ਭਾਗ 43 ਜਿੰਦਗੀ ਜੀਨੇ ਦਾ ਨਾਮ ਹੈ
ਜੱਜ, ਵਕੀਲਾਂ, ਪੁਲੀਸ ਵਾਲਿਆਂ ਨੂੰ ਬਲਾਤਕਾਰ ਹੁੰਦੇ ਦੇਖੇ ਦੇ, ਵਿਟਨਸ ਗੁਵਾਹ ਚਾਹੀਦੇ ਹੁੰਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਕੈਲੋ ਦੇ ਉਠਣ ਤੋਂ ਪਹਿਲਾਂ ਹੀ ਉਸ ਦੀ ਸੱਸ ਜਾਗ ਗਈ ਸੀ। ਉਸ ਨੇ ਚਾਹ ਬੱਣਾਂ ਲਈ ਸੀ। ਇੱਕ ਕੱਪ ਵਿੱਚ ਚਾਹ ਪਾ ਕੇ, ਕੈਲੋ ਨੂੰ ਦੇ ਦਿੱਤੀ ਸੀ। ਉਹ ਦੋਂਨੇਂ ਟੀਵੀ ਦੇਖ਼ਣ ਲੱਗ ਗਈਆਂ ਸਨ। ਟੀਵੀ ਉਤੇ ਖ਼ਬਰਾਂ ਲੱਗੀਆਂ ਹੋਈਆਂ ਸਨ। ਖ਼ਬਰਾਂ ਵਿੱਚ ਇੱਕ ਅਲਫ਼ ਨੰਗੀ ਔਰਤ ਨੂੰ ਬਾਰ-ਬਾਰ ਦਿਖਾ ਰਹੇ ਸਨ। ਉਸ ਦੇ ਸਰੀਰ ਉਤੇ ਇੱਕ ਵੀ ਕੱਪੜਾ ਨਹੀਂ ਸੀ। ਇਹ ਨੰਗੀ ਔਰਤ ਦੀ ਫਿਲਮ ਦੇਖ਼ ਕੇ, ਕਿਸੇ ਨੂੰ ਹੀ ਦਰਦ ਹੋਇਆ ਹੋਵੇਗਾ। ਬਹੁਤਿਆਂ ਨੂੰ ਤਾਂ ਇਸ ਵਿੱਚੋਂ ਵੀ ਸੁਆਦ ਹੀ ਆਇਆ ਹੋਵੇਗਾ। ਉਸ ਨੂੰ ਦੇਖ਼ ਕੇ ਸੱਸ ਨੂੰਹੁ ਕੰਬ ਗਈਆਂ। ਕੈਲੋ ਆਪਦੀ ਸੱਸ ਨੂੰ ਪੁੱਛ ਰਹੀ ਸੀ, “ ਕੀ ਕਨੇਡਾ ਵਿੱਚ ਵੀ ਔਰਤ ਦੀ ਇਹੀ ਭਾਰਤ ਵਾਲੀ ਹਾਲਤ ਹੈ? ਔਰਤ ਦਾ ਜਿਸਮ ਨੋਚਣ ਵਾਲੇ ਦਰਿੰਦੇ ਬੱਘਿਆੜ, ਕੀ ਇਥੇ ਕਨੇਡਾ ਵਿੱਚ ਵੀ ਹਨ? “ “ ਹੋਰ ਕੀ ਕਨੇਡਾ ਵਿੱਚ ਦੇਵਤੇ ਵੱਸਦੇ ਹਨ? ਇਥੇ ਵੀ ਬੰਦੇ ਹੀ ਰਹਿੰਦੇ ਹਨ। ਜੋ ਔਰਤ ਨੂੰ ਦੇਖ ਕੇ ਲਾੜਾਂ ਸਿੱਟਦੇ ਹਨ। “
ਇਸ ਔਰਤ ਦੀ ਐਸੀ ਹਾਲਤ ਕੀਤੀ ਹੋਈ ਸੀ। ਜਿਸ ਦੇ ਮੂੰਹ ਜਿਸਮ ਦੀ ਪਹਿੱਚਾਣ ਨਹੀਂ ਹੋ ਰਹੀ ਸੀ। ਉਸ ਦਾ ਬਲਾਤਕਾਰ ਕਰਕੇ, ਉਸ ਨੂੰ ਮਾਰ ਕੇ, ਨੌਰਥ-ਈਸਟ ਦੇ ਸ਼ੋਪਿੰਗ ਸੈਟਰ ਪਿਛੇ ਸਿੱਟ ਦਿੱਤਾ ਸੀ। ਲਾਸ਼ ਪੋਸਟਮਾਟਮ ਤੇ ਡੀਐਨਏ ਟੇਸਟ ਲਈ ਭੇਜ ਦਿੱਤੀ ਸੀ। ਪੁਲੀਸ ਨੇ ਵੀ ਔਰਤ ਦੇ ਨਗੇਜ਼ ਦੀਆਂ ਫੋਟੋਂਆਂ ਖਿੱਚ ਕੇ, ਹੋਰਾਂ ਲੋਕਾਂ ਅੱਗੇ ਅੱਛੀ ਖ਼ਾਸੀ ਨਮਾਇਸ਼ ਕੀਤੀ ਸੀ। ਪੁਲੀਸ ਨੇ ਖ਼ਬਰਾਂ ਵਾਲਿਆਂ ਨੂੰ ਫੋਟੋ ਦੇ ਦਿੱਤੀਆਂ ਸਨ। ਪੁਲੀਸ ਸਿੱਟੀ ਵਿੱਚ ਹੋ ਰਹੇ, ਹੋਰ ਕੇਸਾਂ ਵਿੱਚ ਜੁੱਟ ਗਈ ਸੀ। ਪੁਲੀਸ ਚਾਹੇ ਕਿਤੋਂ ਦੀ ਵੀ ਹੋਵੇ। ਇੰਨਾਂ ਵਿੱਚ ਬਹੁਤੇ ਮਰਦ ਹਨ। ਮਰਦ ਔਰਤ ਦੀ ਇੱਜ਼ਤ ਦੇ ਚਿੱਥੜੇ ਕਰਨ ਨੂੰ ਜੰਮੇ ਹਨ। ਕਿਸੇ ਵੀ ਉਮਰ ਦੀ ਔਰਤ ਨੂੰ ਮਰਦ ਨਹੀਂ ਛੱਡਦੇ। ਮਰਦਾਂ ਲਈ ਔਰਤ ਮਾਂਸ ਦੀ ਬੋਟੀ ਹੈ। ਮੁਸਲਮਾਨ ਔਰਤਾਂ ਪਰਦੇ ਕਰਕੇ, ਮੂੰਹ ਹੱਥ ਢੱਕ ਕੇ ਰੱਖਦੀਆਂ ਹਨ। ਮਾਸੀ, ਫੂਫੀ, ਮਾਮੇ ਦੇ ਪੁੱਤਾਂ ਤੋਂ ਪਰਦਾ ਨਹੀਂ ਕਰਦੀਆਂ। ਉਹੀ ਹੁਸਨ ਉਤੇ ਡੁੱਲ ਜਾਂਦੇ ਹਨ। ਘਰ ਵਿੱਚ ਹੀ ਜੈਸੀ-ਤੈਸੀ ਨੂੰ ਕਬੂਲ ਹੈ, ਕਰ ਲੈਂਦੇ ਹਨ। ਦੂਜੇ ਮਰਦ ਦੀ ਨਜ਼ਰ ਹੀ ਨਹੀਂ ਪੈਣ ਦਿੰਦੇ। ਔਰਤ ਨੂੰ ਚਾਰ ਦਿਵਾਰੀ ਵਿੱਚ ਡਿੱਕ ਕੇ ਰੱਖਦੇ ਹਨ। ਪੁਲੀਸ ਤੇ ਪਬਲਿਕ ਲਈ ਔਰਤ ਦੇ ਰੇਪ ਦਾ ਕੋਈ ਬਹੁਤਾ ਵੱਡਾ ਕੇਸ ਨਹੀਂ ਹੁੰਦਾ। ਕੁੱਤੀ ਚੋਰ ਨਾਲ ਰਲੀ ਹੈ। ਰਾਖੇ ਹੀ ਵਾੜ ਖਾ ਰਹੇ ਹਨ। ਆਪਦੀ ਜਾਨ ਕੋਈ ਵੀ ਜੋਖ਼ਮ ਵਿੱਚ ਨਹੀਂ ਪਾਉਣਾਂ ਚਹੁੰਦਾ। ਹਰ ਦੇਸ਼ ਵਿੱਚ ਪੁਲੀਸ ਬਲਾਤਕਾਰੀ, ਬਦਮਾਂਸ਼ਾਂ, ਚੋਰਾਂ, ਡਰੱਗੀਆਂ ਨਾਲ ਰੱਲੇ ਹੁੰਦੇ ਹਨ। ਇੱਕ ਦੂਜੇ ਨੂੰ ਬਚਾਉਂਦੇ ਫਿਰਦੇ ਹਨ। ਸਰੀਫ਼ ਦੀ ਕੋਈ ਬਾਤ ਨਹੀਂ ਸੁਣਦਾ। ਲੋਕੀ ਵੀ ਲੁੱਚੇ ਨਾਲ ਰੱਲ ਜਾਂਦੇ ਹਨ। ਲੁੱਚਾ ਸਬ ਤੋਂ ਊਚਾ ਹੁੰਦਾ ਹੈ। ਛੇਤੀ ਕਿੱਤੇ ਕਨੇਡਾ ਪੁਲੀਸ ਵਾਲੇ ਵੀ ਰਿਪੋਰਟ ਹੀ ਨਹੀਂ ਲਿਖਦੇ। ਰੇਪ ਹੋਈ ਔਰਤ ਜੇ ਜਿਉਂਦੀ ਬੱਚ ਜਾਂਦੀ ਹੈ। ਲੋਕ ਸਮਾਜ ਵਿੱਚ ਜਿਉਣ ਨਹੀਂ ਦਿੰਦੇ। ਇੰਨਾਂ ਲਈ ਔਰਤ ਮਰਦ ਦੀ ਹੱਵਸ ਠੰਡੀ ਕਰਨ ਨੂੰ ਬੱਣੀ ਹੈ। ਮਰਦ ਇੱਕ ਔਰਤ ਨਾਲ ਖਹਿ ਕੇ, ਅੱਗਲੀ ਬਾਰ ਹੋਰ ਨਵੀਂ ਲੱਭ ਲੈਂਦਾ ਹੈ। ਬਲਾਤਕਾਰ ਤਾਂ ਹਰ ਕੋਈ ਕਰਦਾ ਹੈ। ਔਰਤ ਦੀ ਇੱਜ਼ਤ ਘਰ, ਬਾਹਰ ਥਾਂ-ਥਾਂ ਖੱਜਲ-ਖੁਆਰ ਹੁੰਦੀ ਹੈ।
ਇੰਨਾਂ ਕੁ ਪਤਾ ਚੱਲਿਆ ਸੀ। ਇਹ ਕੁੜੀ ਫਿਲਪੀਨੋ ਕਨੇਡਾ ਦੀ ਇਮੀਗ੍ਰੇਟ ਸੀ। ਆਂਮ ਲੋਕ ਕਹਿ ਰਹੇ ਸਨ, “ ਇਹ ਔਰਤ ਧੰਦਾ ਕਰਦੀ ਸੀ। “ ਜੇ ਉਸ ਨੇ ਧੰਦਾ ਹੀ ਕਰਨਾਂ ਸੀ। ਫਿਲਪੀਨ ਵਿੱਚ ਵੀ ਜਿਸਮ ਦੀ ਕਮਾਈ ਬਥੇਰੀ ਹੋ ਸਕਦੀ ਸੀ। ਔਰਤ ਦੇ ਖ੍ਰੀਦਦਾਰ ਬਵੜੇ ਬਥੇਰੇ ਹਨ। ਧੰਦਾ ਤਾਂ ਹਰ ਔਰਤ ਕਰਦੀ ਹੈ। ਕੋਈ ਆਪਣੇ ਪਤੀ ਨਾਲ, ਇਸ ਨਰਕ ਵਿੱਚ ਹਰ ਰੋਜ, ਉਮਰ ਭਰ ਘੁੱਲਦੀ ਰਹਿੰਦੀ। ਕੋਈ ਹਰ ਰੋਜ਼ ਮਰਦ ਬੱਦਲਦੀ ਹੈ। ਕੰਮ ਤਾਂ ਹਰ ਔਰਤ ਦਾ ਇਕੋ ਹੀ ਹੈ। ਮਰਦ ਉਸ ਦਾ ਸਰੀਰ ਜਾਨਵਰਾਂ ਵਾਂਗ ਨੋਚਦੇ ਹਨ। ਜਦੋਂ ਲੋੜ ਨਹੀਂ ਹੁੰਦੀ, ਬੋਟੀ ਹੋਰ ਕੁੱਤਿਆਂ ਲਈ ਵਿੱਚੇ ਛੱਡ ਦਿੰਦੇ ਹਨ।
ਕੁੱਝ ਹੀ ਦਿਨਾਂ ਵਿੱਚ ਕੈਲੋ ਨੇ ਕਾਰ ਸਿੱਖ ਲਈ ਸੀ। ਦਿਨ ਦੇ ਸਮੇਂ ਨੌਕਰੀ ਉਤੇ ਜਾਂਣ ਲੱਗ ਗਈ ਸੀ। ਪ੍ਰੇਮ, ਮੰਮੀ-ਡੈਡੀ ਸ਼ਾਮ ਨੂੰ ਕੰਮ ਉਤੇ ਜਾਂਦੇ ਸਨ। ਸ਼ਾਮ ਨੁੰ ਘਰ ਕੋਈ ਨਹੀਂ ਹੁੰਦਾ ਸੀ। ਘਰ ਦੇ ਕੋਲ ਹੀ ਲੇਕ ਸੀ। ਕਾਰ ਵਿੱਚ ਉਹ ਲੇਕ ਤੇ ਚੱਲੀ ਜਾਂਦੀ ਸੀ। ਸ਼ਾਮ ਦੇ ਸਮੇਂ ਉਹ ਪਾਣੀ ਦੇ ਕਿਨਾਰੇ ਤੁਰਦੀ ਸੀ। ਕਦੇ ਉਥੇ ਬੈਠ ਜਾਂਦੀ ਸੀ। ਹਰ ਰੋਜ਼ ਬੱਤਖ਼ਾਂ ਨੂੰ ਪਾਣੀ ਨਾਲ ਕਲੋਲ ਕਰਦੀਆਂ ਨੂੰ ਦੇਖ਼ਦੀ ਸੀ। ਇੱਕ ਸ਼ਾਮ ਨੂੰ ਦਿਨ ਦੇ ਛਿਪਾ ਨਾਲ ਉਹ ਘਰ ਆਈ। ਉਸ ਨੇ ਦੇਖਿਆ, ਉਸ ਦੇ ਦੋ ਗੁਆਂਢੀਂ ਰਵਿੰਦਰ ਸਿੰਘ ਡਿੱਲੋ ਤੇ ਸੁਖਦੇਵ ਸਿੰਘ ਉਪਲ ਸ਼ਰਾਬ ਪੀ ਰਹੇ ਸਨ। ਰਵਿੰਦਰ ਸਿੰਘ ਡਿੱਲੋ ਤੇ ਸੁਖਦੇਵ ਸਿੰਘ ਉਪਲ ਦੋਂਨੇਂ ਹਰ ਸ਼ਾਂਮ ਬਾਹਰ ਘਰ ਅੱਗੇ ਬੈਠ ਕੇ. ਗਰਮੀਆਂ ਨੂੰ ਸ਼ਰਾਬ ਪੀਂਦੇ ਸਨ। ਦਾਰੂ ਪੀ ਕੇ ਪੰਜਾਬੀ ਵਿੱਚ ਮਾਂਵਾਂ ਭੈਣਾਂ ਦੀਆਂ ਗਾਲ਼ਾਂ ਕੱਢਦੇ ਸਨ। ਉਹ ਕਈ ਬਾਰ ਰਵਿੰਦਰ ਤੇ ਸੁਖਦੇਵ ਸਿੰਘ ਉਪਲ ਕੀਆਂ ਔਰਤਾਂ ਨੂੰ ਉਲਾਭਾਂ ਦੇ ਚੁੱਕੀ ਸੀ। ਇੱਕ ਦਿਨ ਉਸ ਨੇ ਗਰਾਜ ਵਿੱਚ ਕਾਰ ਖੜ੍ਹੀ ਕਰਕੇ, ਕਾਰ ਵਿੱਚ ਬੈਠੀ ਨੇ ਹੀ ਰਿਮੋਟ ਨਾਲ, ਗਰਾਜ ਦਾ ਡੋਰ ਬੰਦ ਕਰ ਲਿਆ। ਉਸ ਦੀ ਕਾਰ ਦੇ ਨਾਲ ਹੀ ਦੋਂਨੇ ਗੁਆਂਢੀਂ ਰਵਿੰਦਰ ਸਿੰਘ ਡਿੱਲੋ ਤੇ ਸੁਖਦੇਵ ਸਿੰਘ ਉਪਲ ਗਰਾਜ ਦੇ ਅੰਦਰ ਵੱੜ ਗਏ ਸਨ। ਉਨਾਂ ਨੇ ਕੈਲੋ ਨੂੰ ਢਾਹ ਲਿਆ ਸੀ। ਕੈਲੋ ਨੇ ਬਥੇਰੀਆਂ ਚੀਕਾਂ ਮਾਰੀਆਂ। ਬੰਦ ਗਰਾਜ ਵਿੱਚ ਚੀਕਾਂ ਮਾਰੀਆਂ, ਬਾਹਰ ਨਹੀਂ ਸੁਣਦੀਆਂ ਸਨ। ਉਨਾਂ ਨੇ ਕੈਲੋ ਦੇ ਮੂੰਹ ਉਤੇ ਹੱਥ ਧਰ ਦਿੱਤਾ ਸੀ। ਉਸ ਦੀ ਸਲਵਾਰ ਉਤਾਰ ਦਿੱਤੀ ਸੀ। ਰੱਬ ਦੀ ਕਿਰਪਾ ਨਾਲ ਉਸ ਨੂੰ ਮਾਸਿਕ ਧਰਮ ਆਇਆ ਸੀ। ਇਹ ਦੇਖ਼ ਕੇ, ਉਹ ਪਿੱਛੇ ਹੱਟ ਗਏ। ਮਨ ਦੀ ਇੱਛਾਂ ਪੂਰੀ ਨਾਂ ਹੋਣ ਕਰਕੇ, ਉਨਾਂ ਨੇ ਕੈਲੋ ਦੀ ਮਾਰ ਕੁੱਟ ਸ਼ੁਰੂ ਕਰ ਦਿੱਤੀ। ਜੋ ਵੀ ਲੋਹਾ, ਲੱਕੜੀ ਹੱਥ ਵਿੱਚ ਆਇਆ, ਰਵਿੰਦਰ ਤੇ ਸੁਖਦੇਵ ਨੇ ਕੈਲੋ ਦੇ ਮਾਰਿਆ। ਬੇਹੋਸ਼ ਕਰਕੇ ਕੈਲੋ ਨੂੰ ਸੁੱਟ ਗਏ। ਜਦੋਂ ਕੈਲੋ ਨੂੰ ਹੋਸ਼ ਆਇਆ। ਉਸ ਨੇ 911 ਉਤੇ ਫੋਨ ਕਰਕੇ ਪੁਲੀਸ ਨੂੰ ਸੱਦ ਲਿਆ।
ਦੋ ਪੁਲੀਸ ਔਫ਼ੀਸਰ ਆਏ। ਉਨਾਂ ਨੇ ਕੈਲੋ ਦੇ ਸਰੀਰ ਉਤੇ ਪਏ ਨਿਸ਼ਾਂਨ ਦੇਖੇ। ਝੱਟ-ਪੱਟ ਜਾ ਜੇ ਗੁਆਂਢੀਂ ਸੁਖਦੇਵ ਸਿੰਘ ਉਪਲ ਨੂੰ ਗਿਫ਼ਤਾਰ ਕਰ ਲਿਆ। ਗੁਆਂਢੀਂ ਰਵਿੰਦਰ ਸਿੰਘ ਡਿੱਲੋ ਬੱਚ ਗਿਆ ਸੀ। ਪੁਲੀਸ ਔਫ਼ੀਸਰਾਂ ਨੇ, ਕੈਲੋ ਦੀ ਪੂਰੀ ਗੱਲ ਸੁਣੀ ਹੀ ਨਹੀਂ ਸੀ। ਕੈਲੋ ਤੋਂ ਨਾਂ ਹੀ ਰਿਪੋਰਟ ਲਿਖਾਈ ਸੀ। ਆਂਢ-ਗੁਆਂਢ ਨੂੰ ਜਦੋਂ ਪਤਾ ਲੱਗਾ। ਸੁਖਦੇਵ ਸਿੰਘ ਉਪਲ ਨੂੰ ਪੁਲੀਸ ਨੇ ਗਿਫ਼ਤਾਰ ਕਰ ਲਿਆ। ਸਾਰੇ ਉਸ ਦੇ ਘਰ ਅੱਗੇ ਇੱਕਠੈ ਹੋ ਗਏ। ਲੋਕਾਂ ਨੂੰ ਉਸ ਨਾਲ ਬਹੁਤ ਹਮਦਰਦੀ ਹੋਣ ਲੱਗੀ ਸੀ। ਲੋਕ ਭੇਡ ਚਾਲ ਹੁੰਦੇ ਹਨ। ਸਾਰੇ ਉਸ ਨੂੰ ਬਚਾਉਣ ਵਿੱਚ ਹੋ ਗਏ। ਕਿਸੇ ਨੇ ਇਹ ਪਤਾ ਨਹੀਂ ਕੀਤਾ। ਇੰਨਾਂ ਨੇ ਕਰਤੂਤ ਕੀ ਕੀਤੀ ਹੈ? ਰਵਿੰਦਰ ਸਿੰਘ ਡਿੱਲੋ ਕੈਲੋ ਦੇ ਦਰਾਂ ਵਿੱਚ ਧੱਕੇ ਮਾਰਨ ਆ ਗਿਆ ਸੀ। ਕੈਲੋ ਨੇ ਫਿਰ ਪੁਲੀਸ ਨੂੰ ਫੋਨ ਕਰ ਦਿੱਤਾ। 8 ਪੁਲੀਸ ਔਫ਼ੀਸਰ ਚਾਰਾ ਕਾਰਾਂ ਵਿੱਚ ਆ ਗਏ। ਪਬਲਿਕ ਨੇ ਦੋਂਨਾਂ ਕੰਜ਼ਰਾਂ ਦੀ ਖੂਬ ਮਦੱਦ ਕੀਤੀ। ਉਨਾਂ ਸ਼ਰਾਬੀਆਂ ਦੇ ਸੋਹਲੇ ਗਾਏ। ਲੋਕ ਵੀ ਤਾਂ ਇੰਨਾਂ ਵਿੱਚੋਂ ਹੀ ਹਨ। ਕਦੇ ਨਾਂ ਕਦੇ ਲੋਕ ਵੀ, ਕਿਸੇ ਨਾਂ ਕਿਸੇ ਔਰਤ ਨੂੰ ਨੰਗਾ ਕਰਕੇ, ਆਪਦੀ ਹੱਵਸ ਕੱਢਦੇ ਹਨ। ਇਹ ਪੁਲੀਸ ਵਾਲੇ ਤੇ ਲੋਕ, ਇੱਕ ਦੂਜੇ ਦੀ ਮਦੱਦ ਨਹੀਂ ਕਰਨਗੇ। ਹੋਰ ਰੰਡੀਆਂ ਲਾਲਾਮ ਕਰਨ ਵਾਲੇ ਦੱਲੇ ਥੋੜੀ, ਘਰਾਂ ਵਿੱਚ ਰੇਪ ਕਰਨ ਵਾਲਿਆਂ ਦੀ ਮਦੱਦ ਕਰਨਗੇ। ਜਿਸ ਦਿਨ ਇੰਨਾਂ ਦੀ ਧੀ ਭੈਣ ਨੂੰ ਕੋਈ ਨੰਗੀ ਕਰਦਾ ਹੈ। ਅੰਦਰ ਵੜ ਕੇ ਅੱਖਾਂ ਵਿੱਚ ਘੁਸਨ ਦੇ ਕੇ ਰੌਂਦੇ ਹਨ। ਕਿਸੇ ਅੱਗੇ ਅਵਾਜ਼ ਊਚੀ ਨਹੀਂ ਕੱਢਦੇ। ਇਹੀ ਲੋਕ ਆਪਣੀ ਔਰਤ ਰੇਪ ਹੋਈ ਨੂੰ ਗਲ਼ ਗੂਠਾ ਦੇ ਕੇ ਮਾਰ ਕੇ, ਅੰਦਰੇ ਦੱਬ ਲੈਂਦੇ ਹਨ। ਆਪਦਾ ਮਾਮਲਾਂ ਅੰਦਰੇ ਦੱਬ ਲੈਂਦੇ ਹਨ। ਲੋਕਾਂ ਨੂੰ ਪਤਾ ਹੈ, ਕਿਤੇ ਸੁਣਵਾਈ ਨਹੀਂ ਹੈ। ਲੋਕਾਂ ਨੂੰ ਦੱਸਣਗੇ, ਤਾਂ ਉਹੀ ਲੋਕ ਕੁੱਤਿਆਂ ਦੀ ਤਰਾਂ, ਉਨਾਂ ਉਤੇ ਭੌਕਣਗੇ। ਜੇ ਔਰਤ ਅੱਦਾਲਤ ਨੂੰ ਦੱਸੂਗੀ । ਕਨੂੰਨ ਅੰਧਾ ਹੈ। ਜੱਜ, ਵਕੀਲਾਂ, ਪੁਲੀਸ ਵਾਲਿਆਂ ਨੂੰ ਬਲਾਤਕਾਰ ਹੁੰਦੇ ਦੇਖੇ ਦੇ ਵਿਟਨਸ ਗੁਵਾਹ ਚਾਹੀਦੇ ਹੁੰਦੇ ਹਨ। ਫੋਟੋਆਂ, ਮੂਵੀਆਂ ਪੇਸ਼ ਕਰਨੀਆਂ ਪੈਂਦੀਆਂ ਹਨ। ਪੂਰੀ ਅੱਦਾਲਤ ਅੱਗੇ ਬਾਰ-ਬਾਰ ਰੇਪ ਹੋਣਾਂ ਪੈਂਦਾ ਹੈ। ਰੇਪ ਹੋਣ ਵਾਲੇ, ਰੇਪ ਕਰਨ ਵਾਲੇ ਨੂੰ ਪਹਿਲਾਂ ਕੋਲ ਗਵਾਹੀ ਦੇਣ ਵਾਲੇ, ਮੂਵੀ ਵਾਲੇ, ਫੋਟੋ ਗਰਾਫ਼ਰ ਬੈਠਾ ਕੇ ਰੱਖਣੇ ਚਾਹੀਦੇ ਹਨ।
Comments
Post a Comment