ਰੱਬ-ਰੱਬ ਕਰਨ ਲਾਊਗਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਅੱਗੇ ਜਰੂਰ ਝੁੱਕੀਏ।
ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਸਮਾਧੀ ਲਾ ਕੇ ਪੜ੍ਹੀਏ
ਮਾਹਾਰਾਜ ਦੇ ਲੜ ਲੱਗ ਕੇ ਕਿਸੇ ਤੋਂ ਨਾਂ ਡਰੀਏ।
ਘਰ-ਘਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਪ੍ਰਕਾਸ਼ ਕਰੀਏ।
ਮਾਹਾਰਾਜ ਸਤਿਗੁਰਾਂ ਨੇ ਪੜ੍ਹਨ ਲਈ ਲਿਖਿਆ।
ਜੇ ਦੋ ਤਿੰਨ ਬਾਰ ਪੜ੍ਹਨ ਨਾਲ ਸਮਝ ਨਹੀ ਲੱਗਿਆ।
ਹਰੇਕ ਕੰਮ ਬਾਰ-ਬਾਰ ਕਰਨ ਨਾਲ ਆਉਣ ਲੱਗਿਆ।
ਖ਼ਸਮ ਤੋਂ ਪਹਿਲੀ ਬਾਰੀ ਹਰ ਨਾਰੀ ਨੂੰ ਡਰ ਲੱਗਿਆ।
ਸੱਤੀ ਨੂੰ ਉਸ ਪਿਛੋਂ ਉਹੀ ਜਾਨ ਤੋਂ ਪਿਆਰਾ ਲੱਗਿਆ।
ਉਸ ਦਾ ਬਚਨ ਮਿਸਰੀ ਤੋਂ ਮਿੱਠਾ ਅੰਮ੍ਰਿੰਤ ਲੱਗਿਆ।
ਜਦੋਂ ਅਸੀਂ ਇੱਕ ਦਾ ਆਸਰਾ ਤੱਕ ਕੇ ਧਿਆਨ ਧੱਰਿਆ।
ਸਤਵਿੰਦਰ ਸ਼ਬਦਾਂ ਨਾਲ ਬੰਦਾ ਸੂਝਬਾਨ ਹੈ ਬੱਣਿਆ।
ਮਾਹਾਰਾਜ ਪਹਿਲੇ ਅੰਗ ਤੋਂ 1430 ਤੱਕ ਪੜ੍ਹੀ ਜਾਈਏ।
ਮਾਹਾਰਾਜ ਦੇ ਸ਼ਬਦ ਬੈਠ ਕੇ ਪੜ੍ਹਨ ਸਮਝਣ ਲੱਗੀਏ।
ਆਪੇ ਸ਼ਬਦ ਪੜ੍ਹਨ-ਲਿਖਣ ਦਾ ਦਾਉ ਸਿੱਖ ਜਾਈਏ।
ਦੁਨੀਆਂ ਤੇ ਸਫਲਤਾ ਦੀ ਜੁਗਤੀ ਹੱਥ ਵਿੱਚ ਕਰੀਏ।
ਕੋਲ ਬੈਠਣ ਦੀ ਥਾਂ ਦੇਊਗਾ। ਗੋਦੀ ਵਿੱਚ ਬੈਠਾਊਗਾ।
ਤੇਰੀ ਮੇਰੀ ਮੁੱਕਾ ਦੇਊਗਾ। ਪਿਆਰ ਬਹੁਤ ਕਰੂਗਾ।
ਦੁਨੀਆਂ ਦਾ ਮੋਹ ਛੱਡਾਊਗਾ। ਆਪਦੀ ਭਗਤੀ ਦੇਊਗਾ।
ਆਪਦੇ ਜੋਗਾ ਬੱਣਾਂ ਦਊਗਾ। ਰੱਬ-ਰੱਬ ਕਰਨ ਲਾਊਗਾ।
Comments
Post a Comment