ਬਖ਼ਸੇਗਾ ਬਖ਼ਸਣ ਹਾਰ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com

ਜਦੋਂ ਸਾਨੂੰ ਖੁਸ਼ੀ ਹੁੰਦੀ ਹੈ। ਜਾਂ ਅਸੀਂ ਗਮੀ ਵਿੱਚ ਹੁੰਦੇ ਹਾਂ। ਤਾਂ ਅਸੀਂ ਰੱਬ ਦੇ ਚਰਨ ਲੱਭਦੇ ਹਾਂ। ਰੱਬ ਦੇ ਦਰਸ਼ਨ ਕਰਨੇ ਚਹੁੰਦੇ ਹਾਂ। ਮੰਦਰ ਗੁਰਦੁਆਰੇ ਜਾਂਦੇ ਹਾਂ। ਉਥੇ ਕਿਹੜਾ ਕਿਸੇ ਨੂੰ ਰੱਬ ਲੱਭਾ ਹੈ। ਰੱਬ ਹੈ ਤਾਂ ਸਾਡੇ ਅੰਦਰ ਹੀ, ਇਸ ਤੱਕ ਪਹੁੰਚਣਾਂ ਬਹੁਤ ਔਖਾ ਰਸਤਾ ਹੈ। ਕਹਿੰਦੇ ਹਨ, " ਜਦੋਂ ਕੋਈ ਚੀਜ਼ ਕੋਲੋ ਹੋਵੇ, ਉਸ ਉਤੇ ਨਿਗਾ ਨਹੀਂ ਜਾਂਦੀ। ਕਈ ਕੰਘੀ ਵਾਲਾਂ ਵਿੱਚ ਟੰਗ ਲਈਦੀ ਹੈ। ਆਲੇ-ਦੁਆਲੇ ਸਬ ਲੱਭ ਦੇਈਦੀ ਹੈ। ਦੀਵੇ ਥੱਲੇ ਹਨੇਰਾ ਹੁੰਦਾ ਹੈ। ਜਦੋਂ ਦੋ ਦੀਵੇ ਜੱਗ ਜਾਣ ਤਾਂ ਹਨੇਰਾ ਦੂਰ ਹੋ ਜਾਂਦਾ ਹੈ। ਸਾਡੇ ਮਨ ਦਾ ਗਿਆਨ ਜਗਾਉਣ ਦੀ ਲੋੜ ਹੈ। ਮਨ ਨੂੰ ਸਾਡੇ ਧਰਮਿਕ ਗ੍ਰੰਥਾਂ ਨੇ ਜਗਾਉਣਾਂ ਹੈ। ਉਹੀ ਰਸਤਾ ਸਾਡੇ ਧਰਮਿਕ ਗ੍ਰੰਥਿ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦਸਦੇ ਹਨ। ਉਸ ਵਿੱਚ ਸਬ ਲਿਖਿਆ ਹੋਇਆ ਹੈ। ਬਗੈਰ ਪੜ੍ਹੇ ਗਿਆਨ ਨਹੀਂ ਹੋਵੇਗਾ। ਬਹੁਤੇ ਸਮਝਦੇ ਹਨ। ਦੂਰੋਂ ਰੁਮਾਲਿਆਂ ਲਿਪਟਿਆ ਵਿੱਚ ਦੇਖ ਕੇ, ਉਸ ਦਾ ਅਸਰ ਹੋ ਜਾਵੇਗਾ। ਤਾਂਹੀ ਮਾਹਾਰਾਜ ਦੇ ਦੁਆਲੇ ਦੀ ਗੇੜਾ ਦਿੰਦੇ ਹਨ। ਕਈ ਗੇੜਿਆ ਦੀ ਗਿੱਣਤੀ ਕਰਦੇ ਹਨ। ਮੰਨਿਆ ਇਹ ਉਤਲੇ ਕਰਮ ਕਰਨ ਨਾਲ ਫੈਇਦਾ ਹੁੰਦਾ ਹੈ। ਜੇ ਉਸ ਵਿੱਚ ਲਿਖੀਆਂ ਗੱਲਾਂ ਪੜ੍ਹਾਂਗੇ। ਸੋਚੋ ਸਾਡੀ ਜਿੰਦਗੀ ਲੋਹੇ ਤੋਂ ਕੰਚਨ ਬਣ ਜਾਵੇਗੀ। ਦੁੱਖ, ਮਸੀਬਤਾਂ ਦੇ ਬੰਧਨ ਟੁੱਟ ਜਾਣਗੇ। ਹਰ ਸੋਚਿਆ ਫੁਰਨਾ ਪੂਰਾ ਹੁੰਦਾ ਜਾਵੇਗਾ। ਪ੍ਰੇਮੀ ਨਾਲ ਗੱਲਬਾਤ-ਮਲਾਕਾਤ ਨਾਂ ਕਰੀਏ, ਪਿਆਰ ਅੱਗੇ ਨਹੀਂ ਵੱਧਦਾ, ਮਿਲਾਪ ਨਹੀਂ ਹੁੰਦਾ। ਚਾਹੇ ਸੋਉ ਗੇੜੇ ਮਾਰੀ ਜਾਈਏ। ਕੁੱਝ ਹੱਥ ਨਹੀਂ ਲੱਗਦਾ। ਜਾਂ ਤਾਂ ਉਸ ਦੇ ਘਰ ਜਾਣਾਂ ਪੈਂਦਾ ਹੈ। ਨਹੀਂ ਪ੍ਰੇਮੀ ਨੂੰ ਲਿਆ ਕੇ ਆਪਣੇ ਘਰ ਰੱਖਣਾਂ ਪੈਂਦਾ ਹੈ। ਉਸ ਨਾਲ ਮਨ ਖੋਲ ਕੇ ਮਿਲਣੀ ਕਰਨੀ ਪੈਂਦੀ ਹੈ। ਅਸੀਂ ਸੋਚਦੇ ਹਾਂ। ਮੰਦਰ ਗੁਰਦੁਆਰੇ ਸਿਰ ਝੁਕਾਉਣ ਨਾਲ ਸਾਡਾ ਕੰਮ ਪੂਰਾ ਹੋ ਜਾਵੇਗਾ। ਜੇ ਆਪੋ-ਆਪਣਾਂ ਧਰਮਿਕ ਗ੍ਰੰਥਿ, ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਘਰ ਵਿੱਚ ਰੱਖ ਲਿਆ ਜਾਵੇ। ਮੰਦਰ ਗੁਰਦੁਆਰੇ ਸਾਹਿਬ ਜਾ ਕੇ ਕਿਹੜਾ ਪੜ੍ਹਦੇ ਹਾਂ? ਉਦਾ ਹੀ ਘਰ ਵਿੱਚ ਰੱਖ ਲਵੋ। ਜਰੂਰ ਕਰਮ ਸਿੱਧੇ ਹੋ ਜਾਣਗੇ। ਆਪੇ ਹੀ ਕਦੇ ਤਾਂ ਖੁਸ਼ੀ, ਗਮੀ, ਇੱਕਲਤਾ ਵਿੱਚ ਪੜ੍ਹਨ ਨੂੰ ਦਿਲ ਕਰੇਗਾ। ਪੜ੍ਹਾਗੇ ਤਾਂਹੀ ਆਪਣੀਆਂ ਅੰਦਰ ਦੀਆ ਗਲ਼ਤੀਆਂ ਦਾ ਪਤਾ ਲੱਗੇਗਾ। ਸਾਡੀਆ ਭੁਲਾਂ ਨੂੰ ਬਖ਼ਸੇਗਾ ਬਖ਼ਸਣ ਹਾਰ, ਅਸੀਂ ਤਾਂ ਹੋਰਾਂ ਦੀਆਂ ਉਣਤਾਂਈਆਂ ਹੀ ਦੇਖੀ ਜਾਂਦੇ ਹਾਂ। ਜਿਸ ਦਿਨ ਅਸੀ ਜਾਣ ਬੁੱਝ ਕੇ ਕਰਨ ਵਾਲੀਆਂ ਗਲ਼ਤੀਆਂ ਕਰਨੋਂ ਹੱਟ ਗਏ। ਸਮਾਜ ਬਦਲ ਜਾਵੇਗਾ। ਜਿਹੜੀ ਚੀਜ਼ ਸਾਡੇ ਘਰ ਵਿੱਚ ਸਾਡੇ ਸਹਮਣੇ ਹੋਵੇ। ਖਾਂਦੀ ਵੀ ਜਾਂਦੀ ਹੈ। ਵਰਤੀ ਵੀ ਜਾਂਦੀ ਹੈ।
ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ {ਪੰਨਾ 430}
ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ੨੨੧੫੩੭ {ਪੰਨਾ 430}
ਤੁਹਾਨੂੰ ਕਿਹੜਾ ਤਰੀਕਾ ਪਸੰਦ ਹੈ। ਮੈਂ ਕਹਾਂਗੀ ਉਸ ਨੂੰ ਬਾਹਰ ਲੱਭਦੇ ਫਿਰਦੇ ਹੋ। ਉਸ ਨੂੰ ਘਰ ਵਿੱਚ ਜਗਾਂ ਦੇ ਦਿਉ। ਸਾਰੇ ਕੰਮ ਆਪੇ ਹੁੰਦੇ ਜਾਣਗੇ। ਗਮੀ ਖੁਸ਼ੀ ਵਿੱਚ ਉਸ ਨਾਲ ਆਪ ਗੱਲਾਂ ਕਰਨ ਨੂੰ ਦਿਲ ਕਰੇਗਾ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਸ਼ਬਦਾਂ ਅੱਖਰਾਂ ਦੇ ਗਿਆਨ ਨਾਲ ਮਨ ਦੀਆਂ ਖ਼ਾਮੀਆਂ ਮੁੱਕ ਜਾਂਦੀਆਂ ਹਨ। ਮਨ ਭਟਕਣਾਂ ਛੱਡ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਗੁਰਦੁਆਰੇ ਸਾਹਿਬ ਵਿੱਚ ਗਿਆਨੀ ਜੀ ਕੱਲਾ ਹੀ ਏਧਰੋਂ ਉਧਰ ਲੈ ਕੇ ਚੱਲਿਆ ਜਾਂਦਾ ਹੈ। ਅਸੀਂ ਵੀ ਘਰ ਵਿੱਚ ਕੱਲੇ ਹੀ ਪ੍ਰਕਾਸ਼ ਕਰ ਸਕਦੇ ਹਾਂ। 5 ਬੰਦੇ ਇੱਕਠੇ ਕਰਨ ਦੀ ਲੋੜ ਨਹੀਂ ਹੈ। ਐਡੇ ਵੱਡੇ ਪੁਰਖ ਲਈ ਧੜੇ ਨਹੀਂ ਚਾਹੀਦੇ। ਇੱਕਲੇ ਹੀ ਆਪਣਾਂ ਆਪ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਸਲੰਡਰ ਕਰ ਦਿਉ। ਕਿਸੇ ਦੂਜੇ ਦੇ ਜਾਮਨ ਬਣਨ ਦੀ ਲੋੜ ਨਹੀਂ ਹੈ। ਕੋਈ ਕਿਸੇ ਦੇ ਆਖੇ ਨਹੀਂ ਲੱਗਦਾ ਹੁੰਦਾ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਦਸ ਗੁਰੂਆਂ ਦੇ ਦਰਸ਼ਨ ਹਨ। 6 ਗੁਰੂਆਂ ਦੀ ਲਿਖੀ ਬਾਣੀ ਹੈ। 15 ਭਗਤਾਂ, 3 ਭੱਟਾ ਤੇ 4 ਸਿੱਖਾਂ ਦੀ ਬਾਣੀ ਹੈ। ਇਸ ਕਰਕੇ ਸਾਨੂੰ ਹੋਰ ਬੌਡੀਗਾਰਡ ਨਹੀਂ ਚਾਹੀਦੇ। ਨਾਲੇ ਦੋ ਪ੍ਰੇਮੀਆਂ ਵਿਚਕਾਰ ਤੀਜਾ ਕੋਈ ਹੋਣਾਂ ਵੀ ਨਹੀਂ ਚਾਹੀਦਾ। ਰੇ
ਆਦਿ ਪੁਰਖਿ ਇਕੁ ਚਲਤੁ ਦਿਖਾਇਆ ਜਹ ਦੇਖਾ ਤਹ ਸੋਈ ਨਾਨਕ ਹਰਿ ਕੀ ਭਗਤਿ ਛੋਡਉ ਸਹਜੇ ਹੋਇ ਸੁ ਹੋਈ {ਪੰਨਾ 437}
ਉਸ ਰੱਬ ਦੀ ਹੋਦ ਨੂੰ ਸਬ ਪਾਸੇ ਹਾਜ਼ਰ ਦੇਖੀਏ। ਆਪਦੇ ਦੀਨ ਧਰਮ ਨੂੰ ਜਰੂਰ ਮੰਨਦੇ ਰਹਿੱਣਾਂ ਚਾਹੀਦਾ ਹੈ। ਆਪਣੇ ਆਪ ਮਹਿਸੂਸ ਹੋਣ ਲੱਗ ਜਾਵੇਗਾ। ਜਦੋਂ ਕਿਸੇ ਨੂੰ ਪਿਆਰ ਕਰਦੇ ਹਾਂ। ਉਸ ਨੂੰ ਪਤਾ ਲੱਗ ਹੀ ਜਾਂਦਾ ਹੈ। ਪਿਆਰ ਦਾ ਜੁਆਬ ਪਿਆਰ ਵਿੱਚ ਹੀ ਮਿਲਦਾ ਹੈ। ਜੇ ਪਿਆਰ ਕਰਨ ਦਾ ਸਹੀਂ ਢੰਗ ਆਉਂਦਾ ਹੋਵੇ। ਪਿਆਰਾ ਹਾਂਸਲ ਹੋ ਹੀ ਜਾਂਦਾ ਹੈ।
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ੧੯ {ਪੰਨਾ 594}
ਸਤਿਗੁਰ ਪੁਰਖ ਧੰਨ ਧੰਨ ਹੈ। ਸਲਾਹੁਉਣ ਦੇ ਯੋਗ ਹੈ। ਬਾਣੀ ਦੇ ਪੜ੍ਹਨ ਨਾਲ ਮਨ ਸਾਂਤ ਹੁੰਦਾ ਹੈ। ਪ੍ਰੇਮ ਭਗਤੀ ਜਾਗਦੀ ਹੈ। ਰੱਬ ਨਾਲ ਸੁਰਤੀ ਬਿਰਤੀ ਲੱਗਦੀ ਹੈ। ਉਸ ਦੀ ਕਿਰਪਾ ਵੈਰੀ ਦੁਸ਼ਮਣ ਸਭ ਬਾਰਬਰ ਲੱਗਦੇ ਹਨ। ਇਸੇ ਬਾਣੀ ਕਰਕੇ ਹੀ ਰੱਬ ਨਾਲ ਪ੍ਰੀਤੀ ਲੱਗ ਗਈ ਹੈ।
ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਭਾਲਿ {ਪੰਨਾ 569}

Comments

Popular Posts