ਸ੍ਰੀ
ਗੁਰੂ ਗ੍ਰੰਥਿ ਸਾਹਿਬ Page 1 of 1430

ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
Ikoankaar Sathnaam Karathaa Purakh Nirabho Niravair Akaal Moorath Ajoonee Saibhan Gurprasaadh||
सति नामु करता पुरखु निरभउ निरवैरु अकाल मूरति अजूनी सैभं गुर प्रसादि
ਉਹ ਅਕਾਲ ਪੁਰਖ ਇੱਕ ਸ਼ਕਤੀ ਹੈ ਉਸ ਨੂੰ ਯਾਦ ਕਰਨ ਲਈ ਅੱਲਾ, ਰਾਮ, ਵਾਹਿਗੁਰੂ ਉਸੇ ਦੇ ਅਨੇਕਾਂ ਨਾਂਮ ਹਨ ਉਹ ਸਤਿਨਾਂਮ ਸੱਚਾ ਪੁਰਖ ਹੈ ਸਭ ਕੁੱਝ ਕਰਨ ਵਾਲਾ ਦੁਨੀਆਂ, ਬਨਸਪਤੀ ਸਾਰੀ ਪ੍ਰਕਿਰਤੀ ਨੂੰ ਰਚਨ ਵਾਲਾ ਹੈ ਉਸ ਨੇ ਆਲੇ-ਦੁਆਲੇ ਦਾ ਸਭ ਕੁੱਝ ਬਣਾਇਆ ਹੈ ਉਹ ਕਿਸੇ ਤੋਂ ਨਹੀਂ ਡਰਦਾ ਬਗੈਰ ਡਰ ਤੋਂ ਹੈ ਉਸ ਦੀ ਕਿਸੇ ਨਾਲ ਦੁਸ਼ਮੱਣੀ ਹੈ ਰੱਬ ਕਿਸੇ ਨਾਲ ਵੈਰ ਨਹੀਂ ਕਰਦਾ ਉਸ ਦੀ ਕੋਈ ਸ਼ਕਲ ਨਹੀਂ ਹੈ ਜਨਮ-ਮਰਨ ਵਿੱਚ ਨਹੀਂ ਪੈਦਾ ਉਸ ਦੀ ਕੋਈ ਜੂਨੀ ਨਹੀਂ ਹੈ ਰੱਬ ਦੀ ਕਿਰਪਾ ਪ੍ਰਕਾਸ਼ ਹੁੰਦਾ ਹੈ ਉਸ ਦੀ ਮੇਹਰ ਨਾਲ ਮਿਲਦਾ ਹੈ
One Universal Creator God, TheName Is Truth Creative Being Personified No Fear No Hatred Image Of The Undying, Beyond Birth, Self-Existent. By Guru's Grace.

1
ਜਪੁ
|| Jap ||
जपु
ਇਸ ਨੂੰ ਪੜ੍ਹ, ਜਪ, ਯਾਦ ਕਰ
Chant And Meditate:

2 ਆਦਿ ਸਚੁ ਜੁਗਾਦਿ ਸਚੁ
Aadh Sach Jugaadh Sach ||
आदि सचु जुगादि सचु
ਉਹ ਰੱਬ ਸ਼ੁਰੂ ਤੋਂ ਦੁਨੀਆਂ ਬਣਨ ਵੇਲੇ ਤੋਂ ਯੁਗਾਂ ਵੇਲੇ ਦਾ ਸੱਚਾ ਸੱਚੀ ਹੈ
True In The Primal Beginning. True Throughout The Ages.

3 ਹੈ ਭੀ ਸਚੁ ਨਾਨਕ ਹੋਸੀ ਭੀ ਸਚੁ
Hai Bhee Sach Naanak Hosee Bhee Sach ||1||
है भी सचु नानक होसी भी सचु ॥१॥
ਨਾਨਕ ਜੀ ਕਹਿ ਰਹੇ ਹਨ ਹੁਣ ਵੀ ਹੈ ਸਦਾ ਹੀ ਸੱਚਾ ਹਾਜ਼ਰ ਹੈ ||1||
True Here And Now. O Nanak, Forever And Ever True. ||1||

4 ਸੋਚੈ ਸੋਚਿ ਹੋਵਈ ਜੇ ਸੋਚੀ ਲਖ ਵਾਰ
Sochai Soch N Hovee Jae Sochee Lakh Vaar ||
सोचै सोचि होवई जे सोची लख वार
ਸੋਚਣ ਨਾਲ ਉਸ ਤੱਕ ਨਹੀਂ ਪਹੁੰਚ ਸਕਦੇ ਚਾਹੇ ਲੱਖਾਂ ਬਾਰ ਸੋਚੀ ਜਾਈਏ
ਸ਼ੁਧ ਨਹੀਂ ਹੋ ਹੋਣਾਂ, ਚਾਹੇ ਸੁਚੇ ਹੋਣ ਦੇ ਲੱਖ ਜ਼ਤਨ ਉਪਾਅ ਕਰੀਏ
By thinking, He cannot be reduced to thought, even by thinking hundreds of thousands of times.
5 ਚੁਪੈ ਚੁਪ ਹੋਵਈ ਜੇ ਲਾਇ ਰਹਾ ਲਿਵ ਤਾਰ
Chupai Chup N Hovee Jae Laae Rehaa Liv Thaar ||
चुपै चुप होवई जे लाइ रहा लिव तार
ਜ਼ਬਾਨ ਬੰਦ ਕਰਨ ਲਈ ਮੋਨ ਰੱਖਕੇ ਸ਼ਾਤ ਚੁਪ ਨਹੀਂ ਰਹਿ ਹੁੰਦਾ ਚਾਹੇ ਕੋਈ ਲਿਵ ਲੋਣ ਸਮਾਧੀ ਲਗਾਉਣ ਦਾ ਵੀ ਢੰਗ ਵਰਤ ਲਈਏ
By remaining silent, inner silence is not obtained, even by remaining lovingly absorbed deep within.

6 ਭੁਖਿਆ ਭੁਖ ਉਤਰੀ ਜੇ ਬੰਨਾ ਪੁਰੀਆ ਭਾਰ
Bhukhiaa Bhukh N Outharee Jae Bannaa Pureeaa Bhaar ||
भुखिआ भुख उतरी जे बंना पुरीआ भार
ਭੁੱਖੇ ਦੀ ਭੁੱਖ ਖੱਤਮ ਨਹੀਂ ਹੁੰਦੀ ਚਾਹੇ ਅੰਨ ਦੇ ਇਕਠੇ ਕਰਕੇ ਢੇਰਾਂ ਦੇ ਢੇਰ ਲੱਗ ਜਾਣ
The hunger of the hungry is not appeased, even by piling up lods of worldly goods.

7 ਸਹਸ ਸਿਆਣਪਾ ਲਖ ਹੋਹਿ ਇਕ ਚਲੈ ਨਾਲਿ
Sehas Siaanapaa Lakh Hohi Th Eik N Chalai Naal ||
सहस सिआणपा लख होहि इक चलै नालि
ਚਾਹੇ ਅਨੇਕਾਂ ਲੱਖਾਂ ਸਿਆਣਪਾਂ ਅੱਕਲਾਂ ਹੋਣ, ਕੋਈ ਕੰਮ ਨਹੀਂ ਆਉਂਦੀ
ਰੱਬ ਦੀ ਰਜ਼ਾ ਅੱਗੇ, ਕੋਈ ਬਸ ਨਹੀਂ ਚਲਦੀ
Hundreds of thousands of clever tricks, but not even one of them will go along with you in the end.

8 ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ
Kiv Sachiaaraa Hoeeai Kiv Koorrai Thuttai Paal ||
किव सचिआरा होईऐ किव कूड़ै तुटै पालि
ਕਿਵੇ ਅੱਕਲ ਵਾਲਾ ਸੁੱਚਾ ਸਿਆਣਾਂ ਬਣੀਏ, ਕਿਵੇਂ ਸਾਰੇ ਪਾਪ, ਕੂੜ, ਵਿਕਾਰ ਮੁੱਕ ਸਕਦੇ ਹਨ?
So how can you become truthful? And how can the veil of illusion be torn away?

9 ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ
Hukam Rajaaee Chalanaa Naanak Likhiaa Naal ||1||
हुकमि रजाई चलणा नानक लिखिआ नालि ॥१॥
ਨਾਨਕ ਜੀ ਦੱਸ ਰਹੇ ਹਨ ਉਸ ਦੇ ਹੁਕਮ ਵਿੱਚ ਰਜ਼ਾ ਵਿੱਚ ਰਹਿੱਣਾ ਹੈ ਜੋ ਸਾਡੇ ਨਾਲ ਲਿਖਿਆ ਗਿਆ ਹੈ

|1||

O Nanak, it is written that you shall obey the Hukam of His Command, and walk in the Way of His Will. ||1||

10
ਹੁਕਮੀ ਹੋਵਨਿ ਆਕਾਰ ਹੁਕਮੁ ਕਹਿਆ ਜਾਈ
Hukamee Hovan Aakaar Hukam N Kehiaa Jaaee ||
हुकमी होवनि आकार हुकमु कहिआ जाई
ਰੱਬ ਦੇ ਹੁਕਮ ਨਾਲ ਜੀਵ ਦੇ ਰੂਪ ਸ਼ਕਲਾ ਬਣਦੀਆਂ ਹਨ ਉਸ ਦੇ ਹੁਕਮ ਬਾਰੇ ਬੋਲ ਕੇ ਦੱਸਿਆ ਨਹੀਂ ਜਾ ਸਕਦਾ ਹੈ
By His Command, bodies are created; His Command cannot be described.

11 ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ
Hukamee Hovan Jeea Hukam Milai Vaddiaaee ||
हुकमी होवनि जीअ हुकमि मिलै वडिआई
ਉਸ ਇੱਕ ਰੱਬ ਦੇ ਉਸ ਦੇ ਕਹਿੱਣੇ ਵਿੱਚ ਜੀਵ ਹੋਂਦ ਵਿੱਚ ਆਉਂਦੇ ਹਨ ਉਹੀ ਆਪਣੀ ਮਰਜ਼ੀ ਨਾਲ ਮਹਿਮਾਂ ਕਰਾਉਂਦਾ ਹੈ
By His Command, souls come into being; by His Command, glory and greatness are obtained.

12
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ
Hukamee Outham Neech Hukam Likh Dhukh Sukh Paaeeahi ||
हुकमी उतमु नीचु हुकमि लिखि दुख सुख पाईअहि
ਉਸ ਰੱਬ ਦੇ ਕਹੇ ਅਨੁਸਾਰ ਹੀ ਜੀਵ ਚੰਗਾ, ਉਚਾ, ਸੁੱਚਾ ਹੁੰਦਾ ਹੈ ਮਾੜਾ ਬੁਰਾ ਕੰਮ ਕਰਦਾ ਹੈ ਲਿਖਤ ਕਾਰ ਕਰਮਾਂ ਅਨੁਸਾਰ ਦੁੱਖ, ਮਸੀਬਤਾਂ, ਸੁੱਖ, ਅਰਾਮ ਮਿਲਦੇ ਹਨ
By His Command, some are high and some are low; by His Written Command, pain and pleasure are obtained.

13 ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ
Eikanaa Hukamee Bakhasees Eik Hukamee Sadhaa Bhavaaeeahi ||
इकना हुकमी बखसीस इकि हुकमी सदा भवाईअहि
ਰੱਬ ਕਿਸੇ ਉਤੇ ਮੇਹਰ ਕਰਕੇ ਬਖ਼ਸ਼ ਦਿੰਦਾ ਹੈ ਰੱਬ ਕਈਆਂ ਨੂੰ ਕਰਮਾਂ ਕਰਕੇ, ਆਉਣ-ਜਾਣ ਦੇ ਚੱਕਰਾਂ ਵਿੱਚ ਪਾਈ ਰੱਖਦਾ ਹੈ
Some, by His Command, are blessed and forgiven; others, by His Command, wander aimlessly forever.
14 ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਕੋਇ
Hukamai Andhar Sabh Ko Baahar Hukam N Koe ||
हुकमै अंदरि सभु को बाहरि हुकम कोइ
ਸਾਰਾ ਕੁੱਝ ਉਸ ਦੀ ਰਜ਼ਾ, ਭਾਣੇ ਵਿੱਚ ਹੈ ਉਸ ਤੋਂ ਬਗੈਰ ਕੁੱਝ ਵੀ ਨਹੀਂ ਹੁੰਦਾ
Everyone is subject to His Command; no one is beyond His Command.

15 ਨਾਨਕ ਹੁਕਮੈ ਜੇ ਬੁਝੈ ਹਉਮੈ ਕਹੈ ਕੋਇ
Naanak Hukamai Jae Bujhai Th Houmai Kehai N Koe ||2||
नानक हुकमै जे बुझै हउमै कहै कोइ ॥२॥
ਨਾਨਕ ਜੀ ਕਹਿੰਦੇ ਹਨ ਜਿਸ ਨੇ ਰੱਬ ਦੀ ਰਜ਼ਾ, ਮਰਜ਼ੀ ਨੂੰ ਸਵੀਕਾਰ ਕਰ ਲਿਆ ਹੈ ਉਹ ਆਪਣੀ ਮੈਂ ਹੰਕਾਰ ਸਬ ਛੱਡ ਦਿੰਦਾ ਹੈ ਬੰਦਾ ਆਪਣੀ ਅੱਕਲ, ਮਰਜ਼ੀ, ਚੁਤਰਾਈ ਨਹੀਂ ਕਰ ਸਕਦਾ ਰੱਬ ਦਾ ਭਾਣਾਂ ਮੰਨਣਾ ਪੈਣਾਂ ਹੈ ||2||

O Nanak, one who understands His Command, does not speak in ego. ||2||

16
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ

Gaavai Ko Thaan Hovai Kisai Thaan ||

गावै
को ताणु होवै किसै ताणु

Some sing of His Power-who has that Power?

ਉਹੀ
ਰੱਬ ਦੀ ਸਿਫ਼ਤਾਂ ਦੇ ਸੋਹਲੇ ਗਾਉਂਦਾ ਹੈ ਉਹ ਜਿਸ ਜੀਵ ਨੂੰ ਸ਼ਕਤੀ ਦਿੰਦਾ ਹੈ

17
ਗਾਵੈ ਕੋ ਦਾਤਿ ਜਾਣੈ ਨੀਸਾਣੁ

Gaavai Ko Dhaath Jaanai Neesaan ||

गावै
को दाति जाणै नीसाणु

ਉਹ
ਸ਼ਕਤੀਵਾਨ ਰੱਬ ਜਿਸ ਨੂੰ ਗਾਉਣ ਦੀ ਸਮਰਥਾ ਗੁਰ ਦਿੰਦਾ ਉਹ ਰੱਬ ਦੇ ਗੁਣ ਗਾਉਂਦਾ ਹੈ

Some sing of His Gifts, and know His Sign and Insignia.

18
ਗਾਵੈ ਕੋ ਗੁਣ ਵਡਿਆਈਆ ਚਾਰ

Gaavai Ko Gun Vaddiaaeeaa Chaar ||

गाव
को गुण वडिआईआ चार

ਕੋਈ
ਰੱਬ ਦੀ ਉਪਮਾਂ ਸੋਹਲੇ ਪ੍ਰਸੰਸਾ ਅਲਾਪਦਾ ਹੈ

Some sing of His Glorious Virtues, Greatness and Beauty

19
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ

Gaavai Ko Vidhiaa Vikham Veechaar ||

गावै
को विदिआ विखमु वीचारु

ਕੋਈ
ਗਿਆਨ ਵਿਦਵਾਨ ਬਿਚਾਰਦਾ ਸੁਣਾਉਂਦਾ ਹੈ

Some sing of knowledge obtained of Him, through difficult philosophical studies.

20
ਗਾਵੈ ਕੋ ਸਾਜਿ ਕਰੇ ਤਨੁ ਖੇਹ

Gaavai Ko Saaj Karae Than Khaeh ||

गावै
को साजि करे तनु खेह

ਕੋਈ
ਗਾਉਂਦਾ ਹੈ ਰੱਬ ਆਪੇ ਸਰੀਰ ਬਣਾਂ ਕੇ ਸੁਆਹ ਕਰ ਦਿੰਦਾ ਹੈ

Some sing that He fashions the body, and then again reduces it to dust.

21
ਗਾਵੈ ਕੋ ਜੀਅ ਲੈ ਫਿਰਿ ਦੇਹ

Gaavai Ko Jeea Lai Fir Dhaeh ||

गावै
को जीअ लै फिरि देह

ਕੋਈ
ਕਹਿਂਦਾ ਹੈ ਆਪੇ ਜੀ ਜੀਵ ਵਾਪਸ ਲੈ ਲੈਂਦਾ ਹੈ ਆਪੇ ਦੇ ਦਿੰਦਾ ਹੈ

Some sing that He takes life away, and then again restores it.

22
ਗਾਵੈ ਕੋ ਜਾਪੈ ਦਿਸੈ ਦੂਰਿ

Gaavai Ko Jaapai Dhisai Dhoor ||

गावै को जापै दिसै दूरि

ਕੋਈ
ਕਹਿ ਰਿਹਾ ਹੈ ਰੱਬ ਦੂਰ ਲੱਗਦਾ ਹੈ

Some sing that He seems so very far away.


.

Comments

Popular Posts