ਅਦਾਲਤਾਂ ਕਿੰਨਾਂ ਕੁ ਇਨਸਾਫ਼ ਕਰਦੀਆਂ ਹਨ? ਜੰਨਤਾ ਜਾਣਦੀ ਹੈ


-ਸਤਵਿੰਦਰ ਕੌਰ ਸੱਤੀ (ਕੈਲਗਰੀ ਪੰਜਾਬੀ ਟੀਵੀ ਪ੍ਰੈਸ਼)-
satwinder_7@hotmail.com
ਸਾਨੂੰ ਆਪਣੇ ਹੱਕਾਂ ਲਈ ਆਪ ਨੂੰ ਰਾਖੀ ਕਰਨੀ ਪੈਣੀ ਹੈ। ਜਾਗਣਾਂ ਪੈਣਾਂ ਹੈ। ਕੋਈ ਦੂਜਾ ਕਿਸੇ ਲਈ ਕੁੱਝ ਨਹੀਂ ਕਰਦਾ। ਲੋਕ ਆਮ ਹੀ ਕਹਿੰਦੇ ਸੁਣੇ ਹੋਣੇ ਨੇ,” ਰੱਬ ਕਿਸੇ ਉਤੇ ਮੁਕਦਮਾਂ, ਜਹਿਮਤ ਬਿਮਾਰੀ ਨਾਂ ਪਾਵੇ। ਇਹ ਬੰਦੇ ਨੂੰ ਤੇ ਉਸ ਦੇ ਸਾਥੀਆਂ ਨੂੰ ਖਾ ਜਾਂਦੇ ਹਨ। ਬਰਬਾਦ ਕਰ ਦਿੰਦੇ ਹਨ। ਬੰਦੇ ਪੱਲੇ ਕੱਖ ਨਹੀਂ ਛੱਡਦੇ। ਅਦਾਲਤਾਂ ਦੇ ਜੱਜਾਂ ਵਕੀਲਾਂ ਕੋਲੋ ਗਰੀਬ ਲਤਲਚਾਰ ਬੰਦੇ ਨੂੰ ਇਨਸਾਫ਼ ਨਹੀਂ ਮਿਲੇਗਾ ਤਾਂ ਆਮ ਬੰਦਾ ਇਨਸਾਫ਼ ਲੈਣ ਕਿਸ ਕੋਲ ਜਾਵੇਗਾ? ਕੀ ਕਿਸੇ ਨੂੰ ਅਦਾਲਤਾਂ ਦੇ ਜੱਜਾਂ ਵਕੀਲਾਂ ਕੋਲੋ ਇਨਸਾਫ਼ ਮਿਲਿਆ ਹੈ।? ਕਦੇ ਹੋਇਆ ਹੈ, ਤੁਸੀਂ ਕਿਸੇ ਨੂੰ ਡਰਾਵਾਂ ਦੇ ਸਕੋਂ, ਬਾਈ ਜੇ ਇਹ ਕੰਮ ਨਹੀਂ ਹੋਇਆ। ਮੈਂ ਅਦਾਲਤਾਂ ਦੇ ਜੱਜਾਂ ਵਕੀਲਾਂ ਦਾ ਦਰ ਖੜਕਾਵਾਂਗਾ। ਨਹੀਂ ਲੋਕ ਇਨਾਂ ਦੇ ਮੱਥੇ ਲੱਗਣ ਤੋਂ ਡਰਦੇ ਹਨ। ਸੱਚਾ ਬੰਦਾ ਰਗੜਿਆ ਜਾਂਦਾ ਹਨ। ਲੂਚੇ ਬੰਦੇ ਬਦੂਕਾਂ ਪੈਸੇ ਵਾਲੇ ਅਦਾਲਤਾਂ ਦੇ ਜੱਜਾਂ ਵਕੀਲਾਂ ਨੂਮ ਜੇਬ ਵਿੱਚ ਪਾਈ ਫਿਰਦੇ ਹਨ। ਅਦਾਲਤਾਂ ਦੇ ਜੱਜ ਵਕੀਲ ਕੇਸ ਦੇ ਸੱਚ ਝੂਠ ਦਾ ਨਿਰਨਾ ਕਿਵੇ ਕਰਦੇ ਹਨ। ਜਾਂ ਤਕੜੇ ਦਾ ਪੱਖ ਲੈਂਦੇ ਹਨ। ਕੀ ਅਦਾਲਤਾਂ ਦੇ ਜੱਜ ਵਕੀਲ ਅਗਲੇ ਦੇ ਮਗਰ ਜਾ ਕੇ, ਕੇਸ ਦੀ ਪੈਰਵਾਹੀ ਕਰਦੇ ਹਨ? ਕੀ ਅਦਾਲਤਾਂ ਦੇ ਜੱਜ ਵਕੀਲ ਸਾਰੇ ਹੀ ਮੋਟੀ ਰਕਮ ਵਿੱਚ ਵਿਕਦੇ ਹਨ? ਅਦਾਲਤ ਵਿੱਚ ਇਨਸਾਫ਼ ਦੀ ਮੂਰਤੀ ਖੜ੍ਹੀ ਹੁੰਦੀ ਹੈ। ਉਸ ਦੀਆਂ ਅੱਖਾਂ ਉਤੇ ਪੱਟੀ ਬੰਨੀ ਹੁੰਦੀ ਹੈ। ਤੁਸੀਂ ਸਾਰੇ ਆਪ ਦੱਸੋ ਅੱਖਾਂ ਉਤੇ ਪੱਟੀ ਬੰਨਿਆ ਕਨੂੰਨ ਕੀ ਇਨਸਾਫ਼ ਦੇਵੇਗਾ। ਹਰ ਘਰ ਵਿੱਚ ਬੇਬੇ ਬਾਪੂ ਨੂੰ ਦਿਸਣੋਂ ਹੱਟ ਜਾਏ, ਘਰ ਵਾਲੇ ਇਹੀ ਕਹਿੰਦੇ ਹਨ,” ਹੁਣ ਤੁੰ ਟਿਕ ਕੇ ਬੈਠ ਜਾ, ਤੇਰੇ ਕੋਲੋ ਕੋਈ ਕੰਮ ਨਹੀਂ ਹੋਣਾਂ, ਠੇਡਾ ਖਾਵੇਗੋ। “ਅਦਾਲਤਾਂ ਵਿੱਚ ਝੂਠੇ ਕੇਸ, ਝੂਠੀਆਂ ਗੁਵਾਈਆਂ, ਝੂਠੇ ਜੱਜ, ਝੂਠੇ ਵਕੀਲ ਹੁੰਦੇ ਹਨ। ਪੁਲੀਸ ਵਾਲਾਂ ਗੱਡੀ ਦਾ ਚਲਾਣ ਕੱਟਣ ਲੱਗੇ। ਅਸੀਂ ਸਾਰੇ ਇਹ ਨਹੀਂ ਕਹਿੰਦੇ,” ਕੱਰ ਦੇ ਚਲਾਣ, ਅਸੀਂ ਆਪੇ ਅਦਾਲਤਾਂ ਵਿਚੋਂ ਇਨਸਾਫ਼ ਲੈ ਲਵਾਂਗੇ। ” ਸਗੋਂ ਪੁਲੀਸ ਵਾਲੇ ਦਾ ਹੀ ਮਿਨਤ ਤਰਲਾ ਲੋਕੀ ਕਰਦੇ ਹਨ, ” ਭਾਵੇਂ 500, 1000 ਲੈ ਲੈ, ਪਰ ਸਾਨੂ ਬਖ਼ਸਦੇ। ਅਦਾਲਤਾਂ ਵਿੱਚ ਠੋਕਰਾਂ ਨਹੀਂ ਖਾ ਹੋਣੀਆਂ। ਅਨੇਕਾਂ ਧੀਆਂ ਨੌਹਾਂ ਮਾਂਪਿਆਂ ਸੋਹੁਰਿਆਂ ਵੱਲੋਂ ਮਾਰ ਦਿੱਤੀਆਂ ਜਾਂਦੀਆਂ ਹਨ। ਉਨਾਂ ਦਾ ਤਾਂ ਕਦੇ ਅਦਾਲਤਾਂ ਨੇ ਕੇਸ ਨਹੀਂ ਅੱਗੇ ਤੋਰਿਆ। ਅਦਾਲਤਾਂ ਕਿੰਨਾਂ ਕੁ ਇਨਸਾਫ਼ ਕਰਦੀਆਂ ਹਨ? ਜੰਨਤਾ ਜਾਣਦੀ ਹੈ। ਅਗਰ ਕੋਈ ਔਰਤ ਆਪਣੇ ਕੱਪੜੇ ਪਾੜ ਕੇ ਚਾਰ ਗੁਵਾਹ ਲਿਜਾ ਕੇ ਆਦਲਤ ਦਾ ਦਰਵਾਜਾ ਖੜਕਾਏਗੀ। ਦੱਸੇਗੀ,” ਉਸ ਦੇ ਪਤੀ ਨੇ ਕੁੱਟ ਮਾਰ ਕੀਤੀ ਹੈ। ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਸ ਨੂੰ ਪਤੀ ਤੋਂ ਖ਼ਤਰਾ ਹੈ। ” ਗੁਵਾਹ ਵੀ ਇਹੀ ਦੱਸ ਦੇਣ। ਅਦਾਲਤਾ ਵਿੱਚ ਬੈਠੇ ਜੱਜ ਦੇ ਅੱਖਾਂ ਉਤੇ ਪੱਟੀ ਬੰਨੀ ਹੋਈ ਹੈ। ਉਸ ਨੂੰ ਨਹੀਂ ਪਤਾ ਔਰਤ, ਤੇ ਗੁਵਾਹ ਝੂਠ ਬੋਲਦੇ ਹਨ। ਪਤੀ ਵਿਚਾਰਾ ਜੱਜ ਦੀ ਥੋੜੀ ਜਿਹੀ ਜਵਾਲ ਹਲਾਉਣ ਨਾਲ ਸੱਤ ਸਾਲਾਂ ਦੀ ਕੈਦ ਭੁਗਤ ਸਕਦਾ ਹੈ। ਔਰਤ ਭਾਵੇ ਗੁਵਾਹਾਂ ਨੂੰ ਯਾਰ ਬਣਾ ਕੇ ਹੰਢਾਵੇ। ਜ਼ਮੀਨ ਦਾ ਕੇਸ ਹੋਵੇ ਤਾਂ ਤਕੜਾ ਅਦਾਲਤਾਂ ਦੇ ਜੱਜ ਵਕੀਲ ਰਾਹੀ ਪੈਸਾ ਦੇ ਕੇ ਬਾਜੀ ਮਾਰ ਜਾਂਦਾ ਹੈ। ਤਾਂਹੀਂ ਤਾਂ ਭਰਾ ਮਰਦ ਔਰਤ ਦੇ ਹਿੱਸੇ ਦੀ ਜ਼ਮੀਨ ਅਦਾਲਤਾਂ ਦੇ ਜੱਜਾਂ, ਵਕੀਲਾਂ, ਤਸੀਲਦਾਰਾਂ ਕੰਨਗੋਆਂ, ਪਟਵਾਰੀਆਂ ਨੂੰ ਖ੍ਰੀਦ ਕੇ ਆਪਣੇ ਨਾਂਮ ਕਰ ਲੈਂਦੇ ਹਨ। ਅਦਾਲਤਾਂ ਦੇ ਜੱਜ ਵਕੀਲ ਕੋਈ ਸੁਣਵਾਈ ਨਹੀਂ ਕਰਦੇ। ਵੱਧ ਤੋਂ ਵੱਧ ਕੇਸ ਜਿਉਂਦੀ ਜਾਨ ਤੱਕ ਲਟਕਾਈ ਜਾਂਦੇ ਹਨ, ਆਪੇ ਪੁੱਤ-ਪੋਤੇ ਅਦਾਲਤਾਂ ਦੇ ਜੱਜਾਂ ਵਕੀਲਾਂ ਤੋਂ ਅੱਕ ਕੇ ਮੱਥਾ ਟੇਕ ਦਿੰਦੇ ਹਨ।

Comments

Popular Posts