ਚੋਰੀ-ਚੋਰੀ ਅੱਖਾਂ ਮਿਲਾ ਕੇ ਕਾਹਤੋਂ ਤੱਕਦਾ
ਸਤਵਿੰਦਰ ਕੌਰ ਸੱਤੀ
(ਕੈਲਗਰੀ) –ਕਨੇਡਾ satwinder_7@hotmail.com
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।ਮੈਨੂੰ ਕਿਤੇ-ਕਿਤੇ ਲੱਗਦਾ ਏ ਸੱਚ ਵਰਗਾ।
ਸੱਚ ਦੱਸ ਝੂਠਿਆ ਵੇ ਝੂਠ ਕਾਹਤੋਂ ਬੋਲਦਾ।
ਚੰਨਾਂ ਸੱਚੀਂ-ਸੱਚੀਂ ਦੱਸੀ ਤੂੰ ਮੇਰਾ ਕੀ ਲੱਗਦਾ?
ਝੂਠਿਆ ਵੇ ਇੱਕ ਗੱਲ ਸੱਚ ਮੈਨੂੰ ਤੂੰ ਦੱਸਜਾ।
ਚੋਰੀ-ਚੋਰੀ ਅੱਖਾ ਮਿਲਾ ਕੇ ਕਾਹਤੋਂ ਤੱਕਦਾ।
ਦਿਲ ਵਾਲੀ ਗੱਲ ਤੂੰ ਕਾਹਤੋਂ ਨੀ ਦੱਸਦਾ।
ਮੇਰਾ ਕੋਲੋ ਪਰਦਾ ਤੂੰ ਤਾਂ ਵੇ ਰਹਿੰਦਾ ਰੱਖਦਾ।
ਮੁੰਡਿਆ ਵੇ ਦੁਨੀਆਂ ਦੇ ਲੱਗੇ ਨਾਂ ਤੂੰ ਨਾਲ ਦਾ।
ਜਦੋਂ ਵੀ ਤੈਨੂੰ ਦੇਖ਼ਾ ਸਤਵਿੰਦਰ ਨੂੰ ਲੱਗੇ ਆਪਦਾ।
ਸੱਤੀ ਨੂੰ ਤਾਂ ਸਾਰੀ ਦੁਨੀਆਂ ਤੋਂ ਪਿਆਰਾ ਜਾਪਦਾ।
ਦਿਲ ਮੇਰਾ ਸੱਜਣਾਂ ਵੇ ਇੱਕ ਤੈਨੁੰ ਗੱਲ ਆਖਦਾ।
ਉਰੇ ਨੂੰ ਕੰਨ ਕਰ ਵੇ ਮੈਂ ਤੇਰੇ ਕੰਨ ਵਿੱਚ ਆਖਦਾ।
ਦੁਨੀਆਂ ਤੇ ਤੇਰੇ ਬਿੰਨ ਸਾਡਾ ਦਿਲ ਨਹੀਂ ਲੱਗਦਾ।
Comments
Post a Comment