ਔਰਤ ਨੂੰ ਮਰਦ ਆਪਦੇ ਜੋਗੀ ਹੀ ਸਮਝਦੇ ਹਨ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਬੰਦਾ ਬਹੁਤ ਮੱਤਲਬੀ ਹੈ। ਆਪਣੇ ਮੱਤਲਬ ਲਈ ਸਬ ਹੱਦਾ ਟੱਪ ਜਾਂਦਾ ਹੈ। ਫਿਰ ਤਾਂ ਲੋਕ ਲਾਜ਼ ਵੀ ਨਹੀਂ ਰਹਿੰਦੀ। ਬੰਦਾ ਲੁੱਕ ਕੇ ਉਹ ਸਬ ਕੁੱਝ ਕਰਦਾ ਹੈ। ਜੋ ਲੋਕਾਂ ਸਹਮਣੇ ਨਹੀਂ ਕਰਨਾਂ ਚਹੁੰਦਾ। ਲੋਕਾਂ ਦੀ ਸ਼ਰਮ ਮਾਰਦੀ ਹੈ। ਲੋਕਾਂ ਤੋਂ ਡਰ ਵੀ ਲੱਗਦਾ ਹੈ। ਲੋਕਾਂ ਵਿੱਚ ਹਿੱਕ ਕੱਢ ਕੇ ਤੁਰਨਾਂ ਜਿਉਂ ਹੁੰਦਾ ਹੈ। ਬੰਦਾ ਲੁੱਕ ਕੇ, ਵੀ ਚਾਹੇ ਕਰਦਾ ਹੈ। ਜ਼ਮੀਰ ਨੂੰ ਤਾਂ ਪਤਾ ਹੁੰਦਾ ਹੈ। ਮੇਰੀਆਂ ਕਰਤੂਤਾਂ ਕੀ ਹਨ? ਇੰਨਾਂ ਸੋਚਣ ਦਾ ਸਮਾਂ ਕਿਥੇ ਹੈ?ਆਪਣੇ ਬਾਰੇ ਘੱਟ ਹੀ ਧਿਆਨ ਦਿੱਤਾ ਜਾਂਦਾ ਹੈ। ਆਪਦੇ ਪਰਦੇ ਬਹੁਤੇ ਹਨ। ਆਪਦੇ ਪਾਏ, ਪਰਦਿਆਂ ਵਿਚੋਂ ਸੜਾਦ ਵੀ ਆਉਂਦੀ ਹੈ। ਫੋਲ ਕੇ ਕੋਈ ਸਮਾਂ ਖ਼ਰਾਬ ਨਹੀਂ ਕਰਦਾ। ਜਿਸ ਗੱਲ ਬਾਰੇ ਸੋਚਾਂਗੇ, ਉਸ ਉਤੇ ਅਮਲ ਵੀ ਕਰਨਾਂ ਪੈਂਣਾਂ ਹੈ। ਸੋ ਲੋਕਾਂ ਦਾ ਪਿਛਾ ਕਰਨਾਂ ਹੀ ਠੀਕ ਸਮਝਇਆ ਜਾਂਦਾ ਹੈ। ਮਰਦ ਔਰਤ ਦੋਂਨੇ ਹੀ ਸਮਾਜ ਨੂੰ ਚਲਾ ਰਹੇ ਹਨ। ਪਰ ਮਰਦ ਔਰਤ ਦੇ, ਹਰ ਸਮੇਂ ਪਿਛੇ ਲੱਗਿਆ ਰਹਿੰਦਾ ਹੈ। ਬੱਚਪਨ ਵਿੱਚ ਮਾਂ ਦਾ ਪੱਲਾ ਨਹੀਂ ਛੱਡਦਾ ਸੀ। ਮਾਂ ਚਾਹੇ ਕੰਨ ਉਤੇ ਦੋ ਚਪੇੜਾ ਵੀ ਮਾਰ ਦੇਵੇ, ਰੋ ਕੇ ਵੀ ਮਾਂ ਦੀ ਬੁੱਕਲ ਲੱਭਦਾ ਹੈ। ਜੁਵਾਨੀ ਵਿੱਚ ਪੈਰ ਧਰਦੇ ਹੀ ਆਸ਼ਕੀ ਕਰਨ ਲਈ ਔਰਤ ਦਾ ਹੀ ਸੰਗ ਲੱਭਦਾ ਹੈ। ਔਰਤ ਨੂੰ ਚਾਰ ਦਿਵਾਰੀ ਤੋੜਨ ਦੀ ਜਾਚ, ਸ਼ਰਮ ਦੇ ਪਰਦੇ ਹਟਾਉਣ ਦੀ ਦੀ ਖੇਡ ਮਰਦ ਸਿਖਾਉਂਦਾ ਹੈ। ਬਹੁਤੇ ਮਰਦਾ ਨੂੰ ਬੱਚੀ, ਬੁੱਢੀ, ਜੁਵਾਨ ਔਰਤ ਕਾਂਮ ਦੀ ਦੇਵੀ ਲੱਗਦੀ ਹੈ। ਇੰਨਾਂ ਨੂੰ ਹਾਂਸਲ ਕਰਨ ਲਈ ਹਰ ਹਿਲਾ ਕਰਦਾ ਹੈ। ਸ਼ੁਕਰ ਹੈ, ਰੱਬ ਦਾ ਜੋ ਸਹਮਣੇ ਦਿਸਦਾ ਹੈ, ਉਸੇ ਨਾਲ ਡੰਗ ਟੱਪਾ ਲੈਂਦਾ ਹੈ। ਮਰਦ ਉਤੇ ਮਰਦ ਹੀ ਮਰਦਾਨਗੀ ਦਿਖਾ ਦਿੰਦਾ ਹੈ। ਕੁੱਤਾ ਬਿੱਲਾ ਇਸ ਲਈ ਕੋਈ ਬਹੁਤੀ ਵੱਡੀ ਚੀਜ਼ ਨਹੀਂ ਹੈ। ਔਰਤ ਨੂੰ ਮਰਦ ਆਪਦੇ ਜੋਗੀ ਹੀ ਸਮਝਦੇ ਹਨ। ਜੇ ਚਹੁੰਣ ਤਾਂ ਇਸ ਨੂੰ ਵੇਚ ਕੇ ਖਾ ਜਾਂਣ। ਔਰਤ ਮਰਦ ਦੇ ਚੂੰਗਲ ਵਿੱਚ ਬਹੁਤ ਛੇਤੀ ਆ ਜਾਂਦੀ ਹੈ। ਹਰ ਔਰਤ ਵਿਕਾਊ ਨਹੀਂ ਹੁੰਦੀ। ਮਰਦ ਦੀ ਕੋਈ ਸੀਮਾਂ ਨਹੀਂ ਹੁੰਦੀ। ਕੈਸੀ ਵੀ ਔਰਤ ਹੋਵੇ, ਲਾੜਾ ਸਿੱਟਣ ਲੱਗ ਜਾਂਦੇ ਹਨ। ਔਰਤ ਜਣੇ-ਖਾਣੇ ਨੇੜੇ ਨਹੀਂ ਲੱਗਣ ਦਿੰਦੀ। ਔਰਤ ਦਿਲ ਵਿੱਚ ਇੱਕ ਨੂੰ ਥਾਂ ਦਿੰਦੀ ਹੈ। ਜੇ ਚਾਹੇ ਤਾਂ ਔਰਤ ਮੂਰਖ ਕਈਆਂ ਨੂੰ ਬਣਾਂ ਦਿੰਦੀ ਹੈ। ਇਸੇ ਲਈ ਬਜ਼ਾਰ ਵਿੱਚ ਕੋਠਾ ਖੋਲ ਲੈਂਦੀ ਹੈ। ਵੱਡੇ ਜ਼ਗੀਰਦਾਰਾਂ ਨੂੰ ਬਜ਼ਾਰ ਵਿੱਚੋਂ ਖ੍ਰੀਦ ਲੈਂਦੀ ਹੈ। ਬਜ਼ਾਰ ਵਿੱਚ ਕੱਪੜੇ ਉਤਰਾ ਲੈਂਦੀ ਹੈ। ਔਰਤ ਹੀ ਇੱਕ ਘਰ ਨੂੰ ਸੁਮਾਰ ਦਿੰਦੀ ਹੈ। ਕੁੱਤਾ ਬਿੱਲਾ ਵੀ ਦਰਾਂ ਦੇ ਅੰਦਰ ਨਾਂ ਆਉਣ ਦਿੰਦੀ ਹੈ। ਜਿੰਨਾਂ ਮਰਦਾਂ ਨੂੰ ਭਾਂਡਿਆਂ ਵਿੱਚ ਮੂੰਹ ਮਾਰਨ ਦੀ ਆਦਤ ਪੈ ਜਾਂਦੀ ਹੈ। ਉਹ ਹੋਰਾਂ ਦੀ ਝੂਠਨ ਚੱਟਦੇ ਰਹਿੰਦੇ ਹਨ। ਮਰਦ ਹੀ ਔਰਤ ਦਾ ਬਲਾਤਕਾਰ ਕਰਦਾ ਹੈ। ਔਰਤ ਮਰਦ ਦਾ ਰੇਪ ਨਹੀਂ ਕਰ ਸਕਦਾ। ਮਰਦ ਦੀ ਮਰਜ਼ੀ ਨਾਂ ਹੋਵੇ, ਮਰਦ ਦੀ ਮਰਦਨਗੀ ਦਾ ਸਿੰਗਨਲ ਡਾਉਨ ਹੋ ਜਾਂਦਾ ਹੈ। ਹਰ ਪਾਸੇ ਮਰਦ ਦੋਸ਼ੀ ਹੈ। ਮਰਦ ਨੂੰ ਕਾਂਮ ਦੀ ਭੁੱਖ ਹੋਵੇ, ਫਿਰ ਤਾਂ ਕੋਈ ਸਮਾਂ ਨਹੀਂ ਖੂੰਝਣ ਦਿੰਦਾ। ਚਾਹੇ ਦਿੱਲੀ ਦੀ ਪਬਲਿਕ ਬੱਸ ਹੋਵੇ, ਕਮਾਦ, ਕੱਣਕ ਦਾ ਖੇਤ ਹੋਵੇ, ਡੰਗਰਾਂ ਵਾਲਾ ਅੰਦਰ ਹੋਵੇ, ਆਪਦੀ ਹੀ ਰੰਡੀ ਬਣਾਂ ਕੇ ਬਜ਼ਾਰ ਵਿੱਚ ਬੈਠਾਈ ਔਰਤ ਹੋਵੇ। ਉਸ ਲਈ ਗਾਹਕ ਵੀ ਬਥੇਰੇ ਬੱਣਾਂ ਦਿੰਦਾ ਹੈ। ਮਰਦ ਦੇ ਦਿਲ ਵਿੱਚ, ਮਾਹਾਰਾਣੀ ਤੋਂ ਲੈ ਕੇ, ਭਿਖਾਰਨ ਤੱਕ, ਦੀ ਚਾਹਤ ਰਹਿੰਦੀ ਹੈ। ਰੱਬ ਜਾਂਣੇ ਕਿੰਨੀਆਂ ਉਤੋਂ ਦੀ ਹੱਥ ਫੇਰ ਜਾਂਦੇ ਹਨ? ਗੱਲ ਤਾਂ ਦਾਅ ਲੱਗਣ ਦੀ ਹੈ। ਜਿਹੜੀ ਹੱਥ ਲੱਗ ਗਈ, ਸੁੱਕੀ ਨਹੀਂ ਜਾਂਣ ਦਿੰਦੇ। ਜ਼ਨਾਨੀ ਦੇ ਮੂੰਹ ਸਿਰ ਦਾ ਕੋਈ ਫ਼ਰਕ ਨਹੀਂ ਪੈਦਾ, ਜੈਸੀ ਵੀ ਹੋਵੇ, ਸਰੀਰ ਹੋਲਾ ਕਰ ਦੇਵੇ। ਸਤਾਏ ਕਾਂਮ ਦੇ, ਕਈ ਤਾਂ ਕੰਧਾਂ ਵਿੱਚ ਟੱਕਰਾਂ ਮਾਰਦੇ ਫਿਰਦੇ ਹਨ।

ਹਰਜਿੰਦਰ ਦੀ ਹਰ ਸੋਹਣੀ ਕੁੜੀ ਕਮਜ਼ੋਰੀ ਸੀ। ਇਸ ਨੂੰ ਲੱਗਦਾ ਸੀ, ਕਿਸੇ ਵੀ ਕੁੜੀ ਨੂੰ ਚੁੱਟਕੀ ਮਾਰ ਕੇ ਫਸਾ ਸਕਦਾ ਹੈ। ਆਪਦੇ ਸਰੀਰ ਦੀ ਸੰਤੁਸ਼ਟੀ ਲਈ, ਜਿਸ ਔਰਤ ਨਾਲ ਚਾਹੇ ਸਰੀਰਕ ਸਬੰਧ ਕਰ ਸਕਦਾ ਹੈ। ਐਸੇ ਔਰਤ ਦੇ ਯਾਰਾ ਲਈ, ਸਕਾਇਪ ਤੇ ਫੇਸਬੁੱਕ ਨੇ ਤਾਂ ਹੋਰ ਵੀ ਮੌਜ਼ ਬੱਣਾਂ ਦਿੱਤੀ ਹੈ। ਇਹ ਸੋਚਦੇ ਹਨ, ਜਦੋਂ ਚਹੁੰਣ ਸੈਲਰਫੋਨ ਉਤੇ ਕੰਪਿਊਟਰ ਉਤੇ, ਜਿਸ ਮਰਜ਼ੀ ਕੁੜੀ ਨੂੰ ਚੋਗਾ ਪਾ ਸਕਦਾ ਹੈ। ਹਰਜਿੰਦਰ ਸ਼ਰਾਬ ਦੇ ਨਸ਼ੇ ਵਿੱਚ ਰੱਜਿਆ ਰਹਿੰਦਾ ਹੈ। ਇੱਕ ਦਿਨ ਇਹ ਵੀ ਖਾਦੀ-ਪੀਤੀ ਵਿੱਚ, ਇੱਕ ਕੁੜੀ ਨਾਲ ਪੰਗਾਂ ਲੈ ਬੈਠਾ। ਫੇਸਬੁੱਕ ਉਤੇ ਕੁੜੀ ਦੀ ਫੋਟੋ ਦੇਖਦੇ ਨੂੰ, ਇਸ਼ਕ ਦਾ ਭੂਤ ਚੜ੍ਹ ਗਿਆ। ਹਰਜਿੰਦਰ ਨੇ ਕੁੜੀ ਨੂੰ ਮੈਸਜ਼ ਕੀਤਾ, ਇਸ ਫੋਨ ਉਤੇ ਮੈਨੂੰ ਫੋਨ ਕਰ, ਮੈਂ ਤੈਨੂੰ ਬਹੁਤ ਪਸੰਧ ਕਰਦਾ ਹਾਂ। ਉਸ ਕੁੜੀ ਨੇ ਹਰਜਿੰਦਰ ਨੂੰ ਬਲੌਕ ਕਰ ਦਿੱਤਾ। ਐਸੇ ਬਕਵਾਸ ਕਰਨ ਵਾਲੇ, ਹੋਰ ਬਥੇਰੇ ਮੈਸਜ਼ ਭੇਜਦੇ ਰਹਿੰਦੇ ਹਨ। ਅੱਜ ਕੱਲ ਗਲ਼ੀਆਂ, ਮੋੜਾ ਉਤੇ ਖੜ੍ਹਨ ਦੀ ਲੋੜ ਨਹੀਂ ਹੈ। ਰਾਤ ਦਿਨ ਸਕਾਇਪ ਤੇ ਫੇਸਬੁੱਕ ਉਤੇ ਆਸ਼ਕੀ ਕਰਦੇ ਹਨ। ਕੁੜੀਆਂ ਨੂੰ ਵੀ ਮੋਜ਼ ਬਣੀ ਹੈ। ਫੇਸਬੁੱਕ ਤੋਂ ਐਡਰਸ, ਫੋਨ ਨੰਬਰ ਲੈ ਕੇ, ਅੱਗਲੇ ਦੇ ਟਿੱਕਾਣੇ ਉਤੇ ਪਹੁੰਚ ਜਾਂਦੇ ਹਨ। ਸਕਾਇਪ ਤੇ ਫੇਸਬੁੱਕ ਆਸ਼ਕੀ ਕਰਨ ਦਾ ਬਹੁਤ ਵਧੀਆ ਤਰੀਕਾ ਹੈ। ਹਰਜਿੰਦਰ ਵੀ ਕੁੱਤੇ ਵਾਂਗ ਪੈੜ ਸੁੰਗਦਾ, ਕੁੜੀ ਦੇ ਦਰਾਂ ਵਿੱਚ ਆ ਗਿਆ। ਅੱਜ ਕੱਲ ਚੋਰ ਕੁੱਤੇ ਬਹੁਤ ਫਿਰਦੇ ਹਨ। ਹਰ ਬੰਦਾ ਪਹਿਲਾਂ ਦੇਖਦਾ ਹੈ। ਦਰਵਾਜ਼ੇ ਉਤੇ ਆਪਦਾ ਹੀ ਬੰਦਾ ਹੈ। ਅੱਜ ਕੱਲ ਤਾ ਕੋਈ ਭਿਖਾਰੀ ਨੂੰ ਵੀ ਦਰ ਨਹੀਂ ਖੋਲਦਾ। ਲੋਕ ਚੋਰ ਕੁੱਤੇ ਤੋਂ ਤਾਂ ਦਰ ਬੰਦ ਕਰਕੇ, ਕੀਮਤੀ ਸਮਾਨ ਢੱਕ ਕੇ ਰੱਖਦੇ ਹਨ। ਬੰਦਾ ਬੜੀ ਕਿਸਮਤ ਵਾਲਾ ਸੀ। ਪੁਲੀਸ ਦੇ ਆਉਣ ਤੋਂ ਇੱਕ ਮਿੰਟ ਪਹਿਲਾਂ, ਖਿਸਕ ਗਿਆ। ਜੇ ਨਾਂ ਜਾਂਦਾ, ਕਿਸੇ ਦੀ ਪ੍ਰਾਪਟੀ ਵਿੱਚ ਘੁਸਣ ਤੇ ਔਰਤ ਨੂੰ ਛੇੜਨ ਦੀ ਆਸ਼ਕੀ ਜੇਲ ਵਿੱਚ ਕਰਾਉਣੀ ਸੀ।

Comments

Popular Posts