ਸਨਮ ਨਾਲ ਜਦੋਂ ਦਾ ਪਿਆਰ ਹੋ ਗਿਆ


-ਸਤਵਿੰਦਰ ਕੌਰ ਸੱਤੀ (ਕੈਲਗਰੀ)-


satwinder_7@hotmail.com


ਸਨਮ ਸਾਨੂੰ ਤੁਸੀਂ ਲੱਗਦੇ ਪਿਆਰੇ।


ਦੁਨੀਆਂ ਤੋਂ ਵੱਖਰੇ ਸਨਮ ਹਮਾਰੇ।


ਜਿੰਦ ਜਾਨ ਦੋਂਨੋਂ ਤੇਰੇ ਉਤੌਂ ਵਾਰੇ।


ਸਤਵਿੰਦਰ ਸਨਮ ਨੂੰ ਲੋਕ ਪਿਆਰੇ।


ਸਨਮ ਤੈਨੂੰ ਦੋਂਨੇ ਨੈਣਾ ਵਿੱਚ ਲੁਕੋਈਏ।


ਸਨਮ ਤੇਰੇ ਕੋਲ ਬਹਿ ਸੁਖ-ਚੈਨ ਪਾਈਏ।


ਤੇਰੇ ਪੈਰਾਂ ਦੇ ਵਿੱਚ ਮਿੱਟੀ ਬਣ ਰੁਲ ਜਾਈਏ।


ਸਨਮ ਤੇਰੇ ਪੈਂਰਾਂ ਵਿੱਚ ਮਰ ਮੁਕ ਜਾਈਏ।


ਸਨਮ ਨਾਲ ਜਦੋਂ ਦਾ ਪਿਆਰ ਹੋ ਗਿਆ।


ਸਾਡਾ ਤਾਂ ਸਮਝੋਂ ਖਰਾਂ ਵਿਪਾਰ ਹੋ ਗਿਆ।


ਸਨਮ ਸਾਨੂੰ ਪਿਆਰ ਦਾ ਭੰਡਾਰ ਦੇ ਗਿਆ।


ਉਦੋ ਦਾ ਦਿਲ ਸਾਡਾ ਸਨਮ ਯੋਗਾ ਹੋ ਗਿਆ।


ਸਾਡਾ ਤਾਂ ਦੁਨੀਆਂ ਦਾ ਡਰ ਦਿਲੋ ਦੂਰ ਹੋ ਗਿਆ।


ਜਦੋਂ ਸਨਮ ਨਾਲ ਅੱਖਾਂ ਦਾ ਵਿਪਾਰ ਹੋ ਗਿਆ।

Comments

Popular Posts