ਜੇ ਦਿਲ ਨਹੀਂ ਲੱਗਦਾ ਦਿਲ ਵੀ ਲਗਾਉਂਦੇ ਹਾਂ
ਮੱਖਿਆ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ।
ਸਬ ਨੂੰ ਸ਼ਾਮਲ ਹੋਣ ਦੀ ਦਾਵਤ ਦਿੰਦੇ ਹਾਂ।
ਆਪਾਂ ਰਲ ਮਿਲ ਕੇ ਇਕੱਠੇ ਬੈਠਦੇ ਹਾਂ।
ਆਉਜੋ ਸਾਰੇ ਮਿਲ ਕੇ ਹੱਸਦੇ ਖੇਡਦੇ ਹਾ।
ਗੱਲਾਂ ਬੱਤਾਂ ਕਰਕੇ ਦਿਲ ਹੌਲਾ ਕਰਦੇ ਹਾਂ।
ਬਿਚਾਰਾ ਰਾਹੀਂ ਮਾਮਲੇ ਨੂੰ ਹੱਲ ਕਰਦੇ ਹਾਂ।
ਸਬ ਅਵਾਜ਼ ਨਾਲ ਅਵਾਜ਼ ਮਿਲਾਂਉਂਦੇ ਹਾਂ।
ਸੱਤੀ ਨਾਲ
ਬਹਿ ਕੇ ਗੱਲਾਂ ਬਾਤਾ ਮਾਰਦੇ ਹਾਂ।
ਸਤਵਿੰਦਰ ਕੋਲੋ ਸ਼ੇਅਰੋ-ਸ਼ੈਅਰੀ ਸੁਣਦੇ ਹਾਂ।
ਰੁਕ ਤੋਂ ਜਾਉ ਆਪ ਦੇ ਦਿਲ ਦੀ ਸੁਣਦੇ ਹਾਂ।
ਤੇਰੇ ਦਿਲ ਦਾ ਇਲਾਜ਼ ਰਲ-ਮਿਲ ਕਰਦੇ ਹਾਂ।
ਜੇ ਦਿਲ ਨਹੀਂ ਲੱਗਦਾ ਦਿਲ ਵੀ ਲਗਾਉਂਦੇ ਹਾਂ।
ਬੰਦੇ ਦੇ ਹਰ ਮਰਜ਼ ਦਾ ਇਲਾਜ਼ ਕਰਦੇ ਹਾਂ।
ਮੱਖਿਆ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ।
Comments
Post a Comment