ਛੇਤੀ ਘਰ ਮੋੜੇ ਮੋੜਲਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਤੇਰੇ ਬਗੈਰ ਦਿਲ ਜਾਂਦਾ ਡੁਬਦਾ।
ਚੰਨਾਂ ਵੇ ਛੇਤੀ ਘਰ ਮੋੜੇ ਮੋੜਲਾ।
ਤੇਰੀਆਂ ਰਮਜ਼ਾਂ ਦਿਲ ਨਹੀਂ ਜਾਂਣਦਾ।
ਦਿਲ ਤਾਂ ਬੱਸ ਤੈਨੂੰ ਪਿਆਰ ਕਰਦਾ।
ਤੇਰੇ ਬਗੈਰ ਯਾਰਾ ਬਿੰਦ ਨਹੀਂ ਲੰਘਦਾ।
ਤੇਰੇ ਬਗੈਰ ਮੇਰਾ ਦਿਲ ਜਾਂਦਾ ਮਰਦਾ।
ਤੂੰ ਆ ਕੇ, ਸਾਰੇ ਸੁਆਲ ਹੱਲ ਕਰਜਾ।
ਕਾਹਤੋਂ ਕਹਿੰਦਾ ਦਿਲ ਤੇਰੇ ਬਗੈਰ ਮਰਦਾ?
ਕਹਤੋਂ ਮਨ ਦੂਰੀਆਂ ਨਹੀਂ ਸਹਿ ਸਕਦਾ?
ਤੇਰੇ ਬਿੰਨ ਮੁਸ਼ਕਲ ਜਿਉਣਾ ਲੱਗਦਾ।
ਸੱਤੀ ਨੂੰ ਹਰ ਪੱਲ ਯੁੱਗਾਂ ਵਾਂਗ ਲੱਗਦਾ।
ਸਤਵਿੰਦਰ ਉਤੇ ਤਰਸ ਭੋਰਾ ਕਰਲਾ।
ਡੁੱਬਦੀ ਜਾਵਾਂ ਬਾਂਹ ਮੇਰੀ ਤੂੰ ਫੜਲਾ।
ਤੇਰੇ ਬਗੈਰ ਚੰਨਾਂ ਸਾਹ ਜਾਂਦਾ ਮੁੱਕਦਾ।
Comments
Post a Comment