ਸ੍ਰੀ
ਗੁਰੂ ਗ੍ਰੰਥਿ ਸਾਹਿਬ Page 4 of 1430

 

136
ਅਸੰਖ ਭਗਤ ਗੁਣ ਗਿਆਨ ਵੀਚਾਰ
Asankh Bhagath Gun Giaan Veechaar ||
असंख भगत गुण गिआन वीचार
ਬੇਅੰਤ ਰੱਬ ਦੇ ਪਿਆਰੇ ਜੀਵ ਰੱਬ ਦੇ ਉਪਕਾਰਾਂ ਨੂੰ ਯਾਦ ਕਰਦੇ ਹਨ ਰੱਬ ਦੇ ਪਿਆਰ ਰੱਬ ਦੇ ਗੁਣਾਂ ਨੁੰ ਹੋਰਾਂ ਨਾਲ ਸਾਂਝਾਂ ਕਰਦੇ ਹਨ
Countless devotees contemplate the Wisdom and Virtues of the Lord.
137
ਅਸੰਖ ਸਤੀ ਅਸੰਖ ਦਾਤਾਰ
Asankh Sathee Asankh Dhaathaar ||
असंख सती असंख दातार
ਬੇਅੰਤ ਜੀਵ ਰੱਬ ਨੂੰ ਮੰਨਣ ਵਾਲੇ, ਆਪਣਾਂ ਆਪ ਰੱਬ ਤੋਂ ਵਾਰਨ ਵਾਲੇ ਹਨ ਬੇਅੰਤ ਜੀਵ ਰਹਿਮਤਾਂ ਕਰ ਰਹੇ ਹਨ
Countless the holy, countless the givers.
138
ਅਸੰਖ ਸੂਰ ਮੁਹ ਭਖ ਸਾਰ
Asankh Soor Muh Bhakh Saar ||
असंख सूर मुह भख सार
ਬੇਅੰਤ ਮੂੰਹ ਦੇ ਮਿੱਠੇ ਬੋਲ ਬਿਚਾਰਾਂ ਵਾਲੇ ਖੱਟੀ ਦਾਨ ਖਾਂਦੇ ਹਨ
Countless heroic spiritual warriors, who bear the brunt of the attack in battle (who with their mouths eat steel).
139
ਅਸੰਖ ਮੋਨਿ ਲਿਵ ਲਾਇ ਤਾਰ
Asankh Mon Liv Laae Thaar ||
असंख मोनि लिव लाइ तार
ਬੇਅੰਤ ਜੀਵ ਚੁਪ ਕਰਕੇ, ਰੱਬ ਨਾਲ ਲਿਵ ਲਾਈ ਰੱਖਦੇ ਹਨ
Countless silent sages, vibrating the String of His Love.
140
ਕੁਦਰਤਿ ਕਵਣ ਕਹਾ ਵੀਚਾਰੁ
Kudharath Kavan Kehaa Veechaar ||
कुदरति कवण कहा वीचारु
ਉਸ ਪ੍ਰਭੂ ਦੇ ਪਸਾਰੇ ਸੰਸਾਰ, ਜੀਵਾਂ, ਬਨਸਪਤੀ ਜੋ ਵੀ ਆਲੇ-ਦੁਆਲੇ ਹੈ ਕਿਵੇ ਸਾਰੇ ਕਾਸੇ ਦਾ ਬਿਆਨ ਲਿਖਾ, ਦੱਸਾਂ ਦੱਸਣ ਬਿਆਨ ਕਰਨ ਤੋਂ ਬਹੁਤ ਜ਼ਿਆਦਾ ਹੈ
How can Your Creative Potency be described?
141
ਵਾਰਿਆ ਜਾਵਾ ਏਕ ਵਾਰ
Vaariaa N Jaavaa Eaek Vaar ||
वारिआ जावा एक वार
ਮੇਰੀ ਕੋਈ ਹੈਸੀਅਤ ਨਹੀਂ ਹੈ ਮੈਂ ਉਸ ਰੱਬ ਦੀ ਵਹੁ-ਵਹੁ ਕਰ ਸਕਾ ਆਪ ਨੂੰ ਉਸ ਅੱਗੇ ਸਲੰਡਰ, ਹਵਾਲੇ ਕਰ ਦਿਆ ਉਸ ਉਤੋ ਘੋਲ ਘੁੰਮਾਂ ਦਿਆਂ
I cannot even once be a sacrifice to You.
142
ਜੋ ਤੁਧੁ ਭਾਵੈ ਸਾਈ ਭਲੀ ਕਾਰ
Jo Thudhh Bhaavai Saaee Bhalee Kaar ||
जो तुधु भावै साई भली कार
ਜੋ ਰੱਬ ਜੀ ਤੈਨੂੰ ਚੰਗਾਂ ਲੱਗਦਾ ਹੈ ਉਸੇ ਨਾਲ ਹੀ ਮੇਰਾ ਪਾਰਉਤਾਰਾ, ਭਲਾ, ਉਧਾਰ ਹੈ
Whatever pleases You is the only good done,
143
ਤੂ ਸਦਾ ਸਲਾਮਤਿ ਨਿਰੰਕਾਰ ੧੭
Thoo Sadhaa Salaamath Nirankaar ||17||
तू सदा सलामति निरंकार ॥१७॥
ਤੂੰ ਹੀ ਮੇਰਾ ਪ੍ਰਭੂ ਸਹੀਂ ਸਲਾਮਤ ਪੂਰਾ ਮਾਲਕ, ਪਿਆਰਾ ਗੁਰੂ ਹੈ ||17||

You, Eternal and Formless One. ||17||

144
ਅਸੰਖ ਮੂਰਖ ਅੰਧ ਘੋਰ
Asankh Moorakh Andhh Ghor ||
असंख मूरख अंध घोर
ਬੇਅੰਤ ਜੀਵ ਬਹੁਤ ਪਾਗਲ ਹੋਏ ਹਨੇਰ ਢੋਹ ਰਹੇ ਹਨ
Countless fools, blinded by ignorance.
145
ਅਸੰਖ ਚੋਰ ਹਰਾਮਖੋਰ
Asankh Chor Haraamakhor ||
असंख चोर हरामखोर
ਬੇਅੰਤ ਜੀਵ ਦੂਜਿਆਂ ਦਾ ਹੱਕ ਖੋਹਦੇ ਹਨ
Countless thieves and embezzlers.
146
ਅਸੰਖ ਅਮਰ ਕਰਿ ਜਾਹਿ ਜੋਰ
Asankh Amar Kar Jaahi Jor ||
असंख अमर करि जाहि जोर
ਬੇਅੰਤ ਆਪਣੇ ਹੀ ਮਹਿਮਾ ਲਈ, ਆਪਣਾਂ ਜ਼ੋਰ ਦਿਖਾਉਣ ਲਈ, ਹੋਰਾਂ ਮਸ਼ਹੂਰ ਹੋਣ ਲਈ, ਜੀਵ ਜ਼ੋਰ ਜ਼ਬਰਦਤੀ ਕਰਕੇ ਚਲੇ ਜਾਂਦੇ ਹਨ
Countless impose their will by force.
147
ਅਸੰਖ ਗਲਵਢ ਹਤਿਆ ਕਮਾਹਿ
Asankh Galavadt Hathiaa Kamaahi ||
असंख गलवढ हतिआ कमाहि
ਬੇਅੰਤ ਜੀਵ ਉਤੇ ਦੂਜਿਆ ਜੀਵਾਂ ਦੀ ਹੱਤਿਆ ਦਾ ਦੋਸ਼ ਲੱਗਦਾ ਹੈ
Countless cut-throats and ruthless killers.
148
ਅਸੰਖ ਪਾਪੀ ਪਾਪੁ ਕਰਿ ਜਾਹਿ
Asankh Paapee Paap Kar Jaahi ||
असंख पापी पापु करि जाहि
ਬੇਅੰਤ ਜੀਵ ਪਾਪ ਮਾਂੜੇ ਕੰਮ ਕਰਕੇ ਚਲੇ ਜਾਂਦੇ ਹਨ
Countless sinners who keep on sinning.
149
ਅਸੰਖ ਕੂੜਿਆਰ ਕੂੜੇ ਫਿਰਾਹਿ
Asankh Koorriaar Koorrae Firaahi ||
असंख कूड़िआर कूड़े फिराहि
ਬੇਅੰਤ ਜੀਵ ਨਾਂ ਕੰਮ ਆਉਣ ਵਾਲੇ ਗੰਦੇ ਵਿਕਾਰਾਂ ਨੂੰ ਹੀ ਇੱਕਠੇ ਕਰੀ ਜਾਂਦੇ ਹਨ
Countless liars, wandering lost in their lies.
150
ਅਸੰਖ ਮਲੇਛ ਮਲੁ ਭਖਿ ਖਾਹਿ
Asankh Malaeshh Mal Bhakh Khaahi ||
असंख मलेछ मलु भखि खाहि
ਬੇਅੰਤ ਜੀਵ ਜੀਵਾਂ ਨੂੰ ਮਾੜਾ ਬੋਲ ਕਹਿ ਕੇ, ਹੋਰਾਂ ਜੀਵਾਂ ਦੇ ਪਾਪ, ਕਸ਼ਟ ਆਪਣੇ ਸਿਰ ਚੜ੍ਹਾ ਲੈਦੇ ਹਨ
Countless wretches, eating filth as their ration.
151
ਅਸੰਖ ਨਿੰਦਕ ਸਿਰਿ ਕਰਹਿ ਭਾਰੁ
Asankh Nindhak Sir Karehi Bhaar ||
असंख निंदक सिरि करहि भारु
ਉਹ ਬੇਅੰਤ ਜੀਵ ਹੋਰਾਂ ਜੀਵਾਂ ਨੂੰ ਮੰਦਾ ਬੋਲ ਕੇ ਲੋਕਾਂ ਵਿੱਚ ਭੰਡ ਕੇ, ਉਨਾਂ ਦਾ ਬੋਝ ਆਪਣੇ ਦਿਮਾਗ ਉਤੇ ਪਾ ਲੈਂਦੇ ਹਨ
Countless slanderers, carrying the weight of their stupid mistakes on their heads.
152
ਨਾਨਕੁ ਨੀਚੁ ਕਹੈ ਵੀਚਾਰੁ
Naanak Neech Kehai Veechaar ||
नानकु नीचु कहै वीचारु
ਨਾਨਕ ਜੀ ਕਹਿ ਰਹੇ ਹਨ ਤੇਰੀ ਮਹਿਮਾਂ ਕਰਨ ਲਈ ਮੈਂ ਬਹੁਤ ਘੱਟ ਹੈਸੀਅਤ ਵਾਲਾਂ ਹਾਂ ਤੇਰੇ ਸਹੱਮਣੇ ਬਹੁਤ ਛੋਟਾਂ ਹਾਂ
Nanak describes the state of the lowly.
153
ਵਾਰਿਆ ਜਾਵਾ ਏਕ ਵਾਰ
Vaariaa N Jaavaa Eaek Vaar ||
वारिआ जावा एक वार
ਮੇਰੀ ਕੋਈ ਹੈਸੀਅਤ ਨਹੀਂ ਹੈ ਮੈਂ ਉਸ ਰੱਬ ਦੀ ਵਹੁ-ਵਹੁ ਕਰ ਸਕਾ ਆਪ ਨੂੰ ਉਸ ਅੱਗੇ ਸਲੰਡਰ, ਹਵਾਲੇ ਕਰ ਦਿਆ ਉਸ ਉਤੋ ਘੋਲ ਘੁੰਮਾਂ ਦਿਆਂ
I cannot even once be a sacrifice to You.
154
ਜੋ ਤੁਧੁ ਭਾਵੈ ਸਾਈ ਭਲੀ ਕਾਰ
Jo Thudhh Bhaavai Saaee Bhalee Kaar ||
जो तुधु भावै साई भली कार
ਜੋ ਰੱਬ ਜੀ ਤੈਨੂੰ ਚੰਗਾਂ ਲੱਗਦਾ ਹੈ ਉਸੇ ਨਾਲ ਹੀ ਮੇਰਾ ਪਾਰਉਤਾਰਾ, ਭਲਾ, ਉਧਾਰ ਹੈ
Whatever pleases You is the only good done,
155
ਤੂ ਸਦਾ ਸਲਾਮਤਿ ਨਿਰੰਕਾਰ ੧੮
Thoo Sadhaa Salaamath Nirankaar ||18||
तू सदा सलामति निरंकार ॥१८॥
ਤੂੰ ਹੀ ਮੇਰਾ ਪ੍ਰਭੂ ਸਹੀਂ ਸਲਾਮਤ ਪੂਰਾ ਮਾਲਕ, ਪਿਆਰਾ ਗੁਰੂ ਹੈ ||18||

You, Eternal and Formless One. ||18||

156
ਅਸੰਖ ਨਾਵ ਅਸੰਖ ਥਾਵ
Asankh Naav Asankh Thhaav ||
असंख नाव असंख थाव
ਬੇਅੰਤ ਜੀਵਾਂ ਦੇ ਨਾਂਮ ਨਸਲਾਂ ਹਨ ਬੇਅੰਤ ਥਾਂਵਾਂ ਹਨ
Countless names, countless places.
157
ਅਗੰਮ ਅਗੰਮ ਅਸੰਖ ਲੋਅ
Aganm Aganm Asankh Loa ||
अगम अगम असंख लोअ
ਬਹੁਤ ਭਵਨ ਐਸੇ ਹਨ ਮਨੁੱਖ ਦੀ ਪਹੁੰਚ ਤੋਂ ਬਹੁਤ ਦੂਰ ਹਨ
Inaccessible, unapproachable, countless celestial realms.
158
ਅਸੰਖ ਕਹਹਿ ਸਿਰਿ ਭਾਰੁ ਹੋਇ
Asankh Kehehi Sir Bhaar Hoe ||
असंख कहहि सिरि भारु होइ
ਬੇਅੰਤ ਜੀਵ ਕਹਿੰਦੇ ਹਨ ਕੁੱਝ ਦੂਜਿਆ ਨੂੰ ਕਹਿੱਣ ਨਾਲ ਉਨਾਂ ਸਿਰ ਬੋਜ ਪੈਂਦਾ ਹੈ
Even to call them countless is to carry the weight on your head.
159
ਅਖਰੀ ਨਾਮੁ ਅਖਰੀ ਸਾਲਾਹ
Akharee Naam Akharee Saalaah ||
अखरी नामु अखरी सालाह
ਸ਼ਬਦਾ ਦੁਆਰਾ ਹੀ ਉਸ ਦਾ ਨਾਂਮ ਲਿਆ ਜਾਂਦਾ ਹੈ ਸਿਫ਼ਤ, ਉਪਮਾਂ ਕੀਤੀ ਜਾਂਦੀ ਹੈ
From the Word, comes the Naam; from the Word, comes Your Praise.
160
ਅਖਰੀ ਗਿਆਨੁ ਗੀਤ ਗੁਣ ਗਾਹ
Akharee Giaan Geeth Gun Gaah ||
अखरी गिआनु गीत गुण गाह
ਸ਼ਬਦਾ ਦੁਆਰਾ ਬੁੱਧ ਸੁੱਧ ਅੱਕਲ ਆਉਂਦੀ ਹੈ ਰੱਬ ਦੇ ਸੋਹਲੇ ਗਾਏ ਜਾਂਦੇ ਹਨ
From the Word, comes spiritual wisdom, singing the Songs of Your Glory.
161
ਅਖਰੀ ਲਿਖਣੁ ਬੋਲਣੁ ਬਾਣਿ
Akharee Likhan Bolan Baan ||
अखरी लिखणु बोलणु बाणि
ਸ਼ਬਦਾ ਨਾਲ ਹੀ ਲਿਖਤਾਂ ਲਿਖੀਆਂ ਜਾਂਦੀਆ ਹਨ ਬਿਚਾਰ ਉਚਾਰ ਬੋਲ ਕੇ, ਹੋਰਾਂ ਅੱਗੇ ਰੱਖੇ ਜਾਂਦੇ ਹਨ
From the Word, come the written and spoken words and hymns.
162
ਅਖਰਾ ਸਿਰਿ ਸੰਜੋਗੁ ਵਖਾਣਿ
Akharaa Sir Sanjog Vakhaan ||
अखरा सिरि संजोगु वखाणि
ਰੱਬ ਵੱਲੋਂ ਸ਼ਬਦਾ ਦੁਆਰਾ ਹੀ ਸਭ ਦੇ ਹਿੱਸੇ ਦੇ ਸੰਯੋਗ ਲਿਖੇ ਜਾਂਦੇ ਹਨ
From the Word, comes destiny, written on one's forehead.
163
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ
Jin Eaehi Likhae This Sir Naahi ||
जिनि एहि लिखे तिसु सिरि नाहि
ਜਿਸ ਕਰਤਾ ਪੁਰਖ ਨੇ ਇਹ ਸਭ ਦੇ ਲੇਖੇ ਜੋਖੇ ਕੀਤੇ ਹਨ ਉਹ ਆਪ ਇਸ ਦਾ ਜੁੰਮੇਵਾਰ ਨਹੀਂ ਹੈ ਸਭ ਦੇ ਆਪਣੇ ਕਰਮ ਹਨ
But the One who wrote these Words of Destiny-no words are written on His Forehead.
164
ਜਿਵ ਫੁਰਮਾਏ ਤਿਵ ਤਿਵ ਪਾਹਿ
Jiv Furamaaeae Thiv Thiv Paahi ||
जिव फुरमाए तिव तिव पाहि
ਜਿਵੇ ਲਿਖਤ ਕਾਰ ਲੇਖ ਲਿਖ ਦਿੰਦਾ ਹੈ ਉਹ ਮਿਲ ਜਾਂਦਾ ਹੈ
As He ordains, so do we receive.
165
ਜੇਤਾ ਕੀਤਾ ਤੇਤਾ ਨਾਉ
Jaethaa Keethaa Thaethaa Naao ||
जेता कीता तेता नाउ
ਜਿਹੋਂ ਜਿਹਾ ਪਸਾਰਾ ਕੀਤਾ ਹੈ ਉਹੋ ਜਿਹਾ ਨਾਂਮ ਹੈ
The created universe is the manifestation of Your Name.
166
ਵਿਣੁ ਨਾਵੈ ਨਾਹੀ ਕੋ ਥਾਉ
Vin Naavai Naahee Ko Thhaao ||
विणु नावै नाही को थाउ
ਰੱਬ ਦੇ ਨਾਂਮ ਤੋਂ ਬਗੈਰ ਹੋਰ ਕੋਈ ਟਿਕਾਣਾ ਨਹੀਂ ਹੈ
Without Your Name, there is no place at all.
167
ਕੁਦਰਤਿ ਕਵਣ ਕਹਾ ਵੀਚਾਰੁ
Kudharath Kavan Kehaa Veechaar ||
कुदरति कवण कहा वीचारु
ਉਸ ਪ੍ਰਭੂ ਦੇ ਪਸਾਰੇ ਸੰਸਾਰ, ਜੀਵਾਂ, ਬਨਸਪਤੀ ਜੋ ਵੀ ਆਲੇ-ਦੁਆਲੇ ਹੈ ਕਿਵੇ ਸਾਰੇ ਕਾਸੇ ਦਾ ਬਿਆਨ ਲਿਖਾ, ਦੱਸਾਂ ਦੱਸਣ ਬਿਆਨ ਕਰਨ ਤੋਂ ਬਹੁਤ ਜ਼ਿਆਦਾ ਹੈ
How can I describe Your Creative Power?
168
ਵਾਰਿਆ ਜਾਵਾ ਏਕ ਵਾਰ
Vaariaa N Jaavaa Eaek Vaar ||
वारिआ जावा एक वार
ਮੇਰੀ ਕੋਈ ਹੈਸੀਅਤ ਨਹੀਂ ਹੈ ਮੈਂ ਉਸ ਰੱਬ ਦੀ ਵਹੁ-ਵਹੁ ਕਰ ਸਕਾ ਆਪ ਨੂੰ ਉਸ ਅੱਗੇ ਸਲੰਡਰ, ਹਵਾਲੇ ਕਰ ਦਿਆ ਉਸ ਉਤੋ ਘੋਲ ਘੁੰਮਾਂ ਦਿਆਂ
I cannot even once be a sacrifice to You.
169
ਜੋ ਤੁਧੁ ਭਾਵੈ ਸਾਈ ਭਲੀ ਕਾਰ
Jo Thudhh Bhaavai Saaee Bhalee Kaar ||
जो तुधु भावै साई भली कार
ਜੋ ਰੱਬ ਜੀ ਤੈਨੂੰ ਚੰਗਾਂ ਲੱਗਦਾ ਹੈ ਉਸੇ ਨਾਲ ਹੀ ਮੇਰਾ ਪਾਰਉਤਾਰਾ, ਭਲਾ, ਉਧਾਰ ਹੈ
Whatever pleases You is the only good done,
170
ਤੂ ਸਦਾ ਸਲਾਮਤਿ ਨਿਰੰਕਾਰ ੧੯
Thoo Sadhaa Salaamath Nirankaar ||19||
तू सदा सलामति निरंकार ॥१९॥
ਤੂੰ ਹੀ ਮੇਰਾ ਪ੍ਰਭੂ ਸਹੀਂ ਸਲਾਮਤ ਪੂਰਾ ਮਾਲਕ, ਪਿਆਰਾ ਗੁਰੂ ਹੈ ||19||
You, Eternal and Formless One. ||19||

171
ਭਰੀਐ ਹਥੁ ਪੈਰੁ ਤਨੁ ਦੇਹ
Bhareeai Hathh Pair Than Dhaeh ||
भरीऐ हथु पैरु तनु देह
ਹੱਥ, ਪੇਰ, ਸਰੀਰ, ਤਨ ਲਿਬੜ ਜਾਦੇ ਹਨ
When the hands and the feet and the body are dirty,
172
ਪਾਣੀ ਧੋਤੈ ਉਤਰਸੁ ਖੇਹ
Paanee Dhhothai Outharas Khaeh ||
पाणी धोतै उतरसु खेह
ਪਾਣੀ ਨਾਲ ਧੋਣ ਤੇ ਸਾਰੀ ਮੈਲ ਲਹਿ ਜਾਂਦੀ ਹੈ
Water can wash away the dirt.
173
ਮੂਤ ਪਲੀਤੀ ਕਪੜੁ ਹੋਇ
Mooth Paleethee Kaparr Hoe ||
मूत पलीती कपड़ु होइ
ਕੱਪੜਾ ਮਲ-ਮੂਤਰ, ਗੰਦ ਨਾਲ ਗੰਦਾ ਹੋ ਜਾਵੇ
When the clothes are soiled and stained by urine,
174
ਦੇ ਸਾਬੂਣੁ ਲਈਐ ਓਹੁ ਧੋਇ
Dhae Saaboon Leeai Ouhu Dhhoe ||
दे साबूणु लईऐ ओहु धोइ
ਸਾਬਣ ਨਾਲ ਸਾ ਕਰ ਲਿਆ ਜਾਂਦਾ ਹੈ
Soap can wash them clean.
175
ਭਰੀਐ ਮਤਿ ਪਾਪਾ ਕੈ ਸੰਗਿ
Bhareeai Math Paapaa Kai Sang ||
भरीऐ मति पापा कै संगि
ਮਨੁੱਖੀ ਜੀਵ ਦੀ ਬੁੱਧੀ ਮਾਂੜੇ ਕੰਮਾਂ ਨਾਲ ਮੈਲੀ ਹੋ ਜਾਂਦੀ ਹੈ
But when the intellect is stained and polluted by sin,
176
ਓਹੁ ਧੋਪੈ ਨਾਵੈ ਕੈ ਰੰਗਿ
Ouhu Dhhopai Naavai Kai Rang ||
ओहु धोपै नावै कै रंगि
ਉਹ ਰੱਬ ਦੇ ਨਾਂਮ ਦੇ ਰੰਗ ਨਾਲ ਧੋਤੀ ਜਾਂਦੀ ਹੈ
It can only be cleansed by the Love of the Name.
177
ਪੁੰਨੀ ਪਾਪੀ ਆਖਣੁ ਨਾਹਿ
Punnee Paapee Aakhan Naahi ||
पुंनी पापी आखणु नाहि
ਪੁੰਨ ਪਾਪ ਕਹਿੱਣ ਦੀਆਂ ਗੱਲਾਂ ਨਹੀਂ ਹਨ
Virtue and vice do not come by mere words;
178
ਕਰਿ ਕਰਿ ਕਰਣਾ ਲਿਖਿ ਲੈ ਜਾਹੁ
Kar Kar Karanaa Likh Lai Jaahu ||
करि करि करणा लिखि लै जाहु
ਜਿਹੋ ਜਿਹਾ ਕੀਤਾ ਜਾਂਦਾ ਹੈ ਉਹੀਂ ਕਰਮਾਂ ਵਿੱਚ ਲਿਖਿਆ ਜਾਂਦਾ ਹੈ
Actions repeated, over and over again, are engraved on the soul.
179
ਆਪੇ ਬੀਜਿ ਆਪੇ ਹੀ ਖਾਹੁ
Aapae Beej Aapae Hee Khaahu ||
आपे बीजि आपे ही खाहु
ਜਿਹੋ ਜਿਹੇ ਕੰਮ ਕੀਤੇ ਜਾਣਗੇ ਉਨਾਂ ਦਾ ਫ਼ਲ ਭੁਗਤਣਾਂ ਪੈਣਾ ਹੈ
You shall harvest what you plant.
180
ਨਾਨਕ ਹੁਕਮੀ ਆਵਹੁ ਜਾਹੁ ੨੦
Naanak Hukamee Aavahu Jaahu ||20||
नानक हुकमी आवहु जाहु ॥२०॥
ਨਾਨਕ ਜੀ ਲਿਖ ਰਹੇ ਹਨ ਫ਼ਲ ਬੀਜੇ ਮੁਤਾਬਕਿ, ਉਸੇ ਤਰਾਂ ਦੇ ਜਨਮ-ਮਰਨ ਦੇ ਚੱਕਰ ਵਿੱਚ ਗੇੜੇ ਲੱਗਣੇ ਹਨ ||20||
O Nanak, by the Hukam of God's Command, we come and go in reincarnation. ||20||

181 ਤੀਰਥੁ ਤਪੁ ਦਇਆ ਦਤੁ ਦਾਨੁ
Theerathh Thap Dhaeiaa Dhath Dhaan ||
तीरथु तपु दइआ दतु दानु
ਧਰਮਾਂ ਉਤੇ ਜਾਣ ਨਾਲ, ਸਮਾਧੀਆਂ, ਤਰਸ, ਦਾਨ ਦੇ ਕੇ
Pilgrimages, austere discipline, compassion and charity
182
ਜੇ ਕੋ ਪਾਵੈ ਤਿਲ ਕਾ ਮਾਨੁ
Jae Ko Paavai Thil Kaa Maan ||
जे को पावै तिल का मानु
ਅਗਰ ਕੋਈ ਮਨੁੱਖ ਪ੍ਰਸੰਸਾ ਵੱਡਆਈ ਮਿਲ ਜਾਵੇ ਤਾ ਤਿਲ ਭੇ ਵੀ ਫ਼ਰਕ ਨਹੀਂ ਪੈਂਦਾ ਹੈ
These, by themselves, bring only an iota of merit.
183
ਸੁਣਿਆ ਮੰਨਿਆ ਮਨਿ ਕੀਤਾ ਭਾਉ
Suniaa Manniaa Man Keethaa Bhaao ||
सुणिआ मंनिआ मनि कीता भाउ
ਜਿਸ ਜੀਵ ਨੇ ਰੱਬ ਦਾ ਨਾਂਮ ਸੁਣ ਕੇ, ਮੰਨ ਕੇ, ਪ੍ਰੇਮ ਪਿਆਰ ਲਾ ਲਿਆ ਹੈ
Listening and believing with love and humility in your mind,
184
ਅੰਤਰਗਤਿ ਤੀਰਥਿ ਮਲਿ ਨਾਉ
Antharagath Theerathh Mal Naao ||
अंतरगति तीरथि मलि नाउ
ਉਸ ਦੀ ਰੱਬ ਦੇ ਨਾਂਮ ਨਾਲ ਮਨ ਦੀ ਮੈਲ ਉਤਰ ਗਈ ਹੈ
Cleanse yourself with the Name, at the sacred shrine deep within.
185
ਸਭਿ ਗੁਣ ਤੇਰੇ ਮੈ ਨਾਹੀ ਕੋਇ
Sabh Gun Thaerae Mai Naahee Koe ||
सभि गुण तेरे मै नाही कोइ
ਇਹ ਸਾਰੇ ਸਾਰੀਆਂ ਤੇਰੇ ਨਾਂਮ ਦੀਆਂ ਸਿਫ਼ਤਾਂ ਹਨ ਮੇਰੇ ਕੋਲੇ ਕੋਈ ਤਾਕਤ, ਸ਼ਕਤੀ ਨਹੀਂ ਹੈ
All virtues are Yours, Lord, I have none at all.
186
ਵਿਣੁ ਗੁਣ ਕੀਤੇ ਭਗਤਿ ਹੋਇ
Vin Gun Keethae Bhagath N Hoe ||
विणु गुण कीते भगति होइ
ਰੱਬ ਜੀ ਤੇਰੀ ਮਹਿਰ, ਕਿਰਪਾ ਬਗੈਰ ਮੈਂ ਤੈਨੂੰ ਪ੍ਰੇਮ-ਪਿਆਰ, ਭਗਤੀ ਨਾਲ ਯਾਦ ਨਹੀਂ ਕਰ ਸਕਦਾ
Without virtue, there is no devotional worship.
187
ਸੁਅਸਤਿ ਆਥਿ ਬਾਣੀ ਬਰਮਾਉ
Suasath Aathh Baanee Baramaao ||
सुअसति आथि बाणी बरमाउ
ਤੂੰ ਹੀ ਬ੍ਰਹਮਾਂ ਦੁਨੀਆਂ ਬਣਾਉਣ ਵਾਲਾ ਹੈ ਤੂੰ ਆਪ ਹੀ ਬਾਣੀ ਨਾਂਮ ਹੈ
I bow to the Lord of the World, to His Word, to Brahma the Creator.
188
ਸਤਿ ਸੁਹਾਣੁ ਸਦਾ ਮਨਿ ਚਾਉ
Sath Suhaan Sadhaa Man Chaao ||
सति सुहाणु सदा मनि चाउ
ਤੂਂ ਸਦਾ ਸੱਚਾ ਸਦਾ ਰਹਿੱਣ ਵਾ਼ਲਾ ਹੈ ਮਨ ਵਿੱਚ ਚਾਅ, ਖੱਸ਼ੀ ਪੈਦਾ ਕਰਨ ਵਾਲਾ ਹੈ
He is Beautiful, True and Eternally Joyful.
189
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ
Kavan S Vaelaa Vakhath Kavan Kavan Thhith Kavan Vaar ||
कवणु सु वेला वखतु कवणु कवण थिति कवणु वारु
ਕਦੋਂ ਕਿਹੜੇ ਵਕਤ, ਕਿਹੜੇ ਸਮੇਂ ਕਿਹੜੀ ਥਿਤੀ ਕਿਹੜਾ ਦਿਨ ਸੀ
What was that time, and what was that moment? What was that day, and what was that date?
190
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ
Kavan S Ruthee Maahu Kavan Jith Hoaa Aakaar ||
कवणि सि रुती माहु कवणु जितु होआ आकारु
ਕਿਹੜਾ ਰੁੱਤ, ਕਿਹੜਾ ਮਹੀਨਾਂ ਸੀ ਜਦੋਂ ਇਹ ਸਾਰਾ ਬ੍ਰਹਿਮੰਡ ਰੱਚਿਆ ਗਿਆ ਸੀ
What was that season, and what was that month, when the Universe was created?
191
ਵੇਲ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ
Vael N Paaeeaa Panddathee J Hovai Laekh Puraan ||
वेल पाईआ पंडती जि होवै लेखु पुराणु
ਉਸ ਸਮੇਂ ਦਾ ਪੰਡਤਾ ਨੂੰ ਵੀ ਪਤਾ ਨਾਂ ਲੱਗਾ ਪੁਰਾਣਾ, ਵੇਦਾ ਕਿਤਾਬਾਂ ਵਿੱਚ ਵੀ ਨਹੀਂ ਲਿਖਿਆ ਹੋਇਆ
The Pandits, the religious scholars, cannot find that time, even if it is written in the Puraanas.
192
ਵਖਤੁ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ
Vakhath N Paaeiou Kaadheeaa J Likhan Laekh Kuraan ||
वखतु पाइओ कादीआ जि लिखनि लेखु कुराणु
ਗਿਆਨ ਵਾਲੇ ਕਾਜ਼ੀਆਂ ਨੂੰ ਸੰਸਾਰ ਬਣਨ ਦੇ ਸਮੇਂ ਦਾ ਵੀ ਪਤਾ ਨਹੀਂ ਲੱਗਾ ਨਹੀਂ ਤਾਂ ਉਨਾਂ ਨੇ ਕੁਰਾਣ ਵਿੱਚ ਲਿਖ ਦੇਣਾਂ ਸੀ
That time is not known to the Qazis, who study the Koran.
193
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ
Thhith Vaar Naa Jogee Jaanai Ruth Maahu Naa Koee ||
थिति वारु ना जोगी जाणै रुति माहु ना कोई
ਸੰਸਾਰ ਦੇ ਬਣਨ ਦੀ ਕਿਹੜੀ ਥਿਤੀ ਕਿਹੜਾ ਦਿਨ ਸੀ ਜੋਗੀ ਵੀ ਨਹੀਂ ਜਾਣ ਸਕੇ ਕਿਹੜੀ ਰੁੱਤ ਸੀ? ਕਿਹੜਾ ਮਹੀਨਾਂ ਸੀ
The day and the date are not known to the Yogis, nor is the month or the season.
194
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ
Jaa Karathaa Sirathee Ko Saajae Aapae Jaanai Soee ||
जा करता सिरठी कउ साजे आपे जाणै सोई
ਜਿਹੜਾ ਰੱਬ ਇਹ ਦੁਨੀਆਂ ਨੂੰ ਚਲਾ ਰਿਹਾ ਹੈ ਉਸੇ ਨੇ ਦੁਨੀਆਂ ਬਣਾਈ ਹੇ ਉਹੀ ਜਾਣਦਾ ਹੈ
The Creator who created this creation-only He Himself knows.
195
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ
Kiv Kar Aakhaa Kiv Saalaahee Kio Varanee Kiv Jaanaa ||
किव करि आखा किव सालाही किउ वरनी किव जाणा
ਕਿਵੇ ਰੱਬ ਦੀ ਸਿਫ਼ਤ, ਕਹਾਂ, ਕਰਾਂ, ਪ੍ਰਸੰਸਾ ਕਰਾ, ਕਿਵੇਂ ਬਿਆਨ ਕਰਾਂ, ਕਿਵੇ ਸਮਝ ਸਕਾਂ, ਮੈਂ ਕੁੱਝ ਨਹੀਂ ਜਾਣਦਾ
How can we speak of Him? How can we praise Him? How can we describe Him? How can we know Him?






Comments

Popular Posts