ਲੋਕਾਂ ਕੋਲੋ ਚੋਰੀ ਮੈਨੂੰ ਜਦੋਂ ਖਤ ਤੂੰ ਦੇਣ ਆਉਂਦਾ ਸੀ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com

ਤੇਰੇ ਖ਼ਤਾ ਦਾ ਵੇ ਮੈਨੂੰ ਹਰ ਰੋਜ਼ ਬੜਾ ਹੀ ਇੰਤਜ਼ਾਰ ਸੀ।

ਤੇਰੇ ਲਿਖੇ ਖਤਾ ਨੂੰ ਪੜ੍ਹਨ ਦਾ ਬੜਾ ਸੁਆਦ ਹੁੰਦਾ ਸੀ।

ਤੇਰੇ ਆਉਣੇ ਦਾ ਸਾਨੂੰ ਚੜ੍ਹਿਆ ਬੜਾ ਚਾਅ ਹੁੰਦਾ ਸੀ।

ਲੋਕਾਂ ਕੋਲੋ ਚੋਰੀ ਮੈਨੂੰ ਜਦੋਂ ਖਤ ਤੂੰ ਦੇਣ ਆਉਂਦਾ ਸੀ।

ਮੇਰੇ ਅੱਗੇ ਪਿਛੇ ਸਾਇਕਲ ਉਤੇ ਗੇੜੀਆਂ ਤੂੰ ਲਾਉਂਦਾ ਸੀ।

ਚਿੱਟੀ ਮੂਰਤੀ ਦੇ ਸ਼ੀਸ਼ੇ ਥਾਂਈ ਲਵ-ਲੈਟਰ ਫੜਾਉਦਾ ਸੀ।

ਕਦੇ ਰੋੜੀ ਨਾਲ ਬੰਨ ਮੇਰੇ ਵੱਲ ਖੱਤ ਵਗਾਉਂਦਾ ਹੁੰਦਾ ਸੀ।

ਮਾਈ ਡਾਰਲਿੰਗ ਤੋਂ ਵੱਧ ਕੁੱਝ ਨਹੀਂ ਲਿਖਿਆ ਹੁੰਦਾ ਸੀ।।

ਸੱਤੀ ਇਹੀ ਚਾਰ ਅੱਖਰ ਪੜ੍ਹ ਕੇ ਬੜਾ ਨਸ਼ਾ ਹੁੰਦਾ ਸੀ।

ਤੇਰੇ ਖਤ ਮੰਮੀ ਨਾਂ ਮੇਰੀ ਫੜ ਲੈ ਬੜਾ ਡਰ ਹੁੰਦਾ ਸੀ।

ਲੋਕਾਂ ਦੀ ਨਜ਼ਰ ਨਾਂ ਸਾਡੇ ਉਤੇ ਪੈਜੇ ਦਿਲ ਡਰਦਾ ਸੀ।

ਹੁਣ ਪਤਾ ਲੱਗਾ ਕਲਮ ਨਾਲ ਸਾਨੂੰ ਪਿਆਰ ਹੁੰਦਾ ਸੀ।

ਸਤਵਿੰਦਰ ਨੂੰ ਲਵ-ਲੈਟਰ ਲਿਖਣ ਦਾ ਸ਼ੋਕ ਹੁੰਦਾ ਸੀ।

ਇਸੇ ਲਈ ਹਰ ਲੈਟਰ ਦਾ ਤੁਰੰਤ ਜੁਆਬ ਆਉਂਦਾ ਸੀ।

Comments

Popular Posts