108 ਪੰਚ ਪਰਵਾਣ ਪੰਚ ਪਰਧਾਨੁ

Panch Paravaan Panch Paradhhaan ||

पंच
परवाण पंच परधानु

ਪੰਚ ਸੁੱਚੇ, ਰੱਬ ਦੀ ਅੱਕਲ ਵਾਲੇ ਹੀ ਦੁਨੀਆਂ ਵਿੱਚ ਆਦਰ ਇੱਜ਼ਤ ਕਰਾਉਂਦੇ ਹਨ। ਪੰਚ ਦੁਨੀਆਂ ਵਿੱਚ ਆਗੂ ਮੰਨੇ ਜਾਂਦੇ ਹਨ।

The chosen ones, the self-elect, are accepted and approved.

109
ਪੰਚੇ ਪਾਵਹਿ ਦਰਗਹਿ ਮਾਨੁ

Panchae Paavehi Dharagehi Maan ||

पंचे
पावहि दरगहि मानु

ਪੰਚ ਸੁੱਚੇ
, ਰੱਬ ਦੀ ਅੱਕਲ ਵਾਲੇ ਹੀ ਦਰਗਾਹ ਵਿੱਚ ਸਤਿਕਾਰ ਲੈਂਦੇ ਹਨ।

The chosen ones are honored in the Court of the Lord.

110
ਪੰਚੇ ਸੋਹਹਿ ਦਰਿ ਰਾਜਾਨੁ

Panchae Sohehi Dhar Raajaan ||

पंचे
सोहहि दरि राजानु

ਪੰਚ ਸੁੱਚੇ
, ਰੱਬ ਦੀ ਅੱਕਲ ਵਾਲੇ ਰਾਜ ਦਰਬਾਰ ਵਿੱਚ ਸੋਹਣੇ ਲੱਗਦੇ ਹਨ।

The chosen ones look beautiful in the courts of kings.

111
ਪੰਚਾ ਕਾ ਗੁਰੁ ਏਕੁ ਧਿਆਨੁ

Panchaa Kaa Gur Eaek Dhhiaan ||

पंचा
का गुरु एकु धिआनु

ਪੰਚ ਸੁੱਚੇ
, ਰੱਬ ਦੀ ਅੱਕਲ ਵਾਲੇ ਦੀ ਗੁਰੂ ਇੱਕ ਵਿੱਚ ਸੁਰਤੀ ਰਹਿੰਦੀ ਹੈ।

The chosen ones meditate single-mindedly on the Guru.

112
ਜੇ ਕੋ ਕਹੈ ਕਰੈ ਵੀਚਾਰੁ

Jae Ko Kehai Karai Veechaar ||

जे
को कहै करै वीचारु

ਅਗਰ ਕੋਈ ਦਾਬਾ ਕਰਦਾ ਹੈ। ਰੱਬ ਦੀ ਉਪਮਾਂ ਵੱਡਾਆਈ ਬਹੁਤ ਕਰ ਸਕਦਾ ਹੈ।

No matter how much anyone tries to explain and describe them,

113
ਕਰਤੇ ਕੈ ਕਰਣੈ ਨਾਹੀ ਸੁਮਾਰੁ

Karathae Kai Karanai Naahee Sumaar ||

करते
कै करणै नाही सुमारु

ਉਸ ਰੱਬ ਦੇ ਕੰਮਾਂ ਦਾ ਵਿਸਥਾਰ ਨਾਲ ਕੁੱਝ ਵੀ ਨਹੀਂ ਦੱਸ ਸਕਦਾ।

The actions of the Creator cannot be counted.

114
ਧੌਲੁ ਧਰਮੁ ਦਇਆ ਕਾ ਪੂਤੁ

Dhhaal Dhharam Dhaeiaa Kaa Pooth ||

धौलु
धरमु दइआ का पूतु

ਬੰਦੇ ਲਈ ਤਾਕਤਵਰ ਧਰਮ ਦੀ ਤਾਕਤ ਦਿਆ ਤਰਸ ਨਾਲ ਚਲਦੀ ਹੈ।

The mythical bull is Dharma, the son of compassion;

115
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ

Santhokh Thhaap Rakhiaa Jin Sooth ||

संतोखु
थापि रखिआ जिनि सूति

ਜਿਸ ਨੇ ਸਬਰ ਸੰਤੋਖ ਨਾਲ ਆਪ ਨੂੰ ਰੱਬ ਦੀ ਰਜ਼ਾ ਵਿੱਚ ਕਰ ਲਿਆ ਹੈ।

This is what patiently holds the earth in its place.

116
ਜੇ ਕੋ ਬੁਝੈ ਹੋਵੈ ਸਚਿਆਰੁ

Jae Ko Bujhai Hovai Sachiaar ||

जे
को बुझै होवै सचिआरु

ਜਿਹੜਾ ਜੀਵ ਰੱਬ ਨੂੰ ਰੱਬ ਦੀ ਰਮਜ਼ ਨੂੰ ਜਾਣ ਜਾਂਦਾ ਹੈ। ਉਹ ਆਪ ਨੂੰ ਬਹੁਤ ਸ਼ੁੱਧ ਕਰਕੇ, ਵਿਕਾਰਾਂ ਤੋਂ ਰਹਿੱਤ ਸੁੱਚਾ ਬਣਾ ਲੈਂਦਾ ਹੈ।

One who understands this becomes truthful.

117
ਧਵਲੈ ਉਪਰਿ ਕੇਤਾ ਭਾਰੁ

Dhhavalai Oupar Kaethaa Bhaar ||

धवलै
उपरि केता भारु

ਰੱਬ ਦੀ ਰਜ਼ਾ ਤਾਕਤਵਰ ਕਰਕੇ
, ਧਰਤੀ ਖੜ੍ਹੀ ਹੈ। ਲੋਕਾਂ ਦੀ ਕਾਵਤ ਹੈ। ਧਰਤੀ ਬਲਦ ਦੇ ਸਿੰਘਾਂ ਉਤੇ ਖੜ੍ਹੀ ਹੈ। ਕਿਉਂਕਿ ਬਲਦ ਨੂੰ ਪਿਛਲੇ ਜ਼ਮਾਨੇ ਵਿੱਚ ਤਾਕਤਵਾਰ ਸਮਝਿਆ ਜਾਂਦਾ ਸੀ। ਧਰਤੀ ਦਾ ਕਿੰਨਾਂ ਕੁ ਭਾਰ ਬਲਦ ਝੱਲ ਸਕਦਾ ਹੈ।

What a great load there is on the bull!

118
ਧਰਤੀ ਹੋਰੁ ਪਰੈ ਹੋਰੁ ਹੋਰੁ

Dhharathee Hor Parai Hor Hor ||

धरती
होरु परै होरु होरु

ਸਾਡੇ ਵਾਲੀ ਧਰਤੀ ਦੇ ਥੱਲੇ, ਉਤੇ, ਪਾਸਿਆਂ ਉਤੇ, ਪਾਣੀ ਵਿੱਚ ਬੇਅੰਤ ਬਹੁਤ ਧਰਤੀਆਂ ਹਨ। ਮਨੁੱਖ ਦੀ ਪਹੁੰਚ ਤੋਂ ਵੀ ਦੂਰ ਹਨ। ਬਲਦ ਕਿਵੇਂ ਉਥੇ ਸਿਰ ਦੇਣ ਲਈ ਪਹੁੰਚ ਜਾਵੇਗਾ?

So many worlds beyond this world-so very many!

119
ਤਿਸ ਤੇ ਭਾਰੁ ਤਲੈ ਕਵਣੁ ਜੋਰੁ

This Thae Bhaar Thalai Kavan Jor ||

तिस
ते भारु तलै कवणु जोरु

ਉਨਾਂ ਧਰਤੀਆਂ ਦਾ ਭਾਰ ਕਿਹੜੀ ਤਾਕਤ ਨੇ ਝੱਲਿਆ ਹੋਇਆ ਹੈ। ਅੂਸਾ ਕੋਈ ਬਲਦ ਨਹੀਂ ਹੈ। ਸਿਰਫ਼ ਰੱਬ ਹੈ। ਜੋ ਸਾਰਾ ਕੁੱਝ ਚਲਾ ਰਿਹਾ ਹੈ।

What power holds them, and supports their weight?

120
ਜੀਅ ਜਾਤਿ ਰੰਗਾ ਕੇ ਨਾਵ

Jeea Jaath Rangaa Kae Naav ||

जीअ
जाति रंगा के नाव

ਜੀਵ, ਰੰਗ, ਜੀਵਾਂ ਦੀਆਂ ਕਿਸਮਾਂ ਸਭ ਜੀਵਾਂ ਦੀ ਪਹਿਚਾਣ ਹੈ।

The names and the colors of the assorted species of beings

121
ਸਭਨਾ ਲਿਖਿਆ ਵੁੜੀ ਕਲਾਮ

Sabhanaa Likhiaa Vurree Kalaam ||

सभना
लिखिआ वुड़ी कलाम

ਬਹੁਤਿਆਂ ਨੇ ਕਲਮਾਂ ਨਾਲ ਲਿਖਿਆ ਹੈ।

Were all inscribed by the Ever-flowing Pen of God.

122
ਏਹੁ ਲੇਖਾ ਲਿਖਿ ਜਾਣੈ ਕੋਇ

Eaehu Laekhaa Likh Jaanai Koe ||

एहु
लेखा लिखि जाणै कोइ

ਇਹ ਸਾਰਾ ਕੁੱਝ ਕੋਈ ਵਿਰਲਾ ਹੀ ਲਿਖ ਸਕਦਾ ਹੈ। ਜਿਸ ਨੂੰ ਲਿਖਣਾਂ ਆਉਂਦਾ ਹੈ। ਉਹ ਲਿਖਾਰੀ ਰੱਬ ਹੈ।

Who knows how to write this account?

123
ਲੇਖਾ ਲਿਖਿਆ ਕੇਤਾ ਹੋਇ

Laekhaa Likhiaa Kaethaa Hoe ||

लेखा
लिखिआ केता होइ

ਇਹ ਲਿਖਿਆ ਹੋਇਆ ਲੇਖਾ ਬਹੁਤਾ ਹੀ ਲੰਬਾ ਹੋ ਸਕਦਾ ਹੈ। ਪਤਾ ਨਹੀਂ ਕਿੱਡਾ ਹੋ ਜਾਵੇ।

Just imagine what a huge scroll it would take!

124
ਕੇਤਾ ਤਾਣੁ ਸੁਆਲਿਹੁ ਰੂਪੁ

Kaethaa Thaan Suaalihu Roop ||

केता
ताणु सुआलिहु रूपु

ਪ੍ਰਭੂ ਦੀ ਤਾਕਤ ਬੇਅੰਤ ਸਲਾਹੁਣ, ਪ੍ਰਸੰਸਾ ਕਰਨ ਵਾਲੀ ਹੈ।

What power! What fascinating beauty!

125
ਕੇਤੀ ਦਾਤਿ ਜਾਣੈ ਕੌਣੁ ਕੂਤੁ

Kaethee Dhaath Jaanai Kaan Kooth ||

केती
दाति जाणै कौणु कूतु

ਰੱਬ ਦੀ ਤਾਕਤ, ਸ਼ਕਤੀਆਂ, ਕੰਮਾਂ ਦਾ ਕਿਸੇ ਨੂੰ ਪਤਾ ਨਹੀਂ ਹੈ।

And what gifts! Who can know their extent?

126
ਕੀਤਾ ਪਸਾਉ ਏਕੋ ਕਵਾਉ

Keethaa Pasaao Eaeko Kavaao ||

कीता
पसाउ एको कवाउ

ਉਸ ਰੱਬ ਦੇ ਇੱਕ ਹੁਕਮ ਨਾਲ ਸਾਰਾ ਸੰਸਾਰ ਚੱਲ ਰਿਹਾ ਹੈ।

You created the vast expanse of the Universe with One Word!

127
ਤਿਸ ਤੇ ਹੋਏ ਲਖ ਦਰੀਆਉ

This Thae
Hoeae Lakh Dhareeaao ||

तिस
ते होए लख दरीआउ

ਉਸੇ ਦੀ ਸ਼ਕਤੀ ਨਾਲ ਲੱਖਾਂ ਕਿਸਮ ਦੇ ਜੀਵ ਦੀ ਜਿੰਦਗੀ ਦਰਿਆ ਵਾਂਗ ਚਲ ਰਹੀ ਹੈ।

Hundreds of thousands of rivers began to flow.

128
ਕੁਦਰਤਿ ਕਵਣ ਕਹਾ ਵੀਚਾਰੁ

Kudharath Kavan Kehaa Veechaar ||

कुदरति
कवण कहा वीचारु

ਉਸ ਪ੍ਰਭੂ ਦੇ ਪਸਾਰੇ ਸੰਸਾਰ, ਜੀਵਾਂ, ਬਨਸਪਤੀ ਜੋ ਵੀ ਆਲੇ-ਦੁਆਲੇ ਹੈ। ਕਿਵੇ ਸਾਰੇ ਕਾਸੇ ਦਾ ਬਿਆਨ ਲਿਖਾ, ਦੱਸਾਂ। ਦੱਸਣ ਬਿਆਨ ਕਰਨ ਤੋਂ ਬਹੁਤ ਜ਼ਿਆਦਾ ਹੈ।

How can Your Creative Potency be described?

129
ਵਾਰਿਆ ਜਾਵਾ ਏਕ ਵਾਰ

Vaariaa N Jaavaa Eaek Vaar ||

वारिआ
जावा एक वार

ਮੇਰੀ ਕੋਈ ਹੈਸੀਅਤ ਨਹੀਂ ਹੈ। ਮੈਂ ਉਸ ਰੱਬ ਦੀ ਵਹੁ-ਵਹੁ ਕਰ ਸਕਾ। ਆਪ ਨੂੰ ਉਸ ਅੱਗੇ ਸਲੰਡਰ, ਹਵਾਲੇ ਕਰ ਦਿਆ। ਉਸ ਉਤੋ ਘੋਲ ਘੁੰਮਾਂ ਦਿਆਂ।

I cannot even once be a sacrifice to You.

130
ਜੋ ਤੁਧੁ ਭਾਵੈ ਸਾਈ ਭਲੀ ਕਾਰ

Jo Thudhh Bhaavai Saaee Bhalee Kaar ||

जो
तुधु भावै साई भली कार

ਜੋ ਰੱਬ ਜੀ ਤੈਨੂੰ ਚੰਗਾਂ ਲੱਗਦਾ ਹੈ। ਉਸੇ ਨਾਲ ਹੀ ਮੇਰਾ ਪਾਰਉਤਾਰਾ, ਭਲਾ, ਉਧਾਰ ਹੈ।

Whatever pleases You is the only good done,

131
ਤੂ ਸਦਾ ਸਲਾਮਤਿ ਨਿਰੰਕਾਰ ੧੬

Thoo Sadhaa Salaamath Nirankaar ||16||

तू
सदा सलामति निरंकार ॥१६॥

ਤੂੰ ਹੀ ਮੇਰਾ ਪ੍ਰਭੂ ਸਹੀਂ ਸਲਾਮਤ ਪੂਰਾ ਮਾਲਕ, ਪਿਆਰਾ ਗੁਰੂ ਹੈ।

You, Eternal and Formless One! ||16||

Comments

Popular Posts