ਹੱਥ ਕੜੀ ਲਾਵੋ। ਮੇਰੇ ਯਾਰ ਨੂੰ ਛੱਡ ਦਿਉ। “ ਦੂਜਾ ਕੁੱਝ ਜ਼ਿਆਦਾ ਹੀ ਸ਼ਰਾਬੀ ਸੀ। ਉਸ ਨੇ ਪੁਲੀਸ ਅਫੀਸਰ ਦੇ ਥੱਪੜ ਮਾਰਿਆ। ਉਸ ਨੇ ਕਿਹਾ, “ ਸਾਲੇ ਹੋਏ ਨੇ ਹੱਥ-ਕੜੀ ਲਗਾਉਣ ਦੇ। ਛੱਡੋ ਮੇਰੇ ਦੋਸਤ ਨੂੰ, ਹਿੰਮਤ ਹੈ ਤਾਂ ਮੈਨੂੰ ਹੱਥ-ਕੜੀ ਲਾ ਲਵੋ। “ ਪੁਲੀਸ ਵਾਲਿਆਂ ਨੇ ਦੋਂਨੇ ਪਿਆਰੇ ਦੋਸਤ ਢਾਹ ਲਏ। ਦੋਂਨਾਂ ਨੂੰ ਵੀ ਹੱਥ-ਕੜੀਆਂ ਲਾ ਦਿੱਤੀਆਂ। ਨਵੀਂ ਵਿਆਹੀ ਮੁਟਿਆਰ ਵਾਗੂ, ਤਿੰਨਾਂ ਸ਼ਰਾਬੀਆਂ ਦੀਆਂ ਡੋਲੀਆਂ ਅਲੱਗ- ਅਲੱਗ ਕਾਰਾਂ ਵਿੱਚ ਜੇਲ ਵਿੱਚ ਲੈ ਗਏ ਸਨ।
Comments
Post a Comment