ਬੀਤੇ ਸਮੇਂ ਨੂੰ ਬਦਲ ਨਹੀਂ ਸਕਦੇ, ਆਉਣ ਵਾਲੇ ਸਮੇਂ ਨੂੰ ਬਦਲ ਸਕਦੇ ਹਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਬੀਤੇ ਨੂੰ ਬਦਲ ਨਹੀਂ ਸਕਦੇ, ਆਉਣ ਵਾਲੇ ਸਮੇਂ ਨੂੰ ਬਦਲ ਸਕਦੇ ਹਾਂ। ਚੰਗ੍ਹਾਂ ਸਮਾਂ ਅਸੀਂ ਚੇਤੇ ਨਹੀਂ ਰੱਖਦੇ। ਚੁੱਟਕੀ ਮਾਰਨ ਜਿਵੇਂ ਲੰਘ ਜਾਂਦਾ ਹੈ। ਮਾੜੇ ਸਮੇ ਨੂੰ ਅਸੀਂ ਕੋਸਦੇ ਰਹਿੰਦੇ ਹਾਂ। ਮਾੜੇ ਸਮੇਂ ਨੂੰ ਅਗਰ, ਅਸੀਂ ਸਵੀਕਾਰ ਕਰਕੇ ਸਹਿਜੇ ਨਾਲ ਮੰਨ ਲਈਏ। ਬਈ ਸਾਡੀ ਜਿੰਦਗੀ ਦਾ ਹਿੱਸਾ ਹੈ। ਪਰ ਅਸੀਂ ਤਾਂ ਬਹੁੜੀਆਂ ਪਾਉਣ ਲੱਗ ਜਾਂਦੇ ਹਾਂ। ਲੋਕਾਂ ਨੂੰ ਵਰਲਾਪ ਕਰਕੇ ਦੱਸਦੇ ਹਾਂ। ਸਾਨੂੰ ਲੱਗਦਾ ਹੈ, ਲੋਕ ਸਾਡੀ ਔਖੀ ਘੜੀ ਕੱਟਾ ਦੇਣਗੇ। ਕੋਈ ਵਰਿਲਾਂ ਹੀ ਡੱਗ ਟਪਾਉਂਦਾ ਹੈ। ਮੱਦਦ ਕਰਦਾ ਹੈ। ਨਹੀ ਤਾਂ ਜੱਗ ਹੱਸਾਈ ਬੱਣ ਕੇ ਰਹਿ ਜਾਂਦੇ ਹਾਂ। ਲੋਕ ਬਹੁਤੇ ਤਮਾਸ਼ਾਂ ਦੇਖਣ ਵਾਲੇ ਹੀ ਹਨ। ਆਪ ਮਾੜੇ ਸਮੇਂ ਨਾਲ ਲੜਨਾਂ ਸਿੱਖ ਜਾਈਏ। ਜਦੋਂ ਕੋਈ ਮਸੀਬਤ ਆਉਂਦੀ ਹੈ। ਅਸੀਂ ਉਸ ਵਿਚੋਂ ਕੁੱਝ ਸਿੱਖਦੇ ਹਾ। ਮੁਸ਼ਕਲਾਂ ਵਿਚੋਂ ਹੀ ਅਸੀਂ ਨਵੇਂ ਰਸਤੇ ਲੱਭਦੇ ਹਾਂ। ਇਸ ਕਰਕੇ ਹੀ ਮਸੀਬਤ ਵਿੱਚ ਦਿਮਾਗ ਜ਼ਿਆਦਾ ਕੰਮ ਕਰਦਾ ਹੈ। ਬੋਝ ਦਿਮਾਗ ਤੇ ਪੈਂਦਾ ਹੈ। ਦਿਮਾਗ ਨੂੰ ਜਿੰਨ੍ਹਾਂ ਵੱਧ ਵਰਤਾਂਗੇ, ਉਨ੍ਹਾਂ ਹੀ ਕੰਮ ਜਿਆਦਾ ਕਰੇਗਾ। ਸੋਚਣ, ਸੱਮਝਣ, ਖੋਜਣ ਦੀ ਸ਼ਕਤੀ ਵਧੇਗੀ। ਵਿਹਲਾਂ ਬੈਠਾਂ ਬੰਦਾ ਸਭ ਲਈ ਖ਼ੱਤਰ ਨਾਕ ਹੈ। ਉਹ ਵਿਹਲਾਂ ਬੈਠ ਕੇ ਆਪਣਾਂ ਤਾਂ ਸਮਾਂ ਖ਼ਰਾਬ ਕਰਦਾ ਹੀ ਹੈ। ਦੂਜਿਆਂ ਨੂੰ ਵੀ ਸਮੇਂ ਦੀ ਯੋਗ ਵਰਤੋਂ ਨਹੀ ਕਰਨ ਦਿੰਦਾ। ਪਿੰਡਾਂ ਵਿੱਚ 90% ਬੁੱਢੇ ਜੁਆਨ ਵਿਹਲੇ ਹਨ। ਪਹਿਨ ਪੱਚਰ ਕੇ ਮੋੜਾਂ ਤੇ ਜਾਂ ਟੈਲੀਵੀਜ਼ਨ ਦੇਖਣ ਤੇ ਬੈਠੇ ਰਹਿੰਦੇ ਹਨ। ਹਰ ਕੰਮ ਸਰਕਾਰ ਤੇ, ਅਕਾਲੀ ਦਲ ਤੇ ਛੱਡੀ ਜਾਂਦੇ ਹਨ। ਬੀਹੀਂ, ਵਿਹੜੇ ਦਾ ਕੰਮ ਸਰਕਾਰ ਕਰੇਗੀ। ਮੀਹਾ ਦਾ ਪਾਣੀ ਸਾਂਭਿਆ ਨਹੀਂ ਗਿਆ। ਬੁੱਢੇ ਜੁਆਨ ਵਹਿਲੇ ਬੈਠ ਕੇ ਸਮਾਂ ਲੰਘਾਉਂਦੇ ਹਨ। ਪਰ ਹੱਡ ਹਰਾਮ ਪਏ ਹੋਏ ਹਨ। ਵਹਿਲੇ ਬੈਠਣ ਨਾਲੋਂ ਕੋਈ ਕੰਮ ਕੀਤਾ ਜਾਵੇ। ਉਹੀ ਕੋਈ ਕੰਮ ਕਰ ਲੈਣ, ਆਪੋਂ ਆਪਣੇ ਪਿੰਡਾਂ ਦੇ ਮੱਥੇ ਕੋਲੋ ਰਲ ਕੇ ਦਰਿਆਂ ਦੇ ਕੰਡੇ ਮਜ਼ਬੂਤ ਕਰ ਲੈਣ। ਮਿੱਟੀ ਹੋਰ ਪਾਉਣ। ਸਰਕਾਰ ਤੋਂ ਬੀਹੀਂ, ਵਿਹੜੇ, ਸ਼ੜਕਾਂ ਦੀਆਂ ਵੀ ਤਾਂ ਸਰਪੰਚ ਗਰਾਟਾਂ ਲੈਦਾਂ ਹੈ। ਸਰਪੰਚ ਘਰ ਆਪਣਾਂ ਪੱਕਾ ਕਰ ਲੈਂਦਾਂ ਹੈ। ਸਰਕਾਰ ਦੀ ਪੈਰਵਾਈ ਕਰਕੇ ਸਾਂਝੇ ਕੰਮਾਂ ਵਿੱਚ ਸੁਰੱਖਿਆ ਦਾ ਪ੍ਰਬੰਦ ਕੀਤਾ ਜਾ ਸਕਦਾ ਹੈ। ਧਰਮਕਿ ਕੁਰਤੀਆਂ ਅਕਾਲੀ ਦਲ ਠੀਕ ਕਰੇਗਾ। ਗੋਲਕਾਂ ਅਸੀਂ ਭਰੀ ਜਾਈਏ। ਸਾਧਾਂ ਨੂੰ ਘਿਉ ਖੰਡ ਸਾਡੀਆਂ ਧੀਆਂ ਭੈਣਾ ਚਾਰਨ। ਡਾਂਗ ਅਖੇ ਅਕਾਲੀ ਦਲ ਚੱਕੇ। ਅਸਲ ਵਿੱਚ ਗੁਰਦੁਆਰਿਆਂ ਵਾਲੇ ਵੀ ਉਸੇ ਦੀ ਗੁਆਹੀ ਭਰਦੇ ਹਨ। ਉਹ ਵੀ ਉਹੀ ਕੁੱਝ ਆਪ ਕਰਦੇ ਹਨ। ਮੂੰਹ ਵਿੱਚ ਬੁੱਰਕੀ ਵੀ ਸਰਕਾਰ ਤੋਂ ਜਾਂ ਅਕਾਲੀ ਦਲ ਤੋਂ ਪੁਆ ਲਿਆ ਕਰੀਏ। ਧਰਮਕਿ ਬੰਦੇ ਚਿੱਟੇ ਕੱਪੜਿਆਂ ਵਾਲੇ ਤੇ ਲੋਕੀ ਛੱਕ ਵੀ ਘੱਟ ਕਰਦੇ ਹਨ। ਚਾਹੇ ਕਿਸੇ ਜਨਾਨੀ ਨਾਲ ਫੋਟੋਂ ਲੁਹਾਈ ਜਾਣ, ਭਾਂਵੇਂ ਸੇਵਾ ਕਰਦੇ, ਕਰਾਉਂਦੇ ਹੱਥ ਵੀ ਲਾ ਲੈਣ। ਅਗਲੀ ਨੂੰ ਪਵਿੱਤਰ ਕਰ ਦਿੰਦੇ ਹਨ। ਕੀ ਅਸੀਂ ਅੱਖਾਂ ਮੀਚੀ ਰੱਖਾਂਗੇ? ਕੀ ਕਮਾਂ-ਕਮਾਂ ਕੇ ਚਿੱਟੇ ਗੋਕਿਆਂ ਮੂਹਰੇ ਰੱਖੀ ਜਾਵਾਗੇ? ਇਹ ਜੋ ਬਹੁਤ ਹੀ ਸਰੀਫ਼ ਲੱਗਦੇ ਹਨ। ਇਹ ਤਾਂ ਲੋਕਾਂ ਨੂੰ ਲੁੱਟਣ ਲਈ ਭੇਸ ਬੱਣਾਇਆ ਹੋਇਆ ਹੈ। ਕਮਲੇ ਰਮਲੇ ਦੇਖਣ ਨੂੰ ਲੱਗਦੇ ਹਨ। ਗਿੱਟਿਆ ਵਿੱਚ ਵੱਜਦਾ ਚੋਲਾ ਹੁੰਦਾ ਹੈ। ਸਾਡੇ ਪਿੰਡ ਭਨੋਹੜ ਪੰਜਾਬ ਰੇਲ ਦਾ ਸਟੇਸਂæਨ ਹੈ। ਇੱਕ ਚੋਲੇ ਵਾਲਾਂ 6 ਵਜੇ ਵਾਲੀ ਗੱਡੀ ਨਾਨਕਸਰ ਕਲੇਰਾਂ ਤੋਂ ਆਉਂਦਾ ਸੀ। ਨਾਨਕਸਰ ਕਲੇਰਾਂ ਅੱਗੇ ਚੁੱਲਾਂ ਨਹੀਂ ਤੱਪਦਾ ਸੀ। ਦੁੱਧ ਤੱਤਾ ਕਰਕੇ ਜਰੂਰ ਪੀ ਸਕਦੇ ਸੀ। 9 ਵਜੇ ਰਾਤ ਨੂੰ ਮੁੜ ਜਾਂਦਾ ਸੀ। 20-20 ਲੀਟਰ ਦੇ ਦੋ ਡਰਮ ਦੁੱਧ ਦੇ, ਤਿੰਨ ਘੰਟਿਆ ਵਿੱਚ ਦਰ-ਦਰ ਤੋਂ ਮੰਗ ਲੈਂਦਾ ਸੀ। ਪਿੰਡ ਵਿਚੋਂ ਮੰਗੀਆਂ ਰੋਟੀਆਂ ਦੀ ਝੋਲੀ ਬੱਖੀ ਕੋਲੇ ਬੰਨਦਾ ਸੀ। ਰੱਜ ਕੇ ਰੋਟੀ ਵੀ ਕਿਸੇ ਘਰੋਂ ਛੱਕਦਾ ਸੀ। ਇੱਕ ਦਿਨ ਗਰਮੀ ਬਹੁਤ ਸੀ। ਇਹ ਸਟੇਸ਼ਨ ਤੇ ਬੈਠਾਂ ਢੋਲ ਵਿਚੋਂ ਮੂੰਹ ਲਾਕੇ ਦੁੱਧ ਪੀ ਰਿਹਾ ਸੀ। ਇਹੋਂ ਜਿਹੇ ਹੱਟੇ-ਕੱਟੇ ਨੂੰ ਮੱਝ ਤੋਂ ਖੁਰ ਵੱਡਾਉਣ ਦੀ ਤੇ ਘਰ ਵਾਲੀ ਦੀਆਂ ਤੱਤੀਆਂ ਠੰਡੀਆਂ ਸੁਣਨ ਦੀ ਕੀ ਲੋੜ ਹੈ? ਇਹ ਸਾਡੇ ਪਿੰਡ ਦਾ ਹੀ ਸੀ। ਕਹਿੰਦੇ ਇਸ ਨੇ ਵਿਆਹ ਨਹੀਂ ਕਰਾਇਆ ਸੀ।
ਗੁਰਨੇਕ ਸਿੰਘ 70 ਕੁ ਸਾਲ ਦਾ ਹੈ। ਉਸ ਨੂੰ ਅੰਕਲ ਹੀ ਕਹਿੰਦੇ ਹਾਂ। ਜੇ ਬਾਬੇ ਨੂੰ ਬਾਬਾ ਕਹਿ ਦੇਈਏ। ਉਹ ਵੀ ਕਨੇਡੀਅਨ ਹੋਵੇ। ਗੁੱਸਾ ਕਰਦੇ ਹਨ। 16 ਸਾਲ ਦੀ ਕੁੜੀ ਨੂੰ ਵੀ ਭੈਣ ਜੀ ਕਹਿ ਕੇ ਬੁਲਾਉਂਦੇ ਹਨ। ਜਦੋਂ ਬੰਦੇ ਨੇ ਭੈਣ ਜੀ ਕਹਿ ਦਿੱਤਾ। ਉਸ ਨੂੰ ਨਾਂ ਤਾਂ ਬਾਬਾ ਨਾਂ ਹੀ ਅੰਕਲ ਕਹਿ ਸਕਦੇ ਹਾਂ। ਵੀਰ ਕਹੀਏ ਜਾਂ ਫਿਰ ਕਨੇਡਾ ਦੇ ਕਨੂੰਨ ਮੁਤਾਬਰ ਨਵੇਂ-ਨਵੇ ਨਾਂਮ ਜਿਵੇਂ ਪਤਲਾ, ਮੋਟਾ, ਲੰਮਾ, ਕਾਲਾ ਨਹੀ ਬੁਲਾਂ ਸਕਦੇ। ਉਮਰ ਦਾ ਕੋਈ ਲਿਹਾਜ ਨਹੀਂ, ਮਿਸਟਰ ਗੁਰਨੇਕ ਸਿੰਘ ਕਹਿ ਕੇ ਬੁਲਾਂ ਸਕਦੇ ਹਾਂ। ਅੰਕਲ ਜੀ ਨੇ ਸਾਨੂੰ ਬੜੀ ਰੋਣੀ ਜਿਹੀ ਸੂਰਤ ਬਣਾ ਕੇ ਦੱਸਿਆ," ਮੇਰਾ ਮੁੰਡਾ ਨਿੱਤ ਦਾ ਸ਼ਰਾਬੀ ਹੈ। ਸਵੇਰੇ ਉਠਣ ਸਾਰ ਪੀਣ ਲੱਗ ਜਾਂਦਾ ਹੈ। ਫਿਰ ਸਾਰੀ ਦਿਹਾੜੀ ਪਿਗ ਦੇ ਉਪਰੋਂ ਦੀ ਪਿਗ ਮਾਰੀ ਜਾਂਦਾ ਹੈ। ਰਾਤ ਨੂੰ ਸੌਣਦੇ ਸਮੇਂ ਬੱਕਰੇ ਬਲਾਉਣ ਲੱਗ ਜਾਂਦਾ ਹੈ। ਕਿੰਨ੍ਹੀ ਵਾਰੀ ਮੈਨੂੰ ਤੇ ਮੇਰੀ ਪਤਨੀ ਨੂੰ ਘਰੋਂ ਜਾਣ ਲਈ ਕਹਿ ਚੁੱਕਾ ਹੈ। ਕੰਮ ਵੀ ਨਹੀਂ ਕਰਦਾ। ਵੱਹੁਟੀ ਕੱਲੀ ਹੀ ਕੰਮ ਕਰਦੀ ਹੈ। " ਮੈਨੂੰ ਉਸ ਦੀ ਉਮਰ ਵੱਲ ਦੇਖਕੇ ਤਰਸ ਆਇਆ," ਮੈਂ ਕਿਹਾ ਤੁਹਾਨੂੰ ਕਿਉਂ ਘਰੋਂ ਕੱਢਦਾ ਹੈ? ਕੱਲਾਂ ਤਾਂ ਪੁੱਤ ਹੈ। ਹੋਰ ਤੁਸੀਂ ਕਿਥੇ ਜਾਣਾ ਹੈ? ਅੱਲਗ ਹੋ ਕੇ ਰਹਿੱਣ ਦੀ, ਇਹ ਕੋਈ ਉਮਰ ਹੈ? ਕਿਥੇ ਇਸ ਉਮਰ ਵਿੱਚ ਜਾਵੋਂਗੇ? " ਅੰਕਲ ਦਾ ਜੁਆਬ ਸੀ," ਕੁੜੇ ਸਾਨੂੰ ਦੋਂਨਾਂ ਨੂੰ 3000 ਡਾਲਰ ਕਨੇਡੀਅਨ ਪਿਨਸ਼ਨ ਆਉਂਦੀ ਹੈ। 40 ਕਿੱਲੇ ਪੈਲੀ ਹੈ। ਅਲਗ ਘਰ ਲੈਣਾ ਹੈ। " ਮੁੰਡੇ ਨੂੰ ਵੀ ਤਾਂ 700 ਡਾਲਰ ਦੋ ਕੰਮਰਿਆਂ ਦਾ ਕਿਰਾਇਆਂ ਦਿੰਦੇ ਹਾਂ। ਰੋਟੀ ਅੱਲਗ ਅੱਲਗ ਬੱਣਦੀ ਹੈ ਦੁੱਖ ਇੱਕ ਨਹੀਂ ਹੈ। ਵੱਹੁਟੀ ਬਹੁਤ ਬੋਲਦੀ ਹੈ। " ਇਸ ਦਾ ਮੱਤਲੱਬ ਹੁਣ ਵੀ ਤੁਸੀਂ ਅੱਲਗ ਹੀ ਰਹਿੰਦੇ ਹੋ। ਫਿਰ ਕੀ ਤਕਲੀਫ਼ ਹੈ। ਆਪਣਾਂ ਦਰਵਾਜਾਂ ਬੰਦ ਕਰਕੇ ਸੌਂ ਜਾਇਆ ਕਰੋਂ। ਜਿਸ ਦਾ ਘਰ ਵਾਲਾਂ ਸ਼ਰਾਬੀ ਕਮਾਈ ਵੀ ਨਾਂ ਕਰੇ। ਹੋਰ ਤੁਸੀਂ ਬਹੂ ਤੋਂ ਕੀ ਉਮੀਦ ਰੱਖਦੇ ਹੋ? ਉਹ ਬੋਲ ਕੇ ਤੁਹਾਡੇ ਮੁੰਡੇ ਨੂੰ ਕੋਈ ਕੰਮ, ਗੱਲਬਾਤ ਵੀ ਨਾਂ ਕਹੇ। ਬੱਚੇ ਵੀ ਸਾਂਭੇ, ਕੰਮ ਤੇ ਵੀ ਜਾਵੇ। ਕੱਲੀ ਚਾਰੇ ਪਾਸੇ ਟੱਕਰਾਂ ਮਾਰਦੀ ਫਿਰੇ। ਤੁਹਾਡਾ ਪੁੱਤ ਦਾਰੂ ਨਾਲ ਰੱਜ ਕੇ ਗੱਪਾ ਮਾਰ ਕੇ ਸੌਂ ਜਾਵਂੇ। " ਮੇਰੀ ਗੱਲ ਦਾ ਜੁਆਬ ਦੇਣ ਦੀ ਬਜਾਏ ਸਾਡੇ ਪਾਪਾ ਜੀ ਨਾਲ ਗੱਲ਼ਾਂ ਕਰਨ ਲੱਗ ਗਿਆ," ਮੈਂ ਪਿੱਛਲੇ ਹਫ਼ਤੇ ਆਪਣੇ ਲਈ ਘਰ ਦੀ ਸ਼ਰਾਬ ਦਾ ਡਰਮ ਕੱਢਿਆਂ ਸੀ। ਸਾਰੀਆਂ ਬੋਤਲਾਂ ਮੁੰਡਾ ਹੀ ਪੀ ਗਿਆ। ਚਾਰ ਬੋਤਲਾਂ ਮੈਂ ਬਾਥਰੂਮ ਵਿੱਚ ਟੈਂਕ ਵਿੱਚ ਰੱਖੀਆਂ ਸੀ। ਉਹੀ ਬਚੀਆਂ ਹਨ। ਮੈਂ ਤਾਂ ਸ਼ਾਮ ਨੂੰ ਚਾਰ ਪਿਗ ਪੀਂਦਾ ਹਾਂ। ਉਹ ਵੀ ਗਿਟੇ ਗੋਡੇ ਦੁੱਖਦੇ ਹਨ। '' ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਹੱਦ ਹੋ ਗਈ, ਜਿਹੜਾਂ ਪਿਉ ਆਪ ਸ਼ਰਾਬ ਤੋਂ ਦੁੱਖੀ ਹੈ। ਆਪ ਘਰੇ ਹੀ ਸ਼ਰਾਬ ਕੱਢਦਾ ਹੈ। ਉਹ ਵੀ ਕਨੇਡਾ ਵਿੱਚ, ਜਿਥੇ ਬੰਦਾ ਕਨੂੰਨ ਤੋਂ ਬੱਚ ਨਹੀਂ ਸਕਦਾ। ਬਿੰਦ ਪਹਿਲਾਂ ਮੈਨੂੰ ਉਹ ਵਿਚਾਰਾਂ ਜਿਹਾ ਲੱਗ ਰਿਹਾ ਸੀ। ਹੁਣ ਪੁੱਤ ਤੇ ਕਨੂੰਨ ਦਾ ਅਪਰਾਧੀ ਲੱਗਣ ਲੱਗ ਗਿਆ। ਪੁੱਤ ਨੂੰ ਜਹਿਰ ਦੇ ਰਿਹਾ ਸੀ। ਤੇ ਕਨੂੰਨ ਨੂੰ ਧੋਖਾ। ਕੀ ਦੁਨੀਆਂ ਇਮਾਨਦਾਰੀ ਨਾਲ ਸਿੱਧੀ ਸਧਾਰਨ ਜਿੰਦਗੀ ਨਹੀਂ ਨਿਭਾਂ ਸਕਦੀ। ਬੱਚਿਆਂ ਨੂੰ ਆਪ ਕੁਰਾਹੇ ਨਾਂ ਪਈਏ। ਸਗੋਂ ਰਸਤਾਂ ਭੱਟਕਣ ਤੋਂ ਬੱਚਾਈਏ।

Comments

Popular Posts