ਗੰਦੇ ਲਚਰ ਗੀਤ ਲਿਖੇ ਤੇ ਗਾਏ ਕਿਉਂ ਜਾਂਦੇ ਹਨ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਗੰਦ ਵਿੱਚ ਹੱਥ ਮਾਰਾਗੇ, ਪੱਥਰ ਸਿੱਟਾਗੇ। ਛਿੱਟੇ ਆਪਦੇ ਉਤੇ ਪਹਿਲਾਂ ਪੈਂਦੇ ਹਨ। ਗੰਦ ਇੱਕਠਾ ਹੀ ਕਿਉਂ ਹੁੰਦਾ ਹੈ? ਇਸ ਗੰਦ ਨੂੰ ਪਾਉਣ ਵਾਲਾਂ ਕੌਣ ਹੈ? ਇਹ ਗੰਦ ਆ ਕਿਥੋਂ ਰਿਹਾ ਹੈ? ਕੀ ਬਾਹਰਲਾਂ ਬਦੇਸ਼ੀ ਮੁਲਕ ਗੰਦ ਸਪਲਾਈ ਕਰ ਰਿਹਾ ਹੈ? ਹਰ ਕਿਸੇ ਨੂੰ ਲੱਗਦਾ ਹੈ। ਅਸੀਂ ਗੰਦੇ ਨਹੀਂ ਹਾਂ। ਉਂਗਲੀਂ ਦੂਜੇ ਵੱਲ ਜਾਂਦੀ ਹੈ। ਸੈਕਸ ਨੂੰ ਸਾਡੇ ਪੰਜਾਬੀ ਭਾਰਤੀ ਲੋਕ ਜ਼ਿਆਦਾ ਗੰਦਾ ਕਹਿੰਦੇ ਹਨ। ਕਿੰਨੇ ਕੁ ਹਨ? ਜੋ ਇਸ ਗੰਦ ਤੋਂ ਬਚੇ ਹਨ? ਜੇ ਇਹ ਗੰਦ ਹੈ। ਤਾਂ ਆਪਣੀ ਬਾਰੀ ਇਹ ਗੰਦ ਕਿਉਂ ਨਹੀਂ ਲੱਗਦਾ? ਅਗਰ ਕਿਸੇ ਮਰਦ ਨੂੰ ਕੁਰਾਹੇ ਪਈ ਔਰਤ ਰਾਤ ਦੇ ਹਨੇਰੇ ਵਿੱਚ ਮਿਲ ਜਾਂਦੀ ਹੈ। ਉਸ ਨਾਲ ਉਹ ਕੈਸਾ ਸਲੂਕ ਕਰਗਾ? ਕੀ ਇੱਜ਼ਤ ਉਤਾਰੇਗਾ? ਜਾਂ ਕੀ ਉਸ ਨੂੰ ਠੀਕ ਠਾਕ ਉਸ ਦੇ ਘਰ ਤੱਕ ਛੱਡ ਕੇ ਆਵੇਗਾ? ਗੰਦ ਕਿਸੇ ਗਾਉਣ ਵਾਲੇ ਦੇ ਮੂੰਹੋਂ ਚੰਗਾ ਨਹੀਂ ਲੱਗਦਾ ਤਾਂ ਕਿਉਂ ਫਿਰ ਮਾਂ-ਭੈਣ-ਧੀ ਦੀਆਂ ਗਾਲ਼ਾਂ ਟਕਾ ਕੇ ਕੱਢੀਆਂ ਜਾਂਦੀਆਂ ਹਨ? ਪੰਜਾਬ ਵਿੱਚ ਹਰ ਬੰਦਾ ਗਾਲ਼ ਕੱਢ ਕੇ ਗੱਲ ਕਰਦਾ ਹੈ। ਬੱਚਾ ਖ਼ਾਸ ਕਰ ਕੇ ਮੁੰਡਾ ਗਾਲ਼ ਕੱਢਦਾ ਹੈ। ਸਾਰਾ ਟੱਬਰ ਖੁਸ਼ ਹੁੰਦਾ ਹੈ। ਆਪਣਾ ਨੌਜਵਾਨ ਮੁੰਡਾ ਪਿੰਡ, ਮੁਹੱਲੇ, ਗੁਆਂਢੀਂ ਦੀ ਧੀ ਨੂੰ ਛੇੜੇ, ਸਬੰਧ ਬਣਾ ਲਵੇ, ਮਾਂਪੇ ਖੁਸ਼ ਹੁੰਦੇ ਹਨ। ਮੁੰਡਾ ਜਵਾਨ ਹੋ ਗਿਆ ਹੈ। ਜੇ ਆਪਦੀ ਧੀ ਨੂੰ ਕੋਈ ਦੇਖ ਵੀ ਲਵੇ। ਅਗਲੇ ਦੀ ਜਾਨ ਲੈ ਲੈਂਦੇ ਹਨ। ਕਈਆਂ ਨੇ ਆਪਣੀ ਧੀ ਸਣੇ ਬੇਗਾਨੇ ਪੁੱਤ ਮਾਰ ਵੀ ਹਨ। ਅਖ਼ਬਾਰਾਂ ਨੇ ਜ਼ਾਹਰ ਕੀਤਾ ਹੈ। ਅਗਰ ਗੀਤਕਾਰ ਇਹ ਕੁੱਝ ਲਿਖਦੇ ਹਨ। ਗੀਤ ਗਾਉਂਦੇ ਹਨ। ਕੀ ਕੁੱਝ ਝੂਠ ਹੈ? ਗੰਦੇ ਲਚਰ ਗੀਤ ਲਿਖੇ ਤੇ ਗਾਏ ਕਿਉਂ ਜਾਂਦੇ ਹਨ? ਕੋਈ ਜਦੋਂ ਗਾਇਕ ਗਾਉਣ ਲੱਗਦਾ ਹੈ। ਹਰ ਕੋਈ ਧਰਮਿਕ ਸ਼ਬਦਾਂ ਵਿੱਚ ਗਾਉਣਾਂ ਸ਼ੁਰੂ ਕਰਦਾ ਹੈ। ਇਸ ਧਰਮਿਕ ਸ਼ਬਦਾਂ ਨੂੰ ਕਿੰਨੇ ਕੁ ਲੋਕ ਪਸੰਦ ਕਰਦੇ ਹਨ? ਕਿੰਨੀਆਂ ਕੁ ਕਾਰਾਂ ਵਿੱਚ ਧਰਮਿਕ ਸ਼ਬਦ ਵੱਜਦੇ ਹਨ? ਲੋਕ ਉਹੀਂ ਸੁਣਨਾਂ ਚਹੁੰਦੇ ਹਨ। ਜੋ ਆਪ ਕਰਦੇ ਹਨ। ਉਹ ਸੁਣਨ ਵਿੱਚ ਸੁਆਦ ਆਉਂਦਾ ਹੈ। ਸਮਾਜ ਵਿੱਚ ਜੋ ਹੁੰਦਾ ਹੈ। ਲੋਕ ਜੋ ਕੁੱਝ ਕਰਦੇ ਹਨ। ਉਹ ਲਿਖਾਰੀਆਂ ਦੁਆਰਾ ਲਿਖਤਾਂ ਵਿੱਚ ਲਿਖਿਆ ਜਾਂਦਾ ਹੈ। ਜੇ ਕੋਈ ਗੁਆਂਢੀਂ ਦੀ ਧੀ ਨੂੰ ਕੱਢ ਕੇ ਲੈ ਗਿਆ ਹੈ। ਮੁੰਡੇ ਕੁੜੀਆਂ ਸਕੂਲ ਕਾਲਜ਼ ਜਾਣ ਦੀ ਥਾਂ ਪੱਬਾਂ, ਬਾਰਾਂ ਵਿੱਚ ਅੱਧ ਨੰਗੇ ਨੱਚਦੇ ਹਨ। ਨਸ਼ੇ ਦਾਰੂ ਪੀਂਦੇ ਹਨ। ਨਿੱਤ ਨਵੇ ਜੀਵਨ ਸਾਥੀ ਦੇ ਰਿਸ਼ਤੇ ਬਣਾਉਂਦੇ ਹਨ। ਬਦੇਸ਼ਾਂ ਵਾਂਗ ਪੰਜਾਬ ਵਿੱਚ ਵੀ ਹੋ ਇਹੀ ਰਿਹਾ ਹੈ। ਕਿਉਂਕਿ ਪੰਜਾਬੀ ਬੰਦੇ ਦੀਆਂ ਭਾਵਨਾਵਾਂ ਬਦੇਸ਼ੀਆਂ ਤੋਂ ਘੱਟ ਥੋੜੀ ਹਨ? ਲਿਖਾਰੀ ਕੀ ਲਿਖਣਗੇ? ਨੌਜਵਾਨ ਪੁਤੱਰ ਨਸ਼ੇ ਖਾ ਕੇ ਬੀਹੀ ਵਿਹੜੇ ਵਿੱਚ ਲਿਟ ਰਿਹਾ ਹੈ। ਕੰਮ ਕਰਨ ਪੜ੍ਹਨ ਦੀ ਥਾਂ ਜ਼ਮੀਨ ਪਿਛੇ ਮਾਂਪੇਂ ਮਾਰ ਦਿੰਦੇ ਹਨ। ਲੰਡੀ ਜੀਪ ਉਤੇ ਵਿਹਲੇ ਫਿਰਦੇ ਹਨ। ਕੁੜੀਆ ਛੇੜਦੇ ਹਨ। ਇੰਨਾਂ ਨੇ " ਉਚਾ ਦਰ ਬਾਬੇ ਨਾਨਕ ਦਾ। " ਨਹੀਂ ਸੁਣਨਾਂ। " ਮਾਮਲਾ ਗੜਬੜ ਹੈ। " ਜਰੂਰ ਸੁਣਨਗੇ। ਜਿਹੜੇ ਪੰਜਾਬ ਵਿੱਚ ਵੀ 100 ਰੂਪਏ ਵਿੱਚ ਟੀਵੀ ਚੈਨਲ ਲਗਵਾਉਂਦੇ ਹਨ। ਬੁੱਢੇ, ਬੱਚੇ, ਮਾਂਪੇ ਉਹ ਟੀਵੀ ਉਤੇ ਕੀ ਦੇਖਣਾ ਸੁਣਨਾਂ ਚਹੁੰਦੇ ਹਨ? ਬੁੱਢੇ, ਬੱਚੇ, ਮਾਂਪੇ ਇੱਕ ਦੂਜੇ ਨਾਲ ਬੈਠ ਕੇ, ਚੋਰੀ ਸੁਣਦੇ ਦੇਖਦੇ ਹਨ। ਲੋਕ ਗੰਦੇ ਗੀਤ ਸੁਣਦੇ ਹਨ। ਗੰਦੇ ਗੀਤਾਂ ਦੇ ਖ੍ਰੀਦਦਾਰ ਹਨ। ਗੰਦੇ ਗੀਤ, ਗੰਦੇ ਸੀਨ, ਗੰਦੀਆਂ ਫਿਲਮਾਂ ਦੇਖਦੇ ਹਨ। ਤਾਂਹੀਂ ਲਿਖਣ, ਗਾਉਣ, ਫਿਲਮਾਉਣ ਵਾਲਿਆ ਦਾ ਹੌਸਲਾਂ ਵੱਧਦਾ ਹੈ। ਸਾਰੇ ਹੀ ਲੇਖਕ ਸਮਾਜ ਦੀ ਲਚਰਤਾਂ ਨੂੰ ਲਿਖਦੇ ਹਨ। ਕਈ ਸਿਧਾਂ ਠਾਹ ਸੋਟਾ ਮਰਦੇ ਹਨ। ਕਈ ਗੱਲ ਘੁੰਮਾਂ ਕੇ ਲਿਖਦੇ ਹਨ। ਮਕਸਦ ਸਬ ਦਾ ਇਕੋ ਹੈ। ਬਈ ਕੁਆਰੇ ਮੁੰਡੇ ਕੁੜੀਆਂ ਦਾ ਚੱਕਰ ਚਲਦਾ ਹੈ। ਐਵੇ ਤਾਂ ਨਹੀਂ ਮੁੰਡੇ ਕੁੜੀਆਂ ਦੇ ਪਿਛੇ ਸਾਰਾ ਦਿਨ ਚੱਕਰ ਕੱਟਦੇ। ਰਾਹਾਂ ਮੋੜਾ ਉਤੇ ਖੜ੍ਹਦੇ। ਕੁੜੀਆ ਦੇ ਭਰਾਵਾਂ ਤੋਂ ਡਾਂਗਾਂ ਖਾਂਦੇ। ਕਿਉਂ ਸਮਾਜ ਨੇ ਸਕੂਲ, ਕਾਲਜ਼ ਅੱਲਗ ਅੱਲਗ ਖੋਲੇ ਹੋਏ? ਮਾਂਪੇ ਧੀਆਂ ਨੂੰ ਚਾਰ ਦਿਵਾਰੀ ਵਿੱਚ ਲੁਕੇ ਕੇ ਕਿਉਂ ਰੱਖਦੇ ਹਨ? ਔਰਤ ਨੂੰ ਬੇਗਾਨੇ ਮਰਦਾ ਤੋਂ ਇਸ ਤਰਾਂ ਬੱਚਾਇਆ ਜਾਂਦਾ ਹੈ। ਜਿਵੇਂ ਸੂਗਰ ਦੇ ਮਰੀਜ਼ ਨੂੰ ਮਿੱਠੇ ਤੋਂ ਬਚਾਇਆ ਜਾਂਦਾ ਹੈ। ਕਿਉਂ ਔਰਤ ਵੱਲ ਲੱਲਚਾਈਆਂ ਨਜ਼ਰਾਂ ਵਾਂਗ ਦੇਖਿਆ ਜਾਂਦਾ ਹੈ? ਐਸਾ ਵੀ ਨਹੀਂ ਇਕੱਲੀਆਂ ਕੁਆਰੀਆ ਕੁੜੀਆਂ ਨੂੰ ਖ਼ਤਰਾ ਹੈ। ਔਰਤ ਦੇ ਪਹਿਰਾਵੇ ਵਿੱਚ ਕਿਸੇ ਵੀ ਉਮਰ ਦੀ ਔਰਤ ਹੋਵੇ। ਓਪਰੇ ਮਰਦਾ ਦੀਆਂ ਨਜ਼ਰਾਂ ਔਰਤ ਦੇ ਜਿਸਮ ਨੂੰ ਤਾਰ-ਤਾਰ ਕਰ ਦਿੰਦੀਆਂ ਹਨ। ਸ਼ਇਦ ਤਾਂਹੀ ਬਦੇਸ਼ਾਂ ਵਿੱਚ ਔਰਤਾਂ ਮਰਦਾ ਦੇ ਨਾਲ ਦਾ ਪਹਿਰਾਵਾਂ ਜੀਨਾਂ, ਸ਼ਰਟਾਂ ਪਾਉਂਦੀਆਂ ਹਨ। ਉਸੇ ਤਰਾਂ ਲੰਬੇ ਵਾਲ ਕੱਟਾ ਕੇ, ਛੋਟੇ ਵਾਲ ਰੱਖਣਾਂ ਪਸੰਧ ਕਰਦੀਆਂ ਹਨ। ਔਰਤ ਵੀ ਚਹੁੰਦੀ ਹੈ। ਕੋਈ ਮਰਦ ਉਸ ਨੂੰ ਚੌਕਲੇਟ ਹੀ ਨਾਂ ਸਮਝਦਾ ਰਹੇ। ਉਹ ਵੀ ਅਜ਼ਾਦੀ ਨਾਲ ਜੀਣਾਂ ਚਹੁੰਦੀ ਹੈ। ਐਸੀ ਹਾਲਤ ਦਾ ਸਾਥ ਤਲਵਾਰ, ਗੋਲੀਂ ਕਲਮ ਦੇ ਸਕਦੀ ਹੈ। ਕਲਮ ਨੂੰ ਸੱਚ ਜ਼ਾਹਰ ਕਰਨਾਂ ਪੈਣਾਂ ਹੈ। ਸੱਚ ਕੀ ਹੈ? ਦੁਨੀਆਂ ਆਪ ਜਾਣਦੀ ਹੈ। ਕਾਂਮ ਸੈਕਸ ਦੀ ਗੱਲ ਛਿੜੇ ਤਾ ਸਭ ਦੀਆਂ ਅੱਖਾਂ ਵਿੱਚ ਚੱਮਕ ਆ ਜਾਂਦੀ ਹੈ। ਬਾਜੇ ਡੋਲ ਵਜਾ ਕੇ ਵਿਆਹ ਰਚਾਇਆ ਜਾਂਦਾ ਹੈ। ਇਸ ਸੈਕਸ ਦੀ ਜਰੂਰਤ ਹਰ ਇਨਸਾਨ ਨੂੰ ਹੈ। ਚਾਹੇ ਉਹ ਕਿਡਾ ਵੀ ਮਹਾਤਮਾਂ, ਸੰਤ, ਸਾਧ, ਗਲੀਂ ਦਾ ਮੁਸਟੱਡਾ, ਸਰੀਫ਼ ਔਰਤ, ਮਰਦ, ਚਾਹੇ ਬਾਰ ਵਿੱਚ ਨੱਚਣ ਵਾਲੀ ਡਾਨਸਰ ਹੋਵੇ। ਜਦੋਂ ਐਸੇ ਵਿਆਹੇ-ਅਣਵਿਆਹੇ, ਵਿਧਵਾਂ, ਛੱੜਿਆਂ ਲੋਕਾਂ ਦੀ ਹੱਦ ਮੁੱਕ ਜਾਂਦੀ ਹੈ। ਆਪੇ ਤੋਂ ਬਾਹਰ ਹੋ ਜਾਂਦੇ ਹਨ। ਸੈਕਸ ਸਤਾਉਂਦਾ ਹੈ। ਕੋਈ ਵੀ ਹੱਥ ਪੱਲਾ ਮਾਰਨ ਤੋਂ ਗੁਰੇਜ਼ ਨਹੀਂ ਕਰਦੇ। ਬਹੁਤ ਕਿੱਸੇ ਅਜੇ ਢੱਕੇ ਪਏ ਹਨ। ਰਾਮ ਰਾਜ ਕਿਵੇਂ ਲਿਖ ਦੇਈਏ। ਉਦੋਂ ਵੀ ਸੀਤਾ ਮਾਂ ਦਾ ਹਰਣ ਹੋ ਗਿਆ ਸੀ। ਲੱਛਮਣ ਨੇ ਰਾਵਣ ਦੀ ਭੈਣ ਦਾ ਨੱਕ ਕੱਟਿਆ। ਦਰੋਪਤੀ ਦੀ ਇੱਜ਼ਤ ਲੱਲਆਮ ਕਰ ਦਿੱਤੀ ਸੀ ਸਾਰੇ ਧਰਮਿਕ ਗ੍ਰੰਥਾਂ ਨੇ ਉਵੇਂ ਹੀ ਲਿਖਿਆ ਹੈ। ਲੇਖਕ ਕੁੱਝ ਕੋਲੋ ਨਹੀਂ ਲਿਖਦੇ। ਦੁਨੀਆਂ ਦੀ ਸਟੇਜ ਦਾ ਡਰਾਮਾਂ ਲਿਖਦੇ ਹਨ। ਆਪਣਾਂ ਹੀ ਗੰਦ ਪੜ੍ਹ, ਸੁਣ ਕੇ ਦੁਨੀਆਂ ਬਦਲ ਜਾਵੇ, ਇਸ ਲਈ ਲਿਖਾਰੀ ਲਿਖਦੇ ਹਨ। ਲਿਖਾਰੀ ਗਾਇਕਾਂ ਨੂੰ ਤਾ ਫਟਕਾਰਾਂ ਤਾਂ ਪਈਏ, ਜੇ ਕੁੱਝ ਸਮਾਜ ਤੋਂ ਹੱਟ ਕੇ ਲਿਖਦੇ ਗਾਉਂਦੇ ਹਨ। ਲੋਕਾਂ ਦੇ ਜੈਸੇ ਲੱਛਣ ਹਨ। ਵੈਸਾ ਲਿਖਿਆ ਜਾਦਾ ਹੈ। ਕੀ ਗੁਆਂਢੀਆਂ ਦੇ ਨੌਜਾਵਨ ਮੁੰਡੇ ਨੂੰ ਕਿਸੇ ਧੀ ਦੇ ਮਾਂਪੇ ਆਪਣੀ ਧੀ ਦੀ ਰਾਖੀ ਲਈ ਘਰ ਪਾ ਕੇ ਆਪ ਘਰੋਂ ਬਾਹਰ ਜਾ ਸਕਦੇ ਹਨ? ਕੀ ਮਤਰੇਏ ਬਾਪ ਕੋਲ ਸਕੀ ਮਾਂ ਆਪਣੀ ਧੀ ਆਪਣੇ ਹੀ ਘਰ ਵਿੱਚ ਇਕੱਲੀ ਛੱਡ ਸਕਦੀ ਹੈ? ਕੀ ਕੋਈ ਇਕੱਲੀ ਔਰਤ ਹਨੇਰੇ ਗਲੀਂ ਮੁਹੱਲੇ ਵਿੱਚ ਬਗੈਰ ਡਰ ਤੋਂ ਜਾ ਸਕਦੀ ਹੈ? ਔਰਤ ਨੂੰ ਹਰ ਮਰਦ ਤੋਂ ਖ਼ਤਰਾਂ ਹੈ। ਕਈ ਸਕੇ ਧੀ-ਬਾਪ ਦੀਆਂ ਕੁਰਤੂਤਾਂ ਵੀ ਮੀਡੀਆਂ ਦੱਸ ਚੁਕਾ ਹੈ। ਔਰਤ ਨੂੰ ਬਹੁਤ ਦ੍ਰਿੜਤਾਂ ਨਾਲ ਤੱਕੜੇ ਹੋ ਕੇ ਜਿਉਣ ਦੀ ਲੋੜ ਹੈ। ਜੇਠ, ਦਿਉਰ, ਛੱੜਿਆ ਬਾਰੇ ਸਦੀਕ ਨੇ ਬਥੇਰੇ ਗਾਣੇ ਬਜਾਏ ਹਨ। ਗੁਰਦੇਵ, ਮਾਨ, ਥਰੀਕੇ ਵਾਲੇ ਨੇ ਵੀ ਲਿਖੇ ਹਨ।
ਕੋਈ ਆਪਣੀ ਮਰਜ਼ੀ ਨਾਲ ਨਹੀਂ ਲਿਖਦਾ। ਕੋਈ ਸ਼ਕਤੀ ਲਿਖਣ ਲਈ ਮਜ਼ਬੂਰ ਕਰਦੀ ਹੈ। ਲਿਖਾਰੀ ਦੇ ਸਾਰੇ ਸਰੀਰ ਅੰਦਰ ਸ਼ਬਦ ਉਗੜਨ ਲੱਗ ਜਾਂਦੇ ਹਨ। ਅੰਦਰੋਂ ਸ਼ਬਦਾਂ ਦਾ ਧੱਕਾ ਇਸ ਤਰਾਂ ਲੱਗਦਾ ਹੈ। ਜਿਵੇਂ ਰੁਗ ਦੇਣ ਵਾਲੀ ਮਸ਼ੀਨ ਵਿੱਚ ਆਪੇ ਪਰਾਲੀ, ਪੱਠੇ ਅੱਗੇ ਤਿਖੇ ਗੱਡਾਸਿਆਂ ਵੱਲ ਤੁਰੇ ਜਾਂਦੇ ਹਨ। ਉਤੇ ਤਰਾਂ ਲਿਖਾਰੀ ਤਿਖੀਆਂ ਨੋਕਾਂ-ਝੋਕਾ ਲਿਖਦਾ ਆਪਣੇ ਆਪ ਨੂੰ ਰੋਕ ਨਹੀਂ ਸਕਦਾ। ਸਬ ਰੱਬ ਦਾ ਕ੍ਰਿਸ਼ਮਾਂ ਹੈ।

Comments

Popular Posts