ਪਾਪਾ ਮਿਸਰੀ ਵਰਗੇ ਮਿੱਠੇ ਸੀ

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਪਾਪਾ ਮੰਮੀ ਕਹਿੰਦੇ ਸੀ। ਉਦੋਂ ਬਹੁਤੇ ਸੌਖੇ ਰਹਿੰਦੇ ਸੀ।
ਕਦੇ ਰੋਂਦੇ ਸੀ। ਕਦੇ ਹੱਸਦੇ ਸੀ। ਨਾਂ ਗੁੱਸਾ ਚੇਤੇ ਰੱਖਦੇ ਸੀ।
ਜਦੋ ਪਾਪਾ ਮੰਮੀ ਹੱਸਦੇ ਸੀ। ਥਾਂ-ਥਾਂ ਤੇ ਘੁੰਮਾਉਂਦੇ ਸੀ।
ਚੀਜਾਂ ਲੈ ਕੇ ਦਿੰਦੇ ਸੀ। ਪਿਆਰ ਨਾਲ ਸੱਤੀ ਚੁੰਮਦੇ ਸੀ।
ਪਾਪਾ ਮੰਮੀ ਲੜਦੇ ਸੀ। ਪਾਪਾ ਘਰ ਦੇ ਭਾਂਡੇ ਭੰਨਦੇ ਸੀ।
ਸਤਵਿੰਦਰ ਖਿਲਾਰਾ ਚੱਕਦੇ ਸੀ। ਨਾਂ ਗੁੱਸਾ ਚੇਤੇ ਰੱਖਦੇ ਸੀ।
ਪਾਪਾ ਜਿੰਨੇ ਕੌੜੇ ਸੀ। ਉਨੇ ਪਾਪਾ ਮਿਸਰੀ ਵਰਗੇ ਮਿੱਠੇ ਸੀ।
ਤਾਂਹੀ ਪਾਪਾ ਰੱਬ ਬਾਪ ਨੂੰ ਦੁਨੀਆਂ ਤੋਂ ਪਿਆਰੇ ਹੋ ਗਏ ਸੀ।
ਪਾਪਾ ਰੋਂਦਾ ਪਰਿਵਾਰ ਛੱਡ ਅਸਲੀ ਬਾਪ ਕੋਲ ਤੁਰ ਗਏ ਸੀ।
ਪਾਪਾ ਤਾਂ ਸਾਨੂੰ ਸਬ ਨੂੰ ਮੌਤ ਦਾ ਸਹੀਂ ਰਸਤਾ ਦਿਖਾ ਗਏ ਸੀ

Comments

Popular Posts