ਕੀ ਅਸੀਂ ਆਪਣੇ ਮਰ ਗਏ ਪਿਆਰਿਆਂ ਦੀਆਂ ਬਰਸੀਆਂ ਮਰਨ ਦਿਨ ਮਨਾਉਂਦੇ ਹਾਂ?
-ਸਤਵਿੰਦਰ ਕੌਰ ਸੱਤੀ ( ਕੈਲਗਰੀ)

ਕੀ ਅਸੀਂ ਆਪਣੇ ਮਰ ਗਏ ਪਿਆਰਿਆਂ ਦੀਆਂ ਬਰਸੀਆਂ ਮਰਨ ਦਿਨ ਮਨਾਉਂਦੇ ਹਾਂ? ਕੀ ਸਾਲ ਬਾਅਦ ਹੀ ਮਰੇ ਹੋਏ ਆਪਣੇ ਦੀ ਯਾਦ ਆਉਂਦੀ ਹੈ? ਕੀ ਬਾਕੀ ਦੇ ਦਿਨ ਪੂਰਾ ਸਾਲ ਮਰਿਆਂ ਪਿਆਰਿਆਂ ਦਾ ਚੇਤਾ ਹੀ ਨਹੀਂ ਰਹਿੰਦਾ? ਕੀ ਮਰਨ ਪਿਛੋਂ ਆਪਣੇ ਹੀ ਸਕੇ ਪਿਆਰੇ ਭੂਤ ਬੱਣ ਜਾਂਦੇ ਹਨ? ਜਾਂ ਸਾਲ ਬਾਅਦ ਹੋਰ ਲੋਕਾਂ ਨੂੰ ਦਿਖਾਵਾ ਕਰਨਾ ਹੁੰਦਾ ਹੈ। ਪਹਿਲੀ ਬਰਸੀ ਤਾਂ ਬਹੁਤ ਮੰਨਾਉਂਦੇ ਹਨ। ਕਈ ਮਰਨ ਵਾਲਾਂ ਪਹਿਲਾ ਦਿਨ ਹੀ ਮਸਾ ਕੱਢਦੇ ਹਨ। ਜਿਉਂਦਾ ਤਾਂ ਰੋਟੀ ਖਾਣ ਵੱਲੋ ਭੁੱਖਾ ਮਰ ਗਿਆ। ਕਈ ਤਾਂ ਆਪਣੇ ਜਣਨ ਵਾਲਿਆ ਮਾਂਪਿਆ ਨੂੰ ਦਰ-ਦਰ ਦੀਆਂ ਠੋਕਰਾਂ ਖੁਲਾਉਂਦੇ ਹਨ। ਉਹ ਦੁਵਾਈ ਰੋਟੀ ਨੂੰ ਤਰਸ ਜਾਂਦੇ ਹਨ। ਬਿਮਾਰ ਨੂੰ ਕੋਈ ਸੰਭਾਂਲਦਾ ਨਹੀਂ ਹੈ। ਪੁਰਾਣੇ ਫਰਨੀਚਰ ਵਾਂਗ ਘਰੋਂ ਬਾਹਰ ਕਰ ਦਿੱਤਾ ਜਾਂਦਾ ਹੈ। ਮਰਨ ਪਿਛੋ ਕਿਉਂ ਲੱਡੂ ਜਲੇਬੀਆਂ ਵੰਡੀਆਂ ਜਾਂਦੀਆਂ ਹਨ? ਬਚੀ ਬੈਂਕ ਦੀ ਪੂੰਜੀ ਤੇ ਜਾਇਦਾਦ ਸੰਭਾਲਣੀ ਹੁੰਦੀ ਹੈ। ਤਾਂ ਹੀ ਲੋਕਾਂ ਦਾ ਮੂੰਹ ਮਿੱਠਾ ਕਰਾਕੇ ਬੰਦ ਕਰ ਦਿੱਤਾ ਜਾਂਦਾ ਹੈ। ਕਈਆਂ ਨੂੰ ਮਰਨ ਦੀ ਖੁੱਸ਼ੀ ਵਿੱਚ ਭਾਂਡੇ, ਬਿਸਤਰੇ, ਕੱਪੜੇ ਵੰਡੇ ਜਾਂਦੇ ਹਨ। ਲੱਖਾਂ ਦੀ ਜਾਇਦਾਦ ਹੱੜਪਣੀ ਕਿਹੜਾ ਸੌਖੀ ਹੈ। ਬਾਬਾ ਵੀ ਇਹੀ ਕਹਿੰਦਾ ਹੈ। ਜੇ ਕੁੱਝ ਹਾਂਸਲ ਹੁੰਦਾ ਹੈ। ਵੰਡ ਕੇ ਖਾਂਦਾ ਜਾਵੇ। ਹੱਜਮ ਛੇਤੀ ਹੋ ਜਾਂਦਾ ਹੈ। ਭਾਰ ਜਿਉਂ ਵੰਡਿਆ ਜਾਂਦਾ ਹੈ। ਨਹੀਂ ਤਾਂ ਲੋਕ ਹੀ ਗੁਆਹ ਬੱਣ ਕੇ ਕੰਮ ਵਿਗਾੜ ਦਿੰਦੇ ਹਨ। ਜੇ ਤਾਂ ਬਹੁਤਾ ਨਜ਼ਦੀਕੀ ਹੈ। ਤਾਂ ਦੁੱਖ ਬਹੁਤ ਹੁੰਦਾ ਹੈ। ਰੋਣਾ ਕਲਾਉਣਾ ਬਹੁਤ ਹੁੰਦਾ ਹੈ। ਜਦੋਂ ਦੂਰ ਦਾ ਮਰਦਾ ਹੈ। ਰੋਣ ਦਾ ਡਰਾਮਾ ਕਰਨਾ ਵੀ ਔਖਾ ਹੋ ਜਾਦਾ ਹੈ। ਇਹ ਲੋਕ ਬੜੇ ਸਿਆਣੇ ਹਨ। ਰੋਣ ਨਾਲ ਮਰਨ ਵਾਲਾਂ ਜਿਉਂਦਾ ਨਹੀਂ ਹੋਣ ਲੱਗਾ। ਨਾ ਹੀ ਉਸ ਨੂੰ ਕੁੱਝ ਸੁਣਦਾ ਹੈ। ਕੌਣ ਕਿਨ੍ਹਾਂ ਰੋਂਦਾ ਹੈ। ਜੇ ਲੋਕਾਂ ਨੂੰ ਦਿਖਾਉਣ ਨੂੰ ਰੋਂਦੇ ਹਾਂ। ਲੋਕ ਕਿਹੜਾ ਵਿਰਾਉਣ ਲੱਗੇ ਹਨ। ਲੋਕ ਵੀ ਤਾਂ ਇਹੀ ਦੇਖਣ ਆਉਂਦੇ ਹਨ। ਹੁਣ ਕਿਥੇ ਕੁ ਖੜੇ ਹਾਂ। ਘਰ ਦੇ ਕੀ ਹਲਾਤ ਹਨ? ਬਹੁਤੇ ਪਹਿਲਾਂ ਹੀ ਪਾਣੀ ਦੇ ਛਿਟੇ ਮਾਰ ਕੇ ਥੁਕ ਲਾ ਕੇ ਆਉਂਦੇ ਹਨ। ਆਪਣਿਆਂ ਦੀ ਮਰਨ ਦਿਨ ਦੀ ਬਰਸੀ ਭਾਵੇਂ ਨਾਂ ਹੀ ਮੰਨਾਈਏ। ਆਲੇ ਦੁਆਲੇ ਜੇ ਕੋਈ ਛੜਾਂ ਸਾਧ ਮਰ ਗਿਆ ਹੈ। ਉਸ ਦੀ ਭਾਂਵੇ ਸ਼ਕਲ ਸਾਡੇ ਦਾਦੇ ਨੇ ਹੀ ਦੇਖੀ ਹੋਵੇ। ਬਰਸੀ ਤਾਂ ਲੋਕਾਂ ਨੂੰ ਹੀ ਮਨਾਉਣੀ ਪੈਣੀ ਹੈ। ਨਾਂ ਤਾਂ ਸਾਧ ਦੇ ਕੋਈ ਪਤਨੀ, ਬਾਲ-ਬੱਚਾ ਸੀ। ਲੋਕ ਸੇਵਾ ਕਰਾਉਂਦਾ ਮਰ ਗਿਆ। ਜਦੋਂ ਜਿਉਂਦੇ ਤੋਂ ਬੇਗਾਨੀਆਂ ਬੀਬੀਆਂ ਨੇ ਸੇਵਾ ਕੀਤੀ ਹੈ। ਉਹੀ ਤਾਂ ਹੁਣ ਰਂੋਣਗੀਆਂ। ਕੌਣ ਕਹਿੰਦਾ ਹੈ? ਸਾਂਝੇ ਬਾਬੇ ਨੂੰ ਕੋਈ ਪਿਟਦਾ ਨਹੀ। 50 ਸਾਲ ਸਾਧ ਬਾਬੇ ਮਰੇ ਨੂੰ ਹੋ ਚੁਕੇ ਹੁੰਦੇ ਹਨ। ਬੀਬੀਆਂ ਗਾਤਰੇ ਵਾਲੀਆਂ, ਬਿੰਦੀਆਂ ਸੁਰਖੀਆਂ ਸੰਧੂਰਾਂ ਵਾਲੀਆਂ ਅਜੇ ਤੱਕ ਪ੍ਰਬੰਧਕ ਗ੍ਰੰਥੀ, ਪ੍ਰਧਾਂਨ ਵੀ ਸਿਆਪਾ ਕਰੀ ਜਾਂਦੇ ਹਨ। ਆਪਣੇ ਪਰਵਾਰ ਦੇ ਮਾਂ-ਪਿਉ ਦੇ ਮਰੇ ਦਾ ਭਾਂਵੇਂ ਦਿਹਾੜਾਂ ਚੇਤੇ ਨਾਂ ਰਹੇ। ਪਰ ਸਾਧ ਦਾ ਮਰਨ-ਜਨਮ ਦਿਨ ਚੇਤੇ ਰਹਿੰਦਾ ਹੈ। ਇਸ ਦਿਨ ਜੱਗ ਵੀ ਕਰਾਉਣਾ ਹੁੰਦਾ ਹੈ। ਬਾਹਰਲੇ ਮੁਲਕਾਂ ਵਿੱਚ ਬੜਾਂ ਰਿਵਾਜ਼ ਹੈ। ਸਾਧ ਦੇ ਮਰਨ-ਜਨਮ ਦਿਨ ਨੂੰ ਬਫ਼ੇ ਭਾਂਤ-ਭਾਂਤ ਦੇ ਭੋਜਨ ਵੀ ਬੜੇ ਸੁਆਦ ਹੁੰਦੇ ਹਨ। ਸਸਤੇ ਵੀ, ਇੱਕ ਡਾਲਰ ਮੱਥਾਂ ਟੇਕ ਕੇ, ਜਿਨ੍ਹਾਂ ਮਰਜ਼ੀ ਭੋਜਨ ਖਾਵੋ।
ਸਾਡੀ ਬਾਣੀ ਕਹਿ ਰਹੀ ਹੈ। ਮੜੀ-ਮਸਾਣ ਨਹੀਂ ਪੂਜਣੇ। ਗੁਰਦੁਆਰਿਆ ਦੇ ਪ੍ਰਬੰਧਕ ਗ੍ਰੰਥੀ, ਪ੍ਰਧਾਂਨ ਕਹਿ ਰਹੇ ਹਨ। ਫਲਾਣੇ ਸਾਧ ਦੀ ਬਰਸੀ ਹੈ। ਬੜੇ ਕਰਨੀ ਵਾਲੇ ਸਾਧ ਸਨ। ਬੜੀ ਕਮਾਈ ਸੀ। ਆਪ ਪ੍ਰਬੰਧਕ ਗ੍ਰੰਥੀ, ਪ੍ਰਧਾਂਨ, ਸਾਧ ਕਮਾਈ ਤਾਂ ਕਦੇ ਕਰਦੇ ਨਹੀਂ ਦੇਖੇ। ਵਿਹਲੇ ਟਹਿਲਦੇ ਰਹਿੰਦੇ ਹਨ। ਲੋਕਾਂ ਦੇ ਕਰਾਏ ਲੰਗਰ ਵਿਚੋਂ ਖਾਂਦੇ ਹਨ। ਲੰਗਰ ਵਿੱਚ ਵੀ ਕਦੇ ਝਾੜੂ-ਪੋਚਾ, ਦਾਲ-ਪ੍ਰਸ਼ਾਦੇ, ਭਾਂਡਿਆਂ ਦੀ ਸੇਵਾ ਕਰਦੇ ਨਹੀਂ ਦੇਖਿਆ। ਕੋਈ ਢੰਗ ਦੀ ਨੌਕਰੀ ਵੀ ਨਹੀਂ ਕਰਦੇ। ਕਮਾਈ ਕਿਹੜੀ ਕਰਦੇ ਹਨ? ਜੇ ਬਾਣੀ ਪੜ੍ਹਨ ਨੂੰ ਕਮਾਈ ਕਹਿੰਦੇ ਹਨ। ਪ੍ਰਬੰਧਕ ਗ੍ਰੰਥੀ, ਪ੍ਰਧਾਂਨ, ਸਾਧਾਂ ਤੋਂ ਵੱਧ ਆਮ ਬੰਦਾ ਰੱਬ ਤੋਂ ਡਰਦਾ ਹੈ। ਉਸ ਨੂੰ ਯਾਂਦ ਕਰਦਾ ਹੈ। ਉਸ ਦੀ ਬਾਣੀ ਪੜ੍ਹਦਾ ਹੈ। ਇਹ ਤਾਂ ਮਾਹਾਰਾਜ ਵਿਚੋਂ ਕਦੇ ਕੋਈ ਸ਼ਬਦ ਵੀ ਮੂੰਹੋਂ ਨਹੀਂ ਉਚਾਰਦੇ। ਆਪਣੀਆਂ ਬਣਾਈਆਂ ਧਾਰਨਾਂ ਗੀਤਕਾਰਾਂ, ਬੁੜੀਆਂ ਵਾਂਗ ਗਾਉਂਦੇ ਹਨ। ਜੰਨਤਾਂ ਨੂੰ ਭੱਟਕਾਉਂਦੇ ਹਨ। ਆਪਸ ਵਿੱਚ ਧਰਮਾਂ ਪਿਛੇ ਲੱੜਾਉਂਦੇ, ਮਰਾਉਂਦੇ ਹਨ। ਜੇ ਇਸ ਨੂੰ ਕਮਾਈ ਕਹਿੰਦੇ ਹਨ। ਤਾਂ ਸਾਨੂੰ ਵੀ ਇਹ ਸੌਖੀ ਕਮਾਈ ਕਰਨੀ ਚਾਹੀਦੀ ਹੈ। ਇਸ ਵਿੱਚ ਨਾਂ ਤਾਂ ਜੰਮੇਵਾਰੀ ਨਾਲ ਤੀਵੀਂ ਤੇ ਬੱਚੇ ਪਾਲਣ ਦੀ ਲੋੜ ਨਹੀਂ ਹੈ। ਸਗੋਂ ਬੀਬੀਆਂ ਆਪ ਇਨ੍ਹਾਂ ਲਈ ਆਪਣੇ ਖ਼ਸਮਾਂ ਦੀ ਕਮਾਈ ਕੀਤੀ, ਆਪ ਇਨ੍ਹਾਂ ਤੋਂ ਲਟਾਉਂਦੀਆ ਹਨ। ਇਹ ਹੱਟੇ-ਕੱਟੇ ਸਾਨ੍ਹਾਂ ਵਾਂਗ ਬੱੜਕਾਂ ਮਾਰ-ਮਾਰ ਕੇ ਦਿਵਾਨ ਵਿੱਚ ਗੂੰਜਾਂ ਪਾ ਦਿੰਦੇ ਹਨ। 12 ਘੰਟੇ ਕੰਮ ਕਰਕੇ ਆਏ ਬੰਦੇ ਦਾ, ਆਪਣੀ ਇੱਕ ਜਨਾਨੀ ਅੱਗੇ ਬੋਲ ਨਹੀਂ ਨਿੱਕਲਦਾ। ਰੋਟੀ ਖਾ ਕੇ, ਮਸਾ ਨਹਾਤਾ ਜਾਂਦਾ ਹੈ। 7 ਪੁੱਤ 17 ਪੋਤੇ ਅਜੇ ਬਾਬਾ ਘਾਹ ਖੋਤੇ। ਕਬੀਲਦਾਰ ਵਿਚਾਰਾਂ ਕਮਾਈਆਂ ਕਰਦਾ ਕੁਬਾ ਹੋ ਜਾਂਦਾ ਹੈ। ਉਸ ਦੀ ਜਾਨ ਘਰਦੇ ਮਰਨ ਤੱਕ ਨਹੀਂ ਛੱਡਦੇ। ਮਰਜੇ ਮੁੜ ਕੇ ਨਾਮ ਨਹੀਂ ਲੈਂਦੇ। ਉਸ ਦਾ ਨਾਮ ਲੈਣ ਨਾਲ ਘਰ ਵਿੱਚ ਭੂਤ ਆ ਜਾਣ ਦਾ ਖ਼ਤਰਾ ਹੈ। ਮਸਾ ਤਾਂ ਘਰ ਦਾ ਬੁੱਢਾ ਘਰੋਂ ਕੱਢਿਆ ਹੁੰਦਾ ਹੈ। ਮੁੜ ਕੇ ਕਿਹੜਾ ਵਰਸੀ ਮਨਾਉਂਦਾ ਹੈ। ਇਹ ਵਿਹਲੇ ਬਾਬੇ ਬੀਬੀਆਂ ਵਿੱਚ ਬੈਠ ਕੇ ਜਮਾਈਆਂ ਵਾਂਗ ਸੇਵਾ ਕਰਾਉਂਦੇ ਹਨ। ਕਿੱਡੀ ਵੱਡੀ ਕਮਾਈ ਕਰਦੇ ਹਨ। ਪਿੰਡੇ ਦੇਸੀ ਘਿਉ ਲਾ ਕੇ ਚੱਮਕਾਉਂਦੇ ਹਨ। ਬੀਬੀਆਂ ਵਿਚਾਲੇ ਨਿਖਰ ਕੇ ਆਸਨ ਲਾਉਂਦੇ ਹਨ। ਪਹਿਲਾਂ ਜਿਉਂਦੇ, ਫਿਰ ਮਰ ਕੇ ਖੂਬ ਪੂਰੀਆਂ, ਖੀਰ, ਸੇਵੀਆਂ, ਕੜਾਹ ਦੁੱਧ ਛੱਕਦੇ ਹਨ। ਦੱਬ ਕੇ ਖਾਂਣਾਂ ਤੇ ਢਿੱਡ ਚਾਟੀ ਵਾਂਗ ਫੈਲਾਉਣਾਂ ਹੀ ਬਾਬਿਆਂ ਦੀ ਦਸਾਂ ਨੌਹਾਂ ਦੀ ਕਮਾਈ ਹੈ। ਇਨ੍ਹਾਂ ਮੱਸਟੱਟਿਆ, ਵਿਹਲੜਾਂ, ਛੱੜਿਆਂ, ਬਲਤਕਾਰੀਆਂ ਦੀ ਯਾਂਦ ਵਿੱਚ ਮੇਲੇ ਲਾਉਂਦੇ ਹਨ। ਜੱਗ ਕਰਦੇ ਹਨ। ਕਿਉਂਕਿ ਇਹ ਸਾਧ ਜਿਉਂ ਹੋਏ। ਜੰਨਤਾਂ ਦੀ ਕਮਾਈ ਤੇ ਮਾਲ ਤੇ ਐਸ਼ ਕਰਦੇ ਮਰ ਗਏ। ਇੰਨ੍ਹਾਂ ਨੂੰ ਤਾਂਹੀਂ ਜੰਨਤਾਂ ਰੋਂਦੀ ਹੈ।

    •  

    Comments

    Popular Posts