ਦਿਲ ਉਤੇ ਹੁੰਦੇ ਬਾਰ ਸਹੀ ਜਾ।

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਹੁਣ ਛੱਡ ਸਾਡੀ ਤੂੰ ਆਪਣੀ ਸੁਣਾ।
ਸਾਨੂੰ ਠੋਕਰਾਂ ਖਾਂਣ ਦੀ ਆਦਤ ਆ।
ਇੰਨਾ ਠੋਕਰਾਂ ਵਿੱਚ ਸੁਆਦ ਆ।
ਸਾਨੂੰ ਹੁਣ ਬੜਾ ਮਜ਼ਾ ਆਉਂਦਾ।
ਬੋਲੀਆ ਮਾਰ ਦਿਲ ਝਿਰੀਟਦਾ।
ਤਿੜਕਦੇ ਦਿਲ ਨੂੰ ਨਾਲੇ ਦੇਖਦਾ।
ਦੇਖ-ਦੇਖ ਕੇ ਖੜ੍ਹਾ ਦੂਰੋ ਹੱਸਦਾ।
ਅਜੇ ਜਿਉਂਈਂ ਜਾਂਦਾ ਨਾਂ ਮਰਦਾ।
ਸੱਤੀ ਦਿਲ ਬੜਾ ਮਜ਼ਬੂਤ ਆ।
ਹਰ ਬੋਲੀ ਹਿੱਕ ਤੇ ਹੈ ਜ਼ਰਦਾ।
ਤਾਂਹੀ ਦਿਲ ਜਾਂਦਾ ਠੀਠ ਬੱਣਦਾ।
ਸਤਵਿੰਦਰ ਰੱਖੀਦਾ ਨਹੀਂ ਪਰਦਾ।
ਦਿਲ ਉਤੇ ਹੁੰਦੇ ਬਾਰ ਸਹੀ ਜਾ।
ਪਿਆਰਾ ਦਿਲ ਅਜੇ ਨਹੀਂ ਟੁੱਟਦਾ।
Amrinder Singh, Puneet Pannu and 9 others
2 Shares
Share
ON THIS DAY
8 years ago
ਹੁਣ ਹੋ ਗਏ ਬਦਨਾਂਮ ਦਿਸਣਗੇ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਮੇਰੇ ਵਿੱਚ ਹੁਣ ਬੜੇ ਨੁਕਸ ਦਿਸਣਗੇ।
ਸੋਹਣੇ ਲੱਗਣ ਵਿੱਚ ਵੀ ਦਾਗ਼ ਦਿਸਣਗੇ।
ਮੇਰੀ ਜਾਤ ਦੇ ਉਤੇ ਇਲਾਜ਼ਾਮ ਦਿਸਣਗੇ।
ਉਮਰਾਂ ਦੇ ਵਿੱਚ ਵੱਡੇ ਫ਼ਰਕ ਦਿਸਣਗੇ।
ਮੇਰੇ ਰੰਗ ਉਤੇ ਕਾਲੇ ਧੱਬੇ ਵੀ ਦਿਸਣਗੇ।
ਮੇਰੇ ਆਲੇ-ਦੁਆਲੇ ਦੇ ਗੰਦ ਵੀ ਦਿਸਣਗੇ।
ਖੂਬਸੁਰਤ ਉਤੇ ਹੋਏ ਬੇਰੰਗ ਦਿਸਣਗੇ।
ਤੇਰੇ ਨਾਮ ਨਾਲ ਹੋਰ ਨਾਮ ਦਿਸਣਗੇ।
ਸਤਵਿੰਦਰ ਕਰਦੇ ਬਦਨਾਂਮ ਦਿਸਣਗੇ।
ਸੱਤੀ ਹੁਣ ਹੋ ਗਏ ਬਦਨਾਂਮ ਦਿਸਣਗੇ।
ਰੱਬ ਨੂੰ ਫਿਰ ਸਾਰੇ ਗੁਨਾਅ ਦਿਸਣਗੇ।
ਕਿਸੇ ਪਾਸੇ ਭੱਜਣ ਨੂੰ ਨਾਂ ਰਾਹ ਦਿਸਣਗੇ।

Comments

Popular Posts