ਜਦੋਂ ਤੱਕ ਔਰਤ ਕੰਮਜ਼ੋਰ ਨਿਰਬਲ ਬਣੀ ਰਹੇਗੀ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਕਲ ਮੈਨੂੰ ਇੱਕ ਔਰਤ ਸ਼ਰਮਾਂ ਦਾ ਸੁਨੇਹਾ ਆਇਆ। ਉਸ ਨੇ ਕੁੱਝ ਇਸ ਤਰਾਂ ਲਿਖਿਆ ਸੀ, " ਮੈਨੂੰ ਮਰਦਾਂ ਤੋਂ ਬਹੁਤ ਸ਼ਕਤੀ, ਸਹਾਰਾ ਮਿਲਿਆ ਹੈ। ਪਾਪਾ, ਚਾਚਾ, ਭਰਾ, ਪਤੀ ਕਰਕੇ, ਮੈਨੂੰ ਕਾਂਮਯਾਬ ਹੋਈ ਹਾਂ। " ਕਿੰਨੀ ਹੱਸੋਹੀਣੀ ਗੱਲ ਹੈ। ਇਸ ਜ਼ਨਾਨੀ ਨੂੰ ਸ਼ਇਦ ਇੰਨਾਂ ਤੋਂ ਵੀ ਉਹੀ ਬਲਾਤਕਾਰ ਕਰਾਉਣ ਦੀ ਉਮੀਦ ਹੋਵੇ। ਬਾਕੀ ਅਸੀਂ ਔਰਤਾਂ ਪੂਰੀ ਤਰਾਂ ਜਾਂਣਦੀਆਂ ਹਾਂ। ਬਹੁਤੇ ਪਾਪਾ, ਚਾਚੇ, ਮਾਮੇ, ਭਰਾ, ਪਤੀ ਮੋਢਾ ਦੇਣ ਦੇ ਨਾਲ ਵੀ ਔਰਤ ਦਾ ਕੀ ਹੱਸ਼ਰ ਕਰਦੇ ਹਨ? ਬਹੁਤੇ ਆਪਦੇ ਮੂਹਰੇ ਬੋਲਣ ਨਹੀਂ ਦਿੰਦੇ। ਔਰਤ ਘਰ ਦਾ ਕੰਮ ਕਰਨ ਨੂੰ ਮਾਂ, ਭੈਣ, ਧੀ, ਪਤਨੀ ਨੌਕਰਾਣੀ ਤੋਂ ਵੱਧ ਕੁੱਝ ਵੀ ਨਹੀਂ ਹੈ। ਕੁੜੀ ਨੂੰ ਵਿਆਹੁਉਣ ਵੇਲੇ ਮਰਜ਼ੀ ਨਹੀਂ ਪੁੱਛਦੇ। ਕਿਸੇ ਊਲ-ਜਲੂਲ, ਬੁੱਝੜ ਦੇ ਨਾਲ ਵੀ ਤੋਰ ਦਿੰਦੇ ਹਨ। ਵਿਆਹ ਵਾਲੀ ਰਾਤ ਅੱਗਲਾ ਸਿੱਧਾ ਆ ਕੇ, ਔਰਤ ਦੇ ਨਾਲੇ ਨੂੰ ਹੱਥ ਪਾ ਲੈਂਦਾ ਹੈ। ਆਪਦੀ ਹੱਵਸ ਮਿਟਾਉਣ ਦੀ ਕਰਦਾ ਹੈ। ਵਿਆਹ ਦਾ ਸਰਟੀਫਕੇਟ ਦੀ ਮੋਹਰ ਜਿਉਂ ਲੱਗੀ ਹੁੰਦੀ ਹੈ। ਸਾਰੇ ਰਿਸ਼ਤੇਦਾਰਾਂ ਨੇ ਮਿਲ ਕੇ ਖੁੱਲੀ ਛੁੱਟੀ ਦਿੱਤੀ ਹੁੰਦੀ ਹੈ। ਕਿਆ ਪਵਿੱਤਰ ਰਿਸ਼ਤਾ ਹੈ? ਕੀ ਇਹ ਬਲਾਤਕਾਰ ਨਹੀਂ ਹੈ? ਨਾਂ ਮਾਂਪੇ ਨਾਂ ਪਤੀ ਕਿਹੜਾ ਮਰਜ਼ੀ ਪੁੱਛਦਾ ਹੈ? ਅੱਗਲੇ ਨੇ ਵੀ ਤਾਂ ਔਰਤ ਘਰ, ਆਪਣੇ ਸਰੀਰ ਦੀ ਭੜਾਂਸ ਕੱਢਣ ਨੂੰ ਲੈ ਕੇ ਆਦੀ ਹੈ। ਔਰਤ ਦੀ ਰਜ਼ਾ ਮੰਦੀ ਕੌਣ ਪੁੱਛਦਾ ਹੈ? ਹੁਣ ਔਰਤ ਨੇ ਦੇਖਣਾਂ ਹੈ। ਆਪਣੀ ਮਰਦਾਂ ਵਿੱਚ ਕੀ ਹੈਸੀਅਤ ਬੱਣਾਉਣੀ ਹੈ? ਕੀ ਐਸੇ ਬਲਾਤਕਾਰ ਕਰਾਈ ਜਾਂਣੇ ਹਨ?

ਕੁੜੀ ਨੂੰ ਲੁਕੋ ਕੇ, ਰੱਖਿਆ ਜਾਂਦਾ ਹੈ। ਉਸ ਦੇ ਸਰੀਰ ਦੀ ਬੱਣਤਰ, ਅਜੇ ਪੂਰੀ ਤਰਾਂ ਉਬਰੀ ਵੀ ਨਹੀਂ ਹੁੰਦੀ। ਉਸ ਨੂੰ ਆਪਣਾ ਆਪ ਚੱਜ ਨਾਲ ਢੱਕਣ ਦੀਆ ਨਸੀਤਾਂ ਦਿੱਤੀਆਂ ਜਾਂਦੀਆਂ ਹਨ। ਔਰਤ ਆਪਣਾ ਆਪ ਲੁਕਾਉਂਦੀ ਫਿਰਦੀ ਹੈ। ਔਰਤ ਆਪਦੀ ਇੱਜ਼ਤ ਬਚਾਉਂਦੀ, ਅਵਾਰਾ ਹੱਲਕੇ ਕੁੱਤਿਆਂ ਮੂਹਰੇ ਭੱਜ ਰਹੀ ਹੈ। ਇਹ ਔਰਤ ਨੂੰ ਚੀਰ ਕੇ ਖਾਂਣ ਲਈ ਉਸ ਦੇ ਮਗਰ ਪਏ ਹਨ। ਮਰਦ ਉਤੇ ਕੋਈ ਪਬੰਦੀ ਨਹੀਂ ਹੈ। ਇਹ ਅਵਾਰਾ ਘੁੰਮ ਰਹੇ ਹਨ। ਸਮਾਜ ਮੱਚਲਾ ਹੋ ਗਿਆ ਹੈ। ਕੁੜੀ ਦਾ ਪਬਲਿਕ ਥਾਂ ਤੇ ਗੈਂਗ ਰੇਪ ਹੋ ਜਾਂਦਾ ਹੈ। ਸਮਾਜ ਸੁਆਦ ਲੈ ਕੇ ਦੇਖਦਾ ਹੈ। ਅਜੇ ਤਾ ਘਰ ਦੂਜੇ ਦੇ ਵਿੱਚ ਅੱਗ ਲੱਗੀ, ਬਸੰਤਰ ਲੱਗਦੀ ਹੈ। ਜਿਸ ਦਿਨ ਪਰ ਨੂੰ ਲੱਗੀ, ਘਰ ਨੂੰ ਪੈ ਗਈ। ਸੇਕ ਲੱਗੇਗਾ, ਤਾਂ ਐਸੇ ਦਿੰਦਿਆਂ ਵਿੱਚੋਂ ਕੋਈ ਸਰੀਫ਼ ਬੰਦਾ ਨਹੀਂ ਲੱਭੇਗਾ।

ਬਹੁਤੇ ਮਰਦ ਹੀ, ਮਰਦਾਂ ਉਤੇ ਪਰਦੇ ਪਾਉਂਦੇ ਹਨ। ਜੇ ਇੰਨਾਂ ਦੀ ਗੱਲ ਕਰੀਏ, ਬਈ ਤੁਸੀਂ ਔਰਤ ਵੱਲ ਭੁੱਖੇ ਬੋਕ ਵਾਂਗ ਕਿਉਂ ਝਾਕਦੇ ਹੋ? ਹੱਲਕੇ ਕੁੱਤਿਆਂ ਵਾਂਗ ਮਗਰ ਲੱਗ ਲੈਂਦੇ ਹਨ। ਕੋਈ ਮੌਕਾ ਹੱਥੋਂ ਨਹੀਂ ਜਾਂਣ ਦਿੰਦੇ। ਔਰਤ ਕੈਸੀ ਵੀ ਹੋਵੇ, ਬਸ ਮੋਰੀ ਚਾਹੀਦੀ ਹੈ। ਕਈਆਂ ਨੂੰ ਬਹੁਤ ਤਕਲੀਫ਼ ਹੁੰਦੀ ਹੈ। ਜਿਵੇਂ ਆਪ ਦੁੱਧ ਧੋਤੇ ਹਨ। ਹੈ ਤਾਂ ਸਾਰੇ ਹੀ ਔਰਤ ਤੇ ਗੁਲਾਮ। ਘੱਗਰੀ ਦੇ ਯਾਰ। ਔਰਤ ਨੁੰ ਦੇਖਦੇ ਹੀ, ਮਰਦਾਨਗੀ ਜਾਗ ਜਾਂਦੀ ਹੈ। ਕਈ ਇੰਨਾਂ ਦੀ ਜਾਤ ਦੇ ਮਰਦ ਕਹਿੰਦੇ ਹਨ, " ਬਲਾਤਕਾਰੀਆਂ ਦਾ ਗੁੱਪਤ ਅੰਗ ਕੱਟ ਦਿੱਤਾ ਜਾਵੇ। " ਆਪਦੇ ਬਾਰੇ ਕੀ ਖਿਆਲ ਹੈ। ਬਹੁਤੇ ਛੁੱਪੇ ਰੁਸਤੱਮ ਹਨ। ਪਰਦੇ ਢੱਕੇ ਹਨ। ਉਨਾਂ ਨੇ ਕਿਹੜਾ ਕੋਈ ਹੱਥ ਆਈ ਛੱਡੀ ਹੋਣੀ ਹੈ? ਬੈਹਿੰਦੀ ਗੰਗਾ ਵਿੱਚ ਸਬ ਹੱਥ ਧੋਂਦੇ ਹਨ। ਔਰਤ ਤਾਂ ਇੰਨਾਂ ਨੂੰ ਐਸ਼ ਮੰਨੋਰੰਜ਼ਨ ਲੱਗਦੀ ਹੈ। ਜੰਮ ਮੁੱਕਦੇ ਨਹੀਂ ਹਾਈ ਸਕੂਲ ਤੋਂ ਵੀ ਪਹਿਲਾਂ, ਰਸਤੇ ਵਿੱਚ ਕੁੜੀਆਂ ਘੇਰਨ ਲੱਗ ਜਾਂਦੇ ਹਨ। ਮੁੱਲ ਕ੍ਰੀਦ ਲੈਂਦੇ ਹਨ। ਕਰਦੇ ਸਬ ਪਰਦੇ ਵਿੱਚ ਇਹੀ ਕੁੱਝ ਹਨ। ਰੱਬ ਦਾ ਸ਼ੂਕਰ ਹੈ। ਪਰਦੇ ਢੱਕੇ ਰਹਿੰਦੇ ਹਨ। ਜੇ ਐਸੇ ਮਰਦਾ ਨੂੰ ਖੱਸੀ ਕਰਨਾਂ ਹੋਇਆ। ਫਿਰ ਤਾ ਕੋਈ ਮਸ਼ੀਨ ਟਿਸਟ ਕਰਨ ਨੂੰ ਚਹੀਦੀ ਹੈ। ਜੋ ਕੱਲੇ-ਕੱਲੇ ਦਾ ਰਿਜ਼ਲੱਟ ਮੂਹਹੇ ਕਰ ਦੇਵੇ। ਦੁਨੀਆਂ ਵਿੱਚ ਕੋਈ ਮਰਦ ਹੀ ਨਹੀਂ ਬੱਚੇਗਾ। ਫਿਰ ਇਹ ਔਰਤ ਨੂੰ ਮੂੰਹ ਨਾਲ ਬੁੱਰਕ ਮਾਰ ਕੇ ਨਿਗਲ ਜਾਂਣਗੇ। ਔਰਤ ਦੀ ਖੇਰ ਨਹੀਂ ਹੈ। ਔਰਤ ਚੌਕਲਿੱਟ ਵਾਂਗ ਆਪ ਨੂੰ ਨਰਮ ਸਮਝਦੀ ਹੈ। ਉਹੀ ਮਾਸ-ਹੱਡ-ਖੂਨ ਔਰਤਾਂ ਵਿੱਚ ਹੈ। ਫਿਰ ਔਰਤ ਵਿੱਚ ਕਸਰ, ਕੰਮਜ਼ੋਰੀ ਕਿਥੇ ਹੈ?

ਜਦੋਂ ਤੱਕ ਔਰਤ ਕੰਮਜ਼ੋਰ ਨਿਰਬਲ ਬਣੀ ਰਹੇਗੀਸਮਾਜ ਤੇ ਮਰਦ ਨੂੰ ਹਊਆਂ, ਤਾਕਤਵਾਰ, ਮਰਦ-ਪ੍ਰਧਾਂਨ, ਸਮਝਦੀ ਰਹੇ। ਇਹ ਬੱਘਿਆੜ ਉਨਾਂ ਔਰਤ ਨੂੰ ਆਪਣਾਂ ਸ਼ਿਕਾਰ ਬੱਣਾਉਂਦੇ ਹਨ। ਜੋ ਔਰਤ ਇੰਨਾਂ ਮਰਦ ਤੋਂ ਡਰਦੀਆਂ ਹਨ। ਜਾਨ ਬੱਚਾਉਂਦੀਆਂ ਫਿਰਦੀਆਂ ਹਨ। ਡਰ ਕੇ ਦਿਨ ਕਟੀ ਕਰਦੀਆਂ ਹਨ। ਕੰਨ ਖੌਲ ਕੇ ਸੁਣ ਲਵੋਂ, ਅੱਖਾਂ ਖੋਲ ਕੇ ਪੜ੍ਹ ਲਵੋਂ। ਸ਼ੇਰਨੀ ਦੀ ਪੂਛ ਨੂੰ ਕੋਈ ਹੱਥ ਨਹੀਂ ਲਗਾਉਂਦਾ। ਹੱਲਕੇ ਕੁੱਤਿਆਂ ਦਾ ਇਲਾਜ਼ ਗੋਲ਼ੀ ਹੁੰਦੀ ਹੈ। ਜੇ ਕੋਈ ਐਸੀ ਬੈਸੀ ਗੱਲ ਹੁੰਦੀ ਹੈ। ਮੋਕਾਂ ਮਿਲਦੇ ਹੀ ਘੂੰਗੀ ਚਿੱਤ ਕਰ ਦਿਉ। ਪਰ ਜੇ ਔਰਤ ਨੂੰ ਆਪਦੀ ਤਬਾਹੀ, ਤੁਹੀਨ ਕਰਾਉਣ ਦੀ ਆਦਤ ਪੈ ਗਈ। ਦੂਜਾ ਬੰਦਾ ਔਰਤਾਂ ਲਈ, ਕੁਝ ਨਹੀਂ ਪਰ ਸਕਦਾ। ਹੋਰ ਕੋਈ ਪਿਉ, ਭਰਾ, ਪਤੀ, ਪੁੱਤ, ਪ੍ਰਧਾਂਨ ਮੰਤਰੀ ਵੀ ਤੁਹਾਡੀ ਇੱਜ਼ਤ ਦਾ ਪਹਿਰੇਦਾਰ ਨਹੀਂ ਬੱਣ ਸਕਦਾ। ਜੇ ਕੋਈ ਮਰਦ ਗੰਦਾ ਮਜ਼ਾਕ ਕਰਦਾ ਹੈ। ਬੁੱਥੇ ਉਤੇ ਉਦੋਂ ਹੀ ਮਾਰ ਦਿਉ। ਕਿਤੇ ਢਿੱਲ ਨਹੀਂ ਹੋਣੀ ਚਾਹੀਦੀ। ਮਰਦਾ ਦੀਆਂ ਨਜ਼ਰਾਂ ਤੋਂ ਤੁਹਾਨੂੰ ਕੋਈ ਬਚਾ ਨਹੀਂ ਸਕਦਾ। ਆਪਦੀ ਰੱਖਿਆ ਆਪ ਕਰੋ। ਦੋ ਹੱਥ ਰੱਬ ਨੇ ਤਾਂ ਦਿੱਤੇ ਹਨ। ਮਰਦਾ ਤੋਂ ਵੱਧ ਚਤਰ ਦਿਮਾਗ ਦਿੱਤਾ। ਇੱਕਲਾ ਰੂਪ ਨੂੰ ਸਿੰਗਾਰ ਦੇ ਮਰਦ, ਮਗਰ ਨਾਂ ਲਗਾਵੋ। ਆਪਦੀ ਰਾਖੀ ਵੀ ਕਰਨੀ ਸਿੱਖੋ। ਮਰਦ ਤੁਹਾਡਾ ਜਿਉਣਾਂ ਦੂਬਰ ਕਰ ਦੇਣਗੇ। ਔਰਤ ਦਾ ਕੋਈ ਥਾਂ ਟਿੱਕਣਾਂ, ਹਾਲ ਨਹੀਂ ਹੈ।

ਦੇਖਿਆ ਹੋਣਾਂ ਹੈ। ਪਿੰਡ ਵਿੱਚ ਜਿਹੜੀ ਔਰਤ ਬੇਸ਼ਰਮ, ਮੂੰਹ ਫੱਟ ਹੁੰਦੀ ਹੈ, ਉਹੀ ਪੰਚਣੀ ਜਾਂ ਸਰਪੰਚਣੀ ਬੱਣ ਜਾਂਦੀ ਹੈ। ਇੰਦਰਾਂ ਗਾਂਧੀਂ ਸੋਨੀਆਂ ਗਾਂਧੀ ਬੁੱਰਕਾ ਪਾ ਕੇ ਰਾਜਨੀਤੀ ਵਿੱਚ ਨਹੀਂ ਆਈਆਂ। ਔਰਤ ਨੂੰ ਨੀਵੀ ਪਾ ਕੇ ਸ਼ਮਾਉਣਾਂ ਸੰਗਣਾਂ ਛੱਡਣਾਂ ਪੈਣਾਂ ਹੈ। ਮਰਦਾਂ ਅੱਗੇ ਡੱਟ ਜਾਵੋ। ਇੰਨਾਂ ਦੀ ਐਸੀ ਕੀ ਤੈਸੀ ਕਰ ਦਿਉ। ਕਿਹੜਾ ਡਾਕਟਰ, ਕਨੂੰਨ ਬਲਾਤਕਾਰੀਆਂ ਦਾ ਗੁੱਪਤ ਅੰਗ ਕੱਟਗੇ? ਜੇ ਔਰਤਾਂ ਵਿੱਚ ਹਿੰਮਤ ਹੈ। ਐਸੇ ਮਰਦਾ ਤੋਂ ਬਲਾਤਕਾਰ ਹੋ ਕੇ, ਰੌਲਾਂ ਨਾਂ ਪਾਵੋ। ਦੂਜੀ ਬਾਰ ਸਹਿਮਤੀ ਨਾਲ ਕੋਲ ਸੱਦ ਕੇ, ਪੂਰਾ ਅੰਨਦ ਦੇ ਦਿਉ, ਮੁੜ ਕੇ ਕਿਸੇ ਬਲਾਤਕਾਰੀ, ਔਰਤ ਅੱਗੇ ਨੰਗੇ ਹੋਣ ਜੋਗੇ ਨਹੀਂ ਹੋਣਗੇ। ਸ਼ਰਮ ਨਾਲ ਮਰਦੇ, ਔਰਤ ਤੋਂ ਲੁੱਕਦੇ ਫਿਰਨਗੇ। ਹੋ ਸਕੇ ਬਲਾਤਕਾਰੀ ਨੂੰ ਔਰਤ ਜਾਨੋਂ ਆਪ ਹੀ ਮਾਰ ਦੇਵੇ। ਕੋਈ ਫੈਸਲਾਂ ਲੈਣ ਵਿੱਚ ਕਿਸੇ ਦੀ ਸਲਾਅ ਲੋੜ ਨਹੀਂ। ਕਿਸੇ ਦੂਜੇ ਨੂੰ ਮਨ ਦਾ ਭੇਤ ਦਿੱਤਾ ਤਾਂ, ਲੰਕਾ ਢਹਿ ਜਾਵੇਗੀ। ਔਰਤ ਆਪ ਨੂੰ ਖੂਹ-ਟੋਬੇ ਵਿੱਚ ਡਿੱਗ ਕੇ ਮਾਰਨ ਦੀ ਲੋੜ ਨਹੀਂ। ਜੋ ਬਲਾਤਕਾਰੀ ਔਰਤ ਦੇ ਸਰੀਰ ਨਾਲ ਖੇਡਦਾ ਹੈ। ਉਸ ਦੀ ਜਿੰਦਗੀ ਦੀ ਖੇਡ ਮੁੱਕਾ ਦਿਉ। ਕੋਈ ਅਦਾਲਤ, ਜੱਜ, ਵਕੀਲ ਦੀ ਲੋੜ ਨਹੀਂ ਹੈ। ਕੋਈ ਸੁਣਵਾਈ ਨਾਂ ਹੋਵੇ। ਆਪ ਨੂੰ ਆਪੇ ਫੈਸਲੇ ਲੈਣੇ ਪੈਂਦੇ ਹਨ। ਬਹਤੇ ਬੰਦਿਆਂ ਦੀ ਰਾਏ, ਗੱਧੀ-ਗੇੜ ਪਾ ਲੈਂਦੀ ਹੈ। ਮਾਮਲਾ ਉਲਝ ਜਾਂਦਾ ਹੈ। ਝੱਗਾ ਚੱਕਿਆ ਆਪਦਾ ਢਿੱਡ ਨੰਗਾ ਹੁੰਦਾ ਹੈ। ਢਿੱਡ ਨੰਗਾ ਕਰਕੇ, ਕਿਹਨੂੰ ਦਿਖਾਉਣਾ ਹੈ? ਸਾਰੇ ਹੀ ਔਰਤ ਨੂੰ ਨੰਗੀ ਦੇਖਣਾਂ ਚਹੁੰਦੇ ਹਨ। ਇਹ ਸਮਾਜ ਦੇ ਲੋਕਾਂ ਦੀ ਕੋਈ ਬੇਗਾਨੀ ਔਰਤ ਧੀ, ਭੈਣ, ਮਾਂ ਨਹੀਂ ਹੈ। ਦਾਅ ਲੱਗਦੇ ਹੀ ਸ਼ੇਰ ਦੇ ਪੁੱਤ ਕਿਸੇ ਵੀ ਉਮਰ ਦੀ ਔਰਤ ਉਤੇ ਝੱੜਪ ਪੈਂਦੇ ਹਨ।

Comments

Popular Posts