ਬਿਰਥੀ ਕਦੇ ਨਾਂ ਹੋਵਈ ਜਨ ਕੀ ਅਰਦਾਸ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਜਦੋਂ ਜਨ, ਇਨਸਾਨ, ਬੰਦਾ ਆਪ ਅਰਦਾਸ ਕਰਦਾ ਹੈ। ਉਹ ਕਦੇ ਐਵੇਂ ਨਹੀ ਜਾਂਦੀ। ਜਦੋਂ ਬੰਦਾ ਅੱਤ ਦੀ ਮਸੀਬਤ ਵਿਚ ਹੋਵੇ। ਉਦੋਂ ਆਪਣੇ ਰੱਬ ਅੱਗੇ ਅਰਦਾਸ ਕਰੇ। ਮਸੀਬਤ ਦਾ ਅੰਤ ਹੋਣ ਲੱਗ ਜਾਂਦਾ ਹੈ। ਅਸੀਂ ਕਿੰਨੀ ਕੁ ਬਾਰ ਆਪ ਰੱਬ ਨਾਲ ਗੱਲਾਂ ਕਰਦੇ ਹਾਂ। ਸਾਨੂੰ ਉਸ ਨੇ ਬਗੇਰ ਮੰਗੇ ਕਿੰਨਾਂ ਕੁੱਛ ਦਿਤਾ ਹੈ। ਕਿੰਨਾਂ ਸੁੰਦਰ ਸਰੀਰ ਦਿੱਤਾ ਹੈ, ਦੇਖਣ ਲਈ ਅੱਖ, ਸੁਣਨ ਲਈ ਕੰਨ, ਰੋਜ਼ੀ ਰੋਟੀ ਕਮਾਂਉਣ ਨੂੰ ਹੱਥ-ਪੈਰ ਦਿੱਤੇ ਹਨ। ਖਾਂਣ-ਪੀਣ ਰਹਿੱਣ ਲਈ ਬਹੁਤ ਕੁੱਝ ਦਿੱਤਾ ਹੈ। ਆਪਣੇ ਆਪ ਉਸ ਦਾ ਸ਼ੁਕਰਨਾਂ ਕਰੀਏ। ਉਹ ਸਾਨੂੰ ਹਰ ਲੜੀਦੀ ਵਸਤੂ ਦਿੰਦਾ ਹੈ। ਸਾਡੀਆਂ ਲੋੜਾਂ ਵੱਧਦੀਆਂ ਜਾਂਦੀਆਂ ਹਨ। ਆਪਣੇ ਭਗਵਾਨ ਤੋਂ ਮੰਗਣ ਲਈ ਆਪ ਆਪਣੀ ਝੋਲੀ ਅੱਡਣੀ ਚਹਾਦੀ ਹੈ। ਦਾਤ ਉਸ ਦੀ ਝੋਲੀ ਵਿੱਚ ਪਵੇਗੀ। ਜਿਸ ਨੇ ਝੋਲੀ ਅੱਡੀ ਹੋਵੇਗੀ। ਕੀ ਰੱਬ ਨੇ ਕਦੇ ਮੰਗਣ ਵਾਲੇ ਨੂੰ ਜੁਆਬ ਦਿੱਤਾ ਹੈ? ਉਹ ਤਾਂ ਸਬ ਨੂੰ ਦਿੰਦਾ ਹੈ। ਐਸਾ ਨਹੀਂ ਹੈ, ਕਿਸੇ ਖ਼ਾਸ ਬੰਦੇ ਦੀ ਸ਼ਪਾਰਸ਼ ਨਾਲ ਸਾਨੂੰ ਦਾਤ ਮਿਲੇਗੀ। ਸਾਨੂੰ ਹੀ ਕੋਈ ਕਹੇ, " ਰੱਬ ਤੋਂ ਮੈਨੂੰ ਪੁੱਤਰ ਦੀ ਬਖ਼ਸ਼ਸ਼ ਦੀ ਅਰਦਾਸ ਕਰਾਦੇ। " ਅਸੀਂ ਸੋਚਾਗੇ, " ਤੇਰੇ ਲਈ ਕਿਉਂ ਅਰਦਾਸ ਕਰਾਗਾਂ। ਰੱਬ ਉਹੀ ਪੁੱਤਰ ਮੈਨੂੰ ਦੇ ਦੇਵੇ। " ਨਾਂ ਹੀ ਕਿਸੇ ਵਿੱਚ ਇਹ ਸ਼ਕਤੀ ਹੈ। ਰੱਬ ਤੋਂ ਮੇਹਰਾਂ ਕਰਾ ਸਕੇ। ਸਾਡੇ ਪਿਉ ਨੂੰ ਆ ਕੇ ਕੋਈ ਦੂਜਾ ਕਹੇ, " ਇਹ ਆਪਣੇ ਬੱਚਾ, ਬੱਚੀ ਨੂੰ ਚੱਜਦੇ ਕੱਪੜੇ ਪੁਆ ਕੇ ਰੱਖੋ। ਚੰਗੇ ਸਕੂਲ ਵਿੱਚ ਪੜ੍ਹਨ ਲਗਾ ਦਿਉ। ਇਹ ਦੇ ਜੋਗ ਹੋ ਗਿਆ। ਇਸ ਦਾ ਵਿਆਹ ਕਰ ਦਿਉ। " 100% ਅਸਲੀ ਬਾਪ ਤਾ ਅਗਲੇ ਦੇ ਗਲ਼ ਹੀ ਪੈ ਜਾਵੇਗਾ। ਪਹਿਲਾਂ ਤਾਂ ਉਹ ਕਹੇਗਾ, " ਕੀ ਮੈਨੂੰ ਨਹੀਂ ਦਿਸਦਾ। ਮੇਰੇ ਬੱਚਿਆਂ ਨੂੰ ਕੀ ਚਾਹੀਦਾ ਹੈ? ਕੀ ਮੇਰੇ ਬੱਚਿਆਂ ਲਈ ਸਹੀ ਹੈ? ਕਦੋਂ ਕਿਹੜੀ ਚੀਜ਼ ਕਿਸ ਸਮੇਂ ਦੇਣੀ ਹੈ? ਮੇਰੇ ਤੇ ਮੇਰੇ ਬੱਚੇ ਵਿਚਕਾਰ ਆਉਣ ਵਾਲੇ ਤੁਸੀ ਹੁੰਦੇ ਕੌਣ ਹੋ? " ਫਿਰ ਉਹ ਇਹ ਜਰੂਰ ਕਹੇਗਾ, " ਮੇਰੇ ਬੱਚੇ ਆਪ ਵੀ ਮੈਨੂੰ ਕਹਿ ਸਕਦੇ ਹਨ। ਜੋ ਵੀ ਮੰਗਣਗੇ। ਮੈਂ ਔਖਾ-ਸੌਖਾਂ ਵਸਤੂਆਂ ਖੁਸ਼ੀਆਂ ਦੇਣ ਦੀ ਪੂਰੀ ਕੋਸ਼ਸ਼ ਕਰਾਂਗਾ। " ਬੱਚਾ ਬਾਪ ਤੋਂ ਚੌਕਲੇਟ, ਕੋਈ ਖੇਡ, ਕੋਈ ਨਵਾਂ ਕੱਪੜਾ, ਮੋਟਰ, ਘਰ ਮੰਗੇ। ਹਰ ਬਾਪ ਹਰ ਹਾਲਤ ਵਿੱਚ ਆਪਣੀ ਹੈਸੀਅਤ ਜੋਗਾ ਲੈ ਕੇ ਦਿੰਦਾ ਹੈ। ਰੱਬ ਸਾਡਾ ਬਾਪ ਹੈ। ਆਪਣੇ ਬਾਪ ਤੋਂ ਕੁੱਝ ਲੈਣ ਲਈ, ਕੋਈ ਦਲਾਲ ਨਹੀਂ ਚਾਹੀਦਾ ਹੈ। ਪਿਆਰ ਨਾਲ ਕੁੱਝ ਮੰਗ ਕੇ ਦੇਖੋ। ਜਰੂਰ ਇਛਾ ਪੂਰੀ ਕਰੇਗਾ।
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥ ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ੧੩੭੭ {ਪੰਨਾ 819}
ਬਾਪ ਤੋਂ ਬਗੈਰ ਕੀ ਸਾਨੂੰ ਉਹੀ ਸਭ ਕੁੱਝ ਕੋਈ ਹੋਰ ਵੀ ਦੇ ਸਕਦਾ ਹੈ? ਚਾਚੇ ਤਾਏ ਤੋਂ ਹੀ ਮੰਗ ਕੇ ਦੇਖਣਾਂ। ਮੂੰਹ ਉਤੇ ਹਾਂ-ਹਾਂ ਕਹੀ ਜਾਣਗੇ। ਪਿੱਠ ਘੰਮਾਉਂਦੇ ਹੀ ਕਹਿੱਣਗੇ, " ਕੋਈ ਠੇਕਾ ਲਿਆ ਹੈ। ਮੈਂ ਕੋਈ ਭੰਡਾਰਾ ਖੋਲਿਆ ਹੈ। ਮੈਂ ਆਪਣੇ ਬੱਚਿਆਂ ਲਈ ਕਰਾਂ ਜਾਂ ਤੇਰੇ ਲਈ ਦਾਨ ਦੇ ਦਿਆਂ।"
ਇਸੇ ਤਰਾਂ ਹੀ ਹੈ। ਜਦੋਂ ਅਸੀਂ ਕਿਸੇ ਦੂਜੇ ਨੂੰ ਕਹਿੰਦੇ ਹਾਂ, " ਪਾਦਰੀ ਜੀ, ਪੰਡਤ ਜੀ, ਗਿਆਨੀ ਜੀ ਰੱਬ ਤੋਂ ਮੈਨੂੰ ਪੁੱਤਰ ਦੁਆ ਦਿਉ। ਮੇਰੇ ਲਈ ਅਰਦਾਸ ਕਰ ਦਿਉ। " ਪਾਦਰੀ ਜੀ, ਪੰਡਤ ਜੀ, ਗਿਆਨੀ ਜੀ ਪੂਰੀ ਗੱਲ ਸੁਣਨ ਤੋਂ ਪਹਿਲਾਂ ਤੁਹਾਡੀ ਜੇਬ ਵੱਲ ਦੇਖਗਾ। ਕੀ ਹੱਥ ਜੇਬ ਵੱਲ ਜਾ ਰਿਹਾ ਹੈ। ਨੋਟ ਕਿੱਡਾ ਕੁ ਜੇਬ ਵਿਚੋਂ ਬਾਹਰ ਆ ਰਿਹਾ ਹੈ। ਜੇ ਐਸਾ ਕੁੱਝ ਨਹੀਂ ਤੁਸੀਂ ਕਰ ਰਹੇ। ਪਾਦਰੀ ਜੀ, ਪੰਡਤ ਜੀ, ਗਿਆਨੀ ਜੀ ਕਹਿੱਣਗੇ, " ਕਿਸੇ ਹੋਰ ਸਮੇਂ ਆਉਣਾਂ। ਮੇਰੇ ਕੋਲ ਸਮਾਂ ਨਹੀਂ ਹੈ। ਹੁਣ ਸਮਾਂ ਵੀ ਠੀਕ ਨਹੀਂ ਚੱਲ ਰਿਹਾ। ਜਿੰਨਾਂ ਵੱਧ ਪੁੰਨਦਾਨ ਕਰੋਗੇ। ਫ਼ਲ ਉਨਾਂ ਹੀ ਮਿੱਠਾ ਮਿਲੇਗਾ। " ਵੈਸੇ ਲੋਕ ਬਹੁਤ ਸਿਆਣੇ ਹਨ। ਆਪ ਹੀ ਮੁੱਠੀ ਵਿੱਚ ਪਾਦਰੀ ਜੀ, ਪੰਡਤ ਜੀ, ਗਿਆਨੀ ਜੀ ਪੈਸੇ ਪੂਜਾ ਲਈ ਦੇ ਦਿੰਦੇ ਹਨ। ਕੁੱਝ ਵੀ ਮੁਫ਼ਤ ਨਹੀਂ ਮਿਲਦਾ। ਦਾਮ ਚਕੋਉਣੇ ਪੈਂਦੇ ਹਨ। ਹੁਣ ਤੁਸੀਂ ਵੀ ਸੋਚੋ ਇਹ ਜੋ ਪਾਦਰੀ ਜੀ, ਪੰਡਤ ਜੀ, ਗਿਆਨੀ ਜੀ ਲਏ ਹਨ। ਕੀ ਇਹ ਪੈਸੇ ਰੱਬ ਨਾਲ ਅੱਧੋ-ਅੱਧ ਕਰਨਗੇ? ਜੇ ਇਹ ਬਗੈਰ ਪੈਸੇ ਲਏ ਅਰਦਾਸ ਨਹੀਂ ਕਰਦੇ। ਫਿਰ ਕੀ ਰੱਬ ਇੰਨਾਂ ਦੇ ਬਾਪ ਦਾ ਨੌਕਰ ਹੈ? ਬਗੈਰ ਇੰਨਾਂ ਵਾਂਗ ਪੈਸੇ ਲਏ ਇੰਨਾਂ ਦੀ ਗੱਲ ਸੁਣ ਲਵੇਗਾ। ਕੀ ਰੱਬ ਤੱਕ ਇਹ ਰਿਸ਼ਵਤ ਪਹੁੰਚਾ ਸਕਦੇ ਹਨ? ਜੇ ਨਹੀਂ ਦੇ ਸਕਦੇ ਤਾਂ ਆਪਣੀ ਗੱਲ ਕਿਵੇਂ ਮੰਨਵਾਂ ਸਕਦੇ ਹਨ।
ਅਸੀਂ ਸਾਰਾ ਕੁੱਝ ਜਾਣਦੇ ਹਾਂ। ਮਨ ਨੂੰ ਲਾਰਾ ਲਗਾਉਣ ਲਈ। ਦਿਲ ਨੂੰ ਧਰਵਾਸ ਦੇਣ ਲਈ। ਹੋਰਾਂ ਸਾਧਾਂ ਕੋਲ ਵਸਤੂਆਂ ਮੰਗਦੇ ਤੁਰੇ ਫਿਰੇ ਹਾਂ। ਕਰਮਾਂ ਵਿੱਚ ਹੋਇਆ ਮਿਲ ਜਾਵੇਗਾ। ਜਾਣਦੇ ਹੁੰਦੇ ਹਾਂ। ਹਰ ਚੀਜ਼ ਸਮੇਂ ਨਾਲ ਮਿਲਦੀ ਹੈ। ਅਗਰ ਕਰਮਾਂ ਭਾਗਾਂ ਵਿੱਚ ਲਿਖਿਆ ਹੈ। 30 ਸਾਲ ਦੀ ਮੇਰੀ ਉਮਰ ਹੋਣ ਨਾਲ ਬੱਚਾ ਬੱਚੀ ਨੇ ਜਨਮ ਲੈਣਾਂ। ਸਾਧ ਪੁੱਤਰ ਕਿਥੋਂ ਦੇ ਦੇਵੇਗਾ? ਰੱਬ ਸਾਡੇ ਅੰਦਰ ਹੈ। ਅੰਦਰ ਵਾਲੇ ਤੋਂ ਵਸਤੂਆਂ ਮੰਗੀਆਂ ਪੂਰੀਆਂ ਹੋਣਗੀਆਂ ਜਾਂ ਫਿਰ ਕੀ ਸਾਧ ਸਾਡੇ ਅੰਦਰ ਬੈਠੇ ਰੱਬ ਤੋਂ ਮੰਗਣ ਲਈ ਸਾਡੇ ਦਿਲ ਵਿੱਚ ਬੈਠ ਕੇ ਧੂਣੀ ਤਪਾ ਕੇ ਸਾਨੂੰ ਦਾਤਾ ਦੇਣਗੇ? ਉਸ ਰੱਬ ਦੇ ਸੱਚੇ ਪੁੱਤਰ, ਬੱਚੇ ਭਗਤ ਬਣ ਕੇ ਉਸ ਰੱਬ ਨੂੰ ਪਿਆਰ ਦੇ ਸ਼ਬਦਾ ਨਾਲ ਪੁਕਾਰਨਾਂ ਪੈਣਾਂ ਹੈ। ਉਹ ਸਾਰੇ ਦੁਨੀਆਂ ਦੇ ਸੁੱਖ ਦੇ ਦੇਵੇਗਾ।


ਨਿਕਟਿ ਵਸੈ ਦੇਖੈ ਸਭੁ ਸੋਈ ਗੁਰਮੁਖਿ ਵਿਰਲਾ ਬੂਝੈ ਕੋਈ ਵਿਣੁ ਭੈ ਪਇਐ ਭਗਤਿ ਹੋਈ ਸਬਦਿ ਰਤੇ ਸਦਾ ਸੁਖੁ ਹੋਈ
-sqivMdr kOr swqI (kYlgrI)- ਕnyzf satwinder_7@hotmail.com

Comments

Popular Posts