ਮੇਰਾ ਬੜਾ ਜੀਅ ਕਰਦਾ ਹੱਥ ਫੜ ਕੇ ਨੱਚਾਂ ਤੇਰੇ ਨਾਲ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com

ਵੇ ਚੰਨਾਂ ਮੇਰਿਆਂ ਮੇਰਾ ਛੋਟਾ ਜਿਹਾ ਕੱਢਦੇ ਤੂੰ ਸੁਆਲ।

ਮੇਰਾ ਬੜਾ ਜੀਅ ਕਰਦਾ ਹੱਥ ਫੜ ਕੇ ਨੱਚਾਂ ਤੇਰੇ ਨਾਲ।

ਤੂੰ ਤਾਂ ਚੰਨਾਂ ਚਾਰ ਫੇਰੇ ਲੈ ਲੇ ਚੱਲ ਕੇ ਮੇਰੇ ਨਾਲ-ਨਾਲ।

ਮੇਰਾ ਜੀਅ ਕਰਦਾ ਘੂੰਡ ਕੱਢ ਕੇ ਚੱਲਾਂ ਤੇਰੇ ਨਾਲ-ਨਾਲ।

ਆ ਕੇ ਤੂੰ ਮੈਨੂੰ ਮਿਲ ਗਿਆ ਝੱਟ-ਪੱਟ ਫੁਰਨੇ ਦੇ ਨਾਲ।

ਮੇਰਾ ਜੀਅ ਕਰਦਾ ਤੂੰ ਅੱਗੇ-ਅੱਗੇ ਚੱਲ ਮੇਰੇ ਨਾਲ-ਨਾਲ।

ਪਿੰਡ ਮੇਰੇ ਸੌਹਰਿਆਂ ਦਾ ਮੈਂ ਪਿੱਛੇ ਚਲਾਂ ਤੇਰੇ ਨਾਲ-ਨਾਲ।

ਮੇਰਾ ਜੀਅ ਕਰਦਾ ਸ਼ਰੀਕੇ ਵਿੱਚ ਖੜ੍ਹ ਹੋ ਤੂੰ ਮੇਰੇ ਨਾਲ।

ਆਜਾ ਵਿਆਹ ਵਿੱਚ ਨੱਚੀਏ ਲਾੜਾ-ਲਾੜੀ ਨਾਲ ਨਾਲ।

ਮੇਰਾ ਜੀਅ ਕਰਦਾ ਆ ਨੱਚ ਗਿੱਧੇ ਵਿਚ ਤੂੰ ਮੇਰੇ ਨਾਲ।

ਵੇ ਲੱਗੇ ਤੂੰ ਸਤਵਿੰਦਰ ਦਾ ਸਬ ਨਾਲੋ ਸੋਹਣਾਂ ਸਰਦਾਰ।

ਸੱਤੀ ਦੀ ਜਿੰਦਗੀ ਵਾਂਗ ਚੱਲਦਾ ਆਂ ਤੂੰ ਵੀ ਨਾਲ ਨਾਲ।

ਦੁੱਖਾਂ-ਸੁਖਾਂ ਵਿੱਚ ਹਹ ਵੇਲੇ ਬੱਣਦਾ ਤੂੰ ਮੇਰਾ ਹਿੱਸੇਦਾਰ।

ਮੇਰਾ ਬੜਾ ਜੀਅ ਕਰਦਾ ਹੱਥ ਫੜ ਕੇ ਨੱਚਾਂ ਤੇਰੇ ਨਾਲ।

Comments

Popular Posts