Satwinder Kaur satti calgary canada

ਸੋਹਣੇ ਦਾ ਕੀ ਰੂਪ ਚੱਟਣਾਂ
-sqivMdr kOr swqI (kYlgrI)-knyzf
satwinder_7@hotmail.com
ਬੰਦੇ ਦਾ ਚੰਮ ਨਹੀਂ ਕੰਮ ਪਿਆਰਾ ਹੈ। ਚੰਮ ਨੂੰ ਦੇਖ, ਕੁੱਝ ਹੀ ਦਿਨਾਂ ਵਿੱਚ ਮਨ ਭਰ ਜਾਂਦਾ ਹੈ। ਕੋਈ ਬਹੁਤੀ ਖਿੱਚ ਸਦਾ ਨਹੀਂ ਬਣੀ ਰਹਿੰਦੀ। ਜੇ ਰੋਜ਼ ਮੁਰਰੀ ਖਾਈ ਜਈਏ। ਦਾਲ ਵਰਗੀ ਲੱਗਣ ਲੱਗ ਜਾਂਦੀ। ਘਰ ਦੀ ਮਰਗੀ ਦਾਲ ਬਰਾਬਰ ਹੈ। ਆਪਣੇ ਆਪ ਨੂੰ ਕੁੱਝ ਵੱਖਰਾ ਬੱਣਾਈਏ। ਅੱਗੁਣ ਬੰਦੇ ਵਿੱਚ ਬਗੈਰ, ਕਿਸੇ ਮੇਹਨਤ ਕਰਨ ਤੋਂ ਆ ਜਾਂਦੇ ਹਨ। ਗੁਣਾਂ ਨੂੰ ਹਾਂਸਲ ਕਰਨ ਨੂੰ ਜਿੰਦਗੀ ਪੂਰੀ ਲੱਗਦੀ ਹੈ। ਬੰਦਾ ਹਰ ਰੋਜ਼ ਨਵੀ ਗੱਲ ਸਿਖਦਾ ਹੈ। ਪਤਾ ਨਹੀਂ ਕਿਹੜਾ ਬੰਦਾ, ਕੀ ਸਿਖਾ ਕੇ ਚਲਾ ਜਾਵੇ? ਕਈ ਬਾਰ ਜਦੋਂ ਕੋਈ ਨੁਕਸਾਨ ਵੀ ਕਰ ਜਾਵੇ, ਉਸ ਵਿੱਚੋਂ ਮੱਤ ਆ ਜਾਂਦੀ ਹੈ। ਗੱਲ ਧਿਅਨ ਦੇਣ ਉਤੇ ਹੈ। ਬਈ ਅਸੀਂ ਆਲੇ-ਦੁਆਲੇ ਨੂੰ ਕਿੰਨਾਂ ਜ਼ੋਰ ਦੇ ਕੇ, ਦੇਖਦੇ ਹਾਂ। ਜੇ ਮਨ ਨੂੰ ਗੱਲ ਲੱਗਦੀ ਹੈ। ਉਸ ਵੱਲ ਰੂਚੀ ਵੱਧ ਜਾਂਦੀ ਹੈ। ਇਹ ਸਬ ਤਾਂਹੀਂ ਹੋਵੇਗਾ। ਜੇ ਢਿੱਡ ਵਿੱਚ ਰੋਟੀਆਂ ਹੋਣਗੀਆਂ। ਤਾਂਹੀਂ ਕੁੱਝ ਸੁੱਝੇਗਾ। ਜੇ ਭੁੱਖ ਲੱਗੀ ਹੈ। ਅੱਖਾਂ ਮੂਹਰੇ ਕੰਮ ਕੀ ਆਉਂਣਾ ਹੈ? ਹਨੇਰਾ ਆ ਜਾਂਦਾ ਹੈ। ਖਾਂਣਾ ਤਾਂ ਖਾਦਾ ਜਾਵੇਗਾ। ਜੇ ਖਾਂਣਾ ਬਣਾਉਣਾਂ ਆਉਂਦਾ ਹੋਵੇਗਾ। ਜੋ ਆਪ ਮੇਹਨਤ ਕਰਦੇ ਹਨ। ਉਹੀ ਰੱਜ ਕੇ ਖਾਂਦੇ ਹਨ। ਹਰ ਰੋਜ਼ ਰਿਸਟੋਰਿੰਟ ਦਾ ਖਾਂਦਾ ਭੋਜਨ ਪਚਾਉਣਾਂ ਔਖਾ ਹੋ ਜਾਦਾ ਹੈ। ਉਸ ਉਤੇ, ਬਹੁਤੀ ਮੇਹਨਤ ਨਹੀਂ ਕੀਤੀ ਹੁੰਦੀ। ਮਨ ਮਰਜ਼ੀ ਸਦ ਸੁਆਦ ਵੀ ਨਹੀਂ ਹੁੰਦਾ। ਕਿਸੇ ਦੇ ਘਰ ਜਾ ਕੇ ਵੀ ਖਾਣਾਂ ਬਹੁਤਾ ਸੁਆਦ ਨਹੀਂ ਲੱਗਦਾ। ਹਰ ਬੰਦੇ ਦਾ ਆਪਣਾਂ ਸੁਆਦ ਹੈ। ਆਪਦੇ ਘਰ ਚਾਹੇ ਦਾਲ ਨਾਲ ਹੀ ਰੋਟੀ ਹੋਵੇ। ਉਹੀ ਸਤਨਾਜ਼ੇ ਵਰਗੀ ਲੱਗਦੀ ਹੈ। ਆਪਣੇ ਹੱਥਾਂ ਨਾਲ ਬੱਣਾਏ ਖਾਂਣੇ ਵਰਗੀ ਰੀਸ ਨਹੀਂ ਹੈ। ਉਹ ਗੱਲ ਹੋਰ ਹੈ। ਜੋ ਮਚਲੇ ਹੋਏ

, ਆਪ ਖਾਂਣਾਂ ਨਹੀਂ ਬੱਣਾਉਂਦੇ। ਦਾਵਤਾਂ ਖਾਂਣ ਤੁਰੇ ਰਹਿੰਦੇ ਹਨ।

ਔਰਤਾਂ ਨੂੰ ਰਸੋਈ ਦੀ ਮਾਲਕਣ, ਰਾਣੀ ਕਿਹਾ ਜਾਂਦਾ ਹੈ। ਜਿਸ ਨੂੰ ਖਾਂਣਾਂ ਪਕਾਉਣਾਂ ਨਹੀਂ ਆਉਂਦਾ। ਉਸ ਨੂੰ ਚੰਗੇ ਗੁਣਾਂ ਵਾਲੀ ਸੁਆਣੀ ਨਹੀਂ ਕਿਹਾ ਜਾ ਸਕਦਾ। ਮੁੰਡਿਆਂ ਨੂੰ ਵੀ ਖਾਂਣਾ ਬਣਾਉਣ ਵਿੱਚ ਧਿਆਨ ਦੇਣ ਦੀ ਲੋੜ ਹੈ। ਕਈ ਮੁੰਡੇ ਕੁੜੀਆਂ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਮਾਪਿਆਂ ਦੇ ਨੋਟ ਲੁਆ ਕੇ, ਆ ਜਾਂਦੇ ਹਨ। ਮੁੰਡੇ ਕੁੜੀਆਂ ਬਿਸਤਰਾਂ ਚੱਕ ਕੇ, ਘਰ ਤੋਂ ਬਾਹਰ ਤਾਂ ਆ ਜਾਂਦੇ ਹਨ। ਕਈ ਤਾਂ ਪਤੀਲੇ, ਤਵੇਂ ਖੁਰਚਣੇ ਵੀ ਚੱਕੀ ਫਿਰਦੇ ਹਨ। ਪਤੀਲੇ ਵਿੱਚ ਕੱੜਛੀ ਮਾਰਨੀ ਨਹੀਂ ਆਉਂਦੀ। ਜੇ ਐਸਾ ਦਾ ਵਿਆਹ ਹੀ ਤੈਸੇ ਨਾਲ ਹੋ ਜਾਵੇ। ਮਜ਼ਾ ਆ ਜਾਵੇ। ਭੁੱਖੇ ਇੱਕ ਦੂਜੇ ਦਾ ਝਾਟਾ ਹੀ ਪੱਟਣਗੇ। ਅੱਜ ਕੱਲ ਦੇ ਬਹੁਤੇ ਮੁੰਡੇ ਕੁੜੀਆਂ ਨਾਂ ਤਾ ਕੋਈ ਨੌਕਰੀ ਕਰਨੀ ਚਹੁੰਦੇ ਹਨ। ਨਾਂ ਹੀ ਰਸੋਈ ਦਾ ਕੰਮ ਕਰਕੇ ਰਾਜ਼ੀ ਹਨ। ਅੱਜ ਕੱਲ ਮੁੰਡੇ ਕੁੜੀਆਂ ਸ਼ਕਲ ਦੇਖ ਕੇ, ਸਾਥੀ ਤਾ ਲੱਭ ਲੈਂਦੇ ਹਨ। ਜੇ ਆਦਤਾਂ ਚੱਜਦੀਆਂ ਨਹੀਂ ਹਨ। ਜੇ ਰੋਟੀ-ਟੁੱਕ ਨਹੀਂ ਆਉਂਦਾ,ਘਰ ਚੂਲਾ ਨਹੀਂ ਤੱਪਦਾ। ਚਾਹ ਦੇ ਸ਼ਕੀਨ, ਸਵੇਰੇ ਉਠ ਕੇ ਚਾਹ ਦੀ ਘੁੱਟ ਨਹੀਂ ਬੱਣਾਂ ਕਰਦੇ। ਸਵੇਰੇ ਖਾਂਣ ਨੂੰ ਘਰੋਂ ਨਾਸ਼ਤਾਂ ਨਹੀਂ ਮਿਲੇ। ਰਾਤ ਨੂੰ ਸੌਣ ਲੱਗੇ ਰੋਟੀ ਨਾਂ ਜੁੜੇ। ਇਸ ਨੂੰ ਘਰ ਨਹੀਂ ਕਹਿ ਸਕਦੇ। ਨਾਂ ਹੀ ਸੁਖੀ ਪਰਿਵਾਰ ਬੱਣ ਸਕਦਾ ਹੈ। ਖੁਸ਼ਿਆਲੀ ਉਥੇ ਆਊਂਦੀ ਹੈ। ਜਿਥੇ ਰਿਜ਼ਕ ਖੁੱਲਾ ਹੋਵੇ। ਬੰਦਾ ਰੱਜੇ ਘਰ ਦਾ ਹੋਵੇ। ਆਪ ਭੁੱਖਾ ਕੀ ਖਿਲ਼ਾ ਦੇਵੇਗਾ? ਜਿਸ ਦੇ ਘੜੇ ਵਿੱਚ ਦਾਣੇ, ਉਹਦੇ ਕਮਲੇ ਵੀ ਸਿਆਣੇ। ਸੋਹਣੇ ਦਾ ਕੀ ਰੂਪ ਚੱਟਣਾਂ, ਜੇ ਕੋਈ ਕੰਮ-ਧੰਦਾ ਨੀਂ ਕਰਨਾ ਜੇ ਕੋਈ ਗੁਣ ਨਾਂ ਕੋਲ ਰੱਖਣਾਂ, ਤਾਂ ਪੜ੍ਹਾਈਆਂ ਦਾ ਕੀ ਕਰਨਾਂ ਸਾਥੀ ਕਿਹੜਾ ਜੇਬ ਵਿੱਚ ਰੱਖਣਾਂ, ਕੰਮ ਘਰ ਦਾ ਪੈਣਾਂ ਕਰਨਾਂ ਜੁੰਮੇਬਾਰੀ ਨੂੰ ਪੈਣਾਂ ਚੱਕਣਾ ਸੋਹਣੇ ਦੇ ਚੰਮ ਦਾ ਕੀ ਕਰਨਾ? ਅਸੀਂ ਢੋਲ ਚੰਡ ਕੇ ਰੱਖਣਾਂ, ਜਾਬ ਉਤੇ ਤੋਰਨਾਂ ਸੱਜਣ ਨੂੰ ਕੰਮ ਤੇ ਤੋਰੀ ਰੱਖਣਾਂ, ਨੋਟਾਂ ਦਾ ਢੇਰ ਲਾਈ ਰੱਖਣਾਂ ਪੈਣਾਂ ਚੂਲਾ-ਚੋਕਾਂ ਸਿੱਖਣਾ, ਰੋਟੀ-ਦਾਲ ਨੂੰ ਪੈਣਾਂ ਕਰਨਾਂ ਯਾਰ ਅਸਾਂ ਮੋਹ ਕੇ ਰੱਖਣਾਂ, ਨਵਾਂ ਪਕਵਾਨ ਮੂਹਰੇ ਰੱਖਣਾਂ

 

Comments

Popular Posts