378 ਸਲੋਕੁ

Salok ||

सलोकु

ਸਲੋਕੁ

ਪਵਣੁ
ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ

Pavan Guroo Paanee Pithaa Maathaa Dhharath Mehath ||

गुरू
पाणी पिता माता धरति महतु

ਹਵਾ ਗੁਰੂ ਹੈ। ਹਵਾਂ ਨਾਲ ਸਾਹ ਚਲਦੇ ਹਨ। ਜੋ ਸਾਡੇ ਜਿਉਣ ਦਾ ਆਸਰਾ ਹੈ। ਉਹ ਗੁਰੂ ਹੁੰਦਾ ਹੈ। ਪਾਣੀ ਪਿਤਾ ਹੈ। ਪਾਣੀ ਨਾਲ ਜਿਉਂਦੇ ਹਾਂ। ਪਾਣੀ ਤੋਂ ਅਸੀਂ ਪੈਦਾ ਹੋਏ ਹਾਂ। ਧਰਤੀ ਸਾਡੀ ਮਾਂ ਹੈ। ਮਾਂ ਦੀ ਕੁੱਖ ਵਿੱਚ ਬੀਜ ਡਿੱਗਦਾ ਹੈ। ਪ੍ਰਫੁਲਤ ਹੁੰਦਾ ਹੈ। ਸਾਰੇ ਜੀਵਾਂ ਬਨਸਪਤੀ ਨੂੰ ਹਵਾ
-ਗੁਰੂ, ਪਾਣੀ ਪਿਉ, ਧਰਤੀ-ਮਾਂ ਦੀ ਲੋੜ ਹੈ। ਇਹ ਸਬ ਦੀਆਂ ਮੁੰਡਲੀਆਂ ਲੋੜਾ ਹਨ।

Air is the Guru, Water is the Father, and Earth is the Great Mother of all.

380
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ

Dhivas Raath Dhue Dhaaee Dhaaeiaa Khaelai Sagal Jagath ||

दिवसु
राति दुइ दाई दाइआ खेलै सगल जगतु

ਦਿਨ ਰਾਤ ਬੱਚੇ ਨੂੰ ਖਿਡਾਉਣ ਵਾਲੇ ਦੋਨੇ ਹਨ। ਸਾਰੀ ਸ੍ਰਿਸਟੀ ਦੋਂਨਾਂ ਵਿੱਚ ਖੇਡ ਰਹੀ ਹੈ।

Day and night are the two nurses, in whose lap all the world is at play.

381
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ

Changiaaeeaa Buriaaeeaa Vaachai Dhharam Hadhoor ||

चंगिआईआ
बुरिआईआ वाचै धरमु हदूरि

ਧਰਮਰਾਜ ਰੱਬ ਦੀ ਰਜ਼ਾ ਵਿੱਚ ਦੰਗੇ ਮਾੜੇ ਕੰਮ ਦੇਖ ਕੇ ਨਿਰਨਾਂ ਕਰੀ ਜਾਂਦਾ ਹੈ।

Good deeds and bad deeds-the record is read out in the Presence of the Lord of Dharma.

382
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ

Karamee Aapo Aapanee Kae Naerrai Kae Dhoor ||

करमी
आपो आपणी के नेड़ै के दूरि

ਆਪਣੇ ਕੀਤੇ ਕੰਮਾਂ ਕਰਕੇ ਜੀਵ ਰੱਬ ਦੇ ਨੇੜੇ ਹੁੰਦੇ ਹਨ। ਕੰਮਾਂ ਕਰਕੇ ਜੀਵ ਰੱਬ ਤੋਂ ਦੂਰ ਹੋ ਜਾਂਦੇ ਹਨ।

According to their own actions, some are drawn closer, and some are driven farther away.

383
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ

Jinee Naam Dhhiaaeiaa Geae Masakath Ghaal ||

जिनी
नामु धिआइआ गए मसकति घालि

ਜਿਸ ਜੀਵ ਨੇ ਰੱਬ ਦਾ ਨਾਂਮ ਬੋਲਿਆ ਗਾਇਆ ਹੈ। ਉਹ ਆਪਣੀ ਮੇਹਨਤ ਵਿੱਚ ਸਫ਼ਲ ਹੋ ਗਏ ਹਨ।

Those who have meditated on the Naam, the Name of the Lord, and departed after having worked by the sweat of their brows

384
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ

Naanak Thae Mukh Oujalae Kaethee Shhuttee Naal ||1||

नानक
ते मुख उजले केती छुटी नालि ॥१॥

ਨਾਨਕ ਜੀ ਲਿਖਦੇ ਹਨ। ਰੱਬ ਦੇ ਪਿਆਰਿਆਂ ਦੇ ਚੇਹਰੇ ਮੂੱਖੜੇ ਨਿਰਮਲ
, ਪਵਿੱਤਰ ਹੋ ਜਾਂਦੇ ਹਨ। ਰੱਬ ਦੇ ਪਿਆਰੇ ਜੀਵ ਵਿਕਾਰਾਂ ਤੋਂ ਮੁਕਤ ਹੋ ਜਾਂਦੇ। ਜਨਮ-ਮਰਨ ਤੋਂ ਬੱਚ ਜਾਂਦੇ ਹਨ।

-O Nanak, their faces are radiant in the Court of the Lord, and many are saved along with them! ||1||

Comments

Popular Posts