ਭਾਗ 44 ਜਿੰਦਗੀ ਜੀਨੇ ਦਾ ਨਾਂਮ ਹੈ
ਪੁਲੀਸ ਔਫ਼ੀਸਰ ਵੀ ਤੇਰੇ, ਮੇਰੇ ਵਰਗੇ ਆਂਮ ਬੰਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਰਵਿੰਦਰ ਸਿੰਘ ਢਿੱਲੋ ਤੇ ਸੁਖਦੇਵ ਸਿੰਘ ਉਪਲ ਦੇ ਗੁਆਂਢ ਵਿੱਚ ਉਨਾਂ ਦੇ ਭਰਾਵਾਂ, ਭੈਣਾਂ ਤੇ ਸ਼ਰਾਬ ਪੀਣ ਵਾਲੇ ਦੋਸਤਾਂ ਦੇ ਘਰ ਹਨ। ਹਰ ਘਰ ਵਿੱਚ ਘੱਟ ਤੋਂ ਘੱਟ 10 ਔਰਤਾਂ ਮਰਦ ਰਹਿੰਦੇ ਹਨ। ਆਪਦਾ ਬੰਦਾ ਭਾਵੇਂ ਕਿਸੇ ਦਾ ਕੱਤਲ ਕਰਕੇ, ਜਾਂ ਕਿਸੇ ਦੀ ਕੁੜੀ ਕੱਢ ਕੇ ਲੈ ਜਾਵੇ। ਇਹੀ ਆਪਦੇ ਲੋਕ ਆਪਦੇ ਸਕੇ ਲੱਗਦੇ ਨੂੰ ਤੱਤੀ ਹਵਾ ਨਹੀਂ ਲੱਗਣ ਦਿੰਦੇ। ਭਾਵੇਂ ਲੋਕਾਂ ਨੂੰ ਇਹ ਵੀ ਕਹਿੱਣਾਂ ਪੈ ਜਾਵੇ, “ ਕੱਤਲ ਜਾਂ ਕਿਸੇ ਦਾ ਰੇਪ ਕਰਨ ਵਾਲ ਬੰਦਾ, ਉਸ ਸਮੇਂ ਮੇਰੀ ਧੀ-ਭੈਣ ਨਾਲ ਉਸ ਦੇ ਮੰਜੇ ਉਤੇ ਸੀ। “ ਸਾਡੇ ਗੁਰਦੁਆਰਿਆਂ ਵਿੱਚ ਵੀ ਇਹ ਕਥਾ ਸੁਣਾਂਉਂਦੇ ਤਾਂ ਹੁੰਦੇ ਹਨ। ਗੁਆਂਢੀਆਂ ਨੇ, ਰਵਿੰਦਰ ਸਿੰਘ ਢਿੱਲੋ ਤੇ ਸੁਖਦੇਵ ਸਿੰਘ ਉਪਲ ਸ਼ਰਾਬੀਆਂ ਤੇ ਔਰਤ ਉਤੇ ਸੈਕਸਲ-ਅਬਿਊਜ਼ ਕਰਨ ਵਾਲਿਆਂ ਦੀ ਖੂਬ ਪ੍ਰਸੰਸਾ ਕੀਤੀ। ਉਨਾਂ ਦਾ ਕਹਿੱਣਾਂ ਸੀ, “ ਇਹ ਬੰਦੇ ਐਸਾ ਕੰਮ ਨਹੀਂ ਕਰ ਸਕਦੇ। ਬਿਚਾਰਿਆਂ ਨੂੰ ਸੈਕਸ ਦੀ ਕੋਈ ਜਾਂਣਕਾਰੀ ਨਹੀਂ ਹੈ। “ ਇਹ ਸਾਰੇ ਆਪ, ਬੱਚੇ, ਮਾਂਪੇਂ ਛੱਪਰ ਪਾੜ ਕੇ ਜ਼ਮੀਨ ਉਤੇ ਟੱਪਕੇ ਹਨ। ਹਵਾ-ਆਦਮ ਦੀ ਔਲਾਦ ਰੱਬ ਨੇ, ਸਿਧੇ ਜ਼ਮੀਨ ਉਤੇ ਪੱਟਕਾ ਮਾਰੇ। ਅਜੇ ਤੱਕ ਸੇਬ-ਮਿੱਠਾ ਮੂੰਹ ਨੂੰ ਨਹੀਂ ਲੱਗਾਇਆ। ਇਹ ਲੋਕ ਵੀ ਕਿਤੇ ਨਾਂ ਕਿਤੋਂ ਸੈਕਸਲੀਉਲ-ਅਬਿਊਜ਼ ਹੁੰਦੇ, ਹੋਰਾਂ ਨੂੰ ਕਰਦੇ ਰਹਿੰਦੇ ਹਨ। ਇੰਨਾਂ ਨੂੰ ਚੰਗੀ ਤਰਾਂ ਪਤਾ ਹੈ। ਇੱਕ ਦੂਜੇ ਦੇ ਪਰਦੇ ਕਿਵੇਂ ਢੱਕਣੇ ਹਨ?
ਦੂਜੀ ਬਾਰ ਆਏ ਔਫ਼ੀਸਰ ਵਿੱਚ ਇੱਕ ਪੰਜਾਬੀ ਪੁਲੀਸ ਔਫ਼ੀਸਰ ਸੀ। ਉਹ ਕੈਲੋ ਦੇ ਘਰ ਆ ਕੇ ਕਹਿੱਣ ਲੱਗਾ, " ਤੂੰ ਨੌਰਥ-ਈਸਟ ਪੁਲੀਸ ਸਟੇਸ਼ਨ ਆ ਕੇ, ਰਿਪੋਰਟ ਲਿਖਦੇ। " ਕੈਲੋ ਉਥੇ ਅੱਧੀ ਰਾਤ ਨੂੰ ਪੁਲੀਸ ਸਟੇਸ਼ਨ ਗਈ। ਰਾਤ ਨੂੰ 12 ਵਜੇ ਪੁਲੀਸ ਸਟੇਸ਼ਨ ਬੰਦ ਸੀ। ਉਹ ਘਰ ਵਾਪਸ ਆ ਗਈ। ਉਸ ਨੇ ਪੁਲੀਸ ਨੂੰ ਫਿਰ ਫੋਨ ਕਰਕੇ ਪੁੱਛਿਆ, " ਪੁਲੀਸ ਸਟੇਸ਼ਨ ਬੰਦ ਹੈ। ਮੈਨੂੰ ਪੰਜਾਬੀ ਪੁਲੀਸ ਔਫ਼ੀਸਰ ਨੇ ਰਿਪੋਰਟ ਲਿਖਣ ਲਈ ਸੱਦਿਆ ਹੈ। " ਔਫ਼ੀਸਰ ਨੇ ਫੋਨ ਤੇ ਕਿਹਾ, " ਕੁੱਝ ਸਮੇਂ ਵਿੱਚ ਔਫ਼ੀਸਰ ਆ ਕੇ, ਤੇਰੇ ਲਈ ਦਰਵਾਜ਼ਾ ਖੋਲਣੇਗੇ। " ਉਹੀ ਪੰਜਾਬੀ ਪੁਲੀਸ ਔਫ਼ੀਸਰ ਨੇ ਕੈਲੋ ਨੂੰ ਪੁਲੀਸ ਸਟੇਸ਼ਨ ਅੰਦਰ ਵਾੜ ਕੇ, ਮੇਨ ਡਿਸਕ ਦੇ ਨਾਲ ਵਾਲੇ ਇੱਕ ਕੰਮਰੇ ਵਿੱਚ ਬੈਠਾ ਦਿੱਤਾ। ਉਹ ਇੱਕ ਘੰਟਾ ਉਥੇ ਬੈਠੀ ਰਹੀ। ਦੋ ਪੁਲੀਸ ਔਫ਼ੀਸਰ ਜੋ ਸੁਖਦੇਵ ਨੂੰ ਗਿਫ਼ਤਾਰ ਕਰਕੇ ਲੈ ਗਏ ਸਨ। ਉਹ ਵੀ ਉਥੇ ਆ ਗਏ। ਕੈਲੋ ਨੇ, ਉਨਾਂ ਦੋਂਨਾਂ ਪੁਲੀਸ ਔਫ਼ੀਸਰ ਨੂੰ ਕਿਹਾ, " ਔਫ਼ੀਸਰ, ਮੈਂਨੂੰ ਹੋਰ ਕਿੰਨਾਂ ਚਿਰ ਬੈਠਣਾਂ ਪਵੇਗਾ? ਮੈਂ ਰਿਪੋਰਟ ਲਿਖ ਦਿਆ। ਮੇਰੇ ਬਹੁਤ ਦਰਦਾਂ ਹੋ ਰਹੀਆਂ ਹਨ। ਮੈਂ ਆਪਣੇ-ਆਪ ਨੂੰ ਹਸਪਤਾਲ ਦਿਖਾਉਣਾਂ ਚਹੁੰਦੀ ਹਾਂ। " ਛੋਟੇ ਵਾਲਾਂ, ਵਾਲਾ ਜਰਮਨ ਪੁਲੀਸ ਔਫ਼ੀਸਰ ਹੱਸਿਆ। ਉਸ ਨੇ ਕੈਲੋ ਨੂੰ ਕਿਹਾ, " ਤੈਨੂੰ ਹੋਇਆ ਹੀ ਕੀ ਹੈ? ਕੀ ਤੇਰੀ ਲੱਤ ਟੁੱਟ ਕੇ, ਅੱਲਗ ਹੋ ਗਈ ਹੈ?ਨੀਲ ਹੀ ਪਏ ਹਨ। ਭੋਰਾ ਖੂਨ ਹੀ ਨਿੱਕਲਿਆ ਹੈ। ਜੇ ਤੂੰ ਹੌਸਪੀਟਲ ਚਲੀ ਗਈ। ਤੇਰੀ ਬਾਰੀ ਸਵੇਰ ਦੇ 6ਵਜੇ ਤੱਕ ਨਹੀਂ ਆਵੇਗੀ। ਚਾਰ ਘੰਟੇ ਬੈਠੀ ਬਿੱਲਕੀ ਜਾਂਵੀ। " ਕੈਲਗਰੀ ਪੁਲੀਸ ਔਫ਼ੀਸਰ ਨੇ, ਕੈਲੋ ਨੂੰ ਸੱਜੇ ਮੋਂਡੇ ਤੋਂ ਫੜ ਕੇ, ਸੈਡਲਟਾਊਨ ਪੁਲੀਸ ਸਟੇਸ਼ਨ ਵਿਚੋਂ ਬਾਹਰ ਕੱਢ ਦਿੱਤਾ। ਉਸੇ ਪੁਲੀਸ ਔਫ਼ੀਸਰ ਨੇ ਕਿਹਾ, “ ਤੂੰ ਪਹਿਲਾਂ ਹੌਸਪੀਟਲ ਜਾ ਕੇ, ਆਪਦਾ ਇਲਾਜ਼ ਕਰਾ। ਕਿਤੇ ਤੈਨੂੰ ਲੋਹਾ ਲੱਗਣ ਦਾ ਜ਼ਹਿਰਵਾ ਨਾਂ ਹੋ ਜਾਵੇ। ਕਿਤੇ ਡਾਕਟਰਾਂ ਨੂੰ ਤੇਰੀ ਲੱਤ ਸੱਚੀਂ ਨਾਂ ਕੱਟਣੀ ਪੈ ਜਾਵੇ। “ ਉਸ ਦੀ ਰਿਪੋਰਟ ਘੰਟਾ, ਡੇਢ ਘੰਟਾਂ ਪੁਲੀਸ ਸਟੇਸ਼ਨ ਵਿੱਚ ਬੈਠਾ ਕੇ ਵੀ ਨਹੀਂ ਲਿਖੀ ਗਈ।ਜਦੋਂ ਉਹ ਤੀਜੇ ਦਿਨ ਵੀਕਇੰਡ ਪਿਛੋਂ ਸੋਮਵਾਰ ਨੂੰ ਪੁਲੀਸ ਸਟੇਸ਼ਨ ਗਈ। ਰਵਿੰਦਰ ਸਿੰਘ ਢਿੱਲੋ, ਸੁਖਦੇਵ ਸਿੰਘ ਉਪਲ ਦੀ ਕਰਤੂਤ ਨੂੰ ਕੈਲੋ ਰਿਪੋਰਟ ਵਿੱਚ ਲਿਖ ਕੇ ਦੇ ਆਈ। ਉਸ ਦਾ ਵੀ ਕੈਲਗਰੀ ਪੁਲੀਸ ਨੇ ਕੋਈ ਐਕਸ਼ਨ ਨਹੀਂ ਲਿਆ। 10 ਦਿਨਾਂ ਬਆਦ ਰਵਿੰਦਰ ਸਿੰਘ ਢਿੱਲੋ, ਸੁਖਦੇਵ ਸਿੰਘ ਉਪਲ, ਰਵਿੰਦਰ ਸਿੰਘ ਦਾ ਛੋਟਾ ਪੁੱਤਰ ਕੈਲੋ ਦੇ ਗਰਾਜ਼ ਦੇ ਅੱਗੇ ਆ ਕੇ ਮੂਵੀ, ਫੋਟੋਂਆਂ ਖਿੱਚਣ ਲੱਗ ਗਏ। ਦੋਂਨਾਂ ਨੇ, ਉਸ ਨੂੰ ਗਾਲ਼ਾਂ ਵੀ ਕੱਢੀਆਂ। ਉਸ ਨੇ ਫੋਨ ਕਰਕੇ, ਪੁਲੀਸ ਸੱਦੀ। ਰਿਪੋਰਟ ਲਿਖੀ ਗਈ। ਫਿਰ ਵੀ ਪੁਲੀਸ ਤੋਂ ਕੋਈ ਮਦੱਦ ਨਹੀਂ ਮਿਲੀ। ਕੈਲੋ ਨਾਲ ਕੈਲਗਰੀ ਪੁਲੀਸ ਔਫ਼ੀਸਰਾਂ ਨੇ ਰਲ-ਮਿਲ ਕੇ ਬਹੁਤ ਗੰਦਾ ਮਜ਼ਾਕ ਕੀਤਾ ਸੀ। ਪੁਲੀਸ ਔਫ਼ੀਸਰ ਵੀ ਤੇਰੇ, ਮੇਰੇ ਵਰਗੇ ਆਂਮ ਬੰਦੇ ਹਨ। ਟੈਇਮ ਪਾਸ ਕਰਦੇ ਫਿਰਦੇ ਹਨ। ਪੁਲੀਸ ਅਦਾਲਤ ਤੇ ਲੋਕਾਂ ਨੂੰ ਕੈਲੋ ਨੂੰ ਇਨਸਾਫ਼ ਲੈਣ ਲਈ ਕੀ ਸਬੂਤ ਦੇਣੇ ਪੈਣਗੇ?
Comments
Post a Comment