ਮੇਰਾ ਜੀਅ ਕਰਦਾ ਤੇਰੇ ਨਾਲ ਮੈਂ ਗੱਲ ਕਰਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com

ਮੇਰਾ ਜੀਅ ਕਰਦਾ ਹਰ ਪਲ਼ ਤੇਰੇ ਮੈਂ ਨਾਲ ਰਵਾਂ।

ਕਦੇ ਇੱਕ ਘੜੀ ਨਾਂ ਤੇਰੇ ਤੋਂ ਮੈਂ ਕਦੇ ਵੀ ਵੱਖਾਂ ਹੋਵਾਂ।

ਮੇਰਾ ਜੀਅ ਕਰਦਾ ਤੇਰੇ ਨਾਲ ਜੀਵਨ ਗੁਜ਼ਾਰ ਦੇਵਾ।

ਸਬ ਜਨਮਾਂ ਵਿੱਚ ਚੰਨਾਂ ਮੈਂ ਤੇਰੇ ਨਾਲ-ਨਾਲ ਰਵਾਂ।

ਮੇਰਾ ਜੀਅ ਕਰਦਾ ਮੈ ਅੱਜ ਗੂੜੀ ਨੀਂਦਰ ਸੌ ਜਾਵਾਂ।

ਰਹਿ ਕੋਲ ਤੇਰੇ ਸਬ ਦੁੱਖ ਜੀਵਨ ਦੇ ਭੁੱਲ ਜਾਵਾਂ।

ਮੇਰਾ ਜੀਅ ਕਰਦਾ ਤੇਰੀ ਬੁੱਕਲ ਵਿੱਚ ਬੈਠ ਜਾਵਾਂ।

ਦੁਨੀਆਂ ਦੀਆਂ ਨਜ਼ਰਾ ਤੋਂ ਤੇਰੇ ਮੈ ਕੋਲ ਛੁੱਪ ਜਾਂਵਾਂ।

ਮੇਰਾ ਜੀਅ ਕਰਦਾ ਸੱਤੀ ਕੋਲ ਮੈਂ ਘੜੀ ਰੁਕ ਜਾਂਵਾਂ।

ਵੇ ਤੇਰੀ ਗੋਦ ਵਿੱਚ ਸਿਰ ਧਰ ਮੈ ਗੂੜੀ ਨੀਦ ਸੌ ਜਾਵਾਂ।

ਮੇਰਾ ਜੀਅ ਕਰਦਾ ਤੇਰੇ ਨਾਲ ਮੈਂ ਗੱਲ ਇੱਕ ਕਰਾਂ।

ਰੱਬਾ ਵੇ ਸਤਵਿੰਦਰ ਨੂੰ ਸੱਚੀਂ ਅੱਜੇ ਤੇਰੇ ਮੈਂ ਨਾਂਮ ਕਰਾਂ।

 

Comments