ਖ਼ਰੀਆਂ ਵੀ ਸੁਣਾਂ ਗਏ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਅਸੀ ਸੋਚਿਆ ਸੀ ਸੱਜਣ ਲੱਭ ਗਏ।
ਉਹ ਸਾਡਾ ਹੀ ਮਜ਼ਾਕ ਬੱਣਾਂ ਗਏ।
ਐਸੇ ਸਾਡੇ ਸੀਨੇ ਤੀਰ ਮਾਰ ਗਏ।
ਛੱਮਕਾਂ ਦੀ ਮਾਰ ਪਿੰਡੇ ਤੇ ਮਾਰ ਗਏ।
ਸਾਡੀ ਉਮਰ ਦੇ ਸਾਲ ਵੀ ਦੱਸ ਗਏ।
ਬੱਣ ਕੇ ਨਿਆਣੇ ਖੇਡ-ਖੇਡ ਵੀ ਗਏ।
ਬੱਚੇ ਬੱਣ ਕੇ ਸਬ ਕੁੱਝ ਭੁੱਲ ਹੀ ਗਏ।
ਸਾਡੇ ਚੇਹਰੇ ਤੇ ਨਹੁੰਦਰਾਂ ਮਾਰ ਗਏ।
ਸੱਤੀ ਅੱਕਲ ਉਤੇ ਪੋਚਾ ਮਾਰ ਗਏ।
ਸਤਵਿੰਦਰ ਨੂੰ ਖ਼ਰੀਆਂ ਵੀ ਸੁਣਾਂ ਗਏ।
ਅਸੀ ਰੱਬ ਦੀ ਖੇਡ ਉਤੇ ਵਾਰੇ ਗਏ।
ਗੁਆ ਦਿਲ ਹੱਥ ਮਲਦੇ ਰਹਿ ਗਏ।
Comments
Post a Comment