ਹੈਪੀ ਬਰਥ ਡੇ ਟੂ-ਯੂ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਨਮ ਤਾਂ ਇਕ ਬਾਰ ਹੀ ਹੁੰਦਾ ਹੈ। ਫਿਰ ਵੀ ਉਸੇ ਦਿਨ ਨੂੰ ਯਾਦ ਕੀਤਾ ਜਾਂਦਾ ਹੈ। ਜਨਮ ਦਿਨ ਮੰਨਾਉਣ ਨਾਲ ਜਨਮ ਦਿਨ ਵਾਲੇ ਨੂੰ ਯਾਦ ਆ ਜਾਂਦਾ ਹੈ। ਉਸ ਦਾ ਜਨਮ ਦਿਨ ਆ ਗਿਆ ਹੈ। ਉਸ ਨੂੰ ਯਾਦ ਆ ਜਾਂਦਾ ਹੈ। ਉਸ ਦੀ ਉਮਰ ਕਿੰਨੀ ਹੋ ਗਈ ਹੈ? ਉਹ ਵੱਡਾ ਹੋ ਰਿਹਾ ਹੈ। ਉਸ ਜਨਮ ਦਿਨ ਵਾਲੇ ਦੁਆਰਾ ਕੇਕ ਕੱਟਿਆ ਜਾਂਦਾਂ ਹੈ। ਪਾਰਟੀ ਦਿੱਤੀ ਜਾਂਦੀ ਹੈ। ਦੋਸਤਾਂ ਰਿਸ਼ਤੇਦਾਰਾਂ ਵੱਲੋਂ ਬੱਚੇ ਨੂੰ ਤੋਹਫ਼ੇ ਮਿਲ ਜਾਂਦੇ ਹਨ। ਬੱਚੇ ਇਹੋ ਜਿਹਾ ਪ੍ਰੋਗਰਾਮ ਕਰਕੇ, ਖੁਸ਼ ਹੁੰਦੇ ਹਨ। ਬਾਹਰਲੇ ਦੇਸ਼ਾਂ ਵਿੱਚ ਤਾਂ ਪਾਰਟੀ ਕਰਨ ਦਾ ਬਹਾਨਾਂ ਹੀ ਚਾਹੀਦਾ ਹੈ। ਕਿਸੇ ਦੀ ਚਾਪਲੂਸੀ ਕਰਨ ਲਈ ਕਿਸੇ ਦਾ ਵੀ ਜਿਵੇਂ ਜਾਬ ਤੇ ਬੋਸ ਦਾ ਵੀ ਜਨਮ ਦਿਨ ਤੇ ਸਰਪਰਾਈਜ਼ ਕੇਕ ਕੱਟਿਆ ਜਾਂਦਾ ਹੈ। ਅਗਰ ਮਾਂ-ਬਾਪ ਆਪਦਾ ਹੈਪੀ ਬਰਥ ਡੇ ਮੰਨਾਉਣ ਲੱਗ ਜਾਣ ਲੋਕ ਟਿੱਚਰਾਂ ਕਰਦੇ ਕਹਿੰਦੇ ਹਨ," ਹੁਣ ਤੁਹਾਡੀ ਕੋਈ ਉਮਰ ਹੈਪੀ ਬਰਥ ਡੇ ਮੰਨਾਉਣ ਦੀ ਥੋੜੀ ਹੈ? ਤੁਸੀਂਂ ਕੋਈ ਬੱਚੇ ਥੌੜੀ ਹੋ? " ਬੱਚਿਆਂ, ਪਤੀ-ਪਤਨੀ ਨੂੰ ਯਾਦ ਆ ਜਾਏ ਤਾਂ ਹੈਪੀ ਬਰਥ ਡੇ ਕਹਿ ਦਿੰਦੇ ਹਨ। ਕਿਸੇ ਕੋਲ ਇੰਨਾਂ ਵੀ ਸਮਾਂ ਨਹੀਂ ਹੈ। ਮੇਰਾ ਜਨਮ ਦਿਨ ਛੁੱਟੀ ਵਾਲੇ ਦਿਨ ਸੀ। ਦੂਸਰੇ ਦਿਨ ਜਾਬ ਉਤੇ ਮੈਂ ਤਰੀਕ ਲਿਖਣ ਲੱਗੀ, ਮੈਨੂੰ ਯਾਦ ਅਇਆ ਮੇਰਾ ਜਨਮ ਦਿਨ ਕੱਲ ਲੰਘ ਗਿਆ। ਮੈਂ ਘਰ ਫੋਨ ਕੀਤਾ। ਮੇਰੇ ਪਤੀ ਨੇ ਫੋਨ ਚੱਕਿਆ। ਮੈਂ ਉਸ ਨੂੰ ਗੁੱਸਾ ਜਾਹਰ ਕੀਤਾ। ਮੈਂ ਕਿਹਾ, " ਮੈਨੂੰ ਕਿਸੇ ਨੇ ਵੀ ਜਨਮ ਦਿਨ ਮੁਬਾਰਕ ਨਹੀਂ ਕਿਹਾ। " ਪਤੀ ਦਾ ਜੁਆਬ ਸੀ, " ਕੀ ਤੈਨੂੰ ਆਪ ਨੂੰ ਆਪਦਾ ਜਨਮ ਦਿਨ ਯਾਦ ਸੀ? ਤੂੰ ਕਿਹੜਾ ਸਾਨੂੰ ਭੋਜ ਬਣਾਂ ਕੇ ਖਿਲਾਏ ਹਨ? ਤੇਰਾ ਕਿਹੜਾ ਸਹੀ ਜਨਮ ਦਿਨ ਪਤਾ ਹੈ। ਕੀ ਕਰੀਏ ਦੋ ਮਹੀਨੇ ਬਾਅਦ ਫਿਰ ਤੇਰਾ ਜਨਮ ਦਿਨ ਆ ਜਾਂਣਾਂ ਹੈ। " ਆਪਣੇ ਆਪ ਦੀ ਹਾਲਤ ਉਤੇ ਸੋਚਿਆ। ਗੱਲ ਤਾਂ ਸਹੀ ਹੈ। ਜਿੰਦਗੀ ਵਿੱਚ ਬਿੰਦ ਦਾ ਫਾਲਤੂ ਸਮਾਂ ਨਹੀਂ ਹੈ। ਕੱਲ ਜਨਮ ਦਿਨ ਲੰਘ ਗਿਆ। ਯਾਦ ਹੀ ਨਹੀਂ ਰਿਹਾ। ਹੋਰ ਨਹੀਂ ਤਾਂ ਆਪੇ ਘਰ ਦੇ ਖਾਣ-ਪੀਣ ਦਾ ਪ੍ਰਬੰਧ ਕਰਦੇ। ਫਿਰ ਮਾਂ ਵੱਲ ਧਿਆਨ ਗਿਆ। ਮਾਂ ਜਨਮ ਤਰੀਕ ਹੋਰ ਦੱਸ ਰਹੀ ਹੈ। ਭੂਆ ਨੇ ਆਪਣੀ ਮਰਜ਼ੀ ਨਾਲ ਸਕੂਲ ਵਿੱਚ ਹੋਰ ਜਨਮ ਤਰੀਕ ਲਿਖਾ ਦਿੱਤੀ ਸੀ। ਦੋ ਜਨਮ ਦਿਨ ਹੋ ਗਏ ਹਨ। ਦਾਦੀ ਨੂੰ ਮੈਂ ਆਪਣੀ ਜਨਮ ਤਰੀਕ ਪੁੱਛੀ, " ਬੇਬੇ ਕੁਛ ਯਾਦ ਹੈ। ਮੇਰਾ ਜਨਮ ਕਦੋਂ ਦਾ ਹੈ? " ਉਸ ਨੇ ਕਿਹਾ, " ਤੂੰ ਕਿਹੜਾ ਮੇਰੇ ਕੋਲ ਪਿੰਡ ਜੰਮੀ ਸੀ? ਧੰਨਵਾਦ ਬਰਾਕੜ ਦਾ ਜਨਮ ਹੈ। ਇਹ ਪਤਾ ਹੈ। ਜਿਸ ਦਿਨ ਤੇਰੇ ਜੰਮੀ ਦੀ ਚਿੱਠੀ ਆਈ ਸੀ। ਉਸ ਦਿਨ ਸੌਣ ਦਾ ਮੀਂਹ ਪੈ ਰਿਹਾ ਸੀ। ਸਾਰੀ ਚਿੱਠੀ ਭਿਜ ਗਈ ਸੀ। ਅੱਖਰ ਪੜ੍ਹ ਨਹੀਂ ਹੁੰਦੇ ਸਨ। ਜਿਹੜੀ ਚਿੱਠੀ ਆਈ ਹੈ। ਮੁੰਡਾ ਹੋਇਆ ਹੋਣਾਂ ਹੈ। ਕੁੜੀਆਂ ਜੰਮਣ ਦੀ ਕੌਣ ਚਿੱਠੀ ਲਿਖਦਾ ਹੈ। ਇਹੀ ਅਸੀਂ ਤਾਂ ਸਾਲ ਭਰ ਸੋਚਦੇ ਰਹੇ। ਉਸ ਦਿਨ ਪਤਾ ਲੱਗਾ। ਜਦੋਂ ਬਹੂ ਤੈਨੂੰ ਪਿੰਡ ਲੈ ਕੇ ਆਈ। ਮੇਰੇ ਚਾਰੇ ਪੁੱਤਾਂ ਵਿੱਚੋਂ ਮੇਰੇ ਕੋਲ ਕੋਈ ਨਹੀਂ ਹੈ। ਸਾਰੇ ਕੱਲਕੱਤੇ ਚਲੇ ਗਏ। ਜੇ ਤੂੰ ਵੀ ਮੁੰਡਾ ਹੁੰਦੀ। ਮੇਰੇ ਕੋਲ ਥੋੜੀ ਰਹਿਣਾਂ ਸੀ। " ਦਾਦੀ ਮੈਨੂੰ ਬਹੁਤ ਪਿਆਰ ਕਰਦੀ ਸੀ।
ਜੇ ਕੋਈ ਬਹੁਤ ਉਮਰ ਦਾ ਬੁਜ਼ਰੁਗ ਹੋਵੇ। ਉਸ ਨੂੰ ਖੁਸ਼ ਕਰਨ ਲਈ ਵੀ ਬੱਚੇ ਇੱਕਠੇ ਹੋ ਕੇ ਹੈਪੀ ਬਰਥ ਡੇ ਟੂ-ਯੂ ਕਹਿੰਦੇ ਹਨ। ਪਤਾ ਹੁੰਦਾ ਹੈ। ਇਹ ਬੁੱਢਾ ਕੁੱਝ ਕੁ ਦਿਨ ਦੁਨੀਆਂ ਉਤੇ ਹੈ। ਇਸ ਦੀ ਵੀ ਖੁਸ਼ੀ ਹੁੰਦੀ ਹੈ। ਜ਼ਮੀਨ ਜਾਇਦਾਦ ਸਾਡੇ ਕਬਜ਼ੇ ਵਿੱਚ ਆਉਣ ਵਾਲੀ ਹੈ। ਕੀ ਤੁਸੀਂ ਵੀ ਕਿਸੇ ਮਰੇ ਹੋਏ ਦਾ ਜਨਮ ਦਿਨ ਮੰਨਾਇਆ ਹੈ? ਕਿਸੇ ਮਰੇ ਹੋਏ ਦਾ ਜਨਮ ਦਿਨ ਮਨਾਉਣ ਦਾ ਕੀ ਕਦੇ ਸੋਚਿਆ ਹੈ? ਸੋਚੋ ਕਿ ਮਰੇ ਹੋਏ ਦਾਦਾ ਜੀ ਜਨਮ ਦਿਨ ਮਨਾਉਣਾਂ ਹੈ। ਕੀ ਕੇਕੇ ਕੱਟਣ ਦਾਦਾ ਜੀ ਖੁਦ ਆਉਣਗੇ। ਕੀ ਮੁਰਦੇ ਵੀ ਦਾਦਾ ਜੀ ਨੂੰ ਹੈਪੀ ਬਰਥ ਡੇ ਟੂ-ਯੂ ਕਹਿੱਣ ਲਈ ਆਉਣਗੇ? ਕੀ ਇਹ ਸਭ ਮੁਰਦੇ ਗੁਪਤ ਰਹਿੱਗੇ? ਕੀ ਖਾਂਣ-ਪੀਣ ਦੇ ਲਈ ਦਿਖਾਈ ਵੀ ਦੇਣਗੇ? ਜੇ ਦਿਖਾਈ ਦੇਣਗੇ। ਤਾਂ ਹਰ ਰੋਜ਼ ਹੀ ਇੰਨਾਂ ਦਾ ਜਨਮ ਦਿਨ ਮਨਾ ਲਿਆ ਕਰੀਏ। ਨਾਲੇ ਆਪਣੇ ਨਾਲ ਘਰ ਦੇ ਕੰਮ ਕਰਾ ਜਾਇਆ ਕਰਨਗੇ। ਕਹਿੰਦੇ ਹਨ, " ਭੂਤਾਂ ਤਾਂ ਅੱਖ ਝੱਪਕੇ ਨਾਲ ਪੱਕਾ ਮਹਿਲ ਬਣਾਂ ਦਿੰਦੀਆਂ ਹਨ। " ਹੈ ਤਾਂ ਹੈ, ਭੂਤਾਂ ਵਾਲਾ ਖੂਹ ਪੰਜਾਬ ਵਿੱਚ। ਪੰਜਾਬ ਦੀਆਂ ਤੇ ਪੰਜਾਬੀਆਂ ਦੀਆਂ ਨਹੀਂ ਰੀਸਾ ਹਨ।
ਤੋਹਫ਼ੇ, ਫੰਡ, ਚੰਦਾ ਇੱਕਠਾ ਕਰਨ ਦਾ ਬਹੁਤ ਵਧੀਆਂ ਤਰੀਕਾ ਹੈ। ਮਰੇ ਹੋਏ ਦੀ ਬਰਸੀ ਮਰਨ ਦਿਨ ਮੰਨਾਉਣ ਉਤੇ ਤਾਂ ਲੋਕ ਖੁੱਲ ਕੇ ਤੋਹਫ਼ੇ, ਫੰਡ, ਚੰਦਾ ਨਹੀਂ ਦਿੰਦੇ ਹਨ। ਮਰੇ ਹੋਏ ਕਹਿੱਣ ਨਾਲ ਦੁੱਖ ਲੱਗਦਾ ਹੈ। ਸ਼ਹੀਦ ਠੀਕ ਲੱਗਦਾ ਹੈ। ਸ਼ਹੀਦ ਦਾ ਜਨਮ ਦਿਨ ਮੰਨਾਉਣ ਨਾਲ ਚੰਗੀ ਅਮਦਨ ਹੋ ਸਕਦੀ ਹੈ। ਲੋਕ ਮਰੇ ਹੋਏ ਉਤੇ ਤਰਸ ਵੀ ਬਹਤ ਕਰਦੇ ਹਨ। ਨਾਲੇ ਕੀ ਪਤਾ ਉਪਰੋਂ ਦੇਖਦਾ ਹੀ ਹੋਵੇ? ਗੁਰਦੁਆਰੇ ਸਾਹਿਬ ਤੋਂ ਜਦੋਂ ਇਹ ਬੋਲਿਆ, " ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜਨਮ ਦਿਨ ਮੰਨਾ ਰਹੇ ਹਾਂ। " ਮੰਨ ਨੂੰ ਝੱਟਕਾ ਲੱਗਾ। ਕੀ ਸੰਤ ਬਾਬਾ ਜਰਨੈਲ ਸਿੰਘ ਜੀ ਜਨਮ ਦਿਨ ਮੰਨਾਉਣ ਦੇ ਹੱਕ ਵਿੱਚ ਹੁੰਦੇ ਸਨ? ਕੀ ਉਨਾਂ ਨੇ ਜਿੰਦਗੀ ਵਿੱਚ ਕਦੇ ਆਪਣਾਂ ਜਨਮ ਦਿਨ ਮੰਨਾਇਆ ਸੀ? ਕੀ ਕਿਸੇ ਨੂੰ ਉਨਾਂ ਦੇ ਜਨਮ ਦਿਨ ਦੀ ਤਰੀਕ ਪਤਾ ਹੈ? ਕੀ ਜਨਮ ਦਿਨ ਦੀ ਤਰੀਕ ਮੰਨਾਉਣ ਨਾਲ ਮੁਰਦੇ ਦੀ ਉਮਰ ਘੱਟੇਗੀ ਜਾਂ ਵਦੇਗੀ? ਕੀ ਮਰੇ ਹੋਏ ਦਾ ਜਨਮ ਦਿਨ ਉਸ ਤੋਂ ਬਗੈਰ ਮੰਨਾਇਆ ਜਾਂਦਾ ਹੈ ਜਾਂ ਉਹ ਆਪ ਆ ਕੇ ਹੈਪੀ ਬਰਥ ਡੇ ਟੂ-ਯੂ ਲੋਕਾਂ ਤੋਂ ਸੁਣਦਾ ਹੈ। ਜਿਹੜੇ ਪ੍ਰਚਾਰਿਕ ਹਰ ਰੋਜ਼ ਸੁਣਾਉਂਦੇ ਹਨ," ਲੋਕੀ ਤਾਂ ਬੱਚੇ ਦਾ ਜਨਮ ਦਿਨ ਮੰਨਾ ਰਹੇ ਹੁੰਦੇ ਹਨ। ਬੱਚਾ ਵੱਡਾ ਜਰੂਰ ਹੁੰਦਾ ਹੈ। ਅਸਲ ਵਿੱਚ ਹਰ ਸਾਲ ਬੱਚੇ ਦੀ ਉਮਰ ਵਿੱਚੋਂ ਘੱਟ ਜਾਂਦਾ ਹੈ। " ਉਹੀ ਕਹਿ ਰਹੇ ਸਨ, " ਅੱਜ ਬੜਾ ਖੁਸ਼ੀ ਦਾ ਦਿਹਾੜਾਂ ਹੈ। ਰਲ-ਮਿਲ ਕੇ ਮਾਹਾਪੁਰਸ਼ਾਂ ਦਾ ਜਨਮ ਦਿਨ ਮੰਨਾ ਰਹੇ ਹਾਂ। ਸਾਨੂੰ ਆਪਣੇ ਵੱਡੇਰਿਆਂ ਦੇ ਜਨਮ ਦਿਹਾੜੇ ਵੀ ਮੰਨਾਉਣੇ ਚਾਹੀਦੇ ਹਨ। " ਹੈ ਨਾਂ ਕਮਾਲ ਦੀ ਗੱਲ ਇਹੀ ਪ੍ਰਚਾਰਿਕ ਇਹ ਵੀ ਕਹਿੰਦੇ ਸੁਣੇ ਹਨ। ਮੜੀਆਂ ਦੀ ਪੂਜਾ ਨਹੀਂ ਕਰਨੀ। ਜਿਸ ਸ਼ਹੀਦ ਦੀ ਇੰਨਾਂ ਧਰਮਕਿ ਮੋਡੀਆਂ ਨੇ ਮੜੀ ਹੀ ਨਹੀਂ ਬਣਨ ਦਿੱਤੀ। ਉਸ ਸ਼ਹੀਦ ਦਾ ਗੁਰਦੁਆਰੇ ਸਾਹਿਬ ਜਨਮ ਦਿਨ ਮੰਨਾ ਰਹੇ ਹਨ। 25 ਸਾਲ ਕੌਮ ਦੇ ਜਨਲੈਲ ਦੀ ਸ਼ਹੀਦੀ ਦੱਮਦਮੀ ਟਕਸਾਲ ਦੇ ਧਰਮਿਕ ਲੀਡਰਾਂ ਨੇ ਲਕੋਈ ਰੱਖੀ। ਉਸ ਦਾ ਸ਼ਹੀਦੀ ਦਿਨ ਹੀ ਨਹੀਂ ਮੰਨਾਇਆ ਗਿਆ। ਹੁਣ ਇਹ ਧਰਮਿਕ ਲੀਡਰ ਇੰਨੇ ਬੌਦਲ ਗਏ ਹਨ। ਜਰਲੈਲ ਦੇ ਨਾਂਮ ਨਾਲ ਆਪਣੇ ਨਾਂਮ ਚੱਮਕਾਉਣ ਲਈ, ਉਸ ਜਨਲੈਲ ਦੇ ਨਾਂਮ ਉਤੇ ਗੋਲਕਾਂ ਭਰਨ ਲਈ, ਇਹ ਧਰਮਿਕ ਲੀਡਰ ਉਸ ਦਾ ਸ਼ਹੀਦੀ ਦਿਨ, ਜਨਮ ਦਿਨ, ਵਿਆਹ ਦਿਨ, ਸਭ ਮਨਾਉਣਗੇ। ਲੋਕਾਂ ਦੀਆਂ ਅੱਖਾਂ ਕੰਨ ਸਭ ਬੰਦ ਹਨ। ਗੁਰਦੁਆਰੇ ਸਾਹਿਬ ਇੱਕਠ ਦਾ ਐਲਾਨ ਹੋਣ ਦੀ ਲੋੜ ਹੈ। ਉਦੋਂ ਹੀ ਵਹੀਰਾ ਘੱਤ ਉਧਰ ਨੂੰ ਤੁਰ ਪੈਦੇ ਹਨ। ਰੱਬ ਕਰੇ ਉਹ ਜਨਲੈਲ ਯੋਧਾ ਜਨਮ ਦਿਨ ਮਨਾਉਣ ਸੱਚੀ ਹਾਜ਼ਰ ਹੋ ਜਾਵੇ। ਰੱਬ ਵੀ ਇੰਨਾਂ ਕੁਝ ਕੁ ਪਖੰਡੀਆਂ ਦਾ ਸਾਥ ਦੇ ਰਿਹਾ ਹੈ।
ਕੋਊ ਬੁਤਾਨ ਕੋ ਪੂਜਤ ਹੈ ਪਸੂ ਕੋਊ ਕੋ ਮ੍ਰਿਤਾਨ ਕੋ ਪੂਜਨ ਧਾਂਇਓ।। ਕੂਰ ਕ੍ਰਿਆ ਉਰ ਝਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ।। ਕੋਈ ਬੁੱਤਾਂ, ਪਸ਼ੂਆਂ, ਮਰਿਆਂ ਨੂੰ ਪੂਜਦਾ ਹੈ। ਸਾਰਾ ਸੰਸਾਰ ਝੂਠਿਆਂ ਕੰਮਾਂ ਵਿੱਚ ਉਲਝਿਆ ਫਿਰਦਾ ਹੈ। ਰੱਬ ਦਾ ਕਿਸੇ ਨੇ ਭਗਵਾਨ ਦਾ ਭੇਤ, ਨਹੀਂ ਪਾਇਆ। ਕਿਸੇ ਨੇ ਰੱਬ ਨੂੰ ਨਹੀਂ ਲੱਭਾ।

Comments

Popular Posts