ਅਲਟਰਾ ਸਾਊਂਡ ਵਿੱਚ ਕੁੜੀਆਂ ਹੀ ਦਿਸਦੀਆਂ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ

ਦੇਰ ਨਾਲ ਹੀ ਸਹੀਂ ਸੱਚ ਸਹਮਣੇ ਆਉਂਦਾ ਹੀ ਹੈ। ਅਲਟਰਾ ਸਾਊਂਡ ਵੀ ਗਲ਼ਤ ਸਾਬਤ ਹੋ ਗਈ ਹੈ। ਮਲੇਰਕੋਟਲੇ ਦੀ ਨਹੀਦਾ ਨਾਂ ਦੀ ਔਰਤ ਦੇ ਪਟਿਆਲਾਂ ਵਿੱਚ ਦੋ ਮੂੰਹਾਂ ਵਾਲਾ ਬੱਚਾ ਪੈਦਾ ਹੋਇਆ ਸੀ। ਤਿੰਨ ਲੱਤਾਂ, ਦੋ ਬਾਹਾਂ ਸਨ। ਇਹ ਇੱਕ ਧੜ ਵਾਲੀਆਂ ਦੋ ਲੜਕੀਆਂ ਸਨ। ਤਿੰਨ ਘੰਟੇ ਬਾਅਦ ਮੌਤ ਹੋ ਗਈ। ਉਸ ਦਾ ਡਾਕਟਰ ਦੁਆਰਾ ਅਲਟਰਾ ਸਾਊਂਡ ਹੋਇਆ ਸੀ। ਇਹ ਅਣੋਖੇ ਬੱਚੇ ਉਸ ਵਿੱਚ ਨਹੀਂ ਦਿੱਸੇ। ਅਲਟਰਾ ਸਾਊਂਡ ਇਸ ਲਈ ਕੀਤਾ ਜਾਂਦਾ ਹੈ। ਸਰੀਰ ਦੇ ਅੰਦਰਲ ਦਾ ਅੰਨਦਾਜ਼ਾ ਲਗਾਇਆ ਜਾ ਸਕੇ। ਜਿਸ ਮਾਂ ਦੇ ਬੱਚਾ ਹੋਣ ਵਾਲਾ ਹੋਵੇ, ਉਸ ਦੇ ਪੇਟ ਦਾ ਅਲਟਰਾ ਸਾਊਂਡ ਕੀਤਾ ਜਾਂਦਾ ਹੈ। ਬੱਚੇ ਦੇ ਸਰੀਰ ਦੀ ਬਣਤਰ ਨੂੰ ਦੇਖਿਆ ਜਾਂਦਾ ਹੈ। ਇਸੇ ਲਈ ਤਾਂ ਅਲਟਰਾ ਸਾਊਂਡ ਕੀਤਾ ਜਾਂਦਾ ਹੈ। ਮਾਂ ਦੇ ਅੰਦਰ ਬੱਚੇ ਦੇ ਸਰੀਰ ਨੂੰ ਦੇਖਿਆ ਜਾਵੇ। ਹਰ ਮਾਂ ਬਣਨ ਵਾਲੀ ਔਰਤ ਦਾ, ਬੱਚਾ ਪੈਦਾ ਹੋਣ ਤੋਂ ਪਹਿਲਾਂ, ਦੋ-ਤਿੰਨ ਬਾਰ ਅਲਟਰਾ ਸਾਊਂਡ ਹੁੰਦਾ ਹੈ। ਇਸ ਦੇ ਹੋਣ ਦੇ ਬਾਅਦ ਅੱਜ ਵੀ ਐਸੇ ਬੱਚੇ ਪੈਦਾ ਹੋ ਰਹੇ ਹਨ। ਜਿਵੇਂ ਇਨਾਂ ਮਸ਼ੀਨਾਂ ਦੇ ਆਉਣ ਤੋਂ ਪਹਿਲਾਂ ਹੁੰਦੇ ਸਨ। ਅਲਟਰਾ ਸਾਊਂਡ ਕਰਨ ਤੇ ਵੀ ਦੋ ਮੂੰਹਾਂ ਵਾਲੇ ਬੱਚੇ ਨਹੀਂ ਦਿਸਦੇ। ਤਿੰਨ ਲੱਤਾਂ ਦਾ ਨਹੀਂ ਪਤਾ ਲੱਗਦਾ। ਇੱਕ ਔਰਤ ਦੇ ਜੋੜੇ ਬੱਚੇ ਸਨ। ਅਲਟਰਾ ਸਾਊਂਡ ਵਿੱਚ ਇਹ ਵੀ ਨਹੀਂ ਦਿਸੇ। ਹੈਰਾਨੀ ਹੋਈ ਜਦੋਂ ਇੱਕ ਪਿਛੋਂ, ਹੋਰ ਬੱਚਾ ਵੀ ਪੈਦਾ ਹੋ ਗਿਆ। ਅਲਟਰਾ ਸਾਊਂਡ ਉਤੇ 100% ਜ਼ਕੀਨ ਨਹੀਂ ਕਰਨਾਂ ਚਾਹੀਦਾ। ਮਸ਼ੀਨਾਂ ਉਤੇ ਜ਼ਕੀਨ ਕਰੀਏ ਤਾਂ ਰੱਬ ਨੂੰ ਕੌਣ ਮੰਨੇਗਾ? ਅਲਟਰਾ ਸਾਊਂਡ ਕਈ ਬਾਰ ਗਲ਼ਤ ਵੀ ਦਸ ਦਿੰਦੇ ਹਨ। ਬਈ ਬੱਚੇ ਵਿੱਚ ਫ਼ਲਾਣਾਂ ਨੁਕਸ ਹੈ। ਦਿਲ ਵਿੱਚ ਛੇਕ ਹੈ। ਬੱਚੇ ਦੇ ਜਨਮ ਹੋਣ ਪਿਛੋਂ ਗਲ਼ਤ ਸਾਬਤ ਹੁੰਦਾ ਹੈ। ਜਦੋਂ ਬੱਚਾ ਸਹੀਂ ਸਲਾਮਤ ਪੈਦਾ ਹੋ ਜਾਂਦਾ ਹੈ। ਅਲਟਰਾ ਸਾਊਂਡ ਵਿੱਚ ਡਾਕਟਰਾਂ ਨੂੰ ਬੱਚੇ ਦੀਆਂ ਵਾਧੂ ਸਿਰ, ਲੱਤਾ, ਬਾਂਵਾਂ ਦਿਸਦੀਆਂ ਨਹੀਂ ਹਨ। ਦਿਲ ਦਾ ਛੇਕ ਦਿਸ ਪੈਂਦਾ ਹੈ। ਅਲਟਰਾ ਸਾਊਂਡ ਵਿੱਚ ਡਾਕਟਰਾਂ ਨੂੰ ਕੁੜੀਆਂ ਹੀ ਦਿਸਦੀਆਂ ਹਨ। ਮਾਂ ਦੇ ਪੇਟ ਵਿੱਚ ਤਿੰਨ ਮਹੀਨੇ ਦੇ ਠਹਿਰੇ, ਅੱਧੀ ਗਿੱਠ ਤੋਂ ਵੀ ਛੋਟੇ ਬੱਚੇ ਦੇ, ਕੁੜੀਆਂ ਦੇ ਗੁਪਤ ਅੰਗ ਦਿਸ ਪੈਂਦੇ ਹਨ। ਹੁਣ ਤੁਸੀਂ ਆਪੇ ਸੋਚ ਲਵੋ। ਮਾਂ ਦੇ ਗਰਭ ਵਿੱਚ ਕਿੰਨੇ ਜੀਅ ਘਰ ਦੇ ਹੱਥੀਂ ਜਾਣ ਬੁੱਝ ਕੇ ਮਾਰ ਦਿੱਤੇ ਹਨ? ਪੈਸੇ ਲਈ ਡਾਕਟਰ ਕੁੜੀਆਂ ਮੁੰਡੇ ਸਬ ਭ੍ਰਰੂਣ ਹੱਤਿਆ ਕਰੀ ਜਾਂਦੇ ਹਨ। ਕਿਆ ਬਾਤ ਹੈ। ਮਰਦੇ ਬੰਦੇ ਵਿੱਚ ਜਾਨ ਪਉਣ ਵਾਲੇ ਡਾਕਟਰ, ਬੰਦੇ ਨੂੰ ਮੌਤ ਦੇ ਮੂੰਹ ਵਿੱਚੋਂ ਕੱਢਣ ਵਾਲੇ, ਜਾਨਾਂ ਦਾ ਕਤਲ ਕਰਕੇ ਪੈਸੇ ਲੈ ਰਹੇ ਹਨ। ਭ੍ਰਰੂਣ ਹੱਤਿਆ ਕਰਨ ਵਾਲੇ ਡਾਕਟਰ ਜਾਨਾਂ ਲੈਣ ਲਈ ਕੀ ਕਿਸੇ ਗਲੀਂ ਨੁਕਰ ਦੇ ਦਾਦੇ ਨਾਲੋਂ ਘੱਟ ਹਨ? ਮਾਂਪੇ ਸਪਾਰੀ ਦਿੰਦੇ ਹਨ। ਹੁਣ ਮਾਂਪੇ ਹੀ ਸੋਚ ਲੈਣ, ਡਾਕਟਰ ਕਿੰਨਾਂ ਸੱਚ ਦੱਸਦੇ ਹਨ? ਰੱਬ ਦਾ ਕਿਸੇ ਨੇ ਭੇਤ ਨਹੀਂ ਪਾਇਆ ਹੈ। ਸਿਆਣੀਆਂ ਔਰਤਾਂ ਕਹਿੰਦੀਆਂ ਸਨ, " ਗਰਭ ਹਨੇਰ ਕੋਠਰੀ ਹੈ। ਇਸ ਦਾ ਕਿਸੇ ਨੂੰ ਗਿਆਨ ਨਹੀਂ ਹੈ। ਰੱਬ ਹੀ ਜਾਣਦਾ ਹੈ। ਕੀ ਜੀਅ ਘਰ ਵਿੱਚ ਪੈਦਾ ਹੋਣਾਂ ਹੈ? " ਜੇ ਕਿਸੇ ਦੇ ਜੌੜੇ ਬੱਚੇ ਕੁੜੀ ਮੁੰਡਾ ਹੋ ਜਾਣ। ਡਾਕਟਰ ਕਹੇ, " ਇੰਨਾਂ ਵਿੱਚੋਂ ਇੱਕ ਹੀ ਬਚਾਉਣਾਂ ਪਵੇਗਾ। ਦੱਸੋ ਕੁੜੀ ਬਚਾਈਆਂ ਜਾਂ ਮੁੰਡਾ। " ਕੋਈ ਵੀ ਮਾਂ-ਬਾਪ ਐਸੇ ਨਹੀਂ ਹੋਣਗੇ, ਕਹਿੱਣ , " ਕੁੜੀ ਨੂੰ ਬਚਾ ਲਵੋ। ਮੁੰਡਾ ਅਗਲੇ ਸਾਲ ਜੰਮ ਪਵੇਗਾ। " ਮੁੰਡਾ ਤਾ ਹੀਰੇ ਮੋਤੀ ਦੇ ਕੇ ਵੀ ਨਹੀਂ ਲੱਭਣਾਂ। ਕੁੜੀ ਤਾਂ ਮੁੰਡਾ ਵਿਆਹ ਕੇ ਆ ਹੀ ਜਾਣੀ ਹੁੰਦੀ ਹੈ। ਬੱਚੇ ਦੇ ਜਨਮ ਸਮੇਂ ਮਾਂ ਪੁੱਤ ਵਿਚੋਂ ਇੱਕ ਨੂੰ ਬਚਾਉਣਾਂ ਹੋਵੇ। ਪੁੱਤਰ ਨੂੰ ਹੀ ਬੱਚਾਇਆ ਜਾਵੇਗਾ। ਮਾਂ ਹੋਰ ਆ ਜਾਵੇਗੀ।
ਧੀ ਵੀ ਮਾਂ-ਬਾਪ ਦੇ ਖੂਨ ਤੋਂ ਹੀ ਬਣਦੀ ਹੈ। ਮਾਂ-ਬਾਪ ਦਾ ਅੰਸ਼ ਹੁੰਦੀ ਹੈ। ਪੁੱਤਰ ਦੇ ਨਾਲ ਧੀ ਵੀ ਪਾਲ ਦਿਆਂਗੇ। ਇਹ ਬਹੁਤ ਵੱਡਾ ਪੁੰਨ ਹੈ। ਮੰਦਰਾਂ ਗੁਰਦੁਆਰਿਆਂ ਵਿੱਚ ਬਹੁਤ ਦਾਨ ਵੀ ਕਰਦੇ ਹਾਂ। ਆਪਣੀ ਜੰਮੀ ਧੀ ਨੂੰ ਦੋ ਰੋਟੀਆਂ ਨਾਂ ਦੇਣੀਆਂ ਪੈ ਜਾਂਣ ਕੰਨੀ ਕਤਰਾਉਂਦੇ ਹਾਂ। ਕਿਹੜਾ ਕੁੜੀਆਂ ਦੀ ਕਮਾਂਈ ਖਾਣੀ ਹੈ? ਬਹੁਤੇ ਜੋੜਿਆਂ ਨਾਲ ਹੋਇਆ ਹੈ। ਕੁੜੀ ਸਮਝ ਕੇ ਭ੍ਰਰੂਣ ਹੱਤਿਆ ਕਰ ਦਿੱਤੀ। ਫਿਰ ਦੁਆਰਾ ਬੱਚਾ ਹੀ ਨਹੀਂ ਹੋਇਆ। ਪਿਆਰੇ ਮੁੰਡੇ ਹੀ ਲੱਗਦੇ ਹਨ। ਬਹੁਤੇ ਪਿਆਰੇ ਪੁੱਤਰ ਲਾਹ-ਪਾਹ ਇੱਜ਼ਤ ਜਿਉਂ ਮਾਪਿਆਂ ਦੀ ਉਤਾਰਨ ਲੱਗੇ ਨਹੀਂ ਸੋਚਦੇ। ਧੀ ਪੁੱਤ ਦਾ ਪੈਦਾ ਹੋਣਾਂ ਸਯੋਗ ਹੈ। ਕੋਈ ਦੇਣੇ ਲੈਣੇ ਦੀ ਸਾਂਝ ਹੁੰਦੀ ਹੈ। ਇਸੇ ਦੁਨੀਆਂ ਉਤੇ ਸਾਡੇ ਸਬੰਧ ਬਣਦੇ ਹਨ। ਜੇ ਮਾਪਿਆਂ ਨੇ ਆਪਣੇ ਹੱਥੋਂ ਆਪਣਾਂ ਹੀ ਬੱਚਾ ਮਰਵਾਉਣਾ ਹੈ। ਇਹ ਵੀ ਕੋਈ ਪਿਛਲੇ ਜਨਮ ਦੇ ਪਾਪ ਦਾ ਹਿਸਾਬ ਕਿਤਾਬ ਹੈ। ਬਹੁਤ ਅਣਜੰਮੇ ਭ੍ਰਰੂਣ ਮਾਰ ਦਿੱਤੇ ਜਾਂਦੇ ਹਨ। ਅਨੇਕਾਂ ਹੀ ਜਾਨ ਪੈਣ ਤੋਂ ਪਹਿਲਾਂ ਹੀ ਗਿਰ ਜਾਂਦੇ ਹਨ। ਕੁੜੀਆਂ ਕਿਹੜੇ ਪਾਸੇ ਤੋਂ ਘੱਟ ਹਨ। ਪੜ੍ਹਾਈ ਵਿੱਚ ਅੱਗੇ ਹਨ। ਹਰ ਕੰਮ ਕਰ ਸਕਦੀਆਂ ਹਨ। ਘਰ ਸੰਭਾਲਣ ਵਿੱਚ ਵੀ ਘਰ ਦੇ ਮਰਦਾਂ ਤੋਂ ਵੱਧ ਕੰਮ ਕਰਦੀਆਂ ਹਨ। ਅੱਜ ਕੱਲ ਜ਼ਿਆਦਾ ਮਾਂਪੇ ਧੀਆਂ ਨਾਲ ਰਹਿੰਦੇ ਹਨ। ਕੁੜੀਆਂ ਨਾਜ਼ਕ ਸਭਾਅ ਦੀਆਂ ਹੁੰਦੀਆਂ ਹਨ। ਸ਼ਹਿਨਸ਼ੀਲਤਾ ਵਾਲੀਆਂ ਹੁੰਦੀਆਂ ਹਨ। ਸਬ ਨੂੰ ਪਿਆਰ ਕਰਦੀਆਂ ਹਨ। ਛੇਤੀ ਕੀਤੇ ਬੁੱਢੇ ਮਾਪਿਆ ਦੀ ਗੱਲ ਦਾ ਗੁੱਸਾ ਨਹੀਂ ਕਰਦੀਆ। ਬੱਚਾ ਔਰਤ ਹੀ ਪੈਦਾ ਕਰ ਸਕਦੀ ਹੈ। ਬਹੁਤੇ ਪੁੱਤਰ ਮਾਪਿਆਂ ਦਾ ਬੋਝ ਝੱਲਣਾਂ ਨਹੀਂ ਚਹੁੰਦੇ। ਵੈਸੇ ਵੀ ਮਰਦ ਸਖ਼ਤ ਸੁਭਾਅ ਦੇ ਹੁੰਦੇ ਹਨ। ਛੇਤੀ ਕਿੱਤੇ ਕਿਸੇ ਉਤੇ ਤਰਸ ਨਹੀਂ ਕਰਦੇ। ਨਾਂ ਹੀ ਕਿਸੇ ਦੂਜੇ ਗਰੀਬ ਕੰਮਜ਼ੋਰ ਵੱਲ ਧਿਆਨ ਦਿੰਦੇ ਹਨ। ਕਨੇਡਾ ਵਿੱਚ ਜਿੰਨੇ ਵੀ ਪੰਜਾਬੀ ਆਏ ਹਨ। 10 ਪਰਿਵਾਰਾਂ ਵਿਚੋਂ 8 ਪਰਿਵਾਰਾਂ ਨੂੰ ਚਾਰ ਛੇ ਜੀਆਂ ਭੈਣ ਭਰਾਵਾ ਸਮੇਤ ਮਾਪਿਆਂ ਨੂੰ ਧੀਆਂ ਨੇ ਕਨੇਡਾ ਸੱਦਿਆ ਹੈ। ਪੂਰੇ ਪਰਿਵਾਰ ਦੀ ਪਰਵ੍ਰਿਸ਼ ਉਦੋਂ ਤੱਕ ਕੀਤੀ ਹੈ। ਜਦੋਂ ਤੱਕ ਆਪਣੇ ਪੈਰਾ ਉਤੇ ਨਹੀਂ ਖੜ੍ਹੇ ਹੋ ਗਏ। ਐਸੇ ਪਰਿਵਾਰਾਂ ਦੇ ਮੁੰਡੇ ਜੁਵਾਨੀ ਵਿੱਚ ਜਦੋਂ ਅਜ਼ਾਦ ਦੇਸ਼ ਵਿੱਚ ਆ ਜਾਂਦੇ ਹਨ। ਪੈਰ ਛੱਡ ਦਿੰਦੇ ਹਨ। ਆਪਣਾਂ ਆਪ ਹੀ ਨਹੀਂ ਸੰਭਾਲ ਸਕਦੇ, ਮਾਂਪੇ ਕੀ ਸੰਭਾਲਣੇ ਹਨ? ਕੁੜੀਆਂ ਹੀ ਮਾਂ-ਬਾਪ ਨੂੰ ਆਪਣੇ ਨਾਲ ਰੱਖਦੀਆਂ ਹਨ।

Comments

Popular Posts