ਅੱਖਾਂ ਤੇਰਾ ਮੋਹ ਕਰਨ ਲੱਗੀਆਂ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਤੈਨੂੰ ਦੇਖ-ਦੇਖ ਅੱਖਾਂ ਨਹੀਂ ਥੱਕੀਆਂ।
ਦਿਨ ਰਾਤ ਅੱਖਾਂ ਤੇਰੇ ਉਤੇ ਲੱਗੀਆਂ।
ਤੇਰੇ ਚੇਹਰੇ ਨੇ ਇਹ ਅੱਖਾਂ ਠੱਗੀਆਂ।
ਅੱਖਾਂ ਮੇਰੀਆਂ ਤੇਰੇ ਪਿਛੇ ਲੱਗੀਆਂ।
ਕਹਿੱਣਾਂ ਮੰਨ ਤੈਨੂੰ ਤੱਕਣ ਲੱਗੀਆਂ।
ਐਸਾ ਕੀ ਤੇਰੇ ਵਿੱਚ ਸੋਚਣ ਲੱਗੀਆਂ।
ਤੇਰੇ ਚੇਹਰੇ ਨੂੰ ਨਿਹਾਰਨ ਲੱਗੀਆਂ।
ਸਤਵਿੰਦਰ ਭੋਲੀ ਸੂਰਤ ਨੇ ਠੱਗੀਆਂ।
ਸੱਤੀ ਅੱਖਾਂ ਤੇਰਾ ਮੋਹ ਕਰਨ ਲੱਗੀਆਂ।
ਸੂਰਤ ਨੂੰ ਪਿਆਰ ਕਰਨ ਲੱਗੀਆਂ।
ਫੋਟੋ ਤੇਰੀ ਉਤੇ ਅੱਖਾਂ ਨੇ ਲੱਗੀਆਂ।
ਤੇਰੀ ਸੂਰਤ ਦੇਖਣ ਉਤੇ ਲੱਗੀਆਂ।
ਇਹ ਅੱਖਾਂ ਤੈਨੂੰ ਦੇਖ ਨਹੀਂ ਰੱਜੀਆਂ।
ਚੇਹਰੇ ਦੀਆਂ ਮੁਸਕਾਨਾਂ ਨੇ ਫੱਬੀਆ
- Get link
- X
- Other Apps
Comments
Post a Comment