ਨਾਂ ਜਿਉਂਦੀ ਛੱਡਦਾ ਨਾਂ ਮਾਰਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਰੱਬ ਸੁਣਿਆ ਤੁੰ ਦਿਆਲੂ ਬੜਾਂ ਹੈ।
ਮੈਂ ਸੁਣਿਆ ਤੇ ਕਿਰਪਾਲੂ ਬੜਾ ਹੈ।
ਤੂੰ ਹੋਰਾ ਨੂੰ ਦਾਤਾਂ ਵੰਡਦਾ।
ਮੇਰੇ ਬਾਰੀ ਹੱਥ ਪਿਛੇ ਖਿੱਚਦਾ।
ਤੂੰ ਹੀ ਦੱਸ ਤੂੰ ਕੀ ਪੱਰਖਦਾ।
ਮੈਨੂੰ ਦੇ ਕੇ ਦਾਤ ਖੌਹ ਧੱਰਦਾ।
ਦੇ ਕੇ ਮਜ਼ਾ ਕਿਰਕਰਾ ਕਰਦਾ।
ਤੇਰਾ ਦਿਲ ਕਿਉਂ ਨਹੀਂ ਤੜਫ਼ਦਾ?
ਹੱਸਾ ਤੇਰੇ ਚੇਹਰੇ ਤੇ ਬੜਾਂ ਫੱਬਦਾ।
ਸੱਤੀ ਨੂੰ ਹਰ ਬਾਰ ਰੁਆ ਧਰਦਾ।
ਤੂੰ ਤਾਂ ਬਾਰ ਬਾਰ ਮਜ਼ਾਕ ਕਰਦਾ।
ਤੇਰਾ ਹਾਸਾ ਸਤਵਿੰਦਰ ਰੁਆ ਧਰਦਾ।
ਇਹ ਕੈਸਾ ਤੂੰ ਮੈਨੂੰ ਪਿਆਰ ਕਰਦਾ।
ਨਾਂ ਜਿਉਂਦੀ ਛੱਡਦਾ ਨਾਂ ਮਾਰਦਾ।
ਉਤੋਂ ਦੀ ਬੋਲਾਂ ਦੇ ਵਾਰ ਕਰਦਾ।
ਮੇਰੀ ਕਲਮ ਨੂੰ ਵੀ ਉਕਸਾ ਧਰਦਾ।
ਪਾਸੇ ਜਿਹੇ ਹੋ ਕੇ ਬੁੱਲਾਂ ਵਿੱਚ ਹੱਸਦਾ।
Comments
Post a Comment