ਭਾਗ 49 ਜਿੰਦਗੀ ਜੀਨੇ ਦਾ ਨਾਮ ਹੈ

ਨਸ਼ੇ ਖਾਂਣ ਵਾਲੇ ਨਾਲ ਖੱਜ਼ਲ-ਖੁਆਰ ਹੋਣ ਨਾਲੋਂ, ਐਸੇ ਬੰਦੇ ਤੋਂ ਕਿਨਾਰਾ ਕਰ ਲੈਣਾਂ ਚਾਹੀਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ  satwinder_7@hotmail.com

ਪ੍ਰੇਮ ਨੇ ਕਦੇ ਚੱਜ ਨਾਲ ਨੌਕਰੀ ਨਹੀਂ ਕੀਤੀ ਸੀ। ਜੇ ਕਦੇ ਸਾਲ 6 ਮਹੀਨੇ ਕੰਮ ਕਰ ਲੈਂਦਾ ਸੀ। ਮੁੜ ਕੇ ਚਾਰ, ਪੰਜ ਸਾਲ ਛੁੱਟੀਆਂ ਉਤੇ ਰਹਿੰਦਾ ਸੀ। ਵਾਹ ਜਹਾਨ ਦੀ ਲਗਾਉਣ ਤੇ ਵੀ ਕੰਮ ਨਹੀਂ ਕਰਦਾ ਸੀ। ਕੈਲੋ ਇੱਕ ਨੌਕਰੀ 8 ਘੰਟੇ ਦੀ ਕਰਦੀ ਸੀ। ਦੂਜੀ ਨੌਕਰੀ ਸ਼ਾਂਮ ਨੂੰ 6 ਘੰਟੇ ਕਰਦੀ ਸੀ। ਕਈ ਬਾਰ ਕੰਮ ਵੱਧ-ਘੱਟ ਹੋਣ ਨਾਲ ਘੰਟੇ ਵੱਧਦੇ, ਘੱਟਦੇ ਰਹਿੰਦੇ ਸਨ। ਰਾਤ ਨੂੰ ਕੈਲੋ ਕੰਮ ਤੋਂ ਆਈ ਹੀ ਸੀ। ਰਾਤ ਦੇ 3 ਵਜੇ ਪਰਾਈਵੇਟ ਕਾਲ ਆਈ। ਕੈਲੋ ਦਾ ਮੱਥਾ ਠੱਣਕਿਆ। ਐਸਾ ਫੋਨ ਪੁਲੀਸ ਦਾ ਜਾਂ ਕਿਸੇ ਬਦਮਾਸ਼ੀ ਕਰਨ ਵਾਲੇ ਦਾ ਹੁੰਦਾ ਹੈ। ਵਿਹਲੇ ਲੋਕ ਰਾਤ ਨੂੰ ਵੀ ਪਰਾਈਵੇਟ ਕਾਲ ਕਰਕੇ, ਹੋਰਾ ਨੂੰ ਸਿਤਾਉਂਦੇ ਰਹਿੰਦੇ ਹਨ। ਕੈਲੋ ਨੇ ਫੋਨ ਚੁੱਕਿਆ। ਪ੍ਰੇਮ ਨੇ ਕਿਹਾ, “ ਮੈਂ ਅੰਦਰ ਹੋ ਗਿਆ ਹਾਂ। “ “ ਅੰਦਰ ਹੋਂ ਤਾਂ ਸੌ ਜਾਵੋ। ਅੱਜ ਫਿਰ ਸ਼ਰਾਬੀ ਹੋ ਕੇ, ਸੋਫ਼ੇ ਉਤੇ ਹੀ ਡਿੱਗ ਗਏ। “ “ ਮੈਂ ਸੌਂ ਕਿਵੇਂ ਜਾਂਵਾਂ? ਤੈਨੂੰ ਮਜ਼ਾਕ ਸੁਜਦਾ ਹੈ। ਮੈਂ ਜੇਲ ਵਿੱਚ ਹਾਂ। “ “ ਫਿਰ ਤਾਂ ਹੋਰ ਵੀ ਅਰਾਮ ਨਾਲ ਸੌਂ ਜਾਵੋ। ਘਰ ਆ ਕੇ ਕਿਹੜਾ ਕਿੱਲਾ ਢੋਹਣਾਂ ਹੈ? ਵਿਹਲੇ ਨੂੰ ਚਿਕਨ, ਮੱਛੀ, ਟੋਸਟ ਮੁਫ਼ਤ ਦੇ ਮਿਲਣਗੇ। “ “ ਪੁਲੀਜ਼ ਇਸ ਬਾਰ ਮੇਰੀ ਜੁਮਾਨਤ ਕਰਾ ਲਵੋ। ਜੇਲ ਵਿੱਚ ਬਹੁਤ ਖ਼ਤਰਨਾਕ ਮੁਜ਼ਰਮ ਹਨ। ਜੋ ਕੱਤਲ ਕਰਕੇ ਆਏ ਹਨ। ਮੈਨੂੰ ਕੁੱਟ-ਕੁੱਟ ਮਾਰ ਦੇਣਗੇ। ਉਹ ਨਵੇਂ ਬੰਦੇ ਨੂੰ ਬਹੁਤ ਤੰਗ ਕਰਦੇ ਹਨ। “ ਤੂੰ ਜੇਲ ਵਿੱਚ ਹੀ ਠੀਕ ਹੈ। ਘਰ ਆ ਕੇ ਕਿਹੜਾ ਕੋਈ ਕੰਮ ਕਰਨਾਂ ਹੈ? ਬਹੁਤ ਵਧੀਆਂ ਹੋਇਆ। ਰੱਬ ਕਰੇ, ਇਹ ਤੈਨੂੰ ਇੰਨਾਂ ਕੁੱਟਣ, ਤੂੰ ਬੰਦਾ ਬੱਣ ਜਾਂਵੇ। “ “  ਬਹੁਤਾ ਬੱਕਵਾਸ ਕਰਨ ਦੀ ਲੋੜ ਨਹੀਂ ਹੈ। ਡੈਡੀ ਨੂੰ ਫੋਨ ਫੜਾ। “ “ ਅਜੇ ਤੱਕ ਤੂੰ ਡੈਡੀ ਦਾ ਬੱਚਾ ਹੀ ਬੱਣਿਆ ਹੋਇਆ ਹੈ। “ ਕੈਲੋ ਨੇ ਡੈਡੀ ਦਾ ਦਰਵਾਜ਼ਾਂ ਖੱੜਕਾਇਆ। ਡੈਡੀ ਨੂੰ ਫੋਨ ਫੜਾਂ ਦਿਤਾ।

“ ਡੈਡੀ ਮੈਨੂੰ ਬਾਹਰ ਕੱਢੋ। ਮੈਂ ਹੋਰ ਜੇਲ ਵਿੱਚ ਨਹੀਂ ਬੈਠ ਸਕਦਾ। “ ਡੈਡੀ ਨੇ ਪ੍ਰੇਮ ਦੀ ਅਵਾਜ਼ ਸੁਣੀ। ਉਸ ਨੇ ਕਿਹਾ, “ ਤੂੰ ਫਿਰ ਜੇਲ ਵਿੱਚ ਪਹੁੰਚ ਗਿਆ। ਅਜੇ 2 ਮਹੀਨੇ ਪਹਿਲਾਂ ਤੈਨੂੰ ਛੁੱਡਾ ਕੇ ਲੈ ਕੇ ਗਏ ਹਾਂ। “ “ ਫਿਰ ਕੀ ਹੋ ਗਿਆ? ਕੋਈ ਪਹਾੜ ਟੁੱਟ ਗਿਆ। “ ਪੁੱਤ ਮੈਨੂੰ ਤਾਂ ਰੋਜ਼-ਰੋਜ਼ ਠਾਂਣੇ ਆਉਂਦੇ ਨੂੰ ਸ਼ਰਮ ਬਹੁਤ ਆਉਂਦੀ ਹੈ। ਕੋਈ ਜਾਂਣ-ਪਛਾਣ ਵਾਲਾ ਦੇਖ਼ ਲਵੇ। ਬੰਦਾ ਕੀ ਜੁਆਬ ਦੇਵੇ? ਮੇਰੀ ਵੀ ਪੀਤੀ ਹੋਈ ਹੈ। “ “ ਮੈਂ ਦਾਰੂ ਹੀ ਪੀਤੀ ਹੈ। ਕੀ ਕਿਸੇ ਦੀ ਕੁੜੀ ਕੱਢੀ ਹੈ? ਸ਼ਰਮ ਕੀ ਹੁੰਦੀ ਹੈ? ਡੈਡੀ ਤੁਸੀਂ ਮੇਰੇ ਜੀਜੇ ਨੂੰ ਲੈ ਕੇ ਆ ਜਾਵੋ। “ “ ਉਸੇ ਨੂੰ ਨਾਲ ਲਿਉਣਾਂ ਪੈਂਣਾਂ ਹੈ। ਐਤਕੀਂ ਤਾਂ ਤੇਰੀ ਬੇਲ 3000 ਡਾਲਰ ਦੀ ਹੋਵੇਗੀ। ਪਹਿਲਾਂ ਪੈਸੇ ਇਕੱਠੇ ਕਰਨੇ ਪੈਣੇ ਹਨ। ਮੇਰੀ ਤਾਂ ਸਾਰੀ ਕਮਾਈ ਤੈਨੂੰ ਜੇਲ ਵਿੱਚੋਂ ਛੁੱਡਾਉਣ ਤੇ ਵਕੀਲਾਂ ਦੀਆਂ ਫੀਸਾ ਉਤੇ ਹੀ ਲੱਗੀ ਹੈ। ਅੱਜ ਤਾਂ ਕੁੱਝ ਨਹੀਂ ਹੋ ਸਕਦਾ। ਸੋਮਵਾਰ ਤੱਕ ਲੰਬਾ ਸਾਹ ਖਿੱਚ ਕੇ ਰੱਖ। ਤੈਨੂੰ ਸੋਮਵਾਰ ਨੂੰ ਜੱਜ ਅੱਗੇ ਪੇਸ਼ ਹੋ ਕੇ ਹੀ ਛੁੱਡਾਵਾਂਗੇ। “ “ ਡੈਡੀ ਤੁਸੀਂ ਕੀ ਗੱਲਾਂ ਕਰਦੇ ਹੋ? ਇੱਕ ਬਾਰ ਇਥੇ ਆ ਕੇ ਪਤਾ ਕਰ ਲਵੋ। “ “ ਪਤਾ ਕਰਨ ਨੂੰ ਸਾਡਾ ਕਿਹੜਾ ਵਾਹ ਨਵਾਂ ਪਿਆ ਹੈ? ਤੂੰ ਤੀਜਾ ਮਹੀਨਾਂ ਸੁੱਕਾ ਨਹੀਂ ਲੰਘਣ ਦਿੰਦਾ। ਅਸੀਂ ਤੈਨੂੰ ਛੁੱਡਾਉਂਦੇ ਥੱਕ ਗਏ ਹਾਂ। ਜਿਵੇਂ ਸਾਨ੍ਹ ਨੂੰ ਹਰੀ ਚਰੀ, ਤੈਨੂੰ ਜੇਲ ਹੀ ਦਿਸਦੀ ਹੈ। “

ਕੈਲੋ ਨੇ ਵੀਕਇੰਡ ਨੂੰ ਵੀ ਚਾਰ ਸ਼ਿਫ਼ਟਾਂ ਲਾ ਲਈਆਂ ਸਨ। ਪ੍ਰੇਮ ਐਸੀ ਵਿਗੜੀ ਔਲਾਦ ਸੀ। ਕੁੱਤੇ ਦੀ ਪੂਛ ਵਾਂਗ ਸਿੱਧੀ ਹੋਣ ਵਾਲੀ ਨਹੀਂ ਸੀ। ਜੱਜ ਵਕੀਲ ਵੀ ਪ੍ਰੇਮ ਉਤੇ ਕਈ ਐਸੀਆਂ ਸ਼ਰਤਾਂ ਲਾਗੂ ਕਰ ਚੁੱਕੇ ਸਨ। ਜੋ ਪ੍ਰੇਮ ਨੂੰ ਸੁਧਾਰ ਸਕਦੀਆਂ ਸਨ। ਸਰਕਾਰੀ ਕਰਮਚਾਰੀ, ਪ੍ਰੇਮ ਨੂੰ ਹਰ ਰੋਜ਼਼ ਘਰ ਚੈਕ ਕਰਨ ਆਉਂਦੇ ਸਨ। ਉਹ ਘਰ ਤੋਂ ਬਾਹਰ ਨਹੀਂ ਜਾ ਸਕਦਾ ਸੀ। ਪਬਲਿਕ ਤੇ ਘਰ ਵਿੱਚ ਵੀ ਸ਼ਰਾਬ ਨਹੀਂ ਪੀ ਸਕਦਾ ਸੀ। ਜਿਉਂ ਹੀ ਉਸ ਨੂੰ ਚੈਕ ਕਰਕੇ ਮੁੜ ਜਾਂਦੇ। ਪ੍ਰੇਮ ਸੁੱਕੀ ਬੋਤਲ ਨੂੰ ਹੀ ਮੂੰਹ ਲਾ ਕੇ, ਸਾਰੀ ਪੀ ਜਾਂਦਾ ਸੀ। ਪ੍ਰੇਮ ਦਾ ਡੈਡੀ ਸ਼ਰਾਬ ਖ੍ਰੀਦ ਕੇ, ਲਿਆ ਕੇ ਦਿੰਦਾ ਸੀ। ਡੈਡੀ ਆਪ ਰੱਜ ਕੇ ਪੀਂਦਾ ਸੀ। ਮਾਂਪੇ ਹੀ ਔਲਾਦ ਨੂੰ ਸੁਮਾਰਦੇ, ਵਿਗਾੜਦੇ ਹਨ। ਜੇ ਉਹ ਚੈਕ ਕਰਨ ਕਦੇ ਦੁਵਾਰਾ ਆਉਂਦੇ ਸਨ। ਤਾਂ ਪ੍ਰੇਮ ਕਿਸੇ ਨੂੰ ਕੁੰਢਾ ਖੋਲਣ ਨਹੀਂ ਦਿੰਦਾ ਸੀਪ੍ਰੇਮ ਵਰਗਾ 100% ਵਿਗੜਿਆ ਬੰਦਾ ਬਿਲਕੁਲ ਨਹੀਂ ਸੁਧਰ ਸਕਦਾ। ਸੁਧਾਰਨ ਵਾਲਿਆਂ ਨੂੰ ਜਰੂਰ ਵਿਗਾੜ ਸਕਦਾ ਹੈ। ਐਸੇ ਬੰਦੇ ਨੂੰ ਧੀ-ਪੁੱਤਰ, ਮਾਂਪਿਆਂ, ਪਤਨੀ ਤੇ ਸਮਾਜ ਤੱਕ ਕੋਈ ਮੱਤਲੱਬ ਨਹੀਂ ਹੁੰਦਾ। ਸਿਰਫ਼ ਜੀਭ ਦਾ ਸੁਆਦ ਚਾਹੀਦਾ ਹੈ। ਨਸ਼ੇ ਖਾਂਣ ਵਾਲੇ ਨਾਲ ਖੱਜ਼ਲ-ਖੁਆਰ ਹੋਣ ਨਾਲੋਂ ਐਸੇ ਬੰਦੇ ਤੋਂ ਕਿਨਾਰਾ ਕਰ ਲੈਣਾਂ ਚਾਹੀਦਾ ਹੈ। ਨਸ਼ੇ ਖਾਂਣ ਵਾਲੇ ਐਸੀਆਂ ਹਰਕੱਤਾਂ ਕਰਦੇ ਹਨ। ਦੂਜਿਆਂ ਨੂੰ ਵੀ ਕਿਸੇ ਪਾਸੇ ਦਾ ਨਹੀਂ ਛੱਡਦੇ।

Comments

Popular Posts