ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੩੭ Page 137 of 1430

5591 ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ
Sasurai Paeeeai This Kanth Kee Vaddaa Jis Paravaar ||

ससुरै पेईऐ तिसु कंत की वडा जिसु परवारु


ਪ੍ਰਭੂ ਖ਼ਸਮ ਦਾ ਘਰ ਸੌਹੁਰੇ ਘਰ ਹੈ, ਰੱਬ ਦਾ ਲੋਕ ਪ੍ਰਲੋਕ, ਇਹ ਦੁਨੀਆਂ ਤੇ ਅੱਗਲੀ, ਪਿਛਲੀ ਦੁਨੀਆਂ ਦਾ ਬਹੁਤ ਵੱਡਾ ਟੱਬਰ ਹੈ
In this world and in the next, the soul-bride belongs to her Husband Lord, who has such a vast family.

5592 ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਪਾਰਾਵਾਰੁ



Oochaa Agam Agaadhh Bodhh Kishh Anth N Paaraavaar ||

ऊचा अगम अगाधि बोध किछु अंतु पारावारु


ਰੱਬ ਜੀ ਬਹੁਤ ਊਚਾ ਹੈ, ਉਸ ਤੱਕ ਪਹੁੰਚ ਨਹੀਂ ਹੁੰਦਾ, ਬਹੁਤ ਅੱਕਲ-ਬੁੱਧੀ ਵਾਲਾ ਹੈ, ਉਸ ਦੇ ਕੰਮਾਂ ਦੀ ਪ੍ਰਸੰਸਾ ਕਰਨੀ ਬਹੁਤ ਔਖੀ ਹੈ, ਉਸ ਵਿੱਚ ਬਹੁਤ ਗੁਣ ਹਨ, ਉਸ ਦਾ ਕੋਈ ਕਿਨਾਰਾ ਬੰਨਾਂ ਨਹੀਂ ਹੈ, ਰੱਬ ਦੁਨੀਆਂ ਚਲਾ ਰਿਹਾ ਹੈ, ਸਬ ਪਾਸੇ ਹਾਜ਼ਰ ਹੈ
He is Lofty and Inaccessible. His Wisdom is Unfathomable.

5593

ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ



Saevaa Saa This Bhaavasee Santhaa Kee Hoe Shhaar ||

सेवा सा तिसु भावसी संता की होइ छारु


ਜੇ ਉਸ ਦਾ ਜੀਅ ਕਰੇ, ਉਹ ਆਪ ਚਾਹੇ, ਤਾਂ ਉਸ ਦਾ ਨਾਂਮ ਤਾਂ ਜੱਪ ਸਕਦਾ ਹਾਂ, ਸੇਵਾ ਵੀ ਉਸ ਰੱਬ ਦੀ ਮਰਜ਼ੀ ਨਾਲ ਕਰ ਸਕਦੇ ਹਾਂ. ਮੈਂ ਰੱਬ ਦੇ ਪਿਆਰਿਆਂ ਦੇ ਪੈਰਾਂ ਵਿੱਚ ਰੁਲ ਜਾਵਾਂ
He has no end or limitation. That service is pleasing to Him, which makes one humble, like the dust of the feet of the Saints.

5594 ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ
Dheenaa Naathh Dhaiaal Dhaev Pathith Oudhhaaranehaar ||

दीना नाथ दैआल देव पतित उधारणहारु


ਉਹ ਬੇਸਹਾਰਾ, ਅਨਾਂਥਾਂ, ਗਰੀਬਾ, ਉਤੇ ਤਰਸ ਕਰਦਾ ਹੈ, ਆਸਰਾ ਬੱਣਦਾ ਹੈ, ਉਹ ਇੱਜ਼ਤਾਂ ਰੱਖਦਾ ਹੈ
He is the Patron of the poor, the Merciful, Luminous Lord, the Redeemer of sinners.

5595 ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ



Aadh Jugaadhee Rakhadhaa Sach Naam Karathaar ||

आदि जुगादी रखदा सचु नामु करतारु


ਪਾਰਬ੍ਰਹਿਮ ਆਤਮਾਂ ਦੀ ਪਿਛਲੇ ਜਨਮਾਂ ਤੋਂ ਹੁਣ ਤੱਕ ਰੱਖਿਆ ਕਰਦਾ ਹੈ, ਜਦੋਂ ਤੋਂ ਜੀਵ ਜਨਮ-ਮਰਨ ਦੇ ਗੇੜ ਵਿੱਚ ਪਿਆ ਹੈ, ਰੱਬ ਦਾ ਨਾਂਮ ਹੀ ਪਵਿੱਤਰ ਸਹਾਈ ਹੈ
From the very beginning, and throughout the ages, the True Name of the Creator has been our Saving Grace.

5596 ਕੀਮਤਿ ਕੋਇ ਜਾਣਈ ਕੋ ਨਾਹੀ ਤੋਲਣਹਾਰੁ



Keemath Koe N Jaanee Ko Naahee Tholanehaar ||

कीमति कोइ जाणई को नाही तोलणहारु


ਪ੍ਰਭੂ ਦਾ ਕੋਈ ਮੁੱਲ ਨਹੀਂ ਲਾ ਸਕਦਾ, ਨਾਂ ਹੀ ਕਈ ਉਸ ਦੀ ਗਿੱਣਤੀ-ਮਿੱਣਤੀ, ਭਾਰ ਦਾ ਅੰਦਾਜ਼ਾ ਲਗਾ ਸਕਦਾ ਹੈ
No one can know His Value; no one can weigh it.

5597 ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ



Man Than Anthar Vas Rehae Naanak Nehee Sumaar ||

मन तन अंतरि वसि रहे नानक नही सुमारु


ਸਰਬ ਸ਼ਕਤੀ ਦਾ ਮਾਲਕ ਜੀਅ ਤੇ ਸਰੀਰ ਵਿੱਚ ਰਹਿੰਦਾ ਹੈ, ਨਾਨਕ ਜੀ ਦੱਸ ਰਹੇ ਹਨ, ਰੱਬ ਦੇ ਗੁਣ ਬਹੁਤ ਹਨ, ਹਿਸਾਬ ਨਹੀਂ ਕਰ ਸਕਦੇ
He dwells deep within the mind and body. O Nanak, He cannot be measured.

5598 ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ੨॥



Dhin Rain J Prabh Kano Saevadhae Thin Kai Sadh Balihaar ||2||

दिनु रैणि जि प्रभ कंउ सेवदे तिन कै सद बलिहार ॥२॥


ਮੈਂ ਸਦਕੇ ਜਾਂਦਾ ਹਾਂ, ਜੋ ਰੱਬ ਨੂੰ ਦਿਨ ਰਾਤ ਪੁਕਾਰਦੇ ਚੇਤੇ ਕਰਦੇ ਹਨ||2||


I am forever a sacrifice to those who serve God, day and night. ||2||
5599 ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ
Santh Araadhhan Sadh Sadhaa Sabhanaa Kaa Bakhasindh ||

संत अराधनि सद सदा सभना का बखसिंदु


ਰੱਬ ਦੇ ਪਿਆਰੇ, ਉਸ ਨੂੰ ਹਰ ਸਮੇਂ ਯਾਦ ਕਰਦੇ ਹਨ, ਰੱਬ ਸਬ ਭੁੱਲਾਂ ਨੂੰ ਮੁਆਫ਼ ਕਰ ਦਿੰਦਾ ਹੈ
The Saints worship and adore Him forever and ever; He is the Forgiver of all.

5600 ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ



Jeeo Pindd Jin Saajiaa Kar Kirapaa Dhitheen Jindh ||

जीउ पिंडु जिनि साजिआ करि किरपा दितीनु जिंदु


ਪ੍ਰਭੂ ਨੇ ਮਨ ਸਰੀਰ ਦਿੱਤਾ ਹੈ, ਮੇਹਰ ਕਰਕੇ ਜਿੰਦ ਦਿੱਤੀ ਹੈ
He fashioned the soul and the body, and by His Kindness, He bestowed the soul.

5601 ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ



Gur Sabadhee Aaraadhheeai Japeeai Niramal Manth ||

गुर सबदी आराधीऐ जपीऐ निरमल मंतु


ਉਸ ਪ੍ਰਭੂ ਨੂੰ ਸਤਿਗੁਰ ਦੀ ਬਾਣੀ ਨਾਲ ਚੇਤੇ ਕਰਕੇ, ਰੱਬ ਦਾ ਸੱਚਾ ਪਵਿੱਤਰ ਨਾਂਮ ਅਰਾਧਨਾਂ ਚਹੀਦਾ ਹੈ
Through the Word of the Guru's Shabad, worship and adore Him, and chant His Pure Mantra.

5602 ਕੀਮਤਿ ਕਹਣੁ ਜਾਈਐ ਪਰਮੇਸੁਰੁ ਬੇਅੰਤੁ



Keemath Kehan N Jaaeeai Paramaesur Baeanth ||

कीमति कहणु जाईऐ परमेसुरु बेअंतु


ਪਾਰਬ੍ਰਹਿਮ ਰੱਬ ਦਾ ਮੁੱਲ ਨਹੀਂ ਪਾ ਸਕਦੇ, ਉਸ ਦਾ ਕੋਈ ਅੰਤ ਨਹੀਂ ਹੈ, ਬਹੁਤ ਬਖ਼ਸ਼ਸਾਂ, ਗੁਣਾਂ ਵਾਲਾ ਹੈ
His Value cannot be evaluated. The Transcendent Lord is endless.

5603 ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ



Jis Man Vasai Naraaeino So Keheeai Bhagavanth ||

जिसु मनि वसै नराइणो सो कहीऐ भगवंतु


ਜਿਸ ਦੇ ਜੀਅ ਵਿੱਚ ਰੱਬ ਚੇਤੇ ਵਿੱਚ ਰਹਿੰਦਾ ਹੈ, ਉਹੀ ਸਬ ਤੋਂ ਵੱਡੇ ਭਾਗਾਂ ਵਾਲਾ ਹੁੰਦਾ ਹੈ
That one, within whose mind the Lord abides, is said to be most fortunate.

5604 ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ



Jeea Kee Lochaa Pooreeai Milai Suaamee Kanth ||

जीअ की लोचा पूरीऐ मिलै सुआमी कंतु


ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ, ਪਿਆਰਾ ਪਤੀ ਖ਼ਸਮ ਮਿਲ ਜਾਂਦਾ ਹੈ
The soul's desires are fulfilled, upon meeting the Master, our Husband Lord.

5605 ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ



Naanak Jeevai Jap Haree Dhokh Sabhae Hee Hanth ||

नानकु जीवै जपि हरी दोख सभे ही हंतु


ਨਾਨਕ ਜੀ ਰੱਬ ਦਾ ਨਾਂਮ ਚੇਤੇ ਕਰਕੇ, ਅਰਾਧ ਜੇ ਜਿਉਂਦੇ ਹਨ, ਸਾਰੇ ਦਰਦ, ਦੁੱਖ ਮੁੱਕ ਹੋ ਜਾਂਦੇ ਹਨ
Nanak lives by chanting the Lord's Name; all sorrows have been erased.

5606 ਦਿਨੁ ਰੈਣਿ ਜਿਸੁ ਵਿਸਰੈ ਸੋ ਹਰਿਆ ਹੋਵੈ ਜੰਤੁ ੩॥



Dhin Rain Jis N Visarai So Hariaa Hovai Janth ||3||

दिनु रैणि जिसु विसरै सो हरिआ होवै जंतु ॥३॥


ਜਿਸ ਨੂੰ ਪ੍ਰਭੂ ਹਰ ਸਮੇਂ ਦਿਨ ਰਾਤ ਚੇਤੇ ਰਹਿੰਦਾ ਹੈ, ਰੱਬ ਨਹੀਂ ਭੁੱਲਦਾ, ਉਹ ਜੀਵ ਬੰਦਾ ਖੁਸ਼, ਤੰਦਰੁਸਤ, ਨਵੇਂ ਨਰੋਏ ਜੀਵਨ ਵਾਲਾ ਹੋ ਜਾਂਦਾ ਹੈ||3||


One who does not forget Him, day and night, is continually rejuvenated. ||3||
5607 ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ
Sarab Kalaa Prabh Poorano Mannj Nimaanee Thhaao ||

सरब कला प्रभ पूरणो मंञु निमाणी थाउ


ਰੱਬ ਜੀ ਸਾਰੇ ਗੁਣਾਂ, ਸ਼ਕਤੀਆਂ ਦਾ ਮਾਲਕ ਹੈ, ਮੇਰੀ ਹੈਸੀਅਰ ਬਹੁਤ ਨੀਚ, ਗਰੀਬ, ਕੰਮਜ਼ੋਰ ਹੈ
God is overflowing with all powers. I have no honor-He is my resting place.

5608 ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ



Har Outt Gehee Man Andharae Jap Jap Jeevaan Naao ||

हरि ओट गही मन अंदरे जपि जपि जीवां नाउ


ਪਿਆਰੇ ਪ੍ਰਭੂ ਜੀ ਮੈਂ ਜੀਅ ਵਿੱਚ ਤੇਰਾ ਆਸਰਾ-ਸਹਾਰਾ ਤੱਕਿਆ ਹੈ, ਮੈਂ ਤੇਰੇ ਨਾਂਮ ਨੂੰ ਚੇਤੇ ਕਰ-ਕਰਕੇ, ਜਿਉਂਦੀ ਹਾਂ
I have grasped the Support of the Lord within my mind; I live by chanting and meditating on His Name.

5609 ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ



Kar Kirapaa Prabh Aapanee Jan Dhhoorree Sang Samaao ||

करि किरपा प्रभ आपणी जन धूड़ी संगि समाउ


ਪ੍ਰਮਾਤਮਾਂ ਜੀ ਆਪਦੀ ਮੇਹਰ ਕਰ, ਮੈਂ ਤੇਰੇ ਪਿਅਰਿਆਂ ਦੀ ਚਰਨ ਧੂੜ ਵਿੱਚ, ਉਨਾਂ ਦੇ ਕੋਲ ਰਹਾਂ
Grant Your Grace, God, and bless me, that I may merge into the dust of the feet of the humble.

5610 ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ



Jio Thoon Raakhehi Thio Rehaa Thaeraa Dhithaa Painaa Khaao ||

जिउ तूं राखहि तिउ रहा तेरा दिता पैना खाउ


ਜਿਵੇਂ ਤੂੰ ਜਿਉਣ ਦੀ ਜਾਂਚ ਦੇਵੇਗਾ, ਉਵੇਂ ਹੀ ਰਹਿਣਾਂ ਹੈ, ਤੇਰਾ ਦਿੱਤਾ ਹੋਇਆ, ਖਾਂਦੇ-ਪੀਂਦੇ, ਪਾਉਂਦੇ ਹਾਂ, ਦਿੱਤਾ ਹੋਇਆ, ਸਬ ਕੁੱਝ ਤੇਰਾ ਹੈ
As You keep me, so do I live. I wear and eat whatever You give me.

5611 ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ



Oudham Soee Karaae Prabh Mil Saadhhoo Gun Gaao ||

उदमु सोई कराइ प्रभ मिलि साधू गुण गाउ


ਰੱਬ ਜੀ ਮੈਨੂੰ ਐਸੀ ਹਿੰਮਤ, ਸ਼ਕਤੀ ਬਖ਼ਸ ਦੇ, ਮੈਂ ਤੇਰੇ ਪਿਆਰਿਆਂ ਨਾਲ ਮਿਲ ਕੇ, ਹਰੀ ਦੇ ਗੀਤ, ਪ੍ਰਸੰਸਾ, ਵੱਡਿਆਈਆਂ ਗਾਵਾਂ
May I make the effort, O God, to sing Your Glorious Praises in the Company of the Holy.

5612 ਦੂਜੀ ਜਾਇ ਸੁਝਈ ਕਿਥੈ ਕੂਕਣ ਜਾਉ



Dhoojee Jaae N Sujhee Kithhai Kookan Jaao ||

दूजी जाइ सुझई किथै कूकण जाउ


ਮੈਨੂੰ ਹੋਰ ਕੋਈ ਤੇਰੇ ਤੋਂ ਬਗੈਰ ਥਾਂ ਦੂਜੇ ਦੀ ਦੋਸਤੀ ਨਹੀਂ ਲੱਭਦੀ, ਜਿਸ ਕੋਲ ਮਨ ਦੀ ਗੱਲ ਦੱਸ ਕੇ. ਵਿਰਲਾਪ, ਪੁਕਾਰ ਕਰ ਸਕਾਂ
I can conceive of no other place; where could I go to lodge a complaint?

5613 ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ



Agiaan Binaasan Tham Haran Oochae Agam Amaao ||

अगिआन बिनासन तम हरण ऊचे अगम अमाउ


ਅਗਿਆਨ ਨੂੰ ਦੂਰ ਕਰਕੇ, ਬੁੱਧੀ ਬਖ਼ਸੱਣ ਵਾਲੇ, ਹਨੇਰੇ ਦਾ ਨਾਸ਼ ਕਰਨ ਵਾਲੇ, ਸਬ ਤੋਂ ਊਚੇ, ਸਬ ਦੀ ਪਹੁੰਚ ਤੋਂ ਦੂਰ, ਪ੍ਰਭੂ ਜੀ ਹਨ, ਪਰ ਉਹ ਸਬ ਤੋਂ ਨੇੜੇ ਮਨ ਵਿੱਚ ਵੀ ਹਨ, ਦੇਖਣ ਵਾਲੇ ਨੂੰ ਸਬ ਕੁੱਝ ਕਰਦੇ ਦਿਸਦੇ ਹਨ
You are the Dispeller of ignorance, the Destroyer of darkness, O Lofty, Unfathomable and Unapproachable Lord.

5614 ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ



Man Vishhurriaa Har Maeleeai Naanak Eaehu Suaao ||

मनु विछुड़िआ हरि मेलीऐ नानक एहु सुआउ


ਪ੍ਰਭੂ ਵਿਛੜੀ ਆਤਮਾਂ ਨੂੰ ਆਪਦੇ ਨਾਲ ਮਿਲਾ ਲੈ, ਨਾਨਕ ਜੀ ਦੀ ਆਸ ਹੈ
Please unite this separated one with Yourself; this is Nanak's yearning.

5615 ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ੪॥੧॥



Sarab Kaliaanaa Thith Dhin Har Parasee Gur Kae Paao ||4||1||

सरब कलिआणा तितु दिनि हरि परसी गुर के पाउ ॥४॥१॥


ਉਸ ਦਿਨ ਸਾਰੀਆਂ ਇਛਾਂਵਾਂ ਪੂਰੀਆਂ ਹੋ ਜਾਂਦੀਆਂ ਹਨ, ਜਦੋਂ ਮੈਂ ਆਪਦੇ ਪਿਆਰੇ ਪ੍ਰਭੂ ਦੇ ਚਰਨਾਂ ਉਤੇ ਢਹਿ ਪੈਂਦਾ ਹਾਂ||4||1||


That day shall bring every joy, O Lord, when I take to the Feet of the Guru. ||4||1||
5616 ਵਾਰ ਮਾਝ ਕੀ ਤਥਾ ਸਲੋਕ ਮਹਲਾ
Vaar Maajh Kee Thathhaa Salok Mehalaa 1

वार माझ की तथा सलोक महला


ਰਾਗ ਮਾਝ ਦੀ ਵਾਰ ਹੈ, ਪਹਿਲੇ ਪਾਤਸ਼ਾਹ, ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਸਲੋਕ ਮਹਲਾ 1
Vaar In Maajh, And Shaloks Of The First Mehl:

5617 ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ



Malak Mureedh Thathhaa Chandhreharraa Soheeaa Kee Dhhunee Gaavanee ||

मलक मुरीद तथा चंद्रहड़ा सोहीआ की धुनी गावणी


ਮਲਕ ਮੁਰੀਦ ਦੀ ਚੰਦ੍ਰਹੜਾ ਸੋਹੀਆ ਵਿੱਚ ਗਾਉਣੀ ਹੈ
To Be Sung To The Tune Of Malik Mureed And Chandrahraa Sohee-Aa

5618 ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ



Ik Oankaar Sath Naam Karathaa Purakh Gur Prasaadh ||

सति नामु करता पुरखु गुर प्रसादि
ਉਹ ਇੱਕ ਹੈ, ਸਤਿਨਾਮ ਸਬ ਕੁੱਝ ਕਰਨ ਵਾਲਾ, ਅਕਾਲ ਪੁਰਖ ਹੈ, ਗੁਰੂ ਦੀ ਮੇਹਰ ਨਾਲ ਮਿਲਦਾ ਹੈ
One Universal Creator God. Truth Is The Name. Creative Being Personified. By Guru's Grace:

5619 ਸਲੋਕੁ ਮਃ



Salok Ma 1 ||

सलोकु मः

,ਪਹਿਲੇ ਪਾਤਸ਼ਾਹ, ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਸਲੋਕ ਮਹਲਾ 1



Shalok, First Mehl:

5620 ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ



Gur Dhaathaa Gur Hivai Ghar Gur Dheepak Thih Loe ||

गुरु दाता गुरु हिवै घरु गुरु दीपकु तिह लोइ


ਸਤਿਗੁਰ ਬਖ਼ਸ਼ੱਸ਼ਾਂ ਦੇਣ ਵਾਲਾ ਹੈ, ਗੁਰੂ ਠੰਡਾ-ਠਾਰ ਸੋਮਾਂ ਹੈ, ਸਤਿਗੁਰ ਤਿੰਨਾਂ ਲੋਕਾਂ ਵਿੱਚ ਚਾਨਣ ਕਰਨ ਵਾਲਾ ਹੈ
The Guru is the Giver; the Guru is the House of ice. The Guru is the Light of the three worlds.

5621 ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ੧॥



Amar Padhaarathh Naanakaa Man Maaniai Sukh Hoe ||1||

अमर पदारथु नानका मनि मानिऐ सुखु होइ ॥१॥


ਨਾਨਕ ਜੀ ਦੱਸ ਰਹੇ ਹਨ, ਪ੍ਰਭੂ ਦੇ ਨਾਂਮ ਦਾ ਅੰਨਦ ਨਾਂ ਮੁੱਕਣ ਵਾਲਾ ਖ਼ਜ਼ਨਾਂ ਹੈ, ਜਿਸ ਦਾ ਜੀਅ ਰੱਬ ਨਾਲ ਮੋਹਿਆ, ਮੌਲਿਆ, ਮੋਹਤ ਜਾਵੇ, ਉਸ ਨੂੰ ਅੰਨਦ ਆ ਜਾਂਦਾ ਹੈ||1||
O Nanak, He is everlasting wealth. Place your mind's faith in Him, and you shall find peace. ||1||

5622 ਮਃ
Ma 1 ||

मः


ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
First Mehl:

5623 ਪਹਿਲੈ ਪਿਆਰਿ ਲਗਾ ਥਣ ਦੁਧਿ



Pehilai Piaar Lagaa Thhan Dhudhh ||

पहिलै पिआरि लगा थण दुधि


ਸਬ ਤੋਂ ਪਹਿਲਾਂ ਮਾਂ ਦੇ ਮਾਸ ਦੀ ਛੂਹ ਦੀ ਮਹਿਕ ਦੀ ਸੁਰਤ ਆਈ, ਮਾਂ ਦੇ ਦੁੱਧ ਨਾਲ ਮੋਹ-ਪਿਆਰ ਹੋ ਗਿਆ
First, the baby loves mother's milk;

5624 ਦੂਜੈ ਮਾਇ ਬਾਪ ਕੀ ਸੁਧਿ



Dhoojai Maae Baap Kee Sudhh ||

दूजै माइ बाप की सुधि


ਥੋੜਾ ਵੱਡਾ ਹੋਣ ਤੇ ਦੂਜੀ ਸੁਰਤ ਵਿੱਚ ਮਾਂ-ਬਾਪ ਦੀ ਪਹਿਚਾਣ ਹੁੰਦੀ ਹੈ
Second, he learns of his mother and father;

5625 ਤੀਜੈ ਭਯਾ ਭਾਭੀ ਬੇਬ



Theejai Bhayaa Bhaabhee Baeb ||

तीजै भया भाभी बेब


ਤੀਜੀ ਅਵਸਥਾ ਵਿੱਚ, ਸੋਜੀ ਆਉਣ ਤੇ, ਭੈਣ-ਭਰਾ ਦੇ ਸਾਕਾਂ ਦਾ ਗਿਆਨ ਹੁੰਦਾ ਹੈ.
Third, his brothers, sisters-in-law and sisters;

5626 ਚਉਥੈ ਪਿਆਰਿ ਉਪੰਨੀ ਖੇਡ



Chouthhai Piaar Oupannee Khaedd ||

चउथै पिआरि उपंनी खेड


ਚੌਥੀ ਅਵਸਥਾ ਵਿੱਚ, ਸੋਜੀ ਆਉਣ ਤੇ, ਪਿਆਰੀਆਂ ਖੇਡਾਂ-ਖੇਡਣ ਦੀ ਤੰਮਨਾਂ ਉਛਲਦੀ ਹੈ
Fourth, the love of play awakens.

5627 ਪੰਜਵੈ ਖਾਣ ਪੀਅਣ ਕੀ ਧਾਤੁ



Panjavai Khaan Peean Kee Dhhaath ||

पंजवै खाण पीअण की धातु


ਪੰਜਵੀਂ ਅਵਸਥਾ ਵਿੱਚ ਖਾਣ-ਪੀਣ ਵੱਲ ਧਿਆਨ ਖਿੱਚਿਆ ਜਾਂਦਾ ਹੈ
Fifth, he runs after food and drink;

5628 ਛਿਵੈ ਕਾਮੁ ਪੁਛੈ ਜਾਤਿ



Shhivai Kaam N Pushhai Jaath ||

छिवै कामु पुछै जाति


ਛੇਵੀਂ ਅਵਸਥਾ ਵਿੱਚ ਕਾਂਮ ਲਈ, ਸਰੀਰਕ ਅੰਨਦ ਮਾਣਨ ਲਈ, ਜਾਤ-ਪਾਤ ਨਸਲ ਕੁੱਝ ਵੀ ਨਹੀਂ ਦੇਖਿਆ ਜਾਂਦਾ
Sixth, in his sexual desire, he does not respect social customs.

5629 ਸਤਵੈ ਸੰਜਿ ਕੀਆ ਘਰ ਵਾਸੁ



Sathavai Sanj Keeaa Ghar Vaas ||

सतवै संजि कीआ घर वासु


ਸੱਤਵੀਂ ਅਵਸਥਾ ਵਿੱਚ ਸਮਾਨ ਇੱਕਠਾ ਕਰਕੇ, ਘਰ ਦਾ ਵਸੇਬਾ ਕੀਤਾ ਜਾਦਾ ਹੈ
Seventh, he gathers wealth and dwells in his house;

5630 ਅਠਵੈ ਕ੍ਰੋਧੁ ਹੋਆ ਤਨ ਨਾਸੁ



Athavai Krodhh Hoaa Than Naas ||

अठवै क्रोधु होआ तन नासु


ਅੱਠਵੀ ਅਵਸਥਾ ਵਿੱਚ ਬੰਦੇ ਤੇ ਹਰ ਜੀਵ ਨੂੰ ਗੁੱਸਾ ਵੱਧ ਜਾਂਦਾ ਹੈ, ਜਿਸ ਨਾਲ ਸਰੀਰ ਨਾਸ਼ ਹੋ ਜਾਂਦਾ ਹੈ
Eighth, he becomes angry, and his body is consumed.

5631 ਨਾਵੈ ਧਉਲੇ ਉਭੇ ਸਾਹ



Naavai Dhhoulae Oubhae Saah ||

नावै धउले उभे साह


ਨੌਵੀਂ ਅਵਸਥਾ ਵਿੱਚ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਹਨ, ਸਾਹ ਔਖੇ ਆਉਣ ਲੱਗ ਜਾਂਦੇ ਹਨ
Ninth, he turns grey, and his breathing becomes labored;

5632 ਦਸਵੈ ਦਧਾ ਹੋਆ ਸੁਆਹ



Dhasavai Dhadhhaa Hoaa Suaah ||

दसवै दधा होआ सुआह


ਦਸਵੀਂ ਅਵਸਥਾ ਵਿੱਚ ਮਰ ਜਾਂਦਾ ਹੈ, ਖਾਕ ਬੱਣ ਕੇ, ਮਿੱਟੀ ਵਿੱਚ ਮਿਲ ਜਾਂਦਾ ਹੈ
Tenth, he is cremated, and turns to ashes.

5633 ਗਏ ਸਿਗੀਤ ਪੁਕਾਰੀ ਧਾਹ



Geae Sigeeth Pukaaree Dhhaah ||

गए सिगीत पुकारी धाह


ਮਿੱਤਰ, ਦੋਸਤ, ਸਾਕ, ਸਬੰਧੀ ਸ਼ਮਸ਼ਾਨ ਘਾਟ ਜਾਂਣ ਵਾਲੇ, ਊਚੀ-ਊਚੀ ਧਾਹਾਂ ਮਾਰ ਕੇ ਰੋਂਦੇ ਹਨ
His companions send him off, crying out and lamenting.

5634 ਉਡਿਆ ਹੰਸੁ ਦਸਾਏ ਰਾਹ



Ouddiaa Hans Dhasaaeae Raah ||

उडिआ हंसु दसाए राह


ਜੀਵ-ਬੰਦੇ ਦੇ ਸਰੀਰ ਵਿੱਚੋਂ ਆਤਮਾਂ ਨਿੱਕਲ ਕੇ, ਰਾਹ ਵਿੱਚ ਮੰਜ਼ਲ ਲੱਭਣ ਲਈ ਭੱਟਕਦੀ
The swan of the soul takes flight, and asks which way to go.

Comments

Popular Posts