ਬੰਦਾ
ਹਰ ਕੰਮ ਕਰ ਸਕਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)-
satwnnder_7@hotmail.com

ਬੰਦਾ
ਹਰ ਕੰਮ ਕਰ ਸਕਦਾ ਹੈ। ਚੰਗ੍ਹੇ ਕੰਮ ਕਰਕੇ ਚੰਗ੍ਹਾਂ ਨਾਮ ਖੱਟ ਸਕਦਾ ਹੈ। ਚੰਗ੍ਹੇ ਕੰਮ ਕਰਨ ਵਾਲੇ ਨੂੰ ਅਸੀਂ ਭਗਵਾਨ ਕਹਿੰਦੇ ਹਾਂ। ਨਾਮ ਤਾ ਲੋਕੀ ਮਾੜੇ ਕੰਮ ਕਰਨ ਵਾਲਿਆ ਦਾ ਵੀ ਜਾਣਦੇ ਹਨ। ਮਾੜੇ ਕੰਮ ਕਰਨ ਵਾਲਿਆਂ ਤੋਂ ਲੋਕੀ ਕੰਨੀ ਕਤਰਾਉਂਦੇ ਹਨ। ਉਸ ਤੋਂ ਪਾਸਾ ਵੱਟ ਲੈਂਦੇ ਹਨ। ਧਰਮ ਤੋਂ ਅਸੀਂ ਬਹੁਤ ਕੁੱਝ ਸਿਖਦੇ ਹਾਂ। ਧਰਮਿਕ ਬੰਦੇ ਤੇ ਅੱਖਾਂ ਮੀਚ ਕੇ ਜ਼ਕੀਨ ਕਰ ਲੈਂਦੇ ਹਾਂ। ਜਰੀਨਾ ਨੇ ਮਨਪ੍ਰੀਤ ਨੂੰ ਕਿਹਾ," ਹਮਾਰੇ ਤੇ ਆਪ ਕੇ ਧਰਮ ਪ੍ਰਤੀ ਰਵੀਆਂ ਤਕਰੀਬਨ ਏਕ ਜੈਹਾ ਹੈ। ਹਮਾਰੇ ਧਰਮ ਵਿਚ ਵੀ ਕਮਾਂਈ ਵਿਚੋਂ ਲੋੜ ਬੰਦਾ ਨੂੰ ਵੰਡਣ ਲਈ ਕਹਾ ਗਿਆ ਹੈ। ਇਮਾਨਦਾਰ ਰਹਿਣਾਂ, ਅੱਲਾ ਦਾ ਸ਼ਕਰ ਕਰਨ ਲਈ ਕਹਾ ਹੈ। ਪਰ ਹਰ ਬੰਦਾ ਆਪਣਾ ਭਲਾ ਹੀ ਸੋਚ ਕੇ ਚਲਦਾ ਹੈ। " ਮਨਪ੍ਰੀਤ ਨੇ ਕਿਹਾ," ਹਾਂ ਸਾਨੂੰ ਵੀ 100 ਵਿਚੋਂ 10% ਦਾਨ ਕਰਨ ਨੂੰ ਕਿਹਾ ਹੈ। ਇਥੇ ਤਾਂ ਆਪਣੀ ਆਈ ਚਲਾਈ ਹੀ ਮਸਾਂ ਚਲਦੀ ਹੈ। ਸਗੋਂ ਅਸੀਂ ਤਾਂ ਵਾਰ, ਐਤਵਾਰ ਨੂੰ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਛੱਕ ਆਉਂਦੇ ਹਾਂ। ਦਾਨ ਤਾਂ ਕੀ ਕਰਨਾ ਹੈ? ਸਗੋਂ ਦਾਲ ਸਬਜ਼ੀ ਦੇ ਡੱਬੇ ਭਰਾਂ ਕੇ ਘਰੇ ਵੀ ਚੱਕ ਲਿਉਂਦੇ ਹਾਂ। ਕਿਹੜਾਂ ਛੁੱਟੀ ਵਾਲੇ ਦਿਨ ਵੀ ਚੂਲੇ ਦੁਆਲੇ ਹੋਈ ਜਾਵੇ।" " ਮਨਪ੍ਰੀਤ ਕਿਸੀ ਕਾ ਹੱਕ ਖਾਨਾ, ਇਹ ਤੋਂ ਹਰਾਮ ਹੈ। ਆਪ ਕੀ ਜ਼ਨਾਨੀਆਂ ਵੀ ਸਿਰ ਕੋਂ ਦੱਪਟੇ ਸੇ ਕੱਜਤੀ ਹੈ। ਹਮਾਰੇ ਜਹਾਂ ਵੀ ਹੋਤਾ ਹੈ। ਅਬੀ ਤੋਂ ਸਭ ਖ਼ਤਮ ਹੋ ਰਹਾ ਹੈ। ਕਿਆ ਆਪ ਸ਼ਰਾਬ ਪੀਤੀ ਹੈ। " ਹਮਾਰੀ ਬਹੁਤ ਔਰਤੇ ਤੋਂ ਦੱਪਟਾ ਸਿਰ ਪੇ ਰੱਖਨਾ ਤੋਂ ਦੂਰ ਕੀ ਬਾਤ ਹੈ। ਗਲ਼ੇ ਮੇ ਵੀ ਨਹੀਂ ਡਾਲਤੀ। ਜਰੀਨਾਂ ਜੀ ਕਿਆ ਬਾਤ ਕਰਤੀ ਹੈ। ਹਮਾਰੀ ਔਰਤੇ ਪੀਤੀ ਨਹੀਂ ਹੈ। ਅਗਰ ਐਸਾ ਹੋ ਗਿਆ। ਘਰ ਕੇ ਲੋਗ, ਘਰ ਸੇ ਨਿਕਾਲ ਦੇਗੇ। " " ਮਨਪ੍ਰੀਤ ਜਿਹ ਕਹਾਂ ਕਾ ਨਿਆਂ ਹੈ, ਆਪ ਕੇ ਤੋਂ ਮਰਦ ਸ਼ਰਾਬ ਪੀਤੇ ਹੈ। ਮਰਦ ਦਾਰੂ ਪੀਏਂ, ਔਰ ਜ਼ਨਾਨੀਆਂ ਇਨ ਕੋ ਦੇਖੀ ਜਾਏ। ਬਰਦਾਸਤ ਕਰਤੀ ਰਹੇ।" " ਆਪ ਕਿਆ ਚਾਹਤੀ ਹੈ। ਅਗਰ ਮਰਦ ਕੂਏ ਮੇ ਗਿਰਤੇ ਹੋਂ, ਤੋਂ ਔਰਤ ਵੀ ਪਿਛੇ ਛਲਾਂਗ ਲਗਾਦੇ। ਹਾਂ ਮਰਦ ਤੋਂ ਖੂਭ ਪੀਤੇ ਹੈ। ਦਾਰੂ ਮੇ ਨਹਾਤੇ ਹੈ। ਇਤਨੀ ਪੀਤੇ ਹੈ। ਸਭਾਂਲਨੇ ਕੇ ਲੀਏ ਕੋਈ ਔਰ ਚਾਹੀਏ। ਨਹੀਂ ਤੋਂ ਜ਼ਮੀਨ ਪੇ ਹੀ ਲਿਟ ਜਾਤੇ ਹੈ। ਘਰ ਕੇ ਬਰਤਨ ਭੀ ਤੋੜਤੇ ਹੈ। ਨਸ਼ੇ ਮੇ ਬੇਕਸੂਰ, ਮੁਫ਼ੀਆਂ ਵੀ ਮਾਗਤੇ ਹੈ। ਦੋਂਨੇ ਕੰਨ ਪਕੜਤੇ ਹੈ। ਪੈਰੋਂ ਕੋਂ ਵੀ ਛੂਹਤੇ ਹੈ। ਸੋਫ਼ੀ ਹੋਤੇ ਹੋ ਤੋਂ ਔਰਤ ਕੀ, ਹਾਂ ਮੇ, ਹਾਂ ਮਲਾਨੇ ਮੇ ਸ਼ਰਮ ਮਾਨਤੇ ਹੈ।" "ਜ਼ਨਾਨੀ ਨਾਂ ਹੋ, ਤੋਂ ਮਰਦ ਕੀ ਮਰਦਾਨਗੀ ਖੁੱਜੇ ਮੇ ਲੱਗ ਜਾਏ। ਏਕ ਜੋਂ ਭਗਵਾਨ ਥੇ, ਨੋਟੀ ਵਾਲੇ, ਜੋਂ ਸ਼ਰਾਰਤੀ ਥੇ। ਨੱਟ-ਖੱਟ ਸੇ, ਕਿਆ ਨਾਮ ਹੈ? " ਮਨਪ੍ਰੀਤ ਨੇ ਪੁੱਛਿਆ," ਰਾਮ-ਰਾਮ, ਭਗਵਾਨ ਸ਼ਰਾਤੀ ਥੋੜੀ ਹੋਤੇ ਹੈ। ਚੋਜ਼ੀ ਹੋਤੇ ਹੈ। ਲਾਡ ਕਰਤੇ ਹੈ। " " ਮਨਪ੍ਰੀਤ ਜੀ ਬੋਈ ਤੋਂ ਮੈਂ ਕਹਿ ਰਹੀ ਹੂੰ। ਜੋਂ ਨਹ੍ਹਾਂ ਰਹੀ ਜ਼ਨਾਨੀਆਂ ਕੇ ਕੱਪੜੇ ਉਠਾ ਕੇ ਭਾਗ ਜਾਤੇ ਥੇ। ਉਸ ਸਾਥ ਬਹੁਤ ਸਾਰੀਆਂ ਬੰਸਰੀ ਪੇ ਮੁਧਰ ਹੋ ਜਾਤੀਆਂ ਥੀ। " ਆਪ ਤੋਂ ਕਿਸ਼ਨ ਜੀ ਕੀ ਬਾਤ ਕਰਤੀ ਹੈ। ਸਬੀ ਭਗਵਾਲ ਕੀ ਲੀਲਾ ਹੈ। ਉਸ ਕੀ ਮੌਜ਼ ਹੈ। ਲੋਗੋਂ ਕਾ ਭਗਵਾਨ ਕਿਆ ਕਰਤਾ ਹੈ। ਜੇਹ ਤੋਂ ਭੋਂ ਜਾਨੇ। ਆਪ ਆਪਨੇ ਬਾਰੇ ਬਤਾਏ। " ਜ਼ਰੀਨਾਂ ਨੇ ਫਿਰ ਕਹਾ," ਹਮਾਰੇ ਧਰਮ ਮੇ ਧਰਮ ਬਦਲਾਤੇ ਹੈ, ਤੋਂ ਕੁਰਾਨ ਸੇ ਦੋ ਲਈਨੇ ਕਲਮੇ ਬੋਲ ਦੇਤੇ ਹੈ। ਮਰਦ ਕੀ ਸੁਨਤ ਜਾਨੀ, ਪਰਾਈਵੇਟ ਪਾਰਟ , ਗੁੱਪਤ ਅੰਗ ਲਿੰਗ ਕੇ ਆਗੇ ਸੇ ਥੋੜਾਂ ਸਾ ਮਾਸ ਕਾਟ ਦੇਤੇ ਹੈ। ਬਸ ਦੋਂ ਮਿੰਟ ਮੇ ਧਰਮ ਬਦਲ ਗਿਆ। ਆਪ ਨੇ ਕਭੀ ਕਿਸੀ ਕੋਂ ਧਰਮ ਬਦਲਤੇ ਦੇਖਾ ਹੈ?" " ਲਿੰਗ ਕੇ ਆਗੇ ਸੇ ਥੋੜਾਂ ਸਾ ਮਾਸ ਕਾਟ ਦੇਤੇ ਹੋਗੇਂ, ਤੋਂ ਬਹੁਤ ਦੁੱਖਤਾਂ ਹੋਗਾ। ਉਂਗਲ਼ੀ ਪਰ ਚੀਰਾ ਆ ਜਾਏ, ਮਾਸ ਕੱਟ ਜਾਏ, ਮਨ ਦੁੱਖਤਾ ਹੈ। ਕਿਸੀ ਦੂਸਰੇ ਮਰਦ ਕਾ, ਪਰਾਈਵੇਟ ਪਾਰਟ, ਗੁੱਪਤ ਅੰਗ ਲਿੰਗ ਛੂਹਨਾਂ, ਕਾਟਨਾਂ ਹਰਾਮ ਨਹੀਂ ਹੈ। ਬੱਚੇ ਕੋ ਤੋਂ ਸੋਜੀ ਨਹੀ ਹੋਤੀ। ਕੁੱਛ ਬੋਲ, ਕੁੱਛ ਕਰ ਨਹੀਂ ਸਕਤਾ। ਅਗਰ ਬੜੇ ਮਰਦ ਕਾ ਐਸੇ ਕਰਤੇ ਹੋਗੇ, ਕੈਸੇ ਹੋਤਾ ਹੋਗਾ। ਸ਼ਰਮ ਕੀ ਬਾਤ ਹੈ। ਕਾਟਨੇ ਔਰ ਕਟਵਾਨੇ ਵਾਲੇ ਕੇ ਲਿਏ। " " ਕਿਸੀ ਕੋਂ ਧਰਮ ਬਦਲਤੇ ਮੈਨੇ ਦੇਖਾ ਹੈ। ਦੁਨੀਆਂ ਮੇ ਜਿਸ ਕੋਂ ਲੋਗ ਚਮਾਰ, ਤਰਖਾਣ, ਲੌਹਾਰ, ਹਿੰਦੂ, ਮੁਸਲਮ, ਆਸਈ ਔਰ ਭੀ ਬਹੁਤ ਕੁੱਛ ਕਹਿਤੇ ਹੈ। ਉਨ ਲੋਗੋਂ ਕੀ ਮਰਜ਼ੀ ਹੋ ਤੋਂ ਸਿੱਖ ਧਰਮ ਮੇ ਦਾਖ਼ਲ ਹੋ ਸਕਤੇ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਕੀ ਹਜ਼ਰੀ ਮੇ 5 ਮਰਦ ਗੁਰਬਾਣੀ ਪੜ੍ਹਤੇ ਹੈ। ਖੁਸ਼ੀ ਮੇ ਅੰਮਿ੍ਤ ਮੀਠਾਂ ਮੂੰਹ, ਆਖੌ, ਸਿਰ ਮੇਂ 5, 5 ਬਾਰ ਡਾਲਤੇ ਹੈ। ਪ੍ਰਸਾਦ ਖਾਨੇ ਕੇ ਲਿਏ ਦੇਤੇ ਹੈ। ਸਰੀਰ ਕੇ ਵਾਲ ਭੀ ਨਹੀਂ ਕਾਟਨੇ ਬੋਲਤੇ ਹੈ। ਵਾਲੋਂ ਮੇ ਕੰਘਾ ਕਰਨਾਂ ਹੈ। ਹਰ ਰੋਜ਼ ਸੁਭਾਂ ਤੋਂ ਜਰੂਰ ਨਹ੍ਹਨਾ ਹੈ। ਕਛਾਹਿਰਾਂ ਜਰੂਰ ਪਾਨਾ ਹੈ। ਸਾਦਾ ਲੋਹੇ ਕਾ ਕੜਾ ਬਾਂਹ ਮੇ ਡਾਲਨਾ ਹੈ। ਕਿਰਪਾਨ ਆਪਨੀ ਰਾਖੀ ਕੇ ਲਿਏ ਰੱਖਨੀ ਹੈ। ਇਸੀ ਕੋਂ ਸਿੱਖ ਧਰਮ ਮੇ ਪ੍ਰਵੇਸ਼ ਹੋਨਾ ਕਹਿਤੇ ਹੈ। ਔਰਤੋਂ ਔਰ ਮਰਦੋਂ ਕੋਂ ਬਾਰਾਬਰ ਐਸੇ ਹੀ ਧਰਮ ਮੇ ਪ੍ਰਵੇਸ਼ ਕਰਤੇ ਹੈ। ਧਰਮ ਬਦਲਨੇ ਕੇ ਲਿਏ ਪਰਾਈਵੇਟ ਪਾਰਟ ਕੱਟਉਣ ਦੀ ਲੋੜ ਨਹੀਂ ਹੈ। ਜੇ ਰੱਬ ਨੇ ਹੀ ਦਿੱਤੇ ਹਨ। ਕੱਟਾ-ਵੱਡੀ ਬੰਦੇ ਕਿਉਂ ਕਰਦੇ ਹਨ। "

ਵਰਤ
ਰਹਉ ਮਹ ਰਮਦਾਨਾ ਤਿਸੁ ਸੇਵੀ ਜੋ ਰਖੈ ਨਿਦਾਨਾ ਏਕੁ ਗੁਸਾਈ ਅਲਹੁ ਮੇਰਾ ਹਿੰਦੂ ਤੁਰਕ ਦੁਹਾਂ ਨੇਬੇਰਾ ਰਹਾਉ ਹਜ ਕਾਬੈ ਜਾਉ ਤੀਰਥ ਪੂਜਾ ਏਕੋ ਸੇਵੀ ਅਵਰੁ ਦੂਜਾ ਪੂਜਾ ਕਰਉ ਨਿਵਾਜ ਗੁਜਾਰਉ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ਨਾ ਹਮ ਹਿੰਦੂ ਮੁਸਲਮਾਨ ਅਲਹ ਰਾਮ ਕੇ ਪਿੰਡੁ ਪਰਾਨ ਕਹੁ ਕਬੀਰ ਇਹੁ ਕੀਆ ਵਖਾਨਾ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ {ਪੰਨਾ 1136}

 

 

 

Comments

Popular Posts