ਸਿਆਣੇ ਕਹਿੰਦੇ ਲੋਕੀ ਲੜਾਈ ਵਿੱਚ ਦੋਂਨੇ ਪਾਸੀ ਹੁੰਦੇ ਨੇ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com

 ਦੁਨੀਆਂ ਵਾਲੇ ਤੇਰੇ ਮੇਰੇ, ਕਿਸੇ ਦੇ ਮਿੱਤਰ ਨਹੀਂ ਹੁੰਦੇ ਨੇ।

ਸਬ ਮਦਾਰੀ ਦਾ ਤਮਾਸ਼ਾਂ ਦੇਖਣ ਵਾਂਗ ਸੁਆਦ ਲੈਂਦੇ ਨੇ।

ਸਿਆਣੇ ਕਹਿੰਦੇ ਲੋਕੀ ਲੜਾਈ ਵਿੱਚ ਦੋਂਨੇ ਪਾਸੀ ਹੁੰਦੇ ਨੇ।

ਦਾਤੀ ਨੂੰ ਇੱਕ ਪਾਸੇ ਦੁਨੀਆਂ ਨੂੰ ਦੰਦੇ ਦੋਂਨੇ ਪਾਸੇ ਹੁੰਦੇ ਨੇ।

ਦੋਂਨਾਂ ਧੱੜਿਆਂ ਵਾਲਿਆਂ ਦੇ ਕੰਨਾਂ ਵਿਚ ਫੂਕਾਂ ਮਾਰਦੇ ਨੇ।

ਜਿਵੇਂ ਵੋਟਾਂ ਵਿੱਚ ਲੋਕੀ ਹਰ ਨੁਮਿੰਦੇ ਦਾ ਸਾਥ ਦਿੰਦੇ ਨੇ।

ਖਾਂਣ-ਪੀਣ ਵੇਲੇ ਹਰ ਪਾਰਟੀ ਦੇ ਨਾਲ ਲੋਕੀ ਹੁੰਦੇ ਨੇ।

ਵੋਟ ਪਾ ਕੇ ਕਿੰਨੂ ਆਉਂਦੇ ਉਕਾ ਲੋਕੀ ਭੇਤ ਨਾਂ ਦਿੰਦੇ ਨੇ।

ਸੱਸ ਨੂੰਹੁ ਨੂੰ ਜੂਡੋ-ਜੂਡੀ ਵੀ ਇਹੀ ਲੋਕੀ ਕਰਾਂਉਂਦੇ ਨੇ।

ਭਾਈਆਂ-ਭਾਈਆਂ ਦੇ ਸਿਰ ਵੀ ਲੋਕੀ ਪੜਵਾ ਦਿੰਦੇ ਨੇ।

ਕਦੇ ਵਿੱਚ ਪੈ ਫੈਸਲੇ ਕਰਾਂਉਂਦੇ, ਕਦੇ ਸਿੰਘ ਫਸਾਉਂਦੇ ਨੇ।

ਪਾ ਕੇ ਮਸੀਬਤ ਵਿੱਚ ਦੂਜੇ ਨੂੰ ਲੋਕੀ ਦਿਲੋ ਖੁਸ਼ ਹੁੰਦੇ ਨੇ।

ਚੂਗਲੀਆਂ ਕਰਕੇ ਇਧਰ-ਉਧਰ ਫਸਾਦ ਵੀ ਪਵਾਂਉਂਦੇ ਨੇ।

ਫੱਟ ਡੂੰਘੇ ਲਗਾ ਜਾਂਦੇ ਲੋਕੀ ਕੱਤਲ ਕਰਕੇ ਖੱਪਾ ਦਿੰਦੇ ਨੇ।

ਸੱਤੀ ਫਿਰ ਖ਼ਬਰ ਲੈਣ ਵੀ ਇਹੀ ਲੋਕੀ ਪਹੁੰਚ ਜਾਂਦੇ ਨੇ।

ਕਈ ਤਰਾਂ ਦੀਆਂ ਦੁਵਾਈਆਂ ਬੂਟੀਆਂ ਵੀ ਦੱਸ ਜਾਂਦੇ ਨੇ।

ਸਤਵਿੰਦਰ ਇਹ ਦੁਨੀਆਂ ਵਾਲੇ ਬੜੇ ਕੌਤਕ ਦਿਖਾਉਂਦੇ ਨੇ।

ਕਦੇ ਆ ਕੇ ਗਲ਼ੇ ਮਿਲਦੇ ਲੋਕੀ ਕਦੇ ਦੁਸ਼ਮੱਣੀ ਕੱਢਦੇ ਨੇ।

ਕਈ ਚੰਗੇ ਬਹੁਤ ਲੋਕੀ ਹੁੰਦੇ ਕਈ ਗੂਝੀ ਛੂਰੀ ਚਲਾਂਉਂਦੇ ਨੇ।

ਇੱਕ ਨੂੰ ਸਾਊ ਬੀਬਾ ਕਹਿੰਦੇ ਦੂਜੇ ਦੇ ਹੱਥ ਡਾਂਗ ਫੜਾਉਂਦੇ ਨੇ।

ਮੋਡੇ ਤੇ ਥਾਪੀਆਂ ਦੇ ਕੇ ਮਾਮਲਾ ਨਾਂ ਠੰਡਾ ਹੋਣ ਲੋਕੀ ਦਿੰਦੇ ਨੇ।

ਕਈ ਭੇਡ ਚਾਲ ਵਾਂਗ ਮੂਹਰੇ ਹੁੰਦੇ ਥਾਲੀ ਦੇ ਚੱਟੇ ਬੱਟੇ ਹੁੰਦੇ ਨੇ।

ਪਿਆਰ ਨਾਲ ਮੋਹਦੇ ਕਈ ਲੋਕੀ ਤੇਲ ਪਾ ਅੱਗ ਲਾਉਂਦੇ ਨੇ।

ਧੀਆਂ ਭੈਣਾਂ ਦੀ ਇੱਜ਼ਤ ਲੁੱਟਦੇ ਲੋਕੀਂ ਸਿਰ ਤੇ ਹੱਥ ਧੱਰਦੇ ਨੇ।


 

Comments

Popular Posts