ਸਾਨੂੰ ਦਿਨ ਚੜ੍ਹ ਜਾਂਦਾ ਤੇਰਾ ਮੁੱਖ ਦੇਖ਼ਕੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਮਨ ਨੱਚ ਉਠਦਾ ਆਪ ਨਾਲ ਬਾਤ ਕਰਕੇ। ਅਸੀਂ ਬਾਗੋ-ਬਾਗ ਹੋਜੀਏ ਤੁਹਾਨੂੰ
ਦੇਖ਼ਕੇ।
ਸਾਨੂੰ ਦਿਨ ਚੜ੍ਹ ਜਾਂਦਾ ਤੇਰਾ ਮੁੱਖ ਦੇਖ਼ਕੇ। ਹਨੇਰ ਆ ਜਾਂਦਾ
ਆਂ ਤੇਰੇ ਤੋਂ ਦੂਰ ਹੱਟਕੇ।
ਰੱਬ-ਰੱਬ ਵੀ ਕਰੀਏ ਤੇਰਾ ਨਾਂਮ ਜੱਪਕੇ। ਅਸੀਂ ਦੁਨੀਆਂ ਉਤੇ
ਜਿਉਂਦੇ ਇੱਕ ਤੇਰੇ ਕਰਕੇ।
ਅਸੀਂ ਮੰਦਰੀ ਮਸੀਤੀ ਜਾਈਏ ਤੇਰੇ ਕਰਕੇ। ਅਸੀ ਕਾਲਜ਼ ਵਿੱਚ
ਦਾਖ਼ਲੇ ਲਏ ਤੇਰੇ ਕਰਕੇ।
ਤੇਰੀ ਗਲ਼ੀ ਗੇੜੇ ਲਾਈਏ ਇੱਕ ਤੇਰੇ ਕਰਕੇ। ਅਸੀਂ ਨਿੱਤ ਲੋਕਾਂ
ਨਾਲ ਲੜੀਏ ਤੇਰੇ ਕਰਕੇ।
ਅਸੀੰ ਕੰਮ-ਧੰਦਾ ਛੱਡ ਦਿੱਤਾ ਤੇਰੇ ਕਰਕੇ। ਤੇਰੀਆਂ ਵਿੜਕਾਂ
ਲਈਏ ਪੈੜ-ਚਾਲ ਸੁਣਕੇ।
ਅਸੀਂ ਕੋਠੇ ਉਤੇ ਜਾਈਏ ਤੇਰੇ ਹੀ ਕਰਕੇ। ਸਤਵਿੰਦਰ ਰੱਜ ਜਾਂਦੀ
ਤੇਰੇ ਦਰਸ਼ਨ ਕਰਕੇ।
ਵਿਹੜੇ ਵਿੱਚ ਆ ਗਿਆ ਤੂੰ ਚੰਦ ਬੱਣਕੇ। ਸੱਤੀ ਦੇ ਸਹਮਣੇ ਆ ਗਿਆ
ਤੂੰ ਈਦ ਬੱਣਕੇ।
ਆਉ ਇੱਕ ਦੂਜੇ ਨੂੰ ਮਿਲੀਏ ਖੁਸ਼ੀ ਬੱਣਕੇ। ਤੁਸੀਂ ਰਵੋਂ ਸਦਾ
ਸੁਖੀ ਰੱਬ ਦੀ ਮੇਹਰ ਕਰਕੇ।
ਜੋ ਵੀ ਕੁੱਝ ਲਿਖੀਏ ਸਬ ਤੁਹਾਡੇ ਕਰਕੇ। ਮੇਰੇ ਕੋਲ ਆਉਂਦੇ-ਜਾਂਦੇ
ਤੁਸੀਂ ਸ਼ੇਅਰ ਬੱਣ ਕੇ।
Comments
Post a Comment