ਕੋਈ ਮਰਨਾਂ ਨਹੀਂ ਚਹੁੰਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਹਰ ਕੋਈ ਜਿਉਣਾਂ ਲੋਚਦਾ ਹੈ। ਕੋਈ ਮਰਨਾਂ ਨਹੀਂ ਚਹੁੰਦਾ। ਕੋਈ ਮੌਤ ਤੋਂ ਬੱਚਿਆ ਵੀ ਨਹੀਂ ਰਹਿ ਸਕਦਾ। ਇਹ ਕੋਈ ਲੁੱਕਣ-ਛਿੱਪਣ ਦੀ ਖੇਡ ਨਹੀਂ ਹੈ। ਦੋਸਤਾਂ ਨਾਲ ਖੇਡਣ ਵਾਂਗ ਲੁੱਕ ਕੇ ਕਿਸੇ ਖੂਜੇ ਵਿੱਚ ਬੈਠ ਕੇ ਮੌਤ ਕੋਲੋ ਬੱਚ ਜਾਵਗੇ। ਜਿੰਦਗੀ ਜਿੰਨੀ ਵੀ ਹੈ। ਇਸ ਨੂੰ ਜਿਉਂਦਿਆਂ ਵਾਂਗ ਜੀਏ। ਜਿੰਦਗੀ ਵਿੱਚ ਕੁੱਝ ਐਸਾ ਕਰੀਏ, ਕਿਸੇ ਹੋਰ ਨੂੰ ਲਾਭ ਹੋ ਸਕੇ। ਜਿਹੜੇ ਲੋਕ ਮਰਨ ਤੋਂ ਡਰਾਉਂਦੇ ਹਨ। ਉਨਾਂ ਤੋਂ ਬੱਚਣਾਂ ਚਾਹੀਦਾ ਹੈ। ਉਹ ਸਾਨੂੰ ਮੌਤ ਦਿਖਾ ਕੇ, ਸਾਡੀ ਕੀਤੀ ਕਮਾਈ ਲੁੱਟ ਕੇ ਲੈ ਜਾਂਦੇ ਹਨ। ਆਪ ਇਹੀ ਲੋਕਾਂ ਨੂੰ ਡਰਾਉਣ ਦਾ ਕੰਮ ਕਰਦੇ ਹਨ। ਡਾਕੂ ਹੱਥਿਆਰ ਦਿਖਾ ਕੇ ਲੁੱਟਦਾ ਹੈ। ਸਾਧ ਲੋਕ ਸਾਨੂੰ ਮੌਤ, ਜਿੰਨਾਂ, ਜਮਾਂ ਤੋਂ ਡਰਾ ਕੇ ਪਸੀਨਾਂ ਕੱਢਾ ਦਿੰਦੇ ਹਨ। ਅਸੀਂ ਮੌਤ ਤੋਂ ਡਰਦੇ, ਦਾਨ ਪੁੰਨ ਕਰਨ ਲੱਗ ਜਾਂਦੇ ਹਾਂ। ਉਹ ਵਿਹਲੇ ਲੋਕ ਪੈਸਾ ਗਹਿੱਣੇ ਦਿਨ ਦਿਹਾੜੇ ਠੱਗ ਕੇ, ਲੈ ਜਾਂਦੇ ਹਨ। ਸਾਧ ਵੀ ਮੌਤ ਤੋਂ ਡਰਦੇ ਹਨ। ਸਾਹ ਵਧਾਉਣ ਦੀਆਂ ਯੁਗਤੀਆਂ ਕਰਦੇ ਹਨ। ਸਾਹਾਂ ਨੂੰ ਸਾਧ ਵੀ ਵੱਧ ਕਰਨਾਂ ਚਹੁੰਦੇ ਹਨ। ਇੰਨਾਂ ਸਾਧਾਂ ਨੇ ਵੀ ਸਾਹ ਹੋਰ ਬਹੁਤੇ ਲੈਣੇ ਹਨ। ਜੋ ਦੁਨੀਆਂ ਤਿਆਗੀ ਹੈ। ਉਸ ਦੁਨੀਆਂ ਦਾ ਮਜ਼ਾ ਲੈਣਾ ਹੈ। ਜਿੰਦਗੀ ਦੇ ਰੰਗ, ਤਮਾਸ਼ੇ ਭੋਗਣੇ ਹਨ। ਯੋਗੀ ਲੰਬੀ ਉਮਰ ਵਧਾਉਣ ਲਈ ਸਮਾਧੀਆ ਲਗਾਉਂਦੇ ਹਨ। ਆਪਦੇ ਸਾਹ ਸੂਤ, ਖਿੱਚ ਕੇ, ਬੈਠੇ ਰਹਿੰਦੇ ਹਨ। ਚਲੋ ਯੋਗੀਆਂ ਬਾਰੇ ਆਪਣੀ ਸੁਰਤ ਲੈ ਕੇ ਚੱਲੀਏ। ਯੋਗੀ ਕੋਈ ਦੁਨਿਆਵੀ ਕੰਮ ਨਹੀਂ ਕਰਦਾ। ਔਰਤ ਦੇ ਨਾਲ ਸਬੰਧ ਕਰਨ ਤੋਂ ਡਰਦਾ ਹੈ। ਬਹੁਤੇ ਸਾਧ ਲੋਕ ਕੁਆਰੇ ਤਾਂਹੀਂ ਫਿਰਦੇ ਹਨ। ਇਹ ਸਬ ਕੁੱਝ ਕਰਨ ਨਾਲ, ਕੰਮ ਕਰਨ ਨਾਲ ਸਾਹ ਤੇਜ਼ ਚਲਦੇ ਹਨ। ਡਰਦੇ ਹਨ, ਸਾਹ ਮੁੱਕ ਜਾਣਗੇ। ਮੌਤ ਛੇਤੀ ਆ ਜਾਵੇਗੀ। ਇਸ ਗੱਲ ਦੀ ਸਾਧਾਂ ਨੂੰ ਸੋਝੀ ਆ ਗਈ ਹੈ। ਬੰਦੇ ਵਿੱਚ ਰੱਬ ਨੇ ਸਾਹ ਗਿੱਣ ਕੇ ਪਾਏ ਹਨ। ਜਦੋਂ ਸਾਹ ਮੁੱਕ ਗਏ। ਇੰਨਾਂ ਦੀ ਹੋਂਦ ਮਿੱਟ ਜਾਵੇਗੀ। ਆਪ ਨੂੰ ਅਮਰ ਜਿੰਦਾ ਰੱਖਣ ਲਈ ਕਿੰਨਾਂ-ਕਿੰਨਾਂ ਚਿਰ ਸਾਹ ਹੀ ਨਹੀਂ ਲੈਂਦੇ। ਦੁਨੀਆਂ ਉਤੇ ਅਗਰ ਕੋਈ ਕੰਮ ਹੀ ਨਹੀਂ ਕਰਨਾਂ। ਇਸ ਤਰਾਂ ਬੁੱਤ ਵਾਂਗ ਜਿਉਣ ਨਾਲੋਂ, ਕੀ ਰੁਕਿਆ ਹੋਇਆ ਹੈ। ਹੋਰਾਂ ਨੂੰ ਵੀ ਮੱਤ ਦਿੰਦੇ ਹਨ। ਇਸ ਤਰਾਂ ਕਰਨ ਨਾਲ ਉਮਰ ਲੰਬੀ ਹੁੰਦੀ ਹੈ। ਇਹ ਆਪ ਤਾਂ ਬੇਸਮਝ ਹਨ। ਹੋਰਾਂ ਲੋਕਾਂ ਨੂੰ ਬੇਵਕੂਫ਼ ਬਣਾਂ ਰਹੇ ਹਨ। ਆਪਦੀ ਪ੍ਰਸਿਧੀ ਲਈ, ਨਵਾਂ ਸ਼ੋਸ਼ਾ ਛੱਡਦੇ ਰਹਿੰਦੇ ਹਨ। ਕੀ ਆਮ ਦੁਨੀਆਂ ਦਾਰ ਬੰਦਾ ਇੰਨਾਂ ਵਾਂਗ ਸਾਹ ਖਿੱਚ ਕੇ ਬੈਠਾ ਰਹਿ ਸਕਦਾ ਹੈ? ਕਮਾਈ ਕਰਕੇ, ਬੱਚਿਆਂ ਨੂੰ ਕੌਣ ਖਿਲਾਵੇਗਾ? ਇੰਨਾਂ ਨੂੰ ਕੋਈ ਪੁੱਛੇ, " ਰੱਬ ਨੇ ਹੋਰ ਗੱਲਾਂ ਵੀ ਮਿੱਥੀਆਂ ਹਨ। ਕਿੰਨਾਂ ਦਾਣਾਂ ਪਾਣੀ ਚੁਗਣਾਂ ਹੈ? ਕਿਹੜੀ ਜਗਾ ਉਤੇ ਮਰਨਾਂ ਹੈ? ਕਿਹੜੇ ਬਹਾਨੇ ਹੱਦਸੇ ਨਾਲ ਮਰਨਾਂ ਹੈ? " ਇਨਾਂ ਹੋਰ ਤਿੰਨਾਂ ਗੱਲਾਂ ਦਾ ਯੋਗੀ ਕੀ ਉਪਾਅ ਕਰਨਗੇ? ਕੀ ਇਹ ਸਾਧ ਅੰਨ ਵੀ ਥੋੜਾ ਖਾ ਕੇ, ਅੰਨ ਬਚਾ ਕੇ, ਗਰੀਬਾਂ ਜੋਗਾ ਛੱਡਦੇ ਹਨ? ਜਿੰਨੇ ਸਾਧ ਕਨੇਡਾ ਵਿੱਚ ਆਉਂਦੇ ਹਨ। ਲੋਕਾਂ ਵੱਲੋਂ ਇੰਨੇ ਭੋਜ ਦੇ ਨਿਉਂਦੇ ਦਿੱਤੇ ਜਾਂਦੇ ਹਨ। ਇੱਕ ਦਿਨ ਵਿੱਚ 20- 25 ਘਰਾਂ ਵਿੱਚੋਂ ਭੋਜਨ, ਦੁੱਧ, ਖੀਰਾ, ਪੂਰੀਆਂ ਛੱਕਦੇ ਹਨ। ਇੰਨਾਂ ਸਬ ਦੇ ਪੇਟ ਪੂਰੇ ਦਿਨਾਂ ਉਤੇ ਬੱਚਾ ਜਣਨ ਵਾਲੀ ਗਰਭ-ਪਤੀ ਔਰਤ ਵਰਗੇ ਬਣੇ ਹਨ। ਇਹ ਸਾਧ ਲੋਕਾਂ ਦੇ ਘਰਾਂ ਵਿੱਚ ਤਾ ਖਾਂਦੇ ਹਨ। ਵਧੀਆਂ ਭੋਜਨ ਹੁੰਦਾ ਹੈ। ਗੁਰਦੁਆਰੇ ਸਾਹਿਬ ਦੇ ਲੰਗਰ ਵਿੱਚ ਜੋ ਬਣਦਾ ਹੈ। ਮੋਟੀਆਂ ਕੱਚੀਆਂ ਰੋਟੀਆਂ, ਮਾਂਹਾਂ ਦੀ ਦਾਲ, ਉਹ ਇੰਨਾਂ ਦੇ ਸੰਘੋਂ ਨਹੀਂ ਉਤਰਦਾ।
ਜੇ ਅਸੀ ਕੋਈ ਕੰਮ ਕਰਦੇ ਹਾਂ। ਸਰੀਰ ਵਿੱਚ ਹਿਲਜੁਲ ਕਰਦੇ ਹਾਂ। ਉਸ ਨੂੰ ਜਿਉਣਾਂ ਕਹਿੰਦੇ ਹਾਂ। ਬੁੱਤ ਬਣ ਕੇ ਜਿਉਣਾ ਵੀ ਕੋਈ ਜਿਉਣਾ ਹੈ? ਉਹ ਬੰਦਾ ਤਾਂ ਜਿਉਂਦਾ ਹੀ ਮਰਿਆ ਵਰਗਾ ਹੈ। ਜਿਹੜਾ ਹੋਰਾਂ ਸਿਰ ਭਾਰ ਹੈ। ਧਰਤੀ ਉਤੇ ਬੋਝ ਬੱਣਿਆ ਹੈ। ਕੋਈ ਬੰਦਾ ਲੰਬੇ ਸਮੇਂ ਤੋਂ ਬਿਮਾਰ ਹੈ। ਮੰਜੇ ਉਤੇ ਬੈਠਾ ਹੈ। ਹੋਰ ਘਰ ਦੇ ਜੀਅ ਉਸ ਨੂੰ ਖਾਣ-ਪੀਣ ਨੂੰ ਦਿੰਦੇ ਹਨ। ਖ਼ਬਰ ਲੈਣ ਆਏ, ਉਸ ਤੋਂ ਪਰੇ ਹੋ ਕੇ ਹਰ ਕੋਈ ਉਸ ਬੰਦੇ ਬਾਰੇ ਕਹਿੰਦਾ ਹੈ, " ਇਹ ਵੀ ਕੋਈ ਜਿਉਣਾਂ ਹੈ। ਇਸ ਨਾਲੋਂ ਤਾਂ ਮਰ ਜਾਵੇ। ਇਸ ਨੇ ਹੁਣ ਹੋਰ ਦੁਨੀਆਂ ਉਤੇ ਜਿੰਦਾ ਰਹਿ ਕੇ ਕੀ ਕਰਨਾਂ ਹੈ? ਇਸ ਦੀ ਤੇ ਸੰਭਾਲ ਕਰਨ ਵਾਲਿਆ ਦੀ ਜੂਨ ਖ਼ਰਾਬ ਹੈ। " ਘਰ ਵਾਲੇ ਇਸ ਤਰਾਂ ਦੇ ਬਿਮਾਰ ਬੰਦੇ ਤੋਂ ਅੱਕ ਜਾਂਦੇ ਹਨ। ਕਨੇਡਾ ਵਿੱਚ ਤਾਂ ਗੋਰਮਿੰਟ ਸੰਭਾਲ ਲੈਂਦੀ ਹੈ। ਕਈਆਂ ਬਾਰੇ ਇਹ ਵੀ ਸੁਣਿਆ ਹੈ, " ਬਿਮਾਰ ਬੰਦੇ ਆਪ ਹੀ ਆਤਮ ਹੱਤਿਆ ਕਰ ਲੈਂਦਾ ਹੈ। ਕਈ ਪੁੰਨ ਖੱਟਣ ਦੇ ਮਾਰੇ ਆਪਣਿਆ ਨੂੰ ਹੀ ਕਿਸੇ ਤਰੀਕੇ ਨਾਲ ਮਰਵਾ ਦਿੰਦੇ ਹਨ। "
ਆਸ਼ਾ ਵਾਦੀ ਹੋ ਕੇ ਜਿਉਣਾ ਬਹੁਤ ਵਧੀਆ ਹੈ। ਹੋਸਲੇ ਨਾਲ ਜਿਉਣਾਂ ਚਾਹੀਦਾ ਹੈ। ਜਿਉਣ ਵਿੱਚ ਉਤਸ਼ਾਹ ਹੋਣਾਂ ਚਾਹੀਦਾ ਹੈ। ਜਿੰਦਗੀ ਵਿੱਚ ਕੋਈ ਕੰਮ ਕਰਦੇ ਰਹਿੱਣਾਂ ਚਾਹੀਦਾ ਹੈ। ਕੀ ਸਾਨੂੰ ਮਰਨ ਤੋਂ ਡਰਨਾਂ ਚਾਹੀਦਾ ਹੈ? ਕੋਈ ਵੀ ਮਾੜੀ ਘੱਟਨਾਂ ਨੂੰ ਸੋਚੀ ਜਾਈਏ। ਸਾਡਾ ਜਿਉਣਾਂ ਦੁਬਰ ਹੋ ਜਾਂਦਾ ਹੈ। ਜੀਅ ਲਾ ਕੇ ਕੋਈ ਕੰਮ ਨਹੀਂ ਹੁੰਦਾ। ਧਿਆਨ ਉਧਰ ਹੀ ਹੋਏ ਨੁਕਸਾਨ ਵੱਲ ਰਹਿੰਦਾ ਹੈ। ਜੋ ਵੀ ਜਿੰਦਗੀ ਵਿੱਚ ਮਾੜਾ ਹੋਇਆ ਹੈ। ਉਸ ਨੂੰ ਬੈਠ ਕੇ ਸੋਚੀ ਜਾਵਾਗੇ। ਸਮਾਂ ਨਹੀਂ ਲੰਘਦਾ। ਨੀਂਦ ਨਹੀਂ ਆਉਂਦੀ। ਉਸ ਗੱਲ ਨੂੰ ਦਿਮਾਗ ਵਿਚੋਂ ਕੱਢਣ ਲਈ, ਦਿਮਾਗ, ਸਰੀਰ ਨੂੰ ਕੰਮ ਕਰਨ ਲਗਾਉਣਾ ਪਵੇਗਾ। ਅਸੀਂ ਧਿਆਨ ਕਿਸੇ ਸਰੀਰਕ ਕੰਮ ਵਿੱਚ ਲਗਾਉਂਦੇ ਹਾਂ। ਦਿਮਾਗ ਥੱਕਾਉਣ ਲਈ ਕੋਈ ਕਿਤਾਬ ਪੜ੍ਹਦੇ ਹਾਂ। ਮਾੜੀ ਘੱਟਨਾਂ ਵੱਲੋਂ ਧਿਆਨ ਹੱਟਦਾ ਜਾਂਦਾ ਹੈ। ਮਨ ਨੂੰ ਚੈਨ ਮਿਲਣ ਲੱਗ ਜਾਂਦਾ ਹੈ। ਡਰ ਮੁੱਕ ਜਾਂਦਾ ਹੈ। ਜਾਨ ਸੌਖੀ ਹੋ ਜਾਂਦੀ ਹੈ। ਆਉਣ ਵਾਲੇ ਕੱਲ ਨੂੰ ਛੱਡ ਕੇ, ਅੱਜ ਦੇ ਜਿਉਣ ਦਾ ਅੰਨਦ ਲਈਏ।

Comments

Popular Posts