ਤੈਨੂੰ ਝੂਠੀ ਮੂਠੀ ਜਿਹੀ ਰੁੱਸ ਕੇ ਮੈ ਨਖ਼ਰੇ ਵੀ ਦਿਖਾਂਵਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਮੇਰਾ ਜੀਅ ਕਰਦਾ ਚੰਨਾਂ ਤੇਰੇ ਨਾਲ ਮੈਂ ਰੁੱਸ ਜਾਂਵਾਂ।
ਤੈਨੂੰ ਛੱਡ ਕੇ ਮੈਂ ਇਸ ਦੁਨੀਆਂ ਦੇ ਉਤੋਂ ਤੁਰ ਜਾਵਾਂ।
ਮੇਰਾ ਜੀਅ ਕਰਦਾ ਰੱਬਾ ਰੱਜ ਕੇ ਤੈਨੂੰ ਉਲਾਬੇ ਦੇਵਾਂ।
ਜਿੰਨੇ ਵੀ ਗਿੱਲੇ ਸ਼ਿਕਵੇ ਨੇ ਸਬ ਤੈਨੂੰ ਮੈਂ ਬਤਾ ਦੇਵਾਂ।
ਮੇਰਾ ਜੀਅ ਕਰਦਾ ਗੁੱਸਾ ਗਿੱਲਾ ਸਬ ਮੈਂ ਕੱਢ ਦੇਵਾਂ।
ਅੱਗਲੇ-ਪਿਛਲੇ ਸਬ ਤੈਨੂੰ ਅੱਜ ਮੈ ਮਹਿੱਣੇ ਦੇ ਦੇਵਾਂ।
ਮੇਰਾ ਜੀਅ ਕਰਦਾ ਜੁੰਮੇਬਾਰੀ ਤੇਰੇ ਉਤੇ ਸਿੱਟ ਦੇਵਾਂ।
ਸੱਤੀ ਤੇਰਾ ਕੰਮ-ਕਾਰ ਛੱਡ ਮੈਂ ਵਹਿਲੀ ਬਹਿ ਜਾਂਵਾਂ।
ਮੇਰਾ ਜੀਅ ਕਰਦਾ ਰੁੱਸ ਕੇ ਮਾਪਿਆਂ ਦੇ ਚਲੀ ਜਾਵਾਂ।
ਤੈਨੂੰ ਝੂਠੀ ਮੂਠੀ ਜਿਹੀ ਰੁੱਸ ਕੇ ਮੈ ਨਖ਼ਰੇ ਵੀ ਦਿਖਾਂਵਾਂ।
ਮੇਰਾ ਜੀਅ ਕਰਦਾ ਊਵੀਂ ਮੀਚੀ ਤੇਰੇ ਕੋਲੋ ਲੁੱਕ ਜਾਵਾਂ।
ਸਤਵਿੰਦਰ ਤੇਰੇ ਬਿੰਨਾਂ ਮੈਂ ਸੱਚੀ-ਮੂਚੀ ਮਰ ਹੀ ਜਾਵਾਂ।
Comments
Post a Comment