ਭਾਗ 51 ਜਿੰਦਗੀ ਜੀਨੇ ਦਾ ਨਾਮ ਹੈ
ਲੋਕ ਮਰੇ ਹੋਏ ਦੀ ਪ੍ਰਸੰਸਾ ਕਰਦੇ ਹਨ
ਕੈਲੋ ਕੰਮ ਤੋਂ ਆਈ ਸੀ। ਉਸ ਨੇ ਦੇਖ਼ਿਆ ਉਸ ਦੀ ਸੱਸ ਮਾਂ ਸੋਫ਼ੇ ਉਤੇ ਪਾਸੇ ਪਰਨੇ ਪਈ
ਹੈ। ਘਰ ਹੋਰ ਕੋਈ ਨਹੀਂ ਸੀ। ਕੈਲੋ ਨੇ ਚਾਹ ਬੱਣਨੀ ਰੱਖ ਦਿੱਤੀ ਸੀ। ਦੋ ਕੱਪਾਂ ਵਿੱਚ ਚਾਹ ਪਾ ਕੇ
ਲੈ ਆਈ। ਉਸ ਨੇ ਕਿਹਾ, “ ਮੰਮੀ ਜੀ ਚਾਹ
ਪੀ ਲਵੋ। ਕੀ ਹੋਇਆ ਅੱਜ ਕੰਮ ਤੇ ਨਹੀਂ ਗਏ? “ ਉਸ ਨੇ ਕੋਈ ਜੁਆਬ ਨਹੀਂ ਦਿੱਤਾ। ਕੈਲੋ ਨੇ ਕੋਲ ਹੋ
ਕੇ ਦੇਖਿਆ। ਉਸ ਦਾ ਇੱਕ ਹੱਥ ਖੱਬੇ ਪਾਸੇ ਵਾਲੀ ਛਾਤੀ ਉਤੇ ਸੀ। ਉਸੇ ਪਾਸੇ ਉਹ ਪਈ ਸੀ। ਕੈਲੋ ਨੇ
ਸੋਚਿਆ, ਇਹ ਤਾਂ ਇੰਝ ਪਈ ਹੈ। ਜਿਵੇ ਸਾਹ ਮੁੱਕ ਗਏ ਹੋਣ। ਕੈਲੋ ਨੂੰ ਭੁੱਖ ਵੀ ਬਹੁਤ ਜ਼ੋਰ ਦੀ
ਲੱਗੀ ਹੋਈ ਸੀ। ਉਸ ਨੇ ਛਾਬੇ ਵਿੱਚ ਪਈਆਂ ਦੋ ਰੋਟੀਆਂ, ਚਾਹ ਦੇ ਨਾਲ ਖਾ ਲਈਆਂ। ਕੈਲੋ ਨੇ ਆਪਦੀ
ਚਾਹ ਪੀ ਕੇ, ਉਸ ਨੂੰ ਫਿਰ ਹਾਕ ਮਾਰੀ, “ ਮੰਮੀ ਜੀ ਚਾਹ ਠੰਡੀ ਹੋ ਰਹੀ ਹੈ। “ ਕੈਲੋ ਨੇ ਉਸ ਨੂੰ ਹੱਥ ਲਾ ਕੇ ਉਠਾਣਾਂ ਚਾਇਆ। ਉਹ
ਬੇਜਾਨ ਸੀ। ਸੋਫ਼ੇ ਤੋਂ ਥੱਲੇ ਡਿੱਗ ਗਈ। ਕੈਲੋ ਨੇ ਉਸ ਦੇ ਮੂੰਹ ਉਤੇ ਠੰਡੇ ਪਾਣੀ ਦੇ ਛਿੱਟੇ
ਮਾਰੇ। ਉਸ ਨੂੰ ਚੱਕ ਕੇ, ਸੋਫ਼ੇ ਉਤੇ ਪਾਉਣ ਦੀ
ਕੋਸ਼ਸ਼ ਕਰਨ ਲੱਗੀ। ਉਹ ਤਾਂ ਪੱਥਰ ਬੱਣ ਕੇ ਜੰਮੀ ਪਈ ਸੀ। ਉਸ ਕੋਲੋ ਹਿੱਲੀ ਹੀ ਨਹੀਂ।
ਕੈਲੋ ਨੇ ਲੰਬੀ
ਚੀਕ ਮਾਰੀ। ਘਰ ਕੋਈ ਨਹੀਂ ਸੀ। ਪ੍ਰੇਮ ਦੋਸਤਾਂ ਨਾਲ ਟਾਊਨ ਵਿੱਚ ਆਵਾਰਾ ਗਰਦੀ ਕਰਨ ਗਿਆ ਸੀ। ਦਿਨ
ਵੀ ਸ਼ਨੀਵਾਰ ਦਾ ਸੀ। ਮੇਹਰੂ ਬੁੱਢਿਆਂ ਨਾਲ ਰੌਣਕ-ਮੇਲਾ ਕਰਨ ਗਿਆ ਸੀ। ਬੁੱਢਿਆਂ ਨੂੰ ਗੌਰਮਿੰਟ
ਵੱਲੋਂ ਬੈਠਣ ਲਈ ਥਾਂ ਮਿਲੀ ਹੈ। ਇਥੇ ਸਾਰੀ ਦਿਹਾੜੀ ਤਾਸ਼-ਪੱਤਾ ਚੱਲਦਾ ਹੈ। ਮਰਦ ਆਪਦੀਆਂ ਨੁੰਹਾਂ,
ਲੋਕਾਂ ਦੀਆਂ ਧੀਆਂ ਦੀਆਂ ਗਰਮਾਂ-ਗਰਮ ਗੱਲਾਂ ਦੀ ਚੱਰਚਾ ਕਰਦੇ ਹਨ। ਗਾਲ਼ੀ-ਗਲੋਚ ਦਾ ਦਿਲ ਸੇ ਖੂਬ
ਬਿਚਾਰ ਵੱਟਦਰਾਂ ਕਰਦੇ ਹਨ। ਹੰਢੇ ਹੋਏ ਧੋਲੇ ਵਾਲਾਂ ਵਾਲੇ, ਸਬ ਵਿਹਲੇ ਬਹਿ ਕੇ ਮਸਾਲੇਦਾਰ ਹੰਢੀ
ਉਮਰ ਦੀਆਂ ਸੁਆਦਲੀਆਂ ਗੱਲਾਂ ਕਰਕੇ ਮਨਪ੍ਰਚਾਵਾ ਕਰਦੇ ਹਨ। ਐਸੀ ਮਹਿਫਲ ਛੱਡ ਕੇ, ਆਉਣਾਂ ਮੁਸ਼ਕਲ
ਹੈ। ਕੈਲੋ ਨੇ ਕੋਈ ਸਮਝ ਨਹੀਂ ਆ ਰਹੀ ਸੀ। ਉਸ ਨੇ ਮਦੱਦ ਲੈਣ ਲਈ 911 ਨੂੰ ਫੋਨ ਕਰ ਦਿੱਤਾ।
ਐਬੂਲੈਂਸ ਆਉਣ ਨੂੰ ਵੀ 10 ਮਿੰਟ ਲੱਗ ਗਏ। ਐਬੂਲੈਂਸ ਕਰਮਚਾਰੀ ਆ ਗਏ ਸਨ। ਉਨਾਂ ਨੇ ਉਸ ਨੂੰ
ਪੁੱਠੀ ਸਿੱਧੀ ਪਾ ਕੇ, ਫਸਟ-ਏਡ ਦੇਣੀ ਸ਼ੁਰੂ ਕਰ ਦਿੱਤੀ। ਹਰ ਨਵਜ਼ ਟੋਹ ਕੇ ਦੇਖ਼ ਲਈ ਸੀ। ਉਹ ਆਪਸ ਵਿੱਚ ਗੱਲਾਂ ਕਰ ਰਹੇ ਸਨ। “ ਇਹ ਮਰ ਗਈ
ਹੈ। “ ਉਸ ਨੂੰ ਚੱਕ ਕੇ, ਫਿਰ ਵੀ ਹਸਪਤਾਲ ਲੈ ਗਏ ਸਨ। 15 ਘੰਟੇ ਇਹੀ ਜਾਂਚ ਕਰਦੇ ਰਹੇ। ਉਸ ਦੀ
ਜਾਨ ਕਿਵੇਂ ਨਿੱਕਲੀ ਹੈ? ਮੌਤ ਦਿਲ ਦੀ ਧੱੜਕੱਣ ਰੁਕਣ ਨਾਲ ਹੋਈ ਸੀ। ਦਿਲ ਫੇਲ ਹੋ ਗਿਆ ਸੀ। ਦਿਲ ਕੰਮ
ਕਰਨੋਂ ਹੱਟ ਗਿਆ ਸੀ।
ਕੈਲੋ ਦੀ ਸੱਸ
ਮਰੀ ਦੀ ਖ਼ਬਰ ਚਾਰੇ ਪਾਸੇ ਪਹੁੰਚ ਗਈ ਸੀ। ਲੋਕ ਆਂਢ-ਗੁਆਂਢ ਮੌਤ ਬਾਰੇ ਸੁਣਦੇ ਹੀ ਦੁੱਖ ਵੰਡਾਉਣ ਆ
ਰਹੇ ਸਨ। ਪ੍ਰੇਮ ਤੇ ਉਸ ਦੇ ਡੈਡੀ ਨੂੰ ਘਰ ਬੈਠਣਾਂ ਪੈ ਗਿਆ ਸੀ। ਸਵੇਰੇ ਤੋਂ ਰਾਤ ਦੇ 11 ਵਜੇ ਤੱਕ
ਪੂਰੇ 10 ਦਿਨ ਲੋਕਾਂ ਨੇ ਠੋਕ ਕੇ ਡਿਊਟੀ ਦਿੱਤੀ। ਕੈਲੋ ਲੋਕਾਂ ਨੂੰ ਚਾਹ-ਰੋਟੀ ਬੱਣਾਉਣ, ਪਿਲਾਉਣ,
ਖੁਵਾਉਣ ਵਿੱਚ ਲੱਗੀ ਹੋਈ ਸੀ। ਲੋਕਾਂ ਨੂੰ ਇਸ ਤੱਕ ਕੋਈ ਮੱਤਲੱਭ ਨਹੀਂ ਹੁੰਦਾ। ਕਿਸੇ ਦਾ ਵਿਆਹ
ਜਾਂ ਕਿਸੇ ਦਾ ਜਨਮ ਹੋਇਆ ਹੈ। ਜਾਂ ਮਰਗ ਹੋਈ ਹੈ। ਲੋਕਾਂ ਦੀ ਸੇਵਾ ਪੂਰੀ ਹੋਣੀ ਚਾਹੀਦਾ ਹੈ।
ਉਨਾਂ ਨੇ ਭੁੱਖੇ ਥੋੜੀ ਮਰਨਾਂ ਹੈ। ਮੂੰਹ ਦੇਖ਼ਣ ਐਸੇ ਲੋਕ ਵੀ ਸਸਕਾਰ ਕਰਨ ਵਾਲੇ ਦਿਨ ਆਏ ਸਨ।
ਜਿੰਨਾਂ ਨੇ ਕਦੇ ਉਸ ਨੂੰ ਦੇਖ਼ਿਆ ਵੀ ਨਹੀਂ ਸੀ। ਕਈਆਂ ਨਾਲ ਬੋਲ ਚਾਲ ਵੀ ਨਹੀਂ ਸੀ। ਕਈਆਂ ਨੂੰ
ਤਾਂ ਮੂੰਹ ਦੇਖ਼ ਕੇ ਜ਼ਕੀਨ ਆਇਆ ਹੋਣਾਂ ਹੈ। ਸੱਚੀ ਮਰ ਗਈ ਹੈ। ਖ਼ਬਰ ਝੂਠੀ ਵੀ ਹੋ ਸਕਦੀ ਹੈ। ਕਈਆਂ
ਨੂੰ ਐਸਾ ਵੀ ਲੱਗਦਾ ਹੁੰਦਾ ਹੈ। ਮੇਰੇ ਬਗੈਰ ਸ਼ਾਇਦ ਮਰਿਆਂ ਬੰਦਾ ਲੇਖੇ ਨਾਂ ਲੱਗੇ। ਜੇ ਮੈਂ ਨਾਂ
ਗਿਆ। ਲੋਕ ਕੀ ਕਹਿੱਣਗੇ? ਕਈ ਤਮਾਸ਼ਾ ਦੇਖ਼ਣ ਵਾਲੇ ਵੀ ਪਹੁੰਚ ਜਾਂਦੇ ਹਨ। ਹੁਣ ਉਸ ਦੇ ਘਰ ਕੀ ਭੰਗ
ਭੁੱਜਦੀ ਹੈ? ਕਈ ਪੇਟੂ ਲੋਕ ਲੱਡੂ, ਜਲੇਬੀਆਂ ਖਾਂਣ ਨੂੰ ਚਲੇ ਜਾਂਦੇ ਹਨ। ਲੋਕ ਮਰੇ ਹੋਏ ਦੀ
ਪ੍ਰਸੰਸਾ ਕਰਦੇ ਹਨ
ਕਈ ਬੈਠੇ ਮਰੀ
ਹੋਈ ਦੇ ਗੁਣ ਗਾਈ ਜਾਂਦੇ ਸਨ,” ਬੜੀ ਚੰਗੀ ਸੀ। ਬਹੁਤ ਛੇਤੀ ਮਰ ਗਈ। ਸਬ ਨਾਲ ਹੱਸ ਕੇ ਬੋਲਦੀ ਸੀ।
ਰੱਬ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਭਾਂਣਾਂ ਮੰਨਣਾਂ ਪੈਣਾਂ ਹੈ। “ ਇੱਕ ਹੋਰ ਔਰਤ ਨੇ ਕਿਹਾ, “ ਉਹ
ਤਾਂ ਕਰਮਾਂ ਵਾਲੀ ਸੀ। ਸੁਹਾਗਣ ਮਰੀ ਹੈ। “ ਕੋਲੋ ਹੋਰ ਔਰਤ ਬੋਲ ਪਈ, “ ਪੋਤੇ-ਪੋਤੀ ਦਾ ਵਿਆਹ ਦੇਖ਼
ਜਾਂਦੀ। ਹੁਣ ਤਾਂ ਸੁਖ ਦੇਖਣ ਦੇ ਦਿਨ ਸਨ। ਹੋਰ ਬੈਠੀ ਰਹਿੰਦੀ। “ ਧੀਮੀ ਜਿਹੀ ਕਿਸੇ ਦੀ ਅਵਾਜ਼
ਆਈ, “ ਚੰਗਾ ਹੋਇਆ ਚਲਦੀ ਫਿਰਦੀ ਮਰ ਗਈ। ਮੰਜੇ ਉਤੇ ਬੈਠੇ ਨੂੰ ਕੌਣ ਸੰਭਾਂਲਦਾ ਹੈ? ਖ਼ਬਰ ਲੈਣ
ਵਾਲੇ ਵੀ ਅੱਕ ਜਾਂਦੇ ਹਨ। ਜਿੰਨੀ ਲਿਖਤ ਕਾਰ ਸੀ, ਭੋਗ ਗਈ। “ ਪ੍ਰੇਮ ਖਾਂਣ ਵਾਲੀਆਂ ਚੀਜ਼ਾਂ ਸੌਦੇ
ਲੈਣ ਚੱਲਾ ਗਿਆ। ਕਿਸੇ ਬੰਦੇ ਨੇ ਮੇਹਰੂ ਨੂੰ ਕਿਹਾ, “ ਅਸਲੀ ਗੱਲ ਇਹ ਵੀ ਹੈ। ਉਹ ਤਾਂ ਆਪਦੇ
ਮੁੰਡੇ ਵੱਲੋਂ ਵੀ ਦੁੱਖੀ ਸੀ। “ ਇੱਕ ਹੋਰ ਨੇ ਕਿਹਾ, “ ਪ੍ਰੇਮ ਨੇ ਮਾਪਿਆਂ ਨੂੰ ਕੋਈ ਸੁਖ ਨਹੀਂ
ਦਿੱਤਾ। ਮਾਪਿਆਂ ਤੇ ਜ਼ਨਾਨੀ ਸਿਰੋਂ ਹੀ ਖਾਈ ਜਾਂਦਾ ਹੈ। ਕੋਈ ਕੰਮ ਨਹੀਂ ਕਰਦਾ। ਮਾਂ ਵੀ ਸਾਰੀ
ਉਮਰ ਕੰਮ ਕਰਦੀ ਮਰ ਗਈ। ਕੀ ਖੱਟਿਆ ਹੈ? ਔਲਾਦ ਹੀ ਚੱਜਦੀ ਨਹੀਂ ਨਿੱਕਲੀ। “ ਲੋਕੀ ਤਰਾਂ-ਤਰਾਂ
ਦੀਆਂ ਗੱਲਾਂ ਕਰ ਰਹੇ ਸਨ। ਮਰੇ ਬੰਦੇ ਲਈ ਗੱਲਾਂ ਕਰਨ ਨਾਲੋਂ ਭਲਾ ਇਸ ਵਿੱਚ ਹੈ। ਜਿਉਂਦੇ ਬੰਦਿਆਂ
ਨੂੰ ਸੱਚਾ ਪਿਆਰ ਉਹੀ ਹੈ। ਲੋੜ ਸਮੇਂ ਕੰਮ ਆ ਸਕੀਏ। ਜੋ ਮਰ ਮੁੱਕ ਗਿਆ। ਉਸ ਨੂੰ ਕੀ ਪਤਾ, ਕੌਣ
ਹੱਸਦਾ ਹੈ? ਕੌਣ ਰੋਂਦਾ ਹੈ?
Comments
Post a Comment