ਜੋ ਅੜੇ ਉਸੇ ਨੂੰ ਪੁਲੀਸ ਵਾਲੇ ਮੂਧਾ ਪਾਉਂਦੇ ਆ।

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com

ਪੁਲੀਸ ਵਾਲਿਆਂ ਦੇ ਅੱਜ ਜਲਬੇ ਬਤਾਉਂਦੇ ਆਂ।

ਇਹ ਆਪਦੇ ਅੱਗੇ ਚਿੱੜੀ ਨਾਂ ਫਰਕੱਣ ਦਿੰਦੇ ਆ।

ਹੇਰਾ ਫੇਰੀ ਵਿੱਚ ਨੰਬਰ ਪਹਿਲੇ ਤੇ ਆਉਂਦੇ ਆ।

ਫਸਾ ਕੇ ਮਨ ਮਰਜ਼ੀ ਦਾ ਚਾਰਜ਼ ਲਗਾਉਂਦੇ ਆ।

ਜੋ ਅੜੇ ਉਸੇ ਨੂੰ ਪੁਲੀਸ ਵਾਲੇ ਮੂਧਾ ਪਾਉਦੇ ਆ।

ਕਨੂੰਨ ਦੀ ਛੱਤਰ ਛਾਇਆ ਵਿੱਚ ਜਿਉਂਦੇ ਆ।

ਕਈ ਤਾਂ ਗਸ਼ਤ ਕਰਕੇ ਟੈਇਮ ਪਾਸ ਕਰਦੇ ਆ।

ਇਹ ਸਰਕਾਰੀ ਪੈਸੇ ਨੂੰ ਭੋਰ-ਭੋਰਕੇ ਖਾਂਦੇ ਆ।

ਸ਼ਰੀਫ਼ ਲੋਕਾਂ ਨੂੰ ਪੁਲੀਸ ਵਾਲੇ ਧੱਮਕਾਂਉਂਦੇ ਆ।

ਪੁਲੀਸ ਵਾਲੇ ਭੂਕੀ-ਭੱਠੀ ਦੇ ਕੇਸ ਪਾਉਂਦੇ ਆ।

ਡਰਗ ਡੀਲਰਾਂ ਤੋਂ ਭੱਜ ਕੇ ਜਾਨਾਂ ਬੱਚਾਉਂਦੇ ਆ।

ਬੇਕਸੂਰਾਂ ਨੂੰ ਫੜ ਕੇ ਜੇਲ ਅੰਦਰ ਕਰਦੇ ਆ।

ਬਦਮਾਂਸ਼ਾਂ ਤੇ ਚੋਰਾਂ ਨੂੰ ਖੁੱਲੀ ਛੁੱਟੀ ਦਿੰਦੇ ਆ।

ਪੁਲੀਸ ਵਾਲੇ ਗੁੰਡੇ ਲੁੱਚੇ ਦੇਖ਼ ਲੁੱਕ ਜਾਂਦੇ ਆ।

ਇੰਨਾਂ ਦੀ ਯਾਰੀ ਦੁਸ਼ਮੱਣੀ ਮਾੜੀ ਮੰਨਦੇ ਆ।

ਇਹ ਚੰਗੇ ਮਾੜੈ ਸਬ ਨੂੰ ਰੱਗੜ ਧਰਦੇ ਆ।

ਲੋਕੀ ਸਲਾਮ ਇੰਨਾਂ ਤੋਂ ਡਰਦੇ ਹੀ ਕਰਦੇ ਆ।

ਸਤਵਿੰਦਰ ਪੁਲੀਸ ਵਾਲੇ ਤਾਂ ਬਾਪ ਸਬ ਦੇ ਆ।

ਸੱਤੀ ਜਿਹਦੇ ਹੱਥ ਪਾਵਰ ਸਾਹਿਬ ਹੀ ਹੁੰਦੇ ਆ।

ਪੁਲੀਸ ਵਾਲੇ ਆਪਣਾਂ ਕਨੂੰਨ ਬੱਣਾਂ ਲੈਂਦੇ ਆ।

Comments

Popular Posts