ਬੜੀ ਸੋਹਣੀ ਲੱਗਦੀ ਏ ਹੱਸਦਾ ਮੈਨੂੰ ਕਹਿ ਗਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਬੱਣ ਕੇ ਸ਼ੀਸ਼ਾ ਉਹ ਸੋਹਣਾਂ ਮੇਰੇ ਅੱਗੇ ਸੀ ਖੱਲੋ ਗਿਆ।
ਖਿੜ-ਖਿੜ ਹੱਸਦਾ ਮੇਰੇ ਮੂਹਰੇ ਉਹ ਸੀ ਆ ਗਿਆ।
ਅੰਗ-ਅੰਗ ਮੇਰੇ ਦੀ ਸਿਫ਼ਤ ਕਰਨ ਉਹ ਬਹਿ ਗਿਆ।
ਕਹਿੰਦਾ ਫੁੱਲੋ ਹੌਲਾਂ ਭਾਰ ਮੈਨੂੰ ਖੰਭ ਲਾ ਕੇ ਉਡਾ ਗਿਆ।
ਸਮਝ ਨਾਂ ਲੱਗੇ ਜਾਗਦੇ ਮੈਨੂੰ ਸੁਪਨਾਂ ਕੈਸਾ ਆ ਗਿਆ।
ਸੱਤੀ ਬੜੀ ਸੋਹਣੀ ਲੱਗਦੀ ਏ ਹੱਸਦਾ ਮੈਨੂੰ ਕਹਿ ਗਿਆ।
ਬੁੱਲਾ ਵਿੱਚ ਮੁਸਕਰਾ ਕੇ ਆਈ ਲਵ-ਯੂ ਕਹਿ ਗਿਆ।
ਕਰ ਚੂੰਨੀ ਦਾ ਤੂੰ ਪੱਲਾ, ਨੀ ਮੈਨੂੰ ਕਰ ਦਿੱਤਾ ਤੂੰ ਝੱਲਾ।
ਆਏ ਹੋਏ ਅੱਲਾ, ਹੜਾ ਵੇ ਮੌਲਾ ਸੱਚੀ ਹੋ ਗਿਆ ਝੱਲਾ।
ਮੇਰੀ ਕਰਕੇ ਪ੍ਰਸੰਸਾ ਮੇਰਾ ਦਿਲ ਨਾਲੇ ਉਹ ਲੈ ਗਿਆ।
ਬਿੰਨਾਂ ਕੁੱਝ ਕਹੇ ਸਤਵਿੰਦਰ ਨੂੰ ਆਪਣਾਂ ਬੱਣਾਂ ਗਿਆ।
ਸ਼ੀਸ਼ਾ ਬੱਣ ਮੇਰਾ ਉਹ ਮੁੱਖ ਮੈਨੁੰ ਮੇਰਾ ਦਿਖਾ ਗਿਆ।
Comments
Post a Comment