ਸਿਰ ਤੇ ਹੁੰਦਾ ਬਾਪ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਜਿਸ ਦੇ ਚੰਗੇ ਭਾਗ। ਸਿਰ ਤੇ ਹੁੰਦਾ ਬਾਪ।
ਵਿਹਲੇ ਰਹੋ ਆਪ। ਕੰਮ ਕਰਨਗੇ ਬਾਪ।
ਦਿਲ ਨੂੰ ਮੌਜ਼ਾਂ ਦਿਨ ਰਾਤ। ਫ਼ਿਕਰ ਦੀ ਨਹੀਂ ਬਾਤ।
ਅੱਜ ਦੇ ਮੁੰਡੇ ਕਹਿੱਣ ਅਸੀਂ ਨਾਂ ਬਾਪ ਕਹਾਉਂਦੇ।
ਬਾਪ ਦੇ ਚੱਕਰ ਵਿੱਚ ਜੱਬ ਬਹੁਤ ਪੈਦੇ ਰਹਿੰਦੇ।
ਬਾਪ ਆਪਣੇ ਦੇ ਦੱਬਕੇ ਬਹੁਤ ਸਹਿੰਦੇ ਰਹਿੰਦੇ।
ਅਸੀਂ ਬਾਪ ਬੱਣਕੇ ਜੀ ਤੇ ਹੈਡਕ ਕਦੇ ਨਾਂ ਲੈਂਦੇ।
ਪਿਉ ਦਾ ਛਾਇਆ ਨਾਂ ਜਿਸ ਔਲਾਦ ਉਤੇ ਹੁੰਦਾ।
ਸੱਤੀ ਉਸੇ ਨੂੰ ਪਤਾ ਜੀਵਨ ਬਹੁਤ ਹੀ ਔਖਾ ਹੁੰਦਾ।
ਘਰ ਦੀ ਜੁੰਮੇਬਾਰੀ ਦਾ ਸਾਰਾ ਭਾਰ ਸਿਰ ਪੈਂਦਾ।
ਮਾਂ ਨੂੰ ਬੱਚਿਆਂ ਨੂੰ ਬਾਪ ਦਾ ਪਿਆਰ ਦੇਣਾਂ ਪੈਂਦਾ।
Comments
Post a Comment