ਰੋਟੀ
ਖਾਈਏ ਰੱਜ ਕੇ, ਕੰਮ ਕਰੀਏ ਦੱਬ ਕੇ

sqivMdr kOr swqI (kYlgrI
) -knyzf

satwinder_7@hotmail.com

ਖਾਣ
-ਪੀਣ ਦੇ ਸਮੇਂ ਵੰਡ ਕੇ ਖਾਂਣਾਂ ਚਾਹੀਦਾ ਹੈ। ਰਲ ਮਿਲ ਕੇ ਬੈਠਣਾਂ ਚਾਹੀਦਾ ਹੈ। ਰਲ ਮਿਲ ਕੇ, ਖਾਂਣਾਂ ਤਿਆਰ ਕਰਨਾਂ ਚਾਹੀਦਾ ਹੈ। ਕਾਵਾਂ ਨੂੰ ਖਾਂਣ ਨੂੰ ਬੁਰਕੀ ਲੱਭ ਜਾਵੇ, ਕਾਂ-ਕਾਂ ਕਰਕੇ, ਬਾਕੀਆ ਨੂੰ ਵੀ ਇੱਕਠੇ ਕਰ ਲੈਂਦਾ ਹੈ। ਢਿੱਡ ਵਿੱਚ ਰੋਟੀ ਦਾ ਅਧਾਰ ਹੋਵੇਗਾ, ਤਾਂਹੀਂ ਬੰਦਾ ਕੰਮ ਕਰ ਸਕਦਾ ਹੈ। ਕੰਮ ਨੂੰ ਜੰਮ ਕੇ ਕਰਨਾਂ ਚਾਹੀਦਾ ਹੈ। ਮਨ-ਸਰੀਰ ਦੀ ਪੂਰੀ ਤਾਕਤ ਕੰਮ ਵਿੱਚ ਲਗਾ ਦੇਣੀ ਚਾਹੀਦੀ। ਕੰਮ ਸੁਮਾਰ ਕੇ, ਚੱਜ ਦਾ ਕੀਤਾ ਹੋਵੇ। ਦੇਖ ਕੇ ਮਨ ਨੂੰ ਖੁਸ਼ੀ ਹੁੰਦੀ ਹੈ। ਮਨ ਨੂੰ ਸਕੂਨ ਮਿਲਦਾ ਹੈ। ਕੰਮ ਵਿੱਚ ਲੇਲੇ-ਪੇਪੇ ਨਹੀਂ ਚਾਹੀਦੇ। ਜੇ ਆਪ ਕਿਸੇ ਦੀ ਨੌਕਰੀ ਕਰਦੇ ਹਾਂ। ਜਾਂ ਆਪ ਕਿਸੇ ਤੋਂ ਕੰਮ ਕਰਾ ਰਹੇ ਹਾਂ। ਦੋਂਨੇਂ ਹਾਲਤਾਂ ਵਿੱਚ ਕਿਤੇ ਰੱੜਕ ਨਹੀਂ ਹੋਣੀ ਚਾਹੀਦੀ। ਢਿੱਲ ਨਹੀਂ ਹੋਣੀ ਚਾਹੀਦੀ। ਦਇਰੇ ਵਿੱਚ ਵੀ ਰਹਿੱਣਾਂ ਹੈ। ਮਿਲਣ ਵਾਲੀ ਰਾਸ਼ੀ ਦੇ ਮੁਤਾਬਕ ਕੰਮ ਕਰਨਾਂ ਹੈ। ਐਸਾ ਵੀ ਨਾਂ ਹੋਵੇ ਦੂਜੇ ਦਿਨ ਉਠਿਆ ਹੀ ਨਾਂ ਜਾਵੇ। ਆਪਦੀ ਸੇਹਿਤ ਨੂੰ ਦੇਖ ਕੇ ਕੰਮ ਫੜਨਾਂ ਚਾਹੀਦਾ ਹੈ। ਨੌਕਰੀ ਕਰਨ ਦੀ ਕੀਮਤ ਵੀ ਸਮੇਂ ਸਿਰ ਲੈਣੀ-ਦੇਣੀ ਚਾਹੀਦੀ ਹੈ। ਕੀਮਤ ਲੈਣ ਦਾ ਮੁੱਲ ਵੀ ਮੋੜਨਾਂ ਚਾਹੀਦਾ ਹੈ। ਦੋਂਨਾਂ ਨੂੰ ਇੱਕ ਦੂਜੇ ਦਾ ਹੱਕ ਨਹੀਂ ਰੱਖਣਾਂ ਚਹੀਦਾ ਹੈ। ਹੱਕ ਰੱਖਣਾਂ, ਛੱਡਣਾਂ ਵੀ ਪਾਪ ਹੈ। ਰੋਟੀ ਖਾਈਏ ਰੱਜ ਕੇ, ਕੰਮ ਕਰੀਏ ਦੱਬ ਕੇ।

ਰੋਟੀ ਖਾਈਏ ਰੱਜ ਕੇ, ਬਿਜ਼ਨਸ ਕਰੀਏ ਦੱਬ ਕੇ ਹਰ ਮਾਮਲੇ ਵਿੱਚ ਜੀਅ ਲਗਾ ਕੇ, ਮਨ ਨਾਲ ਰੁਝ ਜਾਂਣਾ ਚਾਹੀਦਾ। ਜਿਥੇ ਵੀ ਮਨ ਉਕ ਗਿਆ, ਬਿੰਦ ਦਾ ਖੂੰਝਿਆ, ਕੋਹਾਂ ਉਤੇ ਜਾ ਡਿੱਗਦਾ ਹੈ। ਇੱਕ ਵੀ ਮਿੰਟ ਜਿੰਦਗੀ ਦਾ ਖ਼ਰਾਬ ਨਾਂ ਕਰੀਏ। ਵਿਹਲੇ ਨਾਂ ਬੈਠੀਏ। ਦੱਬ ਕੇ ਤਨ-ਮਨ ਜੋੜ ਕੇ ਕੰਮ ਕਰੀਏ। ਰੂਹ ਦੇ ਨਾਲ ਮਨ ਦੀ ਖੁਸ਼ੀ ਲਈ ਕੰਮ ਕਰੀਏ। ਬੱਧਾ ਚੱਟੀ ਕੰਮ ਨਾਂ ਕਰੀਏ। ਇਸ ਤਰਾਂ ਮੱਲੋ-ਮੱਲੀ ਧੱਕੇ ਨਾਲ ਤਾ ਰੋਟੀ ਦੀ ਬੁਰਕੀ ਵੀ ਮੂੰਹ ਵਿੱਚ ਫੁਲ ਜਾਂਦੀ ਹੈ। ਅੰਦਰ ਨਹੀਂ ਲੰਘਦੀ। ਬਹੁਤਾ ਖਾ ਲਈਏ, ਹਜ਼ਮ ਕਰਨਾਂ ਔਖਾ ਹੋ ਜਾਂਦਾ ਹੈ। ਮਨ ਦੀ ਰੁਚੀ ਨਹੀਂ ਹੋਵੇਗੀ। ਜੀਅ ਕਿਸੇ ਕੰਮ ਵਿੱਚ ਨਹੀਂ ਲੱਗੇਗਾ। ਮਨ ਬਿਮਾਰ ਲੱਗੇਗਾ। ਰਸੋਈ ਵਿੱਚ ਵੀ ਖਾਂਣਾਂ ਬੱਣਾਉਣ ਵਿੱਚ ਜੀਅ ਨਹੀ ਹੈ, ਤਾਂ ਖਾਂਣਾਂ ਸੁਆਦ ਨਹੀਂ ਬੱਣੇਗਾ। ਨੌਕਰੀ ਉਤੇ ਮਨ ਨਹੀਂ ਲੱਗੇਗਾ। ਇਹ ਮਨ ਬਹੁਤ ਅਥਰਾ ਘੌੜਾ ਹੈ। ਹਰਾਮ ਚਿੱਤ ਹੈ। ਮਨ ਬਹੁਤ ਮੱਚਲਾ ਹੈ। ਮਨ ਕੰਮਚੋਰ ਹੈ। ਥੋੜੀ ਜਿਹੀ ਢਿੱਲ ਦਿਉ ਬੀਚਰ ਕੇ ਬੈਠ ਜਾਂਦਾ ਹੈ। ਕੰਮ ਵਿੱਚ ਧਿਆਨ ਨਹੀਂ ਦਿੰਦਾ। ਮਨ ਨੂੰ ਸਾਰੇ ਪਾਸੇ ਤੋਂ ਮਾਰ ਲਈਏ। ਮਨ ਨੂੰ ਚੰਗੇ ਬਿਚਾਰਾ ਵਿੱਚ ਬੰਨ ਲਈਏ। ਮਨ ਰਾਜ਼ੀ ਹੋ ਜਾਦਾ ਹੈ। ਮਨ ਤੱਕੜਾ ਹੋ ਜਾਂਦਾ ਹੈ। ਮਨ ਨੂੰ ਲਾਲਚ ਤੋਂ ਮੋੜੀਏ। ਮਨ ਨੂੰ ਭੱਕਣ ਨਾਂ ਦੇਈਏ। ਮਨ ਨੂੰ ਲਗਾਮ ਦੇ ਲਈਏ। ਮਨ ਨੂੰ ਮਾੜੇ ਕੰਮ ਤੋਂ ਮੋੜ ਲਈਏ। ਮਨ ਨੂੰ ਚੰਗੇ ਕੰਮੀ ਲਾਈਏ। ਮਨ ਨੂੰ ਬੱਚੇ ਵਾਂਗ ਵੱਡਿਆਈਏ। ਮਨ ਖਰਾ ਸੋਨਾ ਹੈ। ਮਨ ਮੋਹਣਾਂ ਹੈ। ਮਨ ਯਾਰਾ ਦਾ ਯਾਰ ਹੈ। ਹਰ ਕੰਮ ਕਰਨ ਲਈ ਤਿਆਰ ਹੁੰਦਾ ਹੈ। ਜਿਸ ਵਿੱਚ ਧਿਆਨ ਕਰੀਏ। ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਹੋਈ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ {ਪੰਨਾ 441}

ਮਨ ਵਿੱਚ ਰੱਬ ਦੀ ਜੋਤ ਲੱਗੀ ਹੈ, ਜਿੰਨਾਂ ਨੇ ਮਨ ਨੂੰ ਪਛਾਣ ਲਿਆ ਹੈ। ਉਹ ਜਾਂਣਦੇ ਹਨ। ਇੱਕ
ਦਿਨ ਮਰਨਾ ਹੀ ਹੈ, ਮਨ ਨੂੰ ਜਿੱਤਣ ਵਾਲਿਆਂ ਨੂੰ ਮਰਨਾਂ ਵੀ ਚੇਤੇ ਨਹੀਂ ਰਹਿੰਦਾ ਮਨ ਬਹੁਤ ਵੱਡੀ ਸ਼ਕਤੀ ਹੈ। ਮਨ ਨੂੰ ਕਾਬੂ ਕੀਤਿਆਂ, ਮਨ ਨੂੰ ਸਕੂਨ ਮਿਲਦਾ ਹੈ। ਮਨ ਤੋਂ ਕੰਮ ਲਈਏ, ਜਿੰਦਗੀ ਅੰਨਦ-ਸੁਖ ਵਾਲੀ ਬੱਣ ਜਾਂਦੀ ਹੈ। ਜੋ ਲਗਾਤਾਰ ਮੇਹਨਤ-ਮਜ਼ਦੂਰੂ ਕਰਦੇ ਹਨ। ਭੂੱਖੇ ਨਹੀਂ ਮਰਦੇ। ਇੱਕ-ਇੱਕ ਬੂੰਦ-ਬੂੰਦ ਨਾਲ ਤਲਾਬ ਭਰ ਜਾਂਦਾ ਹੈ। ਇੱਕ-ਇੱਕ ਪੈਸੇ ਨਾਲ ਰੂਪੀਆ, ਸੌ ਦਾ ਨੋਟ, ਹਜ਼ਾਰ, ਕਰੋੜ, ਅਰਬ, ਖ਼ਰਬਾਂ ਨਾਲ ਖ਼ਜ਼ਾਨੇ ਭਰਦੇ ਹਨ। ਇੱਕ-ਇੱਕ-ਇੱਕ ਪਲ ਨਿਕੰਮੇ ਬੰਦੇ ਲਈ ਦੂਬਰ ਹੈ। ਇੱਕ-ਇੱਕ ਪਲ ਮੌਤ ਵੱਲ ਲਿਜਾ ਰਿਹਾ ਹੈ। ਇੱਕ ਪਲ, ਮਿੰਟ ਵੀ ਸਾਡੀ ਜਿੰਦਗੀ ਬਦਲ ਸਕਦਾ ਹੈ। ਇੱਕ-ਇੱਕ ਕਦਮ ਪੁੱਟਿਆਂ, ਮੰਜ਼ਲ ਮਿਲਦੀ ਹੈ। ਇੱਕ-ਇੱਕ ਬੰਦਾ ਮਿਲ ਕੇ, ਜੁਟ-ਸੰਗਠਨ ਬੱਣਦਾ ਹੈ। ਜੋ ਰਲ ਕੇ ਦੁਨੀਆਂ ਦਾ ਕੋਈ ਵੀ ਮੈਦਾਨ ਜਿੱਤ ਸਕਦੇ ਹਨ। ਸਫ਼ਲਤਾ ਮੇਹਨਤ ਕਰਨ ਵਾਲਿਆਂ ਦੇ ਪੈਰਾਂ ਵਿੱਚ ਰੁਲਦੀ ਹੈ।

 

Comments

Popular Posts