ਹਰ ਪਲ ਸਾਡੇ ਉਤੇ, ਤੂੰ ਪਹਾੜ ਬੱਣਾਂ ਢਾਇਆ

Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸੱਜਣਾਂ ਵੇ ਤੇਰੇ ਆਉਣ ਦਾ ਸੁਨੇਹਾ ਆਇਆ।

ਸ਼ੁਕਰ ਆ ਤੁਸੀਂ ਪੈਰ, ਸਾਡੇ ਵਿਹੜੇ ਪਾਇਆ।

ਤੇਰੀਆਂ ਉਡੀਕਾਂ ਨੇ, ਮੈਨੂੰ ਬਹੁਤ ਸਤਾਇਆ।

ਮੈਂ ਖੜ੍ਹੀ ਤੱਕਾਂ ਰਾਹ ਤੇਰਾ, ਤੂੰ ਨਹੀ ਆਇਆ।

ਅੱਖਾਂ ਥੱਕੀਆਂ ਦੇਖ ਤੂੰ ਨਜ਼ਰੀ ਨਾਂ ਆਇਆ।

ਪਿਆਰ, ਧੋਖਾ ਸਾਨੂੰ ਕੁੱਝ ਸਮਝ ਨਾਂ ਆਇਆ।

ਕੰਨ ਲੈਂਦੇ ਨੇ ਵਿੜਕਾਂ, ਸੁਨੇਹਾ ਵੀ ਨਾਂ ਆਇਆ।

ਸੱਤੀ ਯਾਰ
ਤੇਰੇ ਦੀ ਯਾਦ ਨੇ ਬੜਾ ਸਤਾਇਆ।

ਸਤਵਿੰਦਰ ਦੀ ਜਾਨ ਨੂੰ ਤੂੰ ਸੂਲੀ ਚੜਾਇਆ।

ਰੱਬਾ ਤੇਰਾ ਵੀ ਵਾਸਤਾ, ਅਸੀਂ ਬਹੁਤ ਪਾਇਆ।

ਹਰ ਪਲ ਸਾਡੇ ਉਤੇ ਤੂੰ ਪਹਾੜ ਬੱਣਾਂ ਢਾਇਆ।

ਸਾਡੇ ਰੋਂਦਿਆਂ ਤੇ ਤੈਨੂੰ ਭੋਰਾ ਤਰਸ ਨਾਂ ਆਇਆ।

Comments

Popular Posts