ਸਤਵਿੰਦਰ
ਯਾਰ ਸੁਣਾਂ ਆਵਦਾ, ਮੈਂ ਤਾਂ ਯਾਰ ਤੋਂ ਤਨ ਮਨ ਵਾਰਦਾਂ।

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਮੇਰੇ ਮਨ ਕੀ ਬਾਤ ਮਨ ਜਾਂਣਦਾ, ਬੁਝਲ ਨਾਂ ਗੱਲ ਸਮਝਦਾ।

ਮੇਰਾ ਦਿਲ ਝੱਲਾ ਹੁੰਦਾ ਜਾਵਦਾ, ਜਾਂਣ ਕੇ ਭੋਲਾ ਜਿਹਾ ਬੱਣਦਾ।

ਮਨ ਤੇਰੇ ਬਿੰਨ ਨਾਂ ਜੀਵਦਾ, ਤੂੰ ਮਨ ਦੀ ਸਬ ਬਾਤ ਜਾਣਦਾ।

ਘਰ ਆਉ ਦਿਲ ਤਰਸਦਾ, ਜੀ ਬਿੰਨ ਕੰਤ ਦੇਖੇ ਮਰ ਜਾਵਦਾ।

ਵਿਛੜ ਦਿਲ ਮਰ ਜਾਵਾਦਾ, ਦਰਸ਼ਨ ਦੇ ਪਿਆਰੇ ਮਨ ਚਹੁੰਦਾ।

ਤੇਰੇ ਤੋਂ ਵਿਛੜ ਸਾਹ ਸੁੱਕਦਾ, ਮੇਰਾ ਮਨ ਤਨ ਜਲ ਜੱਲ ਜਾਂਦਾ।

ਸੱਤੀ ਨੂੰ ਕੁੱਝ ਨਾਂ ਸੁਝਦਾ, ਤੂੰ ਤਾਂ ਮੇਰੇ ਮਨ ਦੀਆਂ ਆਪ ਬੁੱਝਦਾ।

ਸਤਵਿੰਦਰ ਸੋਹਣਾ ਸੁਣਾਂ ਆਵਦਾ, ਮੈਂ ਯਾਰ ਤੋਂ ਤਨ ਮਨ ਵਾਰਦਾਂ।

Comments

Popular Posts