ਅਸੀਂ ਤਾਂ ਦਿਲੋ ਹਾਂ ਤੈਨੂੰ ਚੁਹੁੰਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਤੇਰੇ ਝੂਠੇ ਲਾਰੇ ਸਾਨੂੰ ਸੌਣ ਨਹੀਂ ਦਿੰਦੇ। ਸੁਪਨੇ
ਬੱਣ-ਬੱਣ ਸਾਡੇ ਮੂਹਰੇ ਆਉਂਦੇ।
ਰਾਤੀਂ ਸੁਪਨੇ ਵਿੱਚ ਆ ਕੇ ਮੈਨੂੰ ਸਤਾਉਂਦੇ। ਤੁਸੀਂ ਪਲ਼ਾਂ ਵਿੱਚ ਫੈਸਲੇ ਦਿੰਦੇ।
ਰੰਗਰੂਟਾਂ ਦੇ ਵਾਂਗ ਤੁਸੀਂ ਹੋ ਕਰਦੇ। ਗੋਲ ਬਿਸਤਰਾ ਝੱਟ-ਪੱਟ
ਕਰਦੇ।
ਦਿਲ ਅੰਦਰ ਕਦੇ ਬਾਹਰ ਹੋ ਜਾਂਦੇ। ਕਦੇ ਸੱਤੀ ਦੇ ਬੱਣ-ਬੱਣਕੇ
ਬਹਿੰਦੇ।
ਪੁਰੌਉਣੇ ਬੱਣ ਸਤਵਿੰਦਰ ਦੇ ਬਹਿੰਦੇ। ਨਿੱਕੇ ਜੁਆਕ ਵਾਂਗ ਹੋ ਰੁੱਸ
ਜਾਂਦੇ।
ਤੇਰੇ ਕੁੜੀਆਂ ਵਰਗੇ ਨਖ਼ਰੇ ਮੋਹਦੇ। ਜਦੋਂ ਗਲ਼ ਵਿੱਚ ਬਾਂਹਾਂ ਮੇਰੇ
ਪਾਉਂਦੇ।
ਅਸੀਂ ਤਾਂ ਦਿਲੋ ਹਾਂ ਤੈਨੂੰ ਚੁਹੁੰਦੇ। ਤੇਰੀ ਹਰ ਅਦਾ ਨੂੰ ਹਾਂ
ਕਬੂਲ ਕਰਦੇ।
ਤੈਨੂੰ ਇੱਕ ਸੱਚੀ ਗੱਲ ਅੱਜ ਦੱਸਦੇ। ਮਾਰ ਭਾਵੇਂ ਰੱਖ ਮੇਰੀ
ਜਿੰਦ ਕੱਢਦੇ।
Comments
Post a Comment