ਪਹਿਲਾਂ ਮਾਸਹੁ ਨਿੰਮਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com



ਫੈਸਲਾ ਤੁਸੀਂ ਕਰਨਾਂ ਹੈ। ਜਿਹੜੇ ਮੱਛੀ ਨਹੀਂ ਖਾਦੇ। ਉਸ ਮੱਛੀ ਦੇ ਬਣੇ ਕੈਪਸੂਲ ਖਾਂਦੇ ਹਨ। ਮੱਛੀ ਦਾ ਤੇਲ ਖਾਂਦੇ ਹਨ। ਬੱਕਰੀ, ਗਾ ਨਹੀਂ ਖਾਂਦੇ। ਦੁੱਧ ਪੀ ਜਾਂਦੇ ਹਨ। ਕਿਉਂ ਕਿ ਸਾਨੂੰ ਉਤੋਂ ਉਤੋਂ ਮਲਾਈ, ਮੱਖਣ ਖਾਣ ਦੀ ਆਦਤ ਹੈ। ਮੀਟ ਨਹੀਂ ਮੀਟ ਵਿਚੋਂ ਦੁੱਧ ਨਿਚੋੜ ਕੇ ਘਿਉਂ ਨਿਚੋੜ ਕੇ ਖਾਂਦੇ-ਪੀਦੇ ਹਾਂ। ਸ਼ੁਰੂ ਤੋਂ ਹੀ ਵਧੀਆਂ ਚੀਜ਼ ਖਾਣ ਦੀ ਆਦਤ ਹੈ। ਜਾਨਵਰ ਸਾਰੀ ਉਮਰ ਜਿਉਂਦੇ ਜਾਨਵਰ ਨੂੰ ਨਿਚੋੜ-ਨਿਚੋੜ ਕੇ ਚੂਸਿਆ ਜਾਵੇ। ਜੀਵ ਮਾਰ ਕੇ ਇਹ ਸਾਰਾ ਕੁੱਝ ਮਿਲਣਾ ਵੀ ਬੰਦ ਹੋ ਜਾਵੇਗਾ। ਮਰਿਆ ਮੀਟ ਕਿਉਂ ਖਾਦਾ ਜਾਵੇ। ਮਰੇ ਵਿੱਚ ਉਹ ਤਾਕਤ ਥੋੜੀ ਹੈ। ਜੋ ਦੁੱਧ, ਘਿਉ, ਤੇਲ ਵਿੱਚ ਹੈ। ਬੰਦੇ ਦਾ ਦਿਮਾਗ ਅਜੇ ਵੀ ਸੁੱਤਾ ਹੋਇਆ ਹੈ। ਬੋਲਣ ਲੱਗਾ ਸੋਚਦਾ ਹੀ ਨਹੀਂ ਹੈ। ਦੁਨੀਆ ਉਤੇ ਕੋਈ ਵੀ ਗਿਆਨੀ ਨਹੀਂ ਹੈ। ਅਸੀਂ ਰੱਬ ਦੇ ਰੰਗਾਂ ਦਾ ਭੇਤ ਨਹੀਂ ਪਾ ਸਕਦੇ। ਬਹੁਤ ਕੁੱਝ ਸਾਡੀ ਸਮਝ ਤੋਂ ਕੋਹਾਂ ਦੂਰ ਹੈ। ਪਤਾ ਹੁੰਦੇ ਹੋਏ ਵੀ ਮੰਨਣ ਲਈ ਤਿਆਰ ਨਹੀਂ ਹਾਂ। ਜਿਸ ਦਿਨ ਸਾਡੇ ਮਨ ਵਿਚੋਂ ਭੁਲੇਖੇ ਨਿੱਕਲ ਜਾਣਗੇ। ਅਸੀਂ ਸੂਕ ਨਫ਼ਰਤ ਕਰਨੀ ਛੱਡ ਦਿਆਂਗੇ। ਕੋਈ ਵੀ ਚੀਜ਼ ਨਫ਼ਰਤ ਕਰਨ ਦੇ ਕਾਬਲ ਨਹੀਂ ਹੈ। ਕਿਸੇ ਵੀ ਚੀਜ਼ ਦੀ ਸਾਨੂੰ ਲੋੜ ਪੈ ਸਕਦੀ ਹੈ। ਜਿਹੜੇ ਕਿਸੇ ਜੀਵ ਦੀ ਜਾਨ ਨਹੀਂ ਲੈਂਦੇ। ਬਹੁਤ ਵਧੀਆ ਗੱਲ ਹੈ। ਜਿਹੜੇ ਧਰਮਾਂ ਪਿਛੇ ਬੰਦੇ ਮਰਵਾਉਂਦੇ ਹਨ। ਕੀ ਉਹ ਜੀਵ ਹੱਤਿਆ ਨਹੀਂ ਹੈ? ਕੀ ਉਹ ਬੰਦੇ ਮਾਸ ਨਹੀਂ ਹਨ? ਕੀ ਉਨਾਂ ਵਿੱਚ ਜਾਨ ਨਹੀਂ ਹੈ? ਕਿਹੜਾ ਸਕੇ ਪੁੱਤ, ਭਰਾ ਹਨ। ਬੰਦੇ ਬੇਗਾਨੇ ਮਰਦੇ ਹਨ। ਧਰਮੀਆਂ ਦਾ ਕੀ ਦੁੱਖਦਾ ਹੈ? ਜਿਹੜੇ ਅੱਖੀ ਦੇਖ ਕੇ ਮਾਸ ਨਹੀਂ ਖਾਂਦੇ। ਰੱਬ ਨਾਂ ਕਰੇ ਕਦੇ ਫ਼ਲ, ਸਬਜ਼ੀਆਂ ਅੰਨ, ਕੱਣਕ, ਮਿੱਠਾ ਅੰਮ੍ਰਿਤ ਪੱਸ਼ੂਆਂ ਦਾ ਦੁੱਧ ਹੱਡ, ਖੂਨ, ਮਾਸ ਵਿਚੋਂ ਘੁੱਲ ਕੇ ਤਿਆਰ ਹੋਇਆ, ਮਿਲਣੋ ਹੱਟ ਜਾਵੇ, ਕਾਲ ਪੈ ਜਾਵੇ। ਫਿਰ ਧਰਮੀ ਲੋਕ ਕੀ ਖਾਂਣਗੇ-ਪੀਣਗੇ? ਕੀ ਸਾਕਾਹਾਰੀ ਬੰਦੇ ਖਾਂਣਗੇ? ਜਾਂ ਸਬ ਤਰਾ ਦਾ ਮਾਸ ਛੱਕ ਜਾਣਗੇ? ਜਿਹੜਾ ਮਾਸ ਅਸੀਂ ਸਾਰੇ ਹੀ ਮਾਸ ਖਾਂਦੇ ਹਾਂ। ਮਾਸ ਤੋਂ ਬੱਚ ਨਹੀਂ ਸਕਦੇ। ਮਾਸ ਨੂੰ ਖਾਣ ਛੂਹਣ ਦਾ ਡਰ ਕੱਢ ਦੇਈਏ। ਅੱਖਾਂ ਨਾਲ ਵੀ ਮਨ ਨੂੰ ਨਹੀਂ ਦਿਸਦਾ। ਵਿਗਆਨੀਆਂ ਨੂੰ ਸੋਝੀ ਆ ਗਈ ਹੈ। ਅਸੀਂ ਸਾਹ ਨਾਲ ਵੀ ਕਟਾਣੂ ਅੰਦਰ ਲੈ ਜਾਂਦੇ ਹਾਂ। ਪਿਆਜ਼ ਵੀ ਮਾਸ ਦੀਆ ਪਰਤਾਂ ਤੋਂ ਬਣਦਾ ਹੈ। ਉਸ ਦੇ ਅੰਦਰ ਅਣਗਿੱਣਤ ਜੀਵ ਹਨ। ਸਾਨੂੰ ਅੱਖਾਂ ਨਾਲ ਦਿਸਦੇ ਵੀ ਹਨ। ਪਰ ਅਸੀਂ ਅੱਣ ਦੇਖਿਆ ਕਰ ਦਿੰਦੇ ਹਾਂ। ਧਰਮੀ ਗਿਆਨੀਆਂ ਨੂੰ ਸੱਚੀ ਅਹਿਸਾਸ ਨਹੀਂ ਹੈ। ਕਿ ਸਾਰਾ ਕੁੱਝ ਮਾਸ ਦਾ ਬਣਿਆ ਹੈ। ਧਰਮਾਂ ਵਾਲੇ ਮਾਸ ਦੀ ਦੁਹਾਈ ਕਿਉਂ ਪਾਉਂਦੇ ਹਨ? ਮਾਸ ਤੋਂ ਬਚੋ। ਫਿਰ ਕੀ ਖਾਦਾ ਜਾਵੇ? ਸਬਜੀਆਂ ਫ਼ਲਾਂ ਵਿੱਚ ਜਾਨ ਹੈ। ਇਸੇ ਲਈ ਵਧਦੇ ਫੁਲਦੇ ਹਨ। ਜਦੋਂ ਇੰਨਾਂ ਨੂੰ ਕੱਟ ਦਿੱਤਾ ਜਾਂਦਾ ਹੈ। ਸੁਕਣ ਲੱਗ ਜਾਦੇ ਹਨ। ਰੰਗ ਬਦਲਣ ਲੱਗ ਜਾਂਦਾ ਹੈ। ਦੂਰਬੀਨ ਨਾਲ ਦੇਖੀਏ, ਇਹ ਵੀ ਬਰੀਕ ਜੀਵਾਂ ਅੰਸ਼ਾਂ ਤੋਂ ਬਣੇ ਹਨ। ਮਾਸ ਖਾ ਕੇ ਮੁਕਰ ਜਾਂਦੇ ਹਾਂ। ਅਜੇ ਧਰਮੀਆਂ ਨੂੰ ਝੂਠ ਬੋਲਣ ਦੀ ਸਖ਼ਤੀ ਨਾਲ ਮੁਨਾਹੀ ਹੈ। ਹੋਰਾਂ ਨੂੰ ਦੱਸਿਆ ਜਾਂਦਾ ਹੈ, " ਮਾਸ ਨੂੰ ਹੱਥ ਨਾਂ ਲਗਾਵੋ। " ਕੀ ਆਪ ਸਬ ਮਾਸ ਤੋਂ ਬਚੇ ਹੋਏ ਹਨ। ਮਾਸ ਨਾਲ ਹੀ ਸਬ ਤੋਂ ਵੱਧ ਲਗਾਉ ਹੈ। ਹਰ ਚੀਜ਼ ਮਾਸ ਨਾਲ ਜੁੜੀ ਹੈ। ਹੋਰ ਸਾਨੂੰ ਧਰਮੀ ਕੀ ਗਿਆਨ ਦੇਣਗੇ? ਜਦੋਂ ਇਹੀ ਨਹੀਂ ਜਾਣਦੇ, ਕਿ ਸੰਸਾਰ ਸਾਰਾ ਹੀ ਮਾਸ ਦਾ ਬੱਣਿਆ ਹੈ। ਕਿਤੇ ਰੱਬ ਦੇ ਨਾਂਮ ਉਤੇ ਮੰਦਰਾਂ ਵਿੱਚ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਹੈ। ਕਿਤੇ ਜਾਨਵਰਾਂ ਦਾ ਦੁੱਧ ਚੜ੍ਹਦਾ ਹੈ। ਕਿਤੇ ਫੁੱਲ ਚਾੜੇ ਜਾਂਦੇ ਹਨ। ਇਸ ਸਾਰੇ ਕਾਸੇ ਵਿੱਚ ਫ਼ਰਕ ਕੀ ਹੈ? ਦੂਜੇ ਜੀਵਾਂ ਬਨਸਪਤੀ ਨੂੰ ਰੱਬ ਨੂੰ ਚੜਾ ਕੇ ਖੁਸ਼ ਹੁੰਦੇ ਹਨ। ਸਭ ਦੀ ਜੀਵ ਹੱਤਿਆ ਕਰਦੇ ਹਾਂ। ਮਾਰਦੇ, ਖੋਹਦੇ ਤੋੜਦੇ ਹਨ। ਕੀ ਇਹ ਸਬ ਕੁੱਝ ਰੱਬ ਨੂੰ ਚਾਹੀਦਾ ਹੁੰਦਾ ਹੈ? ਕੀ ਕਦੇ ਹੱਥ ਕੱਢ ਕੇ ਰੱਬ ਨੇ ਇਹ ਸਬ ਕੁੱਝ ਫੜਿਆ ਹੈ? ਧਰਮੀ ਨੂੰ ਲੱਗਦਾ ਹੁੰਦਾ ਹੈ। ਜੋ ਮੈਂ ਭਗਵਾਨ ਨੂੰ ਦੇ ਰਿਹਾਂ ਹਾਂ। ਉਹ ਰੱਬ ਮਨਜ਼ੂਰ ਕਰੀ ਜਾਂਦਾ ਹੈ। ਕੀ ਕਦੇ ਆਪਣਾਂ ਆਪ ਵੀ ਰੱਬ ਨੂੰ ਸਲੰਡਰ ਕੀਤਾ ਹੈ? ਰੱਬ ਤਾਂ ਸਾਰੀ ਸ੍ਰਿਸਟੀ ਬਣਾਉਂਦਾ ਹੈ। ਉਸ ਨੂੰ ਕਾਸੇ ਦੀ ਭੁੱਖ ਥੋੜੀ ਹੈ? ਜੋ ਦੋ ਚਾਰ ਚੀਜ਼ਾਂ ਨਾਲ ਰਜ਼ ਜਾਵੇਗਾ। ਉਹ ਇੱਕ ਸ਼ਕਤੀ ਹੈ।
ਇਨਸਾਨ ਹੱਡ, ਮਾਸ, ਖੂਨ ਤੋਂ ਬਣਇਆ ਹੈ। ਘਾਹ, ਫੂਸ, ਜੀਵ ਸਾਰੀ ਬਨਸਪਤੀ ਜਾਨਦਾਰ ਜੀਵਤ ਹੈ। ਇਹ ਗੱਲ ਅੱਲਗ ਹੈ। ਉਨਾਂ ਦੀ ਚੱਮੜੀ ਅੰਦਰ ਦੇ ਤਰਲ ਪਦਾਰਥ ਦਾ ਰੰਗ ਸਾਡੇ ਵਰਗਾ ਨਹੀਂ ਹੈ। ਜਦੋਂ ਸਾਡੇ ਧਰਮਕਿ ਗ੍ਰੰਥਿ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਇਸ ਤਰਾਂ ਲਿਖਿਆ ਹੈ। ਇਹ ਬਾਣੀ ਝੂਠ ਬੋਲਦੀ ਹੈ ਜਾਂ ਧਰਮੀ ਝੂਠ ਬੋਲਦੇ ਹਨ। ਪਾਠਕਾ ਨੇ ਸੋਚਣਾ ਹੈ। ਹਰ ਚੀਜ਼ ਮਾਸ ਦੀ ਹੈ। ਮਾਸ ਤੋਂ ਅਸੀਂ ਬਚ ਨਹੀਂ ਸਕਦੇ। ਪਹਿਲਾਂ ਮਾਸਹੁ ਨਿੰਮਿਆ ਹੱਡ, ਮਾਸ, ਖੂਨ ਬਾਪ ਦੇ ਮਾਸ ਵਿਚੋਂ ਹੁੰਦਾ ਹੋਇਆ, ਹੱਡ, ਮਾਸ, ਖੂਨ ਮਾਂ ਦੇ ਪੇਟ ਵਿੱਚ ਟਿੱਕ ਕੇ ਮਾਸ ਦੇ ਪੁਤਲੇ ਵਿੱਚ ਜਾਨ ਪੈਂਦੀ ਹੈ। ਮਾਂ ਦਾ ਦੁੱਧ ਵੀ ਮਾਸ ਵਿਚੋਂ ਨਿੱਕਲਦਾ ਹੈ। ਮੂੰਹ, ਜੀਭ ਸਬ ਹੱਡ, ਮਾਸ, ਖੂਨ ਤੋਂ ਬਣਦੇ ਹਨ। ਵਿਆਹ ਵੀ ਹੱਡ, ਮਾਸ, ਖੂਨ ਦੇ ਬਣੇ ਨਾਲ ਹੁੰਦਾ ਹੈ। ਉਸ ਨੂੰ ਘਰ ਰੱਖਿਆ ਜਾਂਦਾ ਹੈ। ਮਾਸ ਦਾ ਫਿਰ ਬੱਚਾ ਪੈਦਾ ਹੁੰਦਾ ਹੈ। ਸਬ ਰਿਸ਼ਤੇਦਾਰ ਮਾਸ ਦੇ ਬਣੇ ਹਨ। ਰੱਬ ਦੀ ਰਜ਼ਾ ਨਾਲ ਜੀਵ ਪੈਦਾ ਹੁੰਦਾ ਹੈ। ਅਸੀਂ ਮਾਸ ਤੋਂ ਬਚ ਨਹੀਂ ਸਕਦੇ।
ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ {ਪੰਨਾ 1289}

ਉਹ ਆਪ ਨੂੰ ਸਮਝਦਾਰ ਕਹਾਉਣ ਵਾਲੇ ਬੇਸਮਝ ਲੋਕ ਅਣਜਾਣ ਹੀ ਮਾਸ ਦੇ ਨਾਂਮ ਉਤੇ ਬਹਿਸਦੇ ਹਨ। ਮਾਸ ਤੇ ਸਾਗ ਕਿਹੜਾ ਹੈ? ਕਿਸ ਦੇ ਖਾਣ ਨਾਲ ਪਾਪ ਲੱਗਦਾ ਹੈ। ਦੇਵਤਿਆਂ ਨੂੰ ਖੁਸ਼ ਕਰਨ ਲਈ ਜਾਵਨਰ ਮਾਸ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਗੈਡਾਂ ਮਾਰ ਕੇ, ਹਵਨ ਕੀਤਾ ਜਾਂਦਾ ਹੈ। ਧਰਮੀ ਡਰਾਮਾਂ ਕਰਦਾ ਹੈ। ਮਾਸ ਨਹੀਂ ਖਾਂਦਾਂ। ਉਦਾਂ ਮਾਸ ਵਿਚੋਂ ਮੁਸ਼ਕ ਆਉਂਦਾ ਹੈ। ਨੱਕ ਬੰਦ ਕਰਦੇ ਹਨ। ਮਾਸ ਵੀ ਖਾਂਦੇ ਹਨ। ਲੋਕ ਪਖੰਡ ਕਰਦੇ ਹਨ। ਬੰਦਿਆਂ ਨੂੰ ਫਿਰ ਵੀ ਸਮਝ ਨਹੀਂ ਲਗਦੀ। ਮਾਂ ਬਾਪ ਤੋਂ ਮਾਸ ਦੇ ਆਪ ਬਣੇ ਹਨ। ਮੱਛੀ ਤਾਂ ਨਹੀਂ ਖਾਂਦੇ ਮਾਸ ਹੈ। ਪਤੀ-ਪਤਨੀ ਮਾਸ ਦੇ ਹੀ ਹਨ। ਇਹ ਮਾਸ ਤਾਂ ਬਹੁਤ ਪਸੰਦ ਹੈ। ਫਿਰ ਬੱਚਾ ਪੈਦਾ ਹੁੰਦਾ ਹੈ। ਸਭ ਮਾਸ ਦੀ ਖੇਡ ਹੈ। ਜੀਵਾਂ ਦੇ ਘੁਲੇ-ਮਿਲੇ ਪਾਣੀ ਤੋਂ ਅੰਨ ਪੈਦਾ ਹੁੰਦਾ ਹੈ। ਪਾਣੀ ਤੋਂ ਹੀ ਸਾਰਾ ਸੰਸਾਰ, ਕਪਾਹ, ਗੰਨੇ ਪੈਦਾ ਹੁੰਦੇ ਹਨ। ਕਪਾਹ, ਗੰਨੇ ਵਿੱਚ ਜੀਵ ਵੀ ਪੈਦਾ ਹੁੰਦੇ ਹਨ। ਸਭ ਅੰਨ ਪਾਣੀ ਵਿੱਚ ਜਾਨ ਹੈ।

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਕਹਿਆ ਬੂਝੈ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਖਾਂਹੀ ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ਮਾਸੁ ਪੁਰਾਣੀ ਮਾਸੁ ਕਤੇਬੀਚਹੁ ਜੁਗਿ ਮਾਸੁ ਕਮਾਣਾ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਲੈਣਾ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ਆਪਿ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ {ਪੰਨਾ 1289-1290}

Comments

Popular Posts