ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੩੬ Page 136 of 1430

5554 ਕਾਮਿ ਕਰੋਧਿ ਮੋਹੀਐ ਬਿਨਸੈ ਲੋਭੁ ਸੁਆਨੁ
Kaam Karodhh N Moheeai Binasai Lobh Suaan ||

कामि करोधि मोहीऐ बिनसै लोभु सुआनु


ਰੱਬ ਦਾ ਨਾਂਮ ਲੈਣ ਵਾਲਾ, ਬੰਦਾ ਜੀਵ ਸਰੀਰਕ ਭੁੱਖ ਦੀ ਤ੍ਰਿਪਤੀ ਵਿੱਚ ਨਹੀਂ ਲੱਗਦਾ, ਹੰਕਾਰ ਗੁੱਸੇ ਵਿੱਚ ਨਹੀਂ ਫਸਦਾ, ਸਬ ਲਾਲਚ, ਕੁੱਤੇ ਝਾਕ ਮੁੱਕ ਜਾਂਦੀ ਹੈ
Sexual desire and anger shall not seduce you, and the dog of greed shall depart.

5555 ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ



Sachai Maarag Chaladhiaa Ousathath Karae Jehaan ||

सचै मारगि चलदिआ उसतति करे जहानु


ਸਹੀ ਪਵਿੱਤਰ ਕੰਮ ਕਰਨ ਨਾਲ, ਸਿਧੀ-ਸਾਧੀ, ਪਵਿੱਤਰ ਚਾਲ ਚੱਲਣ ਨਾਲ, ਦੁਨੀਆਂ ਪ੍ਰਸੰਸਾ ਵੱਡਿਆਈ ਕਰਦੀ ਹੈ
Those who walk on the Path of Truth shall be praised throughout the world.

5556 ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ



Athasath Theerathh Sagal Punn Jeea Dhaeiaa Paravaan ||

अठसठि तीरथ सगल पुंन जीअ दइआ परवानु


ਅਠਸਠਿ, ਸਾਰੇ ਤੀਰਥ ਦਾ ਪੁੰਨ-ਦਾਨ ਉਸ ਨੂੰ ਲੱਗਦਾ ਹੈ, ਜੋ ਜੀਵਾਂ ਉਤੇ ਤਰਸ ਕਰਦਾ ਹੈ
Be kind to all beings-this is more meritorious than bathing at the sixty-eight sacred shrines of pilgrimage and the giving of charity.

5557 ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ



Jis No Dhaevai Dhaeiaa Kar Soee Purakh Sujaan ||

जिस नो देवै दइआ करि सोई पुरखु सुजानु


ਪਾਰਬ੍ਰਹਿਮ ਜਿਸ ਨੂੰ ਤਰਸ ਕਰਕੇ, ਆਪਦੇ ਪਿਆਰ ਦਾ ਨਾਂਮ ਦੇ ਦਿੰਦਾ ਹੈ, ਉਹੀ ਸੂਝਵਾਨ ਆਤਮਾਂ ਮਨੁੱਖ ਹਨ
That person, upon whom the Lord bestows His Mercy, is a wise person.

5558 ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ



Jinaa Miliaa Prabh Aapanaa Naanak Thin Kurabaan ||

जिना मिलिआ प्रभु आपणा नानक तिन कुरबानु


ਜਿਸ ਨੂੰ ਰੱਬ ਖ਼ਸਮ ਮਿਲ ਗਿਆ ਹੈ, ਨਾਨਕ ਜੀ ਉਸ ਤੋਂ ਸਦਕੇ-ਵਾਰੇ ਜਾਂਦੇ ਹਨ
Nanak is a sacrifice to those who have merged with God.

5559 ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ੧੨॥



Maagh Suchae Sae Kaandteeahi Jin Pooraa Gur Miharavaan ||12||

माघि सुचे से कांढीअहि जिन पूरा गुरु मिहरवानु ॥१२॥


ਮਾਘ ਮਹੀਨੇ ਵਿੱਚ ਉਹੀ ਪਵਿੱਤਰ ਇਨਸਾਨ ਕਹੇ ਜਾਂਦੇ ਹਨ, ਜਿਸ ਉਤੇ ਵਾਹਿਗੁਰੂ, ਸਤਿਗੁਰੂ ਤਰਸ ਕਰਕੇ ਖੁਸ਼ ਹੁੰਦਾ ਹੈ||12||


In Maagh, they alone are known as true, unto whom the Perfect Guru is Merciful. ||12||
5560 ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ
Falagun Anandh Oupaarajanaa Har Sajan Pragattae Aae ||

फलगुणि अनंद उपारजना हरि सजण प्रगटे आइ


ਫੱਗਣ ਦੇ ਮਹੀਨੇ ਵਿੱਚ ਮਨ ਦੀਆਂ ਰੰਗ-ਰੱਲੀਆਂ ਪੈਦਾ ਕਰਨ ਦੀ ਇੱਛਾ ਪੈਦਾ ਹੁੰਦੀ ਹੈ, ਜੀਅ ਖੁਸ਼ੀਆਂ ਮਨਾਉਣ ਨੂੰ ਉਛਲਦਾ ਹੈ, ਉਨਾਂ ਕੋਲ ਪ੍ਰਭੂ-ਪ੍ਰੀਤਮ ਆਪ ਹਾਜ਼ਰ ਹੋ ਜਾਂਦਾ ਹੈ
In the month of Phalgun, bliss comes to those, unto whom the Lord, the Friend, has been revealed.

5561 ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ



Santh Sehaaee Raam Kae Kar Kirapaa Dheeaa Milaae ||

संत सहाई राम के करि किरपा दीआ मिलाइ


ਰੱਬੀ ਰੂਹਾਂ ਵਾਲੇ ਪ੍ਰਭੂ ਦੇ ਪਿਆਰੇ, ਤਰਸ ਕਰਕੇ ਉਸ ਪਿਆਰੇ ਨਾਲ ਮਿਲਾ ਦਿੰਦੇ ਹਨ
The Saints, the Lord's helpers, in their mercy, have united me with Him.

5562 ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ



Saej Suhaavee Sarab Sukh Hun Dhukhaa Naahee Jaae ||

सेज सुहावी सरब सुख हुणि दुखा नाही जाइ


ਪ੍ਰਭੂ ਦੇ ਪਿਆਰੇ ਨੂੰ ਸੋਹਣੀ ਅੰਨਦ ਦੇਣ ਵਾਲੀ, ਅਵਸਥਾਂ-ਸਥੀਤੀ ਮਿਲ ਜਾਂਦੀ ਹੈ, ਫਿਰ ਕੋਈ ਦਰਦ ਮਸੀਬਤ ਮਹਿਸੂਸ ਨਹੀਂ ਹੁੰਦੀ
My bed is beautiful, and I have all comforts. I feel no sadness at all.

5563 ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ



Eishh Punee Vaddabhaaganee Var Paaeiaa Har Raae ||

इछ पुनी वडभागणी वरु पाइआ हरि राइ


ਬਹੁਤ ਵੱਡੇ ਭਾਗਾਂ-ਕਰਮਾਂ ਨਾਲ ਜੀਅ ਦਾ ਚਾਅ ਪੂਰਾ ਹੋ ਜਾਂਦਾ ਹੈ, ਹਰੀ ਪ੍ਰਭੂ ਖ਼ਸਮ ਦਾ ਮਿਲਾਪ ਹੋ ਜਾਂਦਾ ਹੈ
My desires have been fulfilled-by great good fortune, I have obtained the Sovereign Lord as my Husband.

5564 ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ



Mil Seheeaa Mangal Gaavehee Geeth Govindh Alaae ||

मिलि सहीआ मंगलु गावही गीत गोविंद अलाइ


ਰੱਬੀ ਰੂਹਾਂ ਵਾਲਿਆਂ ਨੂੰ ਮਿਲ ਕੇ, ਪ੍ਰਭੂ ਦੇ ਪਿਆਰੇ ਰੱਬੀ ਬਾਣੀ ਦੇ ਗੀਤਾਂ ਨਾਲ ਪ੍ਰਭੂ ਨੂੰ ਚੇਤੇ ਕਰਕੇ ਉਕਾਰਦੇ ਹਨ
Join with me, my sisters, and sing the songs of rejoicing and the Hymns of the Lord of the Universe.

5565 ਹਰਿ ਜੇਹਾ ਅਵਰੁ ਦਿਸਈ ਕੋਈ ਦੂਜਾ ਲਵੈ ਲਾਇ



Har Jaehaa Avar N Dhisee Koee Dhoojaa Lavai N Laae ||

हरि जेहा अवरु दिसई कोई दूजा लवै लाइ


ਰੱਬ ਪਿਆਰੇ ਵਰਗਾ ਹੋਰ ਕੋਈ ਨਹੀਂ ਹੈ, ਨਾਂ ਹੀ ਕੋਈ ਉਸ ਵਰਗਾ ਪਿਆਰ ਦੇਣ ਵਾਲਾ, ਉਸ ਤੋਂ ਬਗੈਰ ਕੋਈ ਦਿਸਦਾ ਹੈ
There is no other like the Lord-there is no equal to Him.

5566 ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ



Halath Palath Savaarioun Nihachal Dhitheean Jaae ||

हलतु पलतु सवारिओनु निहचल दितीअनु जाइ


ਰੱਬ ਪਿਆਰੇ ਨੇ ਲੋਕ-ਪ੍ਰਲੋਕ, ਇਹ ਤੇ ਅੱਗਲੀ ਦੁਨੀਆਂ ਸੁਧਾਰ ਦਿੱਤੀ ਹੈ, ਆਪਦੇ ਕੋਲ ਥਾਂ ਦੇ ਕੇ, ਪੱਕਾ ਟਿਕਾਣਾਂ ਦੇ ਦਿੱਤਾ ਹੈ
He embellishes this world and the world hereafter, and He gives us our permanent home there.

5567 ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਜਨਮੈ ਧਾਇ



Sansaar Saagar Thae Rakhian Bahurr N Janamai Dhhaae ||

संसार सागर ते रखिअनु बहुड़ि जनमै धाइ


ਦੁਨੀਆਂ ਦੇ ਭਵਜੱਲ ਤੋਂ, ਵਿਕਾਰਾਂ ਤੋਂ ਬੱਚਾ ਲਿਆ ਹੈ, ਮੁੜ ਕੇ ਜਨਮ-ਮਰਨ ਵਿੱਚ ਨਹੀਂ ਪੈਣ ਦਿੰਦਾ
He rescues us from the world-ocean; never again do we have to run the cycle of reincarnation.

5568 ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ



Jihavaa Eaek Anaek Gun Tharae Naanak Charanee Paae ||

जिहवा एक अनेक गुण तरे नानक चरणी पाइ


ਰੱਬ ਜੀ ਮੇਰੀ ਜੀਭ ਇੱਕ ਹੈ, ਤੇਰੇ ਅੱਣ-ਗਿੱਣਤ ਚੰਗੇ, ਵੱਡਿਆਈ ਕਰਨ ਵਾਲੇ ਕੰਮ ਹਨ, ਮੈਂ ਗਿੱਣ ਕੇ ਦੱਸਣ ਜੋਗਾ ਨਹੀਂ ਹਾਂ, ਨਾਨਕ ਜੀ ਦੱਸ ਰਹੇ ਹਨ, ਪ੍ਰਭੂ ਦੀ ਸ਼ਰਨ ਵਿੱਚ ਉਸ ਦੇ ਪੈਰਾਂ ਨਾਲ ਛੂਹਣ ਨਾਲ ਮੁੱਕਤੀ ਹੋ ਜਾਂਦੀ ਹੈ ਪਿਆਰੇ ਕੋਲ ਹੋ ਕੇ, ਅਪਣਾਂ ਆਪ ਮੁੱਕ ਜਾਂਦਾ ਹੈ
I have only one tongue, but Your Glorious Virtues are beyond counting. Nanak is saved, falling at Your Feet.

5569 ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਤਮਾਇ ੧੩॥



Falagun Nith Salaaheeai Jis No Thil N Thamaae ||13||

फलगुणि नित सलाहीऐ जिस नो तिलु तमाइ ॥१३॥


ਫੱਗਣ ਦੇ ਮਹੀਨੇ ਵਿੱਚ ਪਿਆਰੇ ਪ੍ਰਭੂ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ, ਜਿਸ ਪਿਆਰੇ ਨੂੰ ਭੋਰਾ ਵੀ ਲਾਲਚ ਨਹੀਂ ਹੈ||13||


In Phalgun, praise Him continually; He has not even an iota of greed. ||13||
5570 ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ
Jin Jin Naam Dhhiaaeiaa Thin Kae Kaaj Sarae ||

जिनि जिनि नामु धिआइआ तिन के काज सरे


ਜਿਸ ਨੇ ਵੀ ਪਿਆਰੇ ਪ੍ਰਭੂ ਦੀ ਪ੍ਰਸੰਸਾ ਵਿੱਚ, ਉਸ ਨੂੰ ਚੇਤੇ ਕੀਤਾ ਹੈ, ਉਸ ਦੇ ਸਾਰੇ ਕੰਮ ਉਹ ਆਪ ਕਰ ਦਿੰਦਾ ਹੈ
Those who meditate on the Naam, the Name of the Lord-their affairs are all resolved.

5571 ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ
Har Gur Pooraa Aaraadhhiaa Dharageh Sach Kharae ||

हरि गुरु पूरा आराधिआ दरगह सचि खरे


ਜਿਸ ਮਨੁੱਖੀ ਆਤਮਾਂ ਨੇ, ਪਿਆਰੇ ਪ੍ਰਭੂ ਦੀ ਪ੍ਰਸੰਸਾ ਵਿੱਚ, ਉਸ ਪੂਰੇ ਉਸਤਾਦ ਦੇ ਉਸਤਾਦ ਨੂੰ ਚੇਤੇ ਕੀਤਾ ਹੈ, ਉਹ ਅੱਗਲੀ ਦੁਨੀਆਂ ਵਿੱਚ ਇੱਜ਼ਤ ਨਾਲ ਥਾਂ ਮੱਲ ਲੈਂਦੇ ਹਨ ਰੱਬ ਕੋਲ ਰਹਿ ਕੇ, ਪਵਿੱਤਰ ਹੋ ਕੇ, ਆਪਣੀ ਪ੍ਰਸੰਸਾ ਕਰਾਉਂਦੇ ਹਨ
Those who meditate on the Perfect Guru, the Lord-Incarnate-they are judged true in the Court of the Lord.

5572 ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ



Sarab Sukhaa Nidhh Charan Har Bhoujal Bikham Tharae ||

सरब सुखा निधि चरण हरि भउजलु बिखमु तरे


ਰੱਬ ਦੇ ਕੋਲ ਹੋਇਆਂ, ਲੜ ਲੱਗਿਆਂ, ਉਸ ਦੇ ਚਰਨ-ਸ਼ਰਨ ਵਿੱਚ ਹੋਇਆਂ, ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ, ਸੁਖ, ਦੁਨੀਆਂ ਦੀ ਹਰ ਸੋਹਣੀ, ਕੀਮਤੀ ਚੀਜ਼ ਮਿਲ ਜਾਂਦੀ ਹੈ, ਇਸ ਦੁਨੀਆਂ ਤੋਂ ਛੁੱਟਕਾਰਾ ਮਿਲ ਜਾਂਦਾ ਹੈ, ਰੱਬ ਮਿਲ ਜਾਂਦਾ ਹੈ
The Lord's Feet are the Treasure of all peace and comfort for them; they cross over the terrifying and treacherous world-ocean.

5573 ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ



Praem Bhagath Thin Paaeeaa Bikhiaa Naahi Jarae ||

प्रेम भगति तिन पाईआ बिखिआ नाहि जरे


ਜਿੰਨਾਂ ਨੇ ਪਿਆਰੇ ਰੱਬ ਨੂੰ ਪਿਆਰ ਕਰਕੇ ਹਾਂਸਲ ਕਰ ਲਿਆ ਹੈ, ਉਨਾਂ ਨੂੰ ਦੁਨੀਆਂ ਦੀਆਂ ਬਿਕਾਰ ਖੁਸ਼ੀਆਂ ਮੋਹ ਨਹੀਂ ਸਕਦੀਆਂ
They obtain love and devotion, and they do not burn in corruption.

5574 ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ



Koorr Geae Dhubidhhaa Nasee Pooran Sach Bharae ||

कूड़ गए दुबिधा नसी पूरन सचि भरे


ਉਨਾਂ ਦੇ ਦੁਨੀਆਂ ਦੇ ਬਿਕਾਰ ਲਾਲਚ, ਫ਼ਿਕਰ ਮੁੱਕ ਜਾਂਦੇ ਹਨ, ਉਹ ਸਾਰੇ ਸਦਾ ਲਈ, ਰੱਬ ਪਿਆਰੇ ਦੇ ਨਾਂਮ ਨਾਲ ਪਵਿੱਤਰ ਹੋ ਜਾਂਦੇ ਹਨ
Falsehood has vanished, duality has been erased, and they are totally overflowing with Truth.

5575 ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ



Paarabreham Prabh Saevadhae Man Andhar Eaek Dhharae ||

पारब्रहमु प्रभु सेवदे मन अंदरि एकु धरे


ਉਹ ਰੱਬ ਨੂੰ ਯਾਦ ਕਰਦੇ ਹਨ, ਇਕੋਂ ਪ੍ਰਭੂ ਦੀ ਜੋਤ ਮਨ ਨਾਲ ਲਗਾਉਂਦੇ ਹਨ
They serve the Supreme Lord God, and enshrine the One Lord within their minds.

5576 ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ



Maah Dhivas Moorath Bhalae Jis Ko Nadhar Karae ||

माह दिवस मूरत भले जिस कउ नदरि करे


ਜਿੰਨਾਂ ਉਤੇ ਸੋਹਣਾਂ ਪ੍ਰਭੂ ਸਿੱਧੀ ਨਿਗਾ-ਦ੍ਰਿਸ਼ਟੀ ਕਰਦਾ ਹੈ, ਉਨਾਂ ਲਈ ਸਾਰ ਦਿਨ, ਮਹੀਨੇ, ਸਬ ਭਲਾ ਸਮਾਂ ਹੈ, ਸ਼ੁਭ ਘੜੀਆਂ ਹਨ, ਉਹ ਭਾਬਾਂ ਵਾਲੇ ਹਨ
The months, the days, and the moments are auspicious, for those upon whom the Lord casts His Glance of Grace.

5577 ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ੧੪



Naanak Mangai Dharas Dhaan Kirapaa Karahu Harae ||14||

नानकु मंगै दरस दानु किरपा करहु हरे ॥१४॥


ਨਾਨਕ ਜੀ ਕਹਿ ਰਹੇ ਹਨ, ਪ੍ਰਭੂ ਪਿਆਰੇ, ਮੈਨੂੰ ਤੇਰੇ ਦੇਖਣੇ-ਤੱਕਣੇ ਦੀ ਭੁੱਖ ਲੱਗੀ ਹੈ, ਤੇਰੀ ਪਿਆਰ ਲੱਗੀ ਹੈ, ਪ੍ਰਭੂ ਮੇਰੇ ਉਤੇ ਤਰਸ-ਦਿਆ ਕਰਦੇ, ਆਪਦੇ ਦਿਦਾਰ ਮੈਨੂੰ ਪੂੰਨ ਕਰਦੇ ||14||


Nanak begs for the blessing of Your Vision, O Lord. Please, shower Your Mercy upon me! ||14||1||
5578 ਮਾਝ ਮਹਲਾ ਦਿਨ ਰੈਣਿ
Maajh Mehalaa 5 Dhin Raini

माझ महला दिन रैणि


ਮਾਝ ਪੰਜਵੇਂ ਪਾਤਸ਼ਾਹ, ਗੁਰੂ ਅਰਜਨ ਦੇਵ ਜੀ 5 ਦਿਨ ਰਾਤ
Maajh, Fifth Mehl: Day And Night:

5579 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि
ਰੱਬ ਇੱਕ ਹੈ, ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ
One Universal Creator God. By The Grace Of The True Guru:

5580 ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ



Saevee Sathigur Aapanaa Har Simaree Dhin Sabh Rain ||

सेवी सतिगुरु आपणा हरि सिमरी दिन सभि रैण


ਮੈਂ ਆਪਣੇ ਪਿਆਰੇ ਸਤਿਗੁਰ ਨੂੰ ਚੇਤੇ ਕਰਕੇ, ਉਸ ਕੋਲ ਰਹਿ ਕੇ, ਰੱਬ ਨੂੰ ਦਿਨ ਰਾਤ ਯਾਦ ਕਰਾਂ
I serve my True Guru, and meditate on Him all day and night.

5581 ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ



Aap Thiaag Saranee Pavaan Mukh Bolee Mitharrae Vain ||

आपु तिआगि सरणी पवां मुखि बोली मिठड़े वैण


ਆਪਣੇ ਆਪ ਨੂੰ ਭੁੱਲਾ ਕੇ, ਮੈਂ ਪਿਆਰੇ ਪ੍ਰਭੂ ਕੋਲ ਰਹਾਂ, ਆਪਣੇ ਮੂੰਹ ਜੀਭ ਨਾਲ ਸੋਹਣੇ ਬੋਲ-ਬੋਲ ਕੇ, ਮਿੱਠੇ ਗੀਤ ਗਾਵਾਂ
Renouncing selfishness and conceit, I seek His Sanctuary, and speak sweet words to Him.

5582 ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ



Janam Janam Kaa Vishhurriaa Har Maelahu Sajan Sain ||

जनम जनम का विछुड़िआ हरि मेलहु सजणु सैण


ਬਹੁਤ ਜਨਮਾਂ-ਜਨਮਾਂ ਦਾ ਪਿਆਰੇ ਨਾਲ ਵਿਛੋੜਾ ਪਿਆ ਹੋਇਆ ਹੈ, ਰੱਬ ਜੀ ਮੇਹਰ ਕਰਕੇ, ਪਿਆਰੇ ਮਿੱਤਰ ਆਪਣੇ ਨਾਲ ਮਿਲਾ ਦੇਵੋ
Through countless lifetimes and incarnations, I was separated from Him. O Lord, you are my Friend and Companion-please unite me with Yourself.

5583 ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਵਸਨਿ ਭੈਣ



Jo Jeea Har Thae Vishhurrae Sae Sukh N Vasan Bhain ||

जो जीअ हरि ते विछुड़े से सुखि वसनि भैण


ਪਿਆਰੀ ਭੈਣ ਸਹੇਲੀ, ਜਿਹੜੇ ਮਨੁੱਖ ਰੱਬ ਤੋਂ ਦੂਰ ਹੋ ਗਈ ਹੈ, ਉਹ ਅੰਨਦ ਨਾਲ ਨਹੀਂ ਰਹਿ ਸਕਦੇ
Those who are separated from the Lord do not dwell in peace, O sister.

5584 ਹਰਿ ਪਿਰ ਬਿਨੁ ਚੈਨੁ ਪਾਈਐ ਖੋਜਿ ਡਿਠੇ ਸਭਿ ਗੈਣ



Har Pir Bin Chain N Paaeeai Khoj Ddithae Sabh Gain ||

हरि पिर बिनु चैनु पाईऐ खोजि डिठे सभि गैण


ਪਿਆਰੇ ਰੱਬ ਤੋਂ ਬਗੈਰ, ਕਿਤੇ ਹੋਰ ਅੰਨਦ, ਖੁਸ਼ੀ ਨਹੀਂ ਹੈ, ਮੈਂ ਅਕਾਸ਼, ਧਰਤੀ ਸਬ ਪਾਸੇ ਫਿਰ ਕੇ ਦੇਖ ਲਿਆ ਹੈ
Without their Husband Lord, they find no comfort. I have searched and seen all realms.

5585 ਆਪ ਕਮਾਣੈ ਵਿਛੁੜੀ ਦੋਸੁ ਕਾਹੂ ਦੇਣ



Aap Kamaanai Vishhurree Dhos N Kaahoo Dhaen ||

आप कमाणै विछुड़ी दोसु काहू देण


ਮੈਂ ਆਪਦੇ ਮਾੜੇ ਕਰਮਾਂ ਕਰਕੇ, ਰੱਬ ਪਿਆਰੇ ਤੋੰ ਦੂਰ ਹਾਂ. ਕਿਸੇ ਦੂਜੇ ਉਤੇ ਇਲਜ਼ਮਾ ਲਾ ਕੇ, ਹੋਰ ਕਿਸੇ ਬੁਰਾ ਭਲਾ ਨਹੀਂ ਕਹਿ ਸਕਦੇ
My own evil actions have kept me separate from Him; why should I accuse anyone else?

5586 ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ



Kar Kirapaa Prabh Raakh Laehu Hor Naahee Karan Karaen ||

करि किरपा प्रभ राखि लेहु होरु नाही करण करेण


ਰੱਬ ਜੀ ਆਪਦੀ ਮੇਹਰ ਕਰਕੇ, ਮੈਨੂੰ ਬਖ਼ਸ਼ ਕੇ, ਬਚਾ ਲਵੋ, ਹੋਰ ਕੋਈ ਮੇਰੀ ਮਦੱਦ ਕਰਨ ਵਾਲਾ ਨਹੀਂ ਹੈ
Bestow Your Mercy, God, and save me! No one else can bestow Your Mercy.

5587 ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ



Har Thudhh Vin Khaakoo Roolanaa Keheeai Kithhai Vain ||

हरि तुधु विणु खाकू रूलणा कहीऐ किथै वैण


ਪ੍ਰਭੂ ਜੀ ਤੇਰੇ ਬਗੈਰ ਮਿੱਟੀ ਵਿੱਚ ਰੁਲਣਾਂ ਹੈ, ਕਿਹਦੇ ਕੋਲ ਆਪਦੀ ਫਿਰਆਦ, ਪੁਕਾਰ ਕਰੀਏ
Without You, Lord, we roll around in the dust. Unto whom should we utter our cries of distress?

5588 ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ੧॥



Naanak Kee Baenantheeaa Har Surajan Dhaekhaa Nain ||1||

नानक की बेनंतीआ हरि सुरजनु देखा नैण ॥१॥


ਨਾਨਕ ਜੀ ਪ੍ਰਭੂ ਅੱਗੇ ਬੇਨਤੀ ਹੈ, " ਮੈਂ ਆਪਣਾਂ ਖ਼ਸਮ ਪਿਆਰਾ ਅੱਖਾਂ ਨਾਲ ਦੇਖ ਲਵਾਂ "||1||
This is Nanak's prayer: "May my eyes behold the Lord, the Angelic Being."||1||
5589 ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ



Jeea Kee Birathhaa So Sunae Har Sanmrithh Purakh Apaar ||

जीअ की बिरथा सो सुणे हरि सम्रिथ पुरखु अपारु


ਮਨ ਦੀ ਹਾਲਤ ਉਹੀ ਸੁਣਦਾ ਹੈ, ਜੋ ਸਾਰਿਆਂ ਦੀ ਸਾਰ ਲੈਣ ਵਾਲਾ, ਮਦੱਦ ਕਰਨ ਵਾਲਾ, ਉਹ ਬੇਅੰਤ ਹੈ, ਤਾਕਤਵਾਰ ਪ੍ਰਭੂ ਹੈ||1||


The Lord hears the anguish of the soul; He is the All-powerful and Infinite Primal Being.
5590 ਮਰਣਿ ਜੀਵਣਿ ਆਰਾਧਣਾ ਸਭਨਾ ਕਾ ਆਧਾਰੁ
Maran Jeevan Aaraadhhanaa Sabhanaa Kaa Aadhhaar ||

मरणि जीवणि आराधणा सभना का आधारु


ਜਿਉਂਦੇ ਹੋਏ ਤੇ ਮਰ ਕੇ, ਉਸੇ ਰੱਬ ਨੂੰ ਚੇਤੇ ਕਰਨਾਂ ਹੈ, ਉਹੀ ਰੱਬ ਸਬ ਦਾ ਆਸਰਾ ਹੈ
In death and in life, worship and adore the Lord, the Support of all.

Comments

Popular Posts