ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਛੱਡ ਰੋਣ ਨੂੰ ਉਹ ਮੁੜ ਆਉਣ ਨਹੀਂ ਲੱਗੇ
ਜੇ ਤੁੰ ਛੱਡ ਗਿਆ ਅਸੀਂ ਮਰਨ ਨਹੀਂ ਲੱਗੇ।
ਤੇਰੇ ਬਗੈਰ ਹੁਣ ਸਾਹ ਬੰਦ ਹੋਣ ਨਹੀਂ ਲੱਗੇ।
ਤਾਹਨੇ ਵੀ ਜੇ ਮਾਰੇ ਮਰਨ ਅਸੀਂ ਨਹੀਂ ਲੱਗੇ।
ਤੈਨੂੰ ਫਿਰ ਵੀ ਅਸੀਂ ਸੱਜਣਾਂ ਭੁੱਲਣ ਨਹੀਂ ਲੱਗੇ।
ਤੂੰ ਭੁੱਲ ਜਾ ਤੈਨੂੰ ਮਜ਼ਬੂਰ ਕਰਨ ਨਹੀਂ ਲੱਗੇ।
ਜੇ ਨਹੀਂ ਚੇਤੇ ਕਰੇਗਾ ਚੇਤੇ ਆਉਣ ਨਹੀਂ ਲੱਗੇ।
ਬੇਫ਼ਿਕਰ ਹੋ ਜਾ ਹੁਣ ਚੇਤੇ ਆਉਣ ਨਹੀਂ ਲੱਗੇ।
ਬੇਸ਼ਕ ਭੁੱਲ ਜਾ ਯਾਦ ਤੈਨੂੰ ਆਉਣ ਨਹੀਂ ਲੱਗੇ।
ਤੈਨੂੰ ਸੁਪਨੇ ਚ ਆ ਅਸੀਂ ਡਰਾਉਣ ਨਹੀਂ ਲੱਗੇ।
ਤੇਰੇ ਰਾਹਾਂ ਵਿੱਚ ਮੁੜ ਕੇ ਖਿੜ੍ਹਉਣ ਨਹੀਂ ਲੱਗੇ।
ਸੱਤੀ ਛੱਡ ਰੋਣ ਨੂੰ ਉਹ ਮੁੜ ਆਉਣ ਨਹੀਂ ਲੱਗੇ।
ਸਤਵਿੰਦਰ ਰਾਹਾਂ ਦੇ ਵਿਚ ਬਲਾਉਣ ਨਹੀਂ ਲੱਗੇ।
Comments
Post a Comment